ਮੈਂ ਮਲਾਲਾ ਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਲਾਲਾ ਯੂਸਫਜਾਈ ਪਾਕਿਸਤਾਨ ਦੀ ਖੂਬਸੂਰਤ ਵੈਲੀ ਸਵਾਤ ਦੀ ਜੰਮਪਲ ਹੈ,ਤੇ ਉਹ ਵਿਦਿਆ ਦੇ ਪਸਾਰ ਲਈ ਸਮਰਪਿਤ ਲੜਕੀ ਹੈ।ਉਸ ਦਾ ਪੂਰਾ ਪਰਿਵਾਰ ਉਸ ਦੇ ਕਬੀਲੇ ਵਿੱਚ ਵਿਦਿਆ ਦੇ ਪਸਾਰ ਲਈ ਕੀ ਹਿਸਾ ਪਾ ਰਿਹਾ ਸੀ,ਇਸ ਬਾਰੇ ਉਹਨੇ ਛੋਟੀ ਉਮਰੇ ਹੀ ਲਿਖਣਾ ਸ਼ੁਰੂ ਕਰ ਦਿਤਾ ਸੀ| ਪਹਿਲੀਵਾਰ ਉਹ, ਉਸ ਸਮੇਂ ਚਰਚਾ ਵਿੱਚ ਆਈ ਜਦ ਉਸਨੇ ਬੀ.ਬੀ.ਸੀ.ਉੜਦੂ ਲਈ ਉਹ ਲੇਖ ਲਿਖੇ ਜੋ ਪਾਕਿਸਤਾਨ ਵਿੱਚ ਤਾਲਿਬਾਨ ਦੇ ਕਬਜੇ ਹੇਠਲੇ ਇਲਾਕਿਆਂ ਦੀ ਦੁਰਦਸ਼ਾ ਬਿਆਨ ਕਰਦੇ ਸਨ।ਅਕਤੂਬਰ 2012 ਦੇ ਇੱਕ ਦਿਨ ਉਹ ਹਮੇਸ਼ਾ ਵਾਂਗ ਆਪਣੀਆਂ ਸਹੇਲੀਆਂ ਨਾਲ ਸਕੂਲੋਂ ਬੱਸ ਰਾਹੀਂ ਮੁੜ ਰਹੀ ਸੀ ਕਿ ਤਾਲਿਬਾਨੀ ਦਹਿਸ਼ਤਗਰਦਾਂ ਨੇ ਉਸ ਦੇ ਸਿਰ ਵਿੱਚ ਗੋਲੀਆਂ ਮਾਰੀਆਂ|ਕੁਦਰਤ ਦਾ ਕਰਿਸ਼ਮਾਂ ਸੀ ਕਿ ਉਹ ਲਮੇਂ ਇਲਾਜ ਬਾਅਦ ਬਚ ਗਈ ਤੇ ਵਿਦਿਆ ਦੇ ਪਸਾਰ ਸੰਬੰਧੀ ਆਪਣੇ ਕੰਮ ਵਿੱਚ ਫਿਰ ਜੁਟ ਗਈ|ਉਸ ਨੂੰ ਨੋਬਲ-ਇਨਾਮ ਨਾਲ ਸਨਮਾਨਤ ਕੀਤਾ ਗਿਆ ਤੇ ਇਹ ਸਨਮਾਨ ਹਾਸਲ ਕਰਨ ਵਾਲੀ ਉਹ ਦੁਨੀਆਂ ਦੀ ਸਭ ਤੋ ਛੋਟੀ ਉਮਰ ਵਾਲੀ ਵਿਅਕਤੀ ਬਣ ਗਈ|'ਮੈਂ ਮਲਾਲਾ ਹਾਂ'ਪੁਸਤਕ ਕ੍ਰਿਸਟੀਨਾ ਲੈੰਬ ਦੁਆਰਾ ਆਡਿਟ ਕੀਤੇ ਉਹਨਾਂ ਲੇਖਾਂ ਤੇ ਅਧਾਰਤ ਹਨ ਜੋ ਉਸ ਨੇ ਮਲਾਲਾ ਯੂਸਫਜਾਈ ਨਾਲ ਮੁਲਾਕਾਤਾਂ ਵੇਲੇ ਲਿਖੇ ਸਨ।