ਮੋਨਾ ਹੈਂਸਮੈਨ
ਮੋਨਾ ਹੈਂਸਮੈਨ | |
|---|---|
| ਸੰਸਦ ਮੈਂਬਰ, ਰਾਜ ਸਭਾ | |
| ਦਫ਼ਤਰ ਵਿੱਚ 1952–1956 | |
| ਹਲਕਾ | ਮਦਰਾਸ ਰਾਜ |
| Member of the ਮਦਰਾਸ ਵਿਧਾਨ ਪ੍ਰੀਸ਼ਦ | |
| ਦਫ਼ਤਰ ਵਿੱਚ 1937-1952 | |
| ਨਿੱਜੀ ਜਾਣਕਾਰੀ | |
| ਜਨਮ | ਮੋਨਾ ਮਿੱਤਰ 25 ਅਗਸਤ 1899 ਬਿਰਹਮਪੁਰ, ਗੰਜਮ ਜ਼ਿਲ੍ਹਾ, ਮਦਰਾਸ ਪ੍ਰਾਂਤ, ਬਰਤਾਨਵੀ ਭਾਰਤ (ਹੁਣ ਓਡੀਸ਼ਾ) |
| ਮੌਤ | 5 ਦਸੰਬਰ 1991 (ਉਮਰ 92) ਚੇਨਈ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਡਾ. ਹੈਨਰੀ ਐਸ. ਹੈਂਸਮੈਨ |
| ਬੱਚੇ | ਰਾਜਕੁਮਾਰ ਹੈਂਸਮੈਨ ਅਤੇ ਬੇਨੋਦਿਨੀ ਐਸ ਬੈਨਰਜੀ, ਧੀਰੇਨ ਬੈਨਰਜੀ ਇਕਲੌਤਾ ਪੋਤਾ |
ਮੋਨਾ ਹੈਂਸਮੈਨ ਐਮਬੀਈ (25 ਅਗਸਤ 1899 - 5 ਦਸੰਬਰ 1991), ਜਨਮ ਸਮੇਂ ਮੋਨਾ ਮਿੱਤਰ, ਇੱਕ ਭਾਰਤੀ ਸਿੱਖਿਅਕ, ਨਾਰੀਵਾਦੀ ਅਤੇ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਦੇ ਤੌਰ 'ਤੇ ਸੰਸਦ ਮੈਂਬਰ ਸੀ, ਜੋ ਕਿ ਭਾਰਤ ਦੀ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਵਿੱਚ ਮਦਰਾਸ ਰਾਜ ਦੀ ਨੁਮਾਇੰਦਗੀ ਕਰਦੀ ਸੀ। ਉਹ ਭਾਰਤੀ ਸੰਸਦ ਵਿੱਚ ਪਹਿਲੀ ਮਹਿਲਾ ਵ੍ਹਿਪ ਸੀ। ਉਹ 1953 ਤੋਂ 1960 ਤੱਕ ਏਥੀਰਾਜ ਕਾਲਜ ਫਾਰ ਵੂਮੈਨ ਦੀ ਪ੍ਰਿੰਸੀਪਲ ਸੀ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਮੋਨਾ ਮਿੱਤਰ ਦਾ ਜਨਮ 1899 ਵਿੱਚ ਬਿਹਰਮਪੁਰ ਵਿੱਚ ਹੋਇਆ ਸੀ, ਜੋ ਆਰ.ਕੇ. ਮਿੱਤਰ ਅਤੇ ਬੇਨੋਦਿਨੀ ਬੋਸ ਮਿੱਤਰ ਦੀ ਧੀ ਸੀ। ਉਸ ਦੇ ਪਿਤਾ ਇੱਕ ਸਰਜਨ ਅਤੇ ਫੌਜ ਵਿੱਚ ਇੱਕ ਲੈਫਟੀਨੈਂਟ ਕਰਨਲ ਸਨ।[1] ਭਾਰਤ ਵਿੱਚ ਉਸ ਨੇ ਊਟਾਕਾਮੁੰਡ ਵਿੱਚ ਸੇਂਟ ਹਿਲਡਾ ਵਿੱਚ ਪੜ੍ਹਾਈ ਕੀਤੀ, ਫਿਰ ਉਸ ਨੇ ਬੈੱਡਫੋਰਡ ਗਰਲਜ਼ ਸਕੂਲ ਅਤੇ ਲੰਡਨ ਦੇ ਵੈਸਟਫੀਲਡ ਕਾਲਜ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ। ਉਸ ਨੇ ਭਾਸ਼ਾ ਅਤੇ ਸਾਹਿਤ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।[2]
ਕਰੀਅਰ
[ਸੋਧੋ]ਹੈਂਸਮੈਨ ਨੇ ਆਪਣੇ ਕਰੀਅਰ ਦਾ ਬਹੁਤਾ ਸਮਾਂ ਉੱਚ ਸਿੱਖਿਆ ਵਿੱਚ ਬਿਤਾਇਆ। ਉਹ ਇੱਕ ਜਵਾਨ ਔਰਤ ਵਜੋਂ ਲਾਹੌਰ ਦੇ ਕਿਨੇਅਰਡ ਕਾਲਜ ਵਿੱਚ ਪੜ੍ਹਾਉਂਦੀ ਸੀ। 1924 ਵਿੱਚ, ਉਹ ਚੇਨਈ ਦੇ ਮਹਿਲਾ ਕ੍ਰਿਸ਼ਚੀਅਨ ਕਾਲਜ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਦੀ ਪ੍ਰੋਫੈਸਰ ਬਣ ਗਈ। 1930 ਵਿੱਚ, ਹੈਂਸਮੈਨ ਨੇ ਮਦਰਾਸ ਯੂਨੀਵਰਸਿਟੀ ਵਿੱਚ ਫੈਕਲਟੀ ਸੈਨੇਟ ਵਿੱਚ ਸੇਵਾ ਨਿਭਾਈ। ਉਹ 1953 ਤੋਂ 1960 ਤੱਕ ਏਥੀਰਾਜ ਕਾਲਜ ਫਾਰ ਵੂਮੈਨ ਦੀ ਦੂਜੀ ਪ੍ਰਿੰਸੀਪਲ ਸੀ, ਜੋ ਸੁਬੁਰ ਪਾਰਥਸਾਰਥੀ ਤੋਂ ਬਾਅਦ ਆਈ।[3] 1962 ਵਿੱਚ, ਉਸ ਨੇ ਇੰਡੀਅਨ ਫੈਡਰੇਸ਼ਨ ਆਫ਼ ਯੂਨੀਵਰਸਿਟੀ ਵੂਮੈਨ ਦੀ ਸਾਬਕਾ ਪ੍ਰਧਾਨ ਵਜੋਂ, ਆਸਟ੍ਰੇਲੀਅਨ ਫੈਡਰੇਸ਼ਨ ਆਫ਼ ਯੂਨੀਵਰਸਿਟੀ ਵੂਮੈਨ ਦੇ ਦੋ-ਸਾਲਾ ਸੰਮੇਲਨ ਵਿੱਚ ਸ਼ਿਰਕਤ ਕੀਤੀ।[4][5]
ਹੈਂਸਮੈਨ ਨੇ ਈਸਾਈ ਔਰਤਾਂ ਦਾ ਸਮਰਥਨ ਕਰਨ ਵਿੱਚ ਖਾਸ ਦਿਲਚਸਪੀ ਲਈ ਸੀ। 1929 ਵਿੱਚ ਉਸਨੂੰ ਚੇਨਈ ਵਿੱਚ YWCA ਦੀ ਪਹਿਲੀ ਭਾਰਤੀ ਪ੍ਰਧਾਨ ਨਿਯੁਕਤ ਕੀਤਾ ਗਿਆ। 1937 ਵਿੱਚ, ਉਹ ਵਿਸ਼ਵ YWCA ਦੀ ਉਪ-ਪ੍ਰਧਾਨ ਸੀ।[6] ਉਸ ਨੇ ਕਲਕੱਤਾ (1936) ਅਤੇ ਐਡਿਨਬਰਗ (1938) ਵਿੱਚ ਅੰਤਰਰਾਸ਼ਟਰੀ ਮਹਿਲਾ ਪ੍ਰੀਸ਼ਦ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ। ਉਸ ਨੇ ਯੋਜਨਾ ਕਮੇਟੀਆਂ ਵਿੱਚੋਂ ਇੱਕ ਦੀ ਅਗਵਾਈ ਕੀਤੀ ਅਤੇ 1938 ਵਿੱਚ ਤੰਬਰਮ ਵਿਖੇ ਵਿਸ਼ਵ ਮਿਸ਼ਨਰੀ ਕਾਨਫਰੰਸ ਵਿੱਚ ਇੱਕ ਡੈਲੀਗੇਟ ਸੀ।
ਹੈਂਸਮੈਨ ਮਦਰਾਸ ਵਿੱਚ ਜਸਟਿਸ ਆਫ਼ ਦ ਪੀਸ ਸੀ,[7] ਅਤੇ ਸੰਸਦ ਮੈਂਬਰ, ਰਾਜ ਸਭਾ ਵਿੱਚ ਮਦਰਾਸ ਰਾਜ ਦੀ, ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਵਜੋਂ, ਨੁਮਾਇੰਦਗੀ ਕਰਦੀ ਸੀ।[8][9][10] ਉਹ ਭਾਰਤੀ ਸੰਸਦ ਦੀ ਪਹਿਲੀ ਮਹਿਲਾ ਵ੍ਹਿਪ ਸੀ। ਉਸ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
1937 ਵਿੱਚ, ਹੈਂਸਮੈਨ ਨੂੰ ਬ੍ਰਿਟਿਸ਼ ਸਾਮਰਾਜ ਦੇ ਆਰਡਰ (MBE) ਦਾ ਮੈਂਬਰ ਬਣਾਇਆ ਗਿਆ।
ਨਿੱਜੀ ਜ਼ਿੰਦਗੀ
[ਸੋਧੋ]ਮੋਨਾ ਮਿੱਤਰ ਨੇ ਹੈਨਰੀ ਐਸ. ਹੈਂਸਮੈਨ ਨਾਲ ਵਿਆਹ ਕਰਵਾਇਆ, ਜੋ ਕਿ ਤਾਮਿਲ ਜੱਫਨਾ ਮੂਲ ਦੇ ਪੇਸ਼ੇਵਰ ਡਾਕਟਰ ਸਨ। ਉਨ੍ਹਾਂ ਦੇ ਦੋ ਬੱਚੇ, ਰਾਜਕੁਮਾਰ ਅਤੇ ਬੇਨੋਦਿਨੀ, ਸੰ। ਮੋਨਾ ਮਿੱਤਰ ਦੀ ਮੌਤ 1991 ਵਿੱਚ 92 ਸਾਲ ਦੀ ਉਮਰ ਵਿੱਚ ਚੇਨਈ ਵਿੱਚ ਹੋਈ।
ਹਵਾਲੇ
[ਸੋਧੋ]- ↑ "Naval and Military Medical Services". British Medical Journal: 492. 4 March 1893.
- ↑ Ludwig, Frieder (2016). "Mona Hensman: An Indian Woman at the World Missionary Conference in Tambaram (1938)". Journal of World Christianity. 6 (1): 123–147. doi:10.5325/jworlchri.6.1.0123. JSTOR 10.5325/jworlchri.6.1.0123.
- ↑ "Former Principals". Ethiraj College for Women. Retrieved 29 November 2017.
- ↑ "What People are Doing". Canberra Times (ACT : 1926 - 1995). 1962-01-11. p. 5. Retrieved 2020-10-12 – via Trove.
- ↑ "Indian Delegate Welcomed". Canberra Times (ACT : 1926 - 1995). 1962-01-16. p. 5. Retrieved 2020-10-12 – via Trove.
- ↑ Ludwig, Frieder (2016). "Mona Hensman: An Indian Woman at the World Missionary Conference in Tambaram (1938)". Journal of World Christianity. 6 (1): 123–147. doi:10.5325/jworlchri.6.1.0123. JSTOR 10.5325/jworlchri.6.1.0123.Ludwig, Frieder (2016). "Mona Hensman: An Indian Woman at the World Missionary Conference in Tambaram (1938)". Journal of World Christianity. 6 (1): 123–147. doi:10.5325/jworlchri.6.1.0123. JSTOR 10.5325/jworlchri.6.1.0123.
- ↑ "What People are Doing". Canberra Times (ACT : 1926 - 1995). 1962-01-11. p. 5. Retrieved 2020-10-12 – via Trove."What People are Doing". Canberra Times (ACT : 1926 - 1995). 11 January 1962. p. 5. Retrieved 12 October 2020 – via Trove.
- ↑ "RAJYA SABHA MEMBERS BIOGRAPHICAL SKETCHES 1952 - 2003" (PDF). Rajya Sabha. Retrieved 29 November 2017.
- ↑ "Women Members of Rajya Sabha" (PDF). Rajya Sabha. p. 145. Retrieved 22 November 2017.
- ↑ "Distinguished Alumni". Women's Christian College. Archived from the original on 1 ਦਸੰਬਰ 2017. Retrieved 29 November 2017.