ਸਮੱਗਰੀ 'ਤੇ ਜਾਓ

ਮੰਡੀ ਹਾਊਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਿੱਲੀ ਚ ਮੰਡੀ ਹਾਊਸ ਦਾ ਸਾਬਕਾ ਟਿਕਾਣਾ, ਹੁਣ 'ਦੂਰਦਰਸ਼ਨ ਭਵਨ' ਦੇ ਕਬਜ਼ੇ ਵਿੱਚ ਹੈ। (2013)
ਅਗਰਸੈਨ ਕੀ ਬਾਉਲੀ ਮੰਡੀ ਹਾਊਸ, ਨਵੀਂ ਦਿੱਲੀ ਦੇ ਨੇੜੇ ਅਗਿਆਤ ਜਿਹੇ ਖੇਤਰ ਵਿੱਚ ਸਥਿਤ ਹੈ। ਬਹੁਤ ਘੱਟ ਲੋਕ ਹਨ ਜਿਹਨਾਂ ਨੂੰ ਇਸ ਦੇ ਟਿਕਾਣੇ ਦਾ ਪਤਾ ਹੋਵੇ

ਮੰਡੀ ਹਾਊਸ ਦਿੱਲੀ ਵਿੱਚ ਮੰਡੀ ਦੇ ਰਾਜੇ ਦਾ ਮਹਿਲ ਸੀ। ਇਹ ਮਹਿਲ ਨਾਭਾ ਹਾਊਸ ਦੇ ਨੇੜੇ, ਕੋਪਰਨੀਕਸ ਮਾਰਗ ਤੇ ਸਥਿਤ ਸੀ।

ਇਸ ਅਸਟੇਟ ਨੂੰ ਬਾਅਦ ਵਿੱਚ ਵੇਚ ਅਤੇ ਵੰਡ ਲਿਆ ਗਿਆ ਸੀ। ਪੁਰਾਣਾ ਮਹਿਲ, 1990ਵਿਆਂ ਵਿੱਚ ਆਧੁਨਿਕ ਦਫ਼ਤਰਾਂ ਦਾ ਨਿਰਮਾਣ ਕਰਨ ਲਈ ਢਾਹ ਦਿੱਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦਾ ਰਾਜ ਘਰ, ਹਿਮਾਚਲ ਭਵਨ, ਹੁਣ ਇੱਥੇ ਸਥਿਤ ਹੈ। ਨੈਸ਼ਨਲ ਟੈਲੀਵਿਜ਼ਨ ਪ੍ਰਸਾਰਨ ਦਾ ਦੂਰਦਰਸ਼ਨ ਭਵਨ, ਦੂਰਦਰਸ਼ਨ ਹੈੱਡ ਕੁਆਰਟਰ ਵੀ ਇੱਥੇ ਮੌਜੂਦ ਹੈ। ਅੱਜ, ਦਫ਼ਤਰ ਕੰਪਲੈਕਸ ਦਾ ਨਾਮ ਪੁਰਾਣੇ ਸ਼ਾਹੀ ਨਿਵਾਸ ਦੇ ਨਾਲ ਨਾਲ ਮੰਡੀ ਹਾਊਸ ਮੈਟਰੋ ਸਟੇਸ਼ਨ ਨੂੰ ਵੀ ਯਾਦ ਕਰਾਉਂਦਾ ਹੈ।[1] ਆਲੇ-ਦੁਆਲੇ ਦੇ ਵੱਡੇ ਖੇਤਰ ਨੂੰ ਵੀ ਅਜੇ ਵੀ ਮੰਡੀ ਹਾਊਸ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2013-09-13. Retrieved 2015-04-15. {{cite web}}: Unknown parameter |dead-url= ignored (|url-status= suggested) (help)