ਮੈਨਿਨਜੋਕੋਕਲ ਟੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੈਨਿਨਜੋਕੋਕਲ ਟੀਕਾ ਅਜਿਹੇ ਕਿਸੇ ਵੀ ਟੀਕੇ ਦਾ ਹਵਾਲਾ ਦਿੰਦਾ ਹੈ ਜੋ ਨੀਸੀਰੀਆ ਮੈਨਿਨਜਿਟਾਈਡਿਸ ਦੁਆਰਾ ਫੈਲਣ ਵਾਲੇ ਲਾਗ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ।[1] ਮੈਨਿਨਜੋਕੋਕਸ ਦੀਆਂ ਏ (A), ਸੀ (C), ਡਬਲਯੂ 135 (W 135), ਅਤੇ ਵਾਈ (Y) ਵਿੱਚੋਂ ਕੁਝ ਜਾਂ ਸਾਰੀਆਂ ਕਿਸਮਾਂ ਲਈ ਵੱਖੋ-ਵੱਖਰੇ ਸੰਸਕਰਨ ਉਪਲਬਧ ਹਨ। ਟੀਕੇ ਘੱਟੋ-ਘੱਟ 2 ਸਾਲਾਂ ਤੱਕ ਲੱਗਭਗ 85 ਤੋਂ 100% ਵਿਚਕਾਰ ਪ੍ਰਭਾਵਸ਼ਾਲੀ ਹਨ।[1] ਇਸਦੇ ਨਤੀਜੇ ਵਜੋਂ ਓਹਨਾਂ ਅਬਾਦੀਆਂ ਵਿੱਚ ਮੈਨਿਨਜਾਈਟਿਸ ਅਤੇ ਸੈਪਸਿਸ ਵਿੱਚ ਕਮੀ ਆਉਂਦੀ ਹੈ ਜਿੱਥੇ ਇਹ ਵਿਆਪਕ ਤੌਰ ਉੱਤੇ ਵਰਤੇ ਜਾਂਦੇ ਹਨ।[2][3] ਇਹ ਟੀਕੇ ਜਾਂ ਤਾਂ ਮਾਸਪੇਸ਼ੀ ਜਾਂ ਫਿਰ ਚਮੜੀ ਥੱਲੇ ਲਗਾਏ ਜਾਂਦੇ ਹਨ।[1]

ਵਿਸ਼ਵ ਸਿਹਤ ਸੰਗਠਨ ਸਿਫਾਰਿਸ਼ ਕਰਦੀ ਹੈ ਕਿ ਜਿਹਨਾਂ ਦੇਸ਼ਾਂ ਵਿੱਚ ਬਿਮਾਰੀ ਦੀ ਦਰ ਦਰਮਿਆਨੀ ਜਾਂ ਉੱਚੀ ਹੈ ਜਾਂ ਜਿੱਥੇ ਰੋਗ ਅਕਸਰ ਫੈਲ ਰਹੇ ਹਨ ਉਹਨਾਂ ਨੂੰ ਨਿਯਮਿਤ ਤੌਰ ਉੱਤੇ ਟੀਕਾਕਰਣ ਕਰਵਾਉਣਾ ਚਾਹੀਦਾ ਹੈ।[1][4] ਬਿਮਾਰੀ ਦੇ ਘੱਟ ਜੋਖਮ ਵਾਲੇ ਦੇਸ਼ਾਂ ਵਿੱਚ, ਓਹ ਜਿਆਦਾ ਜੋਖਮ ਵਾਲੇ ਲੋਕਾਂ ਦਾ ਟੀਕਾਕਰਣ ਕੀਤੇ ਜਾਣ ਦੀ ਸਿਫ਼ਾਰਿਸ਼ ਕਰਦੇ ਹਨ।[1] ਅਫਰੀਕੀ ਮੈਨਿਨਜਾਈਟਿਸ ਬੈਲਟ ਵਿੱਚ ਇੱਕ ਤੋਂ 30 ਸਾਲ ਦੀ ਉਮਰ ਦੇ ਸਾਰੇ ਲੋਕਾਂ ਨੂੰ ਮੈਨਿਨਜੋਕੋਕਲ ਏ ਕੰਜੂਗੇਟ ਟੀਕੇ ਨਾਲ ਟੀਕਾਕਰਣ ਦੀਆ ਕੋਸ਼ਿਸ਼ਾਂ ਜਾਰੀ ਹਨ।[4] ਕੈਨੇਡਾ ਅਤੇ ਸੰਯੁਕਤ ਰਾਮ ਅਮਰੀਕਾ ਵਿੱਚ ਕਿਸ਼ੋਰ ਅਤੇ ਉੱਚੇ ਜੋਖਮ ਵਾਲੇ ਲੋਕਾਂ ਨੂੰ ਚਾਰਾਂ ਕਿਸਮਾਂ ਵਿਰੁੱਧ ਪ੍ਰਭਾਵਸ਼ਾਲੀ ਟੀਕਾਕਰਣ ਨਿਯਮਿਤ ਤੌਰ ਉੱਤੇ ਕੀਤੀ ਜਾਂਦੀ ਹੈ।[1] ਇਹ ਮੱਕਾ ਤੇ ਹੱਜ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਵੀ ਜਰੂਰੀ ਹੈ।[1]

ਆਮ ਤੌਰ ਉੱਤੇ ਸੁਰੱਖਿਆ ਚੰਗੀ ਹੈ। ਟੀਕੇ ਵਾਲੀ ਜਗ੍ਹਾ ਉੱਤੇ ਕੁਝ ਲੋਕਾਂ ਨੂੰ ਦਰਦ ਤੇ ਲਾਲੀ ਹੋ ਜਾਂਦੀ ਹੈ।[1] ਗਰਭਅਵਸਥਾ ਵਿੱਚ ਇਸਦੀ ਵਰਤੋਂ ਸੁਰੱਖਿਅਤ ਲੱਗਦੀ ਹੈ।[4] ਗੰਭੀਰ ਐਲਰਜੀ ਵਾਲੇ ਪ੍ਰਤੀਕਰਮ ਦੱਸ ਲੱਖ (ਇੱਕ ਮਿਲੀਅਨ) ਖੁਰਾਕਾਂ ਵਿੱਚ ਇਕ ਤੋਂ ਘੱਟ ਵਾਰ ਵਾਪਰਦੀ ਹੈ।[1]

ਪਹਿਲਾਂ ਮੈਨਿਨਜੋਕੋਕਲ ਟੀਕਾ 1970 ਦੇ ਦਹਾਕੇ ਵਿੱਚ ਉਪਲਬਧ ਹੋਇਆ।[5] ਇਹ ਵਿਸ਼ਵ ਸਿਹਤ ਸੰਗਠਨ ਦੀ ਜਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜੋ ਮੁਢਲੀ ਸਿਹਤ ਪ੍ਰਣਾਲੀ ਵਿੱਚ ਲੋੜਵੰਦ ਵਧੇਰੇ ਮਹੱਤਵਪੂਰਨ ਦਵਾਈਆਂ ਦੀ ਸੂਚੀ ਹੈ।[6] 2014 ਵਿੱਚ ਇਸਦੀ ਥੋਕ ਪ੍ਰਤੀ ਖੁਰਾਕ ਕੀਮਤ 3.23 ਅਤੇ 10.77 ਅਮਰੀਕੀ ਡਾਲਰ ਦੇ ਵਿਚਕਾਰ ਸੀ।[7] ਸੰਯੂਕਤ ਰਾਜ ਅਮਰੀਕਾ ਵਿੱਚ ਇਸਦੇ ਕੋਰਸ ਲਈ 100 ਤੋਂ 200 ਅਮਰੀਕੀ ਡਾਲਰ ਦਾ ਖਰਚਾ ਆਉਂਦਾ ਹੈ।[8]

  1. 1.0 1.1 1.2 1.3 1.4 1.5 1.6 1.7 1.8 "Meningococcal vaccines: WHO position paper, November 2011" (PDF). Weekly Epidemiological Record. 47 (86): 521–540. November 18, 2011. PMID 22128384. 
  2. Patel, M; Lee, CK (25 January 2005). "Polysaccharide vaccines for preventing serogroup A meningococcal meningitis". The Cochrane Database of Systematic Reviews. (1): CD001093. PMID 15674874. 
  3. "Conjugate vaccines for preventing meningococcal C meningitis and septicaemia". The Cochrane Database of Systematic Reviews. (3): CD001834. July 19, 2006. PMID 16855979. 
  4. 4.0 4.1 4.2 "Meningococcal A conjugate vaccine: updated guidance, February 2015" (PDF). Weekly Epidemiological Record. 8 (90): 57–68. February 20, 2015. PMID 25702330. 
  5. Milligan, Gregg N; Barrett, Alan D.T. (2015). Vaccinology: an essential guide. Wiley Blackwell. p. 168. ISBN 9780470656167. 
  6. "WHO Model List of Essential Medicines, 18th list (April 2013)" (PDF). www.who.int. World Health Organization. October 2013. Retrieved April 22, 2014. 
  7. "Vaccine, Meningococcal". International Drug Price Indicator Guide. Retrieved December 6, 2015. 
  8. Hamilton, Richart (2015). Tarascon Pocket Pharmacopoeia 2015 Deluxe Lab-Coat Edition. Jones & Bartlett Learning. p. 315. ISBN 9781284057560.