ਮੱਧਕਾਲ ਦਾ ਸਰਗੁਣ ਭਗਤੀ-ਕਾਵਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੱਧ ਕਾਲ ਦਾ ਸਰਗੁਨ ਭੱਗਤੀ ਕਾਵਿ[ਸੋਧੋ]

ਧਾਰਮਿਕ-ਪ੍ਰਵਿਰਤੀ[ਸੋਧੋ]

ਕਿੱਸਾ ਕਾਵਿ ਅਤੇ ਵੀਰ ਕਾਵਿ ਨੂੰ ਛੱਡ ਕੇ ਮੱਧ ਕਾਲ ਦਾ ਅਧਿਕਾਂਸ਼ ਸਾਹਿਤ ਜਨ ਮਾਨਸ ਦੀ ਧਾਰਮਿਕ ਆਸਥਾ ਨੂੰ ਹੀ ਪ੍ਰਗਟਾਉਣ ਵਾਲਾ ਹੈ ਕਿਉਕਿ ਇੱਕ ਤਾਂ ਉਸ ਸਮੇ ਪੰਜਾਬ ਵਿੱਚ ਵੱਖ-ਵੱਖ ਧਰਮਾ ਅਤੇ ਮਤ-ਮਤਾਦਰਾ ਦਾ ਬੋਲਬਾਲਾ ਸੀ ਅਤੇ ਦੂਜਾ ਉਸ ਯੁਗ ਵਿੱਚ ਕਿਸੇ ਵੀ ਧਰਮ ਨੂੰ ਗ੍ਰਹਿਣ ਕੀਤੇ ਬਿਨਾ ਲੋਕਿਕ ਜਾ ਪ੍ਰਲੋਕਿਕ ਜੀਵਨ ਵਿੱਚ ਸੁਖ ਆਨੰਦ ਦੀ ਕਲਪਨਾ ਵੀ ਨਹੀਂ ਕੀਤੀ ਹਾ ਸਕਦੀ ਸੀ।ਇਸ ਲਈ ਮੱਧ ਕਾਲ ਦੇ ਸਮੁਚੇ ਭਗਤੀ ਕਾਵਿ ਅਤੇ ਧਾਰਮਿਕ ਸਾਹਿਤ ਨੂੰ ਉਸ ਯੁਗ ਦੇ ਲੋਕਾ ਦੀ ਧਾਰਮਿਕ ਚੇਤਨਾ,ਧਾਰਮਿਕ ਰੂਚਿਆ ਅਤੇ ਧਾਰਮਿਕ ਪ੍ਰਵਿਰਤੀ ਦੀ ਮੰੁਹ ਬੇਲਦੀ ਤਸਵੀਰ ਕਿਹਾ ਹਾ ਸਕਦਾ ਹੈ।ਮੱਧ ਕਾਲੀਨ ਪੰਜਾਬ ਦਾ ਧਾਰਮਿਕ ਵਾਤਾਵਰਨ ਅਤੇ ਜਨਸਾਧਾਰਣ ਦੀ ਧਾਰਮਿਕ ਪ੍ਰਵਿਰਤੀ ਅਜਿਹੇ ਵਿਰਾਸਤੀ ਸੰਸਕਾਰ ਦੀ ਉਪਜ ਸੀ।ਜਿਹੜੀ ਉਸ ਦੇ ਸਮੁਹਿਕ ਅਵਚੇਤਨ ਮਨ ਅਤੇ ਨਸਲੀ ਯੋਜਨਾ ਨੂੰ ਪ੍ਰਭਾਵਿਤ ਅਤੇ ਕ੍ਰਿਆ ਸ਼ੀਲ ਕਰ ਰਹੀ ਸੀ। ਧਰਮ ਦਾ ਵਿਉਂਤੀਪਤੀਮੂਲਕ ਜ਼ਾਂ ਸੰਕੁਚਿਤ ਅਰਥ ਭਾਵੇਂ ਕਝ ਵੀ ਹੋਵੇ ਪਰ ਵਿਆਪਕ ਲੋਕ ਪ੍ਰਚਲਿਤ ਅਰਥਾ ਵਿੱਚ ਕਿਸੇ ਅਣਦੇਖੀ ਅਲੋਕਿਕ ਸ਼ਕਤੀ ਪ੍ਰਤੀ ਸ਼ਰਦਾ ਅਤੇ ਵਿਸ਼ਵਾਸ ਜ਼ਾ ਫਿਰ ਅਲੋਕਿਕ ਤੇ ਦਿਬ ਗੁਣਾ ਵਾਲੇ ਦੇਵੀ-ਦੇਵਤਾ,ਪੀਰ-ਪੈਗਬਰ ਅਤੇ ਅਵਤਾਰਾ ਪ੍ਰਤੀ ਭਗਤੀ ਅਤੇ ਆਸਥਾ ਨੂੰ ਹੀ ਧਰਮ ਕਿਹਾ ਜਾਦਾ ਹੈ।ਮੱਧ ਕਾਲੀਨ ਪੰਜਾਬ ਦੀ ਧਾਰਮਿਕ ਪ੍ਰਵਿਰਤੀ ਦੀ ਇੱਕ ਵਡੀ ਵਿਸ਼ੇਸ਼ਤਾ ਇਹ ਵੇਖਣ ਨੂੰ ਮਿਲਦੀ ਹੈ ਕਿ ਉਸ ਯੁਗ ਵਿੱਚ ਇਸ਼ਟ ਦੇ ਨਿਰਗੁਣ ਜਾ ਸਰ ਗੁਣ ਰੂਪ ਨੂੰ ਲੈ ਕੇ ਜਨ ਸਾਧਾਰਣ ਵਿੱਚ ਧਰਮ ਦੇ ਨਾਂ ਤੇ ਨਾ ਤਾ ਕੋਈ ਆਪਸੀ ਟਕੱਰਾ ਹੋਇਆ ਅਤੇ ਨਾ ਹੀ ਖੂਣ ਖਰਾਬਾ ਜਿਵੇ ਉਸ ਸਮੇ ਸਿਧਾ-ਨਾਥਾ ਅਤੇ ਸਿੱਖ ਗੁਰੁ ਸਹਿਬਾਨਾ ਨਿਰਗੁਨ ਅਤੇ ਨਿਰਾਕਾਰ ਬ੍ਰਹਮ ਭਗਤੀ ਦਾ ਅਧਾਰ ਸੀ ਉਸੇ ਤਰਾ ਸਰਗੁਨ ਬ੍ਰਹਿਮ ਦੇ ਵਿਸ਼ਣੂ ਮਹੇਸ਼ ਅਤੇ ਰਾਮ ਕ੍ਰਿਸ਼ਨ ਜਿਹੇ ਅਵਤਾਰੀ ਰੂਪ ਵੀ ਪੂਜਾ ਦੇ ਅਧਿਕਾਰੀ ਸੀ। ਸਰਗੁਨਵਾਦੀ-ਪ੍ਰਵਿਰਤੀ ਧਾਰਮਿਕ ਖੇਤੱਰ ਵਿੱਚ ਨਿਰਗੁਨਵਾਦੀ ਸਕੰਲਪ ਦੇ ਪ੍ਰਚਾਰ ਤੋ ਪਹਿਲਾ ਸਰਗੁਨਵਾਦੀ ਜ਼ਾ ਅਵਤਾਰਵਾਦੀ ਅਵਧਾਰਣਾ ਦਾ ਪ੍ਰਚਾਰ ਹੰੁਦਾ ਹੈ।ਸਰਗੁਨ ਬ੍ਰਹਿਮ ਦੇ ਵੱਖ-ਵੱਖ ਅਵਤਾਰ ਜ਼ਾ ਹੋਰ ਦੇਵੀ-ਦੇਵਤਾ ਆਪਣੇ ਭਗਤਾ ਦੀ ਭਗਤੀ ਤੋ ਪ੍ਰਸਨ ਹੋ ਕੇ ਉਨਾਂ ਦੀ ਮਨੋਕਾਮਨਾ ਤਤਕਾਲ ਪੂਰੀ ਕਰ ਦਿੰਦੇ ਸੀ।ਜਿਵੇਂ ਕਿ ਪੂਰਾਣੀਕ ਕਥਾਵਾਂ ਵਿੱਚ ਵੇਖਣ ਨੂੰ ਮਿਲਦਾ ਹੈ।ਇਸ ਲਈ ਸਰਗੁਨ ਬ੍ਰਹਿਮ ਦੇ ਅਵਤਾਰੀ ਰੂਪਾ ਜ਼ਾ ਦੇਵੀ-ਦੇਵਤਿਆ ਦੀ ਆਪਣੀ ਭਗਤੀ ਭਾਵਨਾ ਨਾਲ ਪ੍ਰਸਨਤਾ ਪ੍ਰਾਪਤ ਕਰ ਕੇ ਆਪਣੀਆਂ ਮਨੋਕਾਮਨਾਵਾਂ ਦੀ ਤਤਕਾਲ ਪੂਰਤੀ ਲਈ ਚਿੱਤਰਾ ਜ਼ਾ ਮੂਰਤੀਆਂ ਦੇ ਰੂਪ ਵਿੱਚ ਆਪਣੇ ਇਸ਼ਟ ਦੇ ਸਾਕਾਰ ਰੂਪ ਦੇ ਸਾਖਿਆਤ ਦਰਸ਼ਨ ਦੀ ਅਭਿਲਾਸ਼ਾ ਦੀ ਪੂਰਤੀ ਲਈ ਅਤੇ ਮਹਾਨ ਆਦਰਸ਼ਾ ਅਤੇ ਉੱਚ ਗੂਣਾ ਦਾ ਅਵਤਾਰਾ ਦੇ ਵਿਅਕਤਿਤਵ,ਚਰਿੱਤਰ ਅਤੇ ਜੀਵਨ ਵਿੱਚ ਪ੍ਰਤੀ-ਆਰੋਪਣ ਕਰ ਕੇ ਉਨਾਂ ਦੀ ਯਥਾਰਥ ਜੀਵਨ ਵਿੱਚ ਘਾਟ ਨੂੰ ਪੂਰਾ ਕਰਨ ਲਾਈ ਹੀ ਮੱਧ ਕਾਲੀਨ ਪੰਜਾਬ ਵਿੱਚ ਜਨਸਾਧਾਰਨ ਦੀ ਧਾਰਮਿਕ ਰੂਚੀ ਤੇ ਪ੍ਰਵਿਰਤੀ ਨੂੰ ਸਰਗੁਨਵਾਦੀ ਅਵਧਾਰਣਾ ਵੱਲ ਕ੍ਰਿਆ ਸ਼ੀਲ ਹੋਣਾ ਪਿਆ।

(ੳ) ਅਵਤਾਰ ਪੂਜਾ[ਸੋਧੋ]

ਸਿੱਖ ਗੁਰੁ ਸਾਹਿਬਾਨਾ ਦੇ ਅਧੁਤੀ ਪ੍ਰਭਾਵ ਅਤੇ ਬ੍ਰਹਿਮ ਵਾਦੀ ਫਲਸਫੇ ਕਾਰਨ ਭਾਵੇਂ ਪੰਜਾਬ ਵਿੱਚ ਮੂਰਤੀ ਪੂਜਾ ਅਤੇ ਅਵਤਾਰਵਾਦੀ ਸੰਲਕਪ ਦਾ ਇਤਨਾ ਪ੍ਰਚਾਰ ਨਹੀਂ ਹੋ ਸਕਿਆ ਜਿਤਨਾ ਅਕਾਲਪੂਰੱਖ ਦੇ ਨਾਮ ਸਿਮਰਨ ਦਾ ਹੋਇਆ,ਪਰ ਫਿਰ ਵੀ ਮਾਹਭਾਰਤ ਕਾਲ ਦੇ ਗੀਤਾ ਦਰਸ਼ਨ ਕਾਰਨ ਲੋਕ ਮਾਨਸ ਵਿੱਚ ਰਾਮ ਅਤੇ ਕ੍ਰਿਸ਼ਨ ਜਿਹੇ ਅਵਤਾਰਾ ਦੀ ਭਗਤੀ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਪ੍ਰਚਲਿਤ ਰਹੀ।ਭਗਵਾਨ ਰਾਮ ਅਤੇ ਕ੍ਰਿਸ਼ਨ ਦਾ ਜੀਵਨ ਚਰਿਤ ਤੇ ਵਿਅਕਤਿਤਵ ਪ੍ਰਤੀ ਲੋਕਾਂ ਦਾ ਪੂਜਾ ਭਾਵ ਸਮਕਾਲੀ ਇਤਹਾਸਿਕ,ਸਮਾਜਿਕ ਅਤੇ ਧਾਰਮਿਕ ਪਰਸਥਿਤਿਆ ਦੇ ਅਨੁਕੁਲ ਸੀ।ਗੀਤਾ ਦਾ ਉਪਦੇਸ਼ ਦਿੰਦੇ ਹੋਏ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਇਹੀ ਕਿਹਾ ਸੀ “ਜਦ ਕਦੇ ਵੀ ਸਮਾਜ ਵਿੱਚ ਧੱਰਮ ਅਤੇ ਸਾਧੂ ਸੰਤਾ ਦਾ ਨਾਸ਼,ਰਾਕਸ਼ਾ ਦੇ ਅਤਿਆ-ਚਾਰ ਅਤੇ ਅਧਰਮ ਦਾ ਬੋਲਬਾਲਾ ਹੁੰਦਾ ਹੈ ਤਾਂ ਧੱਰਮ ਅਤੇ ਸਾਧੂ ਸੰਤਾ ਦੀ ਰਖਿੱਆ ਲਈ ਮੈ ਅਵਤਾਰ ਧਾਰਣ ਕਰ ਕੇ ਅਧਰਮ ਅਤੇ ਦੈਤਾਂ ਰਾਕਸ਼ਾ ਦਾ ਨਾਸ਼ ਕਰਦਾ ਹਾਂ।"

(ਅ)ਰਾਮ ਭਗਤੀ[ਸੋਧੋ]

ਅੱਜੁਧਿਆ ਦੇ ਰਾਜਾ ਦਸ਼ਰਥ ਦਾ ਸੱਭ ਤੋ ਵੱਡਾ ਪੁਤਰ ਰਾਮ ਚੰਦਰ ਵੀ ਇੱਕ ਅਜਿਹਾ ਰਾਜਕੁਮਾਰ ਸੀ ਜਿਹੜਾ ਮਰਿਆਦਾ ਪਾਲਣ ਅਤੇ ਆਪਣੇ ਚਰਿੱਤਰ ਦੇ ਉਧਾਤ ਗੂਣਾਂ ਕਰ ਕੇ ਪਹਿਲਾ ‘ਮਰਿਆਦਾ ਪੁਰਸ਼ੋਤਮ’ ਫਿਰ ਵਿਸ਼ਣੂ ਦੇ ਅਵਤਾਰ ਅਤੇ ਬਾਅਦ ਵਿੱਚ ਸਰਗੁਨ ਬ੍ਰਹਿਮ ਦੇ ਰੂਪ ਵਿੱਚ ਪੂਜਿਆ ਜਾਣ ਲੱਗ ਪਿਆ।ਵੈਸ਼ਣਵ ਸੰਪਰਧਾ ਵਾਲੇ ਸਾਧ ਭੱਗਤ ਉਸ ਨੂੰ ਵਿਸ਼ਣੂ ਦੇ ਅਵਤਾਰ ਦੇ ਰੂਪ ਵਿੱਚ ਸਰਗੁਨ ਬ੍ਰਹਿਮ ਹੀ ਮੰਨਦੇ ਸਨ।ਅਤੇ ਇਸ ਸੰਪਰਦਾ ਦੇ ਪ੍ਰਭਾਵ ਕਾਰਨ ਹੀ ਨਾ ਕੇਵਲ ਸਮੁਚੇ ਭਾਰਤ ਵਿੱਚ ਬਲਕੇ ਮੱਧ ਕਾਲੀਨ ਪੰਜਾਬ ਵਿੱਚ ਵੀ ਰਾਮ ਭਗਤੀ ਦਾ ਪ੍ਰਚਾਰ ਹੋਇਆ।

(ੲ) ਕ੍ਰਿਸ਼ਨ ਭਗਤੀ[ਸੋਧੋ]

ਸਮਕਾਲੀਨ ਇਤਿਹਾਸਕ ਪਰਸਥਿਤੀਆ ਦੀ ਪ੍ਰਤੀ ਕ੍ਰਿਆ ਸਰੂਪ ਪੰਜਾਬੀਆ ਦਾ ਧਨੁੱਖ ਧਾਰੀ ਰਾਮ ਜਿਹੇ ਇਸ਼ਟ ਦਾ ਨਿਰਵਾਚਣ ਅਤੇ ਉਸ ਪ੍ਰਤੀ ਸ਼੍ਰਧਾ ਰੱਖਣਾ ਸੁਭਾਵਿਕ ਸੀ ਪਰ ਫਿਰ ਵੀ ਸ਼ੀਲ,ਸੰਜਮ,ਨੈਤਿਕਤਾ,ਸ਼ਾਲਿਨਤਾ ਅਤੇ ਮਰਿਆਦਾ ਦਾ ਕਠੋਰਤਾ ਨਾਲ ਪਾਲਣ ਕਰਨ ਕਰ ਕੇ ਰਾਮ ਦੇ ਜੀਵਨ ਚਰਿੱਤਰ ਅਤੇ ਵਿਅਕਤਿਤਵ ਵਿੱਚ ਉਹ ਮਧੁਰਤਾ ਅਤੇ ਰਸਾਤਮਕਤਾ ਨਹੀਂ ਝਲਕਦੀ ਸੀ ਇੱਛਾ ਭੱਗਤ ਸਮਾਜ ਕਰਦਾ ਹੈ।ਭੱਗਤੀ ਤੋ ਪ੍ਰਾਪਤ ਰਸਾਤਮਕਤਾ ਅਤੇ ਆਨੰਦ ਨੂੰ ‘ਬ੍ਰਹਿਮਾ ਨੰਦ’ ਕਿਹਾ ਜਾਦਾ ਹੈ।ਜਿਸ ਦੀ ਅਨੁਭੁਤੀ ਲੀਲਾ ਧਾਰੀ ਕ੍ਰਿਸ਼ਨ ਦੀ ਭਗੱਤੀ ਵਿੱਚ ਵਧੇਰੇ ਸੰਭਵ ਸੀ ਇਹੀ ਕਾਰਨ ਹੈ ਕਿ ਮੱਧ ਕਾਲੀਨ ਪੰਜਾਬ ਦੀ ਅਧਿਕਾਸ਼ ਜਨਤਾ ਭਗਤੀਪਰਕ ਰਸਾਤਮਕਤਾ ਅਤੇ ਮਧੁੱਰਤਾ ਦੀ ਪ੍ਰਾਪਤੀ ਦੀ ਇੱਛਾ ਕਾਰਨ ਕ੍ਰਿਸ਼ਨ ਭਗਤੀ ਵੱਧ ਰੂਚਿਤ ਹੋਈ।

(ਸ) ਪ੍ਰਤਿਕਿਰਿਆ[ਸੋਧੋ]

ਨਿਸੰਦੇਹ ਸਰਗੁਨ ਭੱਗਤੀ,ਅਵਤਾਰਵਾਦੀ ਸੰਕਲਪ ਅਤੇ ਮੂਰਤੀ ਪੂਜਾ ਸ਼ਰਧਾਲੂਆ ਦੀ ਆਪਣੇ ਇਸ਼ਟ ਨੂੰ ਸਾਕਾਰ ਰੂਪ ਵਿੱਚ ਵੇਖੱਣ ਦੀ ਲਾਲਸਾ ਪੂਰਤੀ ਕਰਦੀ ਹੈ ਪਰ ਫਿਰ ਵੀ ਇਸ ਨਾਲ ਜੁੜੇ ਧਾਰਮਿਕ ਰੀਤੀ ਰਿਵਾਜ਼ ਅਤੇ ਪ੍ਰਥਾਵਾਂ ਕੇਵਲ ਫੋਕਟ ਕਰਮ ਬਣ ਕੇ ਹੀ ਰਹਿ ਜਾਦੀਆਂ ਹਨ।ਜਿਹੜਿਆ ਕਿ ਪਾਸੇ ਤਾਂ ਤਰਕ ਹੀਨ ਅੱਧਵਿਸ਼ਵਾਸ਼ ਨੂੰ ਜਨਮ ਦਿੰਦਿਆ ਹਨ ਅਤੇ ਦੂਜੇ ਪਾਸੇ ਸੰਪਰਦਾਇਕ-ਦਵੈਖ ਨੂੂੰ।ਮੱਧ ਕਾਲ ਵਿੱਚ ਸਰਗੁਨ ਭਗਤੀ ਅਤੇ ਮੂਰਤੀ ਪੂਜਾ ਪ੍ਰਤੀ ਕ੍ਰਿਆ ਇਸੇ ਰੂਪ ਵਿੱਚ ਸਾਹਮਣੇ ਆਈ ਇਸ ਦਾ ਪਰੀਨਾਮ ਇਹ ਹੋਇਆ ਕਿ ਨਿਰਗੁਨ ਵਾਦੀ ਸੰਤਾ ਅਤੇ ਸਿੱਖ ਗੁਰੁ ਸਾਹਿਬਾਨ ਦੁਆਰਾ ਪ੍ਰਚਾਰਿਤ ਨਿਰਾਕਾਰ ਉਪਾਸਨਾ ਵੱਲ ਲੋਕਾ ਦਾ ਧਿਆਨ ਖਿੱਚਿਆ ਗਿਆ।ਇਸ ਦਾ ਇੱਕ ਇਤਿਹਾਸਕ ਕਾਰਨ ਇਹ ਵੀ ਸੀ ਕਿ ਮੰਦਰਾ ਵਿੱਚ ਇੱਕਠੀ ਹੋਈ ਧੰਨ ਦੋਲਤ ਨੂੰ ਲੁਟਣ ਲਈ ਤੁਰਕ ਅਤੇ ਪਠਾਣਾ ਦੇ ਹਮਲਿਆ ਨੇ ਜਨਤਾ ਵਿੱਚ ਇਹ ਵਿਸ਼ਵਾਸ ਦ੍ਰਿੜ ਕਰ ਦਿਤਾ ਕਿ ਮੂਰਤਿਆ ਦੇ ਰੂਪ ਵਿੱਚ ਜਿਹੜੇ ਦੇਵੀ-ਦੇਵਤੇ ਵਿਦੇਸ਼ੀ ਹਮਲਾਵਾਰਾ ਤੋ ਆਪਣੀ ਰਖਿੱਆ ਆਪ ਨਹੀਂ ਕਰ ਸਕਦੇ ਉਹ ਆਪਣੇ ਭੱਗਤਾ ਦੀ ਰਖਿੱਆ ਕਿਵੇਂ ਕਰਨਗੇਂ ?

==== ਸਰੋਤ ਪੁਸਤਕ ====

ਪ੍ਰਿੰਸੀਪਲ ਭਗਤ ਸਿੰਘ ਵੇਦੀ, ਮੱਧਕਾਲ ਦਾ ਭਗਤੀ ਕਾਵਿ, ਪੰਜਾਬੀ ਯੂਨੀਵਰਸਿਟੀ, ਪਟਿਆਲਾ