ਮੇਵਾੜ ਦਾ ਰਾਣਾ ਹਮੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰਾਣਾ ਹਮੀਰ (1326 - 1364) - ਅੱਜ ਦੇ ਰਾਜਸਥਾਨ (ਭਾਰਤ) ਵਿੱਚ ਮੇਵਾੜ ਦਾ 14ਵੀਂ ਸਦੀ ਦਾ ਰਾਜਾ ਸੀ। 13ਵੀਂ ਦੇ ਪਲਟਣ ਸਮੇਂ ਦਿੱਲੀ ਦੇ ਸੁਲਤਾਨਾ ਨੇ ਗਹਿਲੋਤ ਵੰਸ਼ ਨੂੰ ਗੱਡੀ ਤੋਂ ਲਾਹ ਕੇ (1303 ਵਿੱਚ) ਮੇਵਾੜ ਤੇ ਕਬਜਾ ਕਰ ਲਿਆ ਸੀ। ਹਮੀਰ ਸਿਸੋਦਾ ਪਿੰਡ ਦਾ ਨੌਜਵਾਨ ਸੀ। ਉਸਨੇ ਆਪਣੀ ਬੀਰਤਾ, ਹਿੰਮਤ-ਹਠ ਅਤੇ ਕੂਟਨੀਤੀ ਦੇ ਸਦਕਾ ਮੇਵਾੜ ਨੂੰ ਵਾਪਸ ਜਿੱਤ ਕੇ ਉਸ ਦੀ ਖੋਈ ਹੋਈ ਸ਼ਾਨ ਮੁੜ ਬਹਾਲ ਕਰ ਦਿੱਤੀ।[1] ਉਹ ਪਹਿਲਾ ਰਾਜਪੂਤ ਰਾਜਾ ਸੀ ਜਿਸਨੇ ਰਾਣਾ ਦਾ ਖਿਤਾਬ ਧਾਰਨ ਕੀਤਾ ਅਤੇ ਉਸ ਦੇ ਪਿੰਡ ਦੇ ਨਾਮ ਤੇ ਗਹਿਲੋਤ ਵੰਸ਼ ਦੀ ਨਵੀਂ ਸਾਖਾ ਸਿਸੋਦੀਆ ਵੰਸ਼ ਦੀ ਸ਼ੁਰੁਆਤ ਹੋਈ।

ਹਵਾਲੇ[ਸੋਧੋ]