ਮੰਜਿਆਂ ਉੱਤੇ ਸਪੀਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੰਜਿਆਂ ਉੱਤੇ ਸਪੀਕਰ ਲਾਉਂਣਾ ਪਹਿਲੇ ਵਾਲੇ ਸਮਿਆਂ ਵਿਚ ਵਿਆਹ ਵਾਲੇ ਘਰ ਦੋ ਮੰਜਿਆਂ ਨੂੰ ਜੋੜ ਕੇ ਸਪੀਕਰ ਲੱਗਦੇ ਸਨ।ਜਿੱਥੇ ਅੱਜ ਦੇ ਸਮੇਂ ਵਿਚ ਲੋਕ ਵਿਆਹਾਂ ਸ਼ਾਦੀਆਂ ਮੌਕੇ ਮੈਰਿਜ ਪੈਲੇਸਾਂ ਜਾਂ ਘਰਾਂ ਵਿਚ ਡੀ.ਜੇ ਲਗਾ ਕੇ ਨੱਚ ਟੱਪ ਕੇ ਤੇ ਭੰਗੜੇ ਪਾ ਕੇ ਵਿਆਹ ਦੀਆਂ ਖੁਸ਼ੀਆਂ ਮਨਾਉਂਦੇ ਹਨ।ਉੱਥੇ ਲੰਘੇ ਵੇਲਿਆਂ ਵਿਚ ਵਿਆਹ ਵਾਲੇ ਘਰ ਵਿਚ ਕੋਠੇ ਤੇ ਦੋ ਮੰਜਿਆਂ ਨੂੰ ਪੁੱਠੇ ਲੋਟ ਖੜ੍ਹੇ ਕਰ ਕੇ ਪਾਵਿਆਂ ਨਾਲ ਬੰਨ੍ਹ ਕੇ ਸਪੀਕਰ ਲਾਇਆ ਜਾਂਦਾ ਸੀ।ਅੱਜ ਦੇ ਰੌਲੇ ਰੱਪੇ ਤੋਂ ਰਹਿਤ ਉਸ ਸਮੇਂ ਸਪੀਕਰ ਵਾਲਾ ਬੰਦਾ ਜਦੋਂ ਗ੍ਰਾਮੋਫੋਨ ਮਸ਼ੀਨ ਤੇ ਲਗਾਉਂਦਾ ਸੀ ਤਾਂ ਵਿਆਹ ਵਾਲੇ ਘਰ ਵਿਚ ਇਕ ਵੱਖਰਾ ਮਾਹੌਲ ਸਿਰਜ ਦਿੰਦਾ ਸੀ। ਉਨ੍ਹਾਂ ਸਮਿਆਂ ਵਿਚ ਆਸ ਪਾਸ ਦੇ ਇਲਾਕੇ ਵਿਚ ਟਾਂਵਾ ਟੱਲਾ ਹੀ ਸਪੀਕਰ ਵਾਲਾ ਹੁੰਦਾ ਸੀ।ਸਪੀਕਰ ਵਾਲਾ ਦੂਰ ਦਾ ਸਫਰ ਤੈਅ ਕਰਦਾ ਹੋਇਆ ਗੱਡੇ ਤੇ ਜਾਂ ਸਾਈਕਲ ਤੇ ਸੰਦੂਕ,ਮਸ਼ੀਨ,ਐਂਪਲੀਫਾਇਰ,ਰਿਕਾਰਡ,ਬੈਟਰੀਆਂ ਤੇ ਹੋਰ ਸਾਜੋ ਸਾਮਾਨ ਲੱਦ ਕੇ ਵਿਆਹ ਵਾਲੇ ਘਰ ਕਈ ਦਿਨ ਪਹਿਲਾਂ ਹੀ ਪਹੁੰਚ ਜਾਂਦਾ ਸੀ। ਹੁਣ ਪਹਿਲੇ ਸਮਿਆਂ ਵਾਂਗ ਵਿਆਹ ਦੇ ਮੌਕੇ ਸਪੀਕਰ ਨਹੀਂ ਵੱਜਦੇ।ਹੁਣ ਵਿਆਹ ਸ਼ਾਦੀਆਂ ਤੇ ਸਪੀਕਰ ਦੀ ਥਾਂ ਕੰਨ ਪਾੜਵੀ ਆਵਾਜ਼ ਵਾਲੇ ਡੀ.ਜੇ.ਸਿਸਟਮ ਨੇ ਲੈ ਲਈ ਹੈ।ਜਿੱਥੇ ਉੱਚੀ ਆਵਾਜ਼ ਵਿਚ ਭਾਵੇਂ ਕੋਈ ਵੀ ਗੀਤ ਲੱਗ ਜਾਵੇ ਹਰ ਕੋਈ ਨੱਚੇਗਾ ਜ਼ਰੂਰ।ਉਦੋਂ ਅੱਜ ਵਾਂਗ ਡੀ.ਜੇ. ਤੇ ਗੀਤ ਲਾਉਣ ਤੇ ਲੜਾਈ ਨਹੀਂ ਸੀ ਹੁੰਦੀ।ਜਿਸ ਸਪੀਕਰ ਵਾਲੇ ਨੂੰ ਵਿਆਹ ਦੀਆਂ ਰਸਮਾਂ ਮੁਤਾਬਿਕ ਗੀਤ ਲਗਾਉਣ ਦਾ ਗਿਆਨ ਸੀ,ਉਸ ਦਾ ਵਿਆਹ ਵਾਲੇ ਘਰ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਸਪੀਕਰ ਵਾਲਾ ਜਦੋਂ ਮਸ਼ੀਨ ਤੇ ਜਨਮ ਤੋਂ ਮਰਨ ਤਕ ਹਰ ਰਸਮ ਮੁਤਾਬਿਕ ਗੀਤ ਵਜਾਉਂਦਾ ਸੀ ਤਾਂ ਲੋਕਾਂ ਵਿਚਲੀ ਆਪਸੀ ਸਾਂਝ ਹੋਰ ਗੂੜ੍ਹੀ ਕਰਦਾ ਸੀ।