ਸਮੱਗਰੀ 'ਤੇ ਜਾਓ

ਮੋਂਤਾਜ (ਫ਼ਿਲਮਸਾਜੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਂਤਾਜ (/mɒnˈtɑːʒ//mɒnˈtɑːʒ/) ਫਿਲਮ ਸੰਪਾਦਨਾ ਵਿੱਚ ਇੱਕ ਤਕਨੀਕ ਹੈ ਜਿਸ ਵਿੱਚ ਸਪੇਸ, ਟਾਈਮ ਅਤੇ ਜਾਣਕਾਰੀ ਨੂੰ ਸੰਕੁਚਿਤ ਕਰਨ ਲਈ ਇੱਕ ਛੋਟੇ ਸ਼ੌਟਾਂ ਦੀ ਲੜੀ ਨੂੰ ਕ੍ਰਮ ਵਿੱਚ ਸੰਪਾਦਿਤ ਕੀਤਾ ਜਾਂਦਾ ਹੈ। ਇਹ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤਿਆ ਗਿਆ ਹੈ। ਇਹ ਮੁੱਖ ਤੌਰ ਤੇ ਸਰਗੇਈ ਆਈਜ਼ੇਨਸਤਾਈਨ ਦੁਆਰਾ ਸਿਨੇਮਾ ਦੇ ਖੇਤਰ ਵਿੱਚ ਪੇਸ਼ ਕੀਤਾ ਗਿਆ ਸੀ,[1] ਅਤੇ ਮੁੱਢਲੇ ਸੋਵੀਅਤ ਨਿਰਦੇਸ਼ਕਾਂ ਨੇ ਇਸ ਨੂੰ ਰਚਨਾਤਮਕ ਸੰਪਾਦਨ ਲਈ ਸਮਾਨਾਰਥੀ ਦੇ ਤੌਰ ਤੇ ਵਰਤਿਆ। ਫਰਾਂਸੀਸੀ ਵਿੱਚ ਸਿਨੇਮਾ ਤੇ ਢੁਕਾਇਆ ਗਿਆ ਸ਼ਬਦ "ਮੌਂਟੇਜ" ਬਸ ਸੰਪਾਦਨ ਦਾ ਲਖਾਇਕ ਹੈ। ਸ਼ਬਦ "ਮੌਂਟੇਜ ਲੜੀ" ਮੁੱਖ ਤੌਰ ਤੇ ਬਰਤਾਨਵੀ ਅਤੇ ਅਮਰੀਕੀ ਸਟੂਡੀਓਆਂ ਦੁਆਰਾ ਵਰਤਿਆ ਗਿਆ ਹੈ, ਜੋ ਕਿ ਇਸ ਲੇਖ ਵਿੱਚ ਦੱਸੀ ਗਏ ਆਮ ਤਕਨੀਕ ਦਾ ਲਖਾਇਕ ਹੈ।[2]

References[ਸੋਧੋ]

  1. Bordwell, David (2005). The Cinema of Eisenstein. New York, NY: Routledge. ISBN 0415973651.
  2. Reisz, Karel (2010). The Technique of Film Editing. Burlington, MA: Focal Press. ISBN 978-0-240-52185-5.