ਮੈਸੂਰ ਸੰਦਲ ਸਾਬਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਸੂਰ ਸੰਦਲ ਸਾਬਣ (ਕੰਨੜ: ಮೈಸೂರ್ ಸ್ಯಾಂಡಲ್ ಸೋಪ್) ਸਾਬਣ ਦਾ ਇੱਕ ਬਰੈਂਡ ਹੈ ਜੋ ਕਰਨਾਟਕ ਸਰਕਾਰ ਦੇ ਅਧੀਨ ਕੰਪਨੀ ਕਰਨਾਟਕ ਸਾਬਣ ਅਤੇ ਸਰਫ਼ ਲਿਮਟਿਡ (KSDL) ਦੁਆਰਾ ਬਣਾਇਆ ਜਾਂਦਾ ਹੈ। ਇਹ ਸਾਬਣ 1916 ਤੋਂ ਬਣਾਇਆ ਜਾ ਰਿਹਾ ਹੈ ਜਦੋਂ ਮੈਸੂਰ ਦੇ ਰਾਜੇ ਕਰਿਸ਼ਨਰਾਜ ਵੋਡਿਆਰ ਚਤੁਰਥ ਨੇ ਬੰਗਲੌਰ ਵਿੱਚ ਸਰਕਾਰੀ ਸਾਬਣ ਫੈਕਟਰੀ ਸਥਾਪਤ ਕੀਤੀ।[1] ਇਸ ਫੈਕਟਰੀ ਦੀ ਸਥਾਪਨਾ ਦਾ ਮੁੱਖ ਮਕਸਦ ਸੰਦਲ ਲੱਕੜ ਦੀ ਭਰਮਾਰ ਸੀ ਜਿਸਨੂੰ ਪਹਿਲੀ ਸੰਸਾਰ ਜੰਗ ਦੇ ਕਾਰਣ ਯੂਰਪ ਵਿੱਚ ਭੇਜਿਆ ਨਹੀਂ ਜਾ ਰਿਹਾ ਸੀ।[1] 1980 ਵਿੱਚ ਕਰਨਾਟਕ ਸਾਬਣ ਅਤੇ ਸਰਫ਼ ਲਿਮਿਟਿਡ (KSDL) ਨੂੰ ਇੱਕ ਸਰਕਾਰੀ ਕੰਪਨੀ ਵਜੋਂ ਸਥਾਪਿਤ ਕੀਤਾ ਗਿਆ ਜਿਸ ਵਿੱਚ ਸਰਕਾਰੀ ਸਾਬਣ ਫੈਕਟਰੀ ਅਤੇ ਸ਼ਿਮੋਗਾ ਤੇ ਮੈਸੂਰ ਵਿੱਚ ਸੰਦਲ ਤੇਲ ਫੈਕਟਰੀਆਂ ਸਥਾਪਿਤ ਕੀਤੀਆਂ ਗਈਆਂ।[2] ਮੈਸੂਰ ਸੰਦਲ ਸਾਬਣ ਦੁਨੀਆਂ ਦਾ ਇੱਕੋ-ਇੱਕ ਸਾਬਣ ਹੈ ਜੋ 100% ਸ਼ੁੱਧ ਸੰਦਲ ਲੱਕੜ ਦੇ ਤੇਲ ਨੂੰ ਬਣਾਇਆ ਜਾਂਦਾ ਹੈ।[1] ਕੇ.ਐੱਸ.ਡੀ.ਐੱਲ. ਨੂੰ ਇਸ ਸਾਬਣ ਲਈ ਭੂਗੋਲਿਕ ਪਛਾਣ ਦਾ ਟੈਗ ਦਿੱਤਾ ਗਿਆ ਜਿਸ ਅਧੀਨ ਇਹਨਾਂ ਨੂੰ ਬਰੈਂਡ ਨਾਂ ਵਰਤਣ ਦੇ ਹੱਕ ਮਿਲੇ ਅਤੇ ਇਸਦੀ ਗਲਤ ਵਰਤੋਂ ਉੱਤੇ ਰੋਕ ਲਗਾਈ ਜਾ ਸਕੇ।[3] 2006 ਵਿੱਚ ਭਾਰਤੀ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਮੈਸੂਰ ਸੰਦਲ ਸਾਬਣ ਦਾ ਪਹਿਲਾ ਬਰੈਂਡ ਅੰਬੈਸਡਰ ਚੁਣਿਆ ਗਿਆ।[4]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 Bageshree S. (2006-10-28).
  2. "Profile".
  3. P. Manoj (2006-03-05).
  4. Madhumathi D. S. "A whiff of cricket".