ਸਮੱਗਰੀ 'ਤੇ ਜਾਓ

ਮੰਜ਼ਰ ਭੋਪਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਜ਼ਰ ਭੋਪਾਲੀ
ਜਨਮਸਈਅਦ ਅਲੀ ਰਜ਼ਾ
(1959-12-29) 29 ਦਸੰਬਰ 1959 (ਉਮਰ 65)
ਅਮਰਾਵਤੀ, ਬੰਬੇ ਸਟੇਟ, ਭਾਰਤ
ਭਾਸ਼ਾਉਰਦੂ
ਅਲਮਾ ਮਾਤਰਬਰਕਤੁੱਲਾ ਯੂਨੀਵਰਸਿਟੀ
ਸ਼ੈਲੀਗ਼ਜ਼ਲ, ਨਜ਼ਮ, ਗੀਤ
ਵਿਸ਼ਾਉਰਦੂ ਸ਼ਾਇਰੀ, ਗ਼ਜ਼ਲ
ਜੀਵਨ ਸਾਥੀਤਬੱਸੁਮ ਮੰਜ਼ਰ

ਸਈਅਦ ਅਲੀ ਰਜ਼ਾ, ਮੰਜ਼ਰ ਭੋਪਾਲੀ ਦੇ ਤਖੱਲੁਸ (ਕਲਮੀ ਨਾਮ) ਨਾਲ਼ ਜਾਣਿਆ ਜਾਂਦਾ ਇੱਕ ਭਾਰਤੀ ਉਰਦੂ ਸ਼ਾਇਰ ਹੈ। ਉਸ ਦਾ ਜਨਮ ਅਮਰਾਵਤੀ ਵਿੱਚ ਹੋਇਆ ਸੀ। ਚੜ੍ਹਦੀ ਉਮਰ ਦੌਰਾਨ ਹੀ ਮੰਜ਼ਰ ਨੇ ਕਵਿਤਾ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਅਤੇ 17 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਮੁਸ਼ਾਇਰੇ ਵਿੱਚ ਸ਼ਾਮਲ ਹੋਇਆ। 3 ਦਹਾਕਿਆਂ ਦੇ ਦੌਰਾਨ, ਉਸਨੇ ਹਿੰਦੀ ਅਤੇ ਉਰਦੂ ਵਿੱਚ ਇੱਕ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ।

ਮੁਢਲਾ ਜੀਵਨ

[ਸੋਧੋ]

ਮੰਜ਼ਰ ਭੋਪਾਲੀ ਦਾ ਜਨਮ 29 ਦਸੰਬਰ 1959 ਨੂੰ ਅਮਰਾਵਤੀ, ਮਹਾਰਾਸ਼ਟਰ, ਭਾਰਤ ਵਿੱਚ ਹੋਇਆ ਸੀ। ਉਹ ਚਾਰ ਬੱਚਿਆਂ ਵਿੱਚੋਂ ਤੀਜਾ ਹੈ। ਉਸਦੇ ਦਾਦਾ ਮੀਰ ਖੈਰਤ ਅਲੀ ਅਚਲਪੁਰ ਵਿੱਚ ਇੱਕ ਹਕੀਮ ਸਨ। ਉਸਦੇ ਪਿਤਾ, ਮੀਰ ਅੱਬਾਸ ਅਲੀ ਉਰਦੂ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਸਰਗਰਮ ਰਹੇ। ਉਸਦੀ ਮਾਂ, ਤਾਹਿਰਾ ਨਿਖਤ ਸਿੱਖਿਆ ਸ਼ਾਸਤਰੀ ਸੀ। ਜਦੋਂ ਮੰਜ਼ਰ ਬਹੁਤ ਛੋਟਾ ਸੀ ਤਾਂ ਉਸਦਾ ਪਰਿਵਾਰ ਅਮਰਾਵਤੀ ਤੋਂ ਭੋਪਾਲ ਆ ਗਿਆ। ਵੱਡਾ ਹੋ ਕੇ, ਮੰਜ਼ਰ ਆਪਣੇ ਘਰ ਦੇ ਅਤੇ ਭੋਪਾਲ ਸ਼ਹਿਰ ਦੇ ਕਾਵਿਕ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਸਨੇ ਚੌਦਾਂ ਸਾਲ ਦੀ ਉਮਰ ਵਿੱਚ ਸ਼ਿਅਰ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਸਤਾਰਾਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਗ਼ਜ਼ਲ ਕਹੀ।

ਅਵਾਰਡ ਅਤੇ ਸਨਮਾਨ

[ਸੋਧੋ]
ਲੁਈਸਵਿਲੇ, ਕੈਂਟਕੀ ਵਿੱਚ ਮੇਅਰ ਗ੍ਰੇਗ ਫਿਸ਼ਰ ਕੋਲ਼ੋਂ ਆਨਰੇਰੀ ਨਾਗਰਿਕਤਾ ਪ੍ਰਾਪਤ ਕਰਦੇ ਹੋਏ ਮੰਜ਼ਰ।

ਮੰਜ਼ਰ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਪੁਰਸਕਾਰ ਮਿਲ਼ੇ ਲੇ ਹਨ। ਉਸਨੂੰ ਲੁਈਸਵਿਲੇ, ਕੈਂਟਕੀ ਵਿੱਚ ਆਨਰੇਰੀ ਨਾਗਰਿਕਤਾ ਦਿੱਤੀ ਗਈ ਸੀ ਅਤੇ ਸ਼ਹਿਰ ਦੀ ਚਾਬੀ ਨਾਲ ਸਨਮਾਨਿਤ ਕੀਤਾ ਗਿਆ ਸੀ। ਅਪ੍ਰੈਲ 2018 ਵਿੱਚ, ਉਸਨੂੰ ਉਰਦੂ ਅਤੇ ਹਿੰਦੀ ਸਾਹਿਤ ਵਿੱਚ ਯੋਗਦਾਨ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੁਆਰਾ 'ਪ੍ਰਾਈਡ ਆਫ਼ ਮੱਧ ਪ੍ਰਦੇਸ਼' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਨਿੱਜੀ ਜੀਵਨ

[ਸੋਧੋ]

ਮੰਜ਼ਰ ਦਾ ਵਿਆਹ ਤਬੱਸੁਮ ਮੰਜ਼ਰ ਨਾਲ ਹੋਇਆ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਭੋਪਾਲ ਵਿੱਚ ਰਹਿੰਦਾ ਹੈ। ਉਸਨੇ ਬਰਕਤੁੱਲਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। [1] [2] [3] [4] [5]

ਹਵਾਲੇ

[ਸੋਧੋ]
  1. "Bhopal-based poet Manzar Bhopali felicitated in US". 10 October 2014. Archived from the original on 25 February 2016. Retrieved 17 February 2016.
  2. "Bhopal-based poet Manzar Bhopali felicitated in US | bhopal". Hindustan Times. 2014-10-10. Archived from the original on 2016-02-25. Retrieved 2016-02-17.
  3. "Bhopal poet caught in terrorist crossfire in Pak". Timesofindia.indiatimes.com. 2012-03-28. Retrieved 2016-02-17.
  4. "Urdu poet Manzar Bhopali's mother passes away". IBNLive.com. Retrieved 2016-02-17.[permanent dead link]
  5. "manzar bhopali, rahat indori survive pakistan shootout". Daily.bhaskar.com. 2012-03-28. Archived from the original on 2016-03-01. Retrieved 2016-02-17.