ਯੂਕ੍ਰੇਨ-ਰੂਸੀ ਸੰਬੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

 

ਯੂਕ੍ਰੇਨ-ਰੂਸੀ ਸੰਬੰਧਾਂ ਤੋਂ ਮਤਲਬ ਯੂਕ੍ਰੇਨ ਅਤੇ ਰੂਸੀ ਸੰਘ ਦੇ ਸੰਬੰਧ ਹਨ। ਇਸ ਵੇਲੇ, ਦੋਵੇਂ ਮੁਲਕ ਜੰਗ ਦੀ ਕਗਾਰ 'ਤੇ ਹਨ: ਯੂਕ੍ਰੇਨ-ਰੂਸੀ ਜੰਗ ਦੀ ਸ਼ੁਰੂਆਤ 2014 ਵਿੱਚ ਹੋਈ ਜਦੋਂ ਰੂਸ ਨੇ ਕ੍ਰੀਮੀਆ ਯੂਕ੍ਰੇਨ ਦੇ ਕਬਜ਼ੇ ਵਿੱਚੋਂ ਖੋਹ ਲਿਆ।

1991 ਵਿੱਚ ਸੋਵੀਅਤ ਸੰਘ ਦੇ ਢਿੱਠਣ ਤੋਂ ਬਾਅਦ, ਜਿਹੜੇ ਮੁਲਕ ਹੋਂਦ ਵਿੱਚ ਆਏ ਉਹਨਾਂ ਦੇ ਸੰਬੰਧ ਕੱਸ, ਵੈਰ ਵਾਲੇ ਹੀ ਰਹੇ ਹਨ। 1990 ਦੇ ਦਹਾਕੇ ਦੇ ਮੁੱਢਲੇ ਸਮੇਂ ਵਿੱਚ, ਯੂਕ੍ਰੇਨ ਦੀਆਂ ਨੀਤੀਆਂ ਯੂਕ੍ਰੇਨ ਦੀ ਇੱਕ-ਜੁੱਟਤਾ ਅਤੇ ਅਜ਼ਾਦੀ ਨਾਲ਼ ਭਰੀਆਂ ਸਨ, ਅਤੇ ਨਾਲ਼ ਹੀ ਨਾਲ਼ ਕੁੱਝ ਪਰਦੇਸੀ ਨੀਤੀਆਂ ਵੀ ਸਨ ਜਿਨ੍ਹਾਂ ਸਦਕਾ ਯੂਕ੍ਰੇਨ ਦੀ ਯੂਰਪੀਅਨ ਯੂਨੀਅਨ ਅਤੇ ਰੂਸ ਨਾਲ ਸਹਿਕਾਰਤਾ ਬਣੀ ਰਹੀ।

ਦੋਵੇਂ ਮੁਲਕਾਂ ਦੇ ਸੰਬੰਧ ਰੈਵੋਲਿਊਸ਼ਨ ਔਫ਼ ਡਿਗਨਿਟੀ (ਮਾਣ ਇਨਕਲਾਬ) ਤੋਂ ਬਾਅਦ ਵੈਰ-ਵਿਰੋਧਤਾ ਵਾਲੇ ਹੋ ਗਏ, ਜਿਸ ਵਿੱਚ ਯੂਕ੍ਰੇਨ ਦੇ ਪ੍ਰਧਾਨ ਵਿਕਟਰ ਯਾਨੂਕੋਵਿਚ ਅਤੇ ਉਸ ਦੇ ਸਮਰਥਕਾਂ ਨੂੰ ਹਟਾ ਦਿੱਤਾ ਗਿਆ, ਕਿਉਂਕਿ ਉਹ ਇੱਕ ਇਕਰਾਰਨਾਮੇ 'ਤੇ ਦਸਤਖ਼ਤ ਕਰਨ ਨੂੰ ਨਹੀਂ ਮੰਨੇ ਜਿਸ ਹੇਠ ਯੂਰਪੀਅਨ ਯੂਨੀਅਨ ਨਾਲ਼ ਮੁਫ਼ਤ ਵਪਾਰ ਕੀਤਾ ਜਾ ਸਕਦਾ ਸੀ ਅਤੇ ਇਸ ਇਕਰਾਰਨਾਮੇ ਨੂੰ ਯੂਕ੍ਰੇਨ ਦੀ ਸੰਸਦ ਵਿੱਚ ਬਹੁਮਤ ਮਿਲ ਚੁੱਕੀ ਸੀ। ਯੂਕ੍ਰੇਨ ਦੀ ਇਨਕਲਾਬ ਤੋਂ ਬਾਅਦ ਦੀ ਸਰਕਾਰ ਰੂਸ, ਯੂਰਪੀਅਨ ਯੂਨੀਅਨ ਅਤੇ ਨੈਟੋ (NATO) ਦੇ ਵਿਚਕਾਰ ਚੰਗੇ ਸੰਬੰਧਾਂ ਦੀ ਬਜਾਏ, ਯੂਰਪੀਅਨ ਯੂਨੀਅਨ ਅਤੇ ਨੈਟੋ (NATO) ਨਾਲ਼ ਚੰਗੇ ਸੰਬੰਧ ਚਾਹੁੰਦੀ ਸੀ। 2004 ਵਿੱਚ, ਚਜ਼ੈੱਕ ਰਿਪਬਲਿਕ, ਐਸਟੋਨੀਆ, ਹੰਗਰੀ, ਲਾਤਵੀਆ, ਲਿਥੂਆਨੀਆ, ਪੋਲੈਂਡ, ਅਤੇ ਸਲੋਵਾਕੀਆ, ਯੂਰਪੀਅਨ ਯੂਨੀਅਨ ਨਾਲ਼ ਜੁੜ ਗਏ ਸਨ ਅਤੇ 2007 ਵਿੱਚ ਬੁਲਗਾਰੀਆ ਅਤੇ ਰੋਮਾਨੀਆ ਵੀ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਗਏ ਸਨ। ਰੂਸੀ ਸਰਕਾਰ ਨੂੰ ਇਹ ਡਰ ਸਤਾਉਣ ਲੱਗਾ ਕਿ ਜੇਕਰ ਯੂਕ੍ਰੇਨ ਵੀ ਯੂਰਪੀਅਨ ਯੂਨੀਅਨ ਅਤੇ ਨੈਟੋ (NATO) ਦਾ ਹਿੱਸਾ ਬਣ ਜਾਂਦਾ ਹੈ ਤਾਂ ਇਸ ਨਾਲ਼ ਰੂਸ ਦਾ ਕਾਲੇ ਸਮੁੰਦਰ ਨਾਲ਼ ਰਾਬਤਾ ਖ਼ਤਮ ਹੋ ਜਾਵੇਗਾ। ਦੱਖਣੀ ਕੋਰੀਆ ਅਤੇ ਜਪਾਨ ਜੋ ਕਿ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਦੇ ਸਹਿਯੋਗੀ ਹੋਣ ਕਾਰਣ ਰੂਸ ਚਾਰੋ ਪਾਸਿਓਂ ਆਪਣੇ ਵੈਰੀਆਂ ਨਾਲ ਘਿਰ ਰਿਹਾ ਸੀ। ਰੈਵੋਲਿਊਸ਼ਨ ਔਫ਼ ਡਿਗਨਿਟੀ (ਮਾਣ ਇਨਕਲਾਬ) ਦੇ ਵੇਲੇ, ਰੂਸ ਨੇ ਦੋਨੇਤਸਕ ਪੀਪਲਜ਼ ਰਿਪਬਲਿਕ ਅਤੇ ਲੁਹਾਂਸਕ ਪੀਪਲਜ਼ ਰਿਪਬਲਿਕ ਵਿੱਚ ਜੰਗ ਦੌਰਾਨ ਕੁੱਝ ਵੱਖਵਾਦੀਆਂ ਦੀ ਮੱਦਦ ਕੀਤੀ ਜੋ ਕਿ ਯੂਕ੍ਰੇਨ ਦੇ ਡੋਨਬਾਸ ਇਲਾਕੇ ਵਿੱਚ ਚੱਲ ਰਹੀ ਸੀ, ਜੋ ਕਿ ਰੂਸ ਦੀ ਚੱੜ੍ਹਦੇ ਪਾਸੇ ਦੀ ਸਰਹੱਦ ਨਾਲ਼ ਲੱਗਦਾ ਹੈ। ਇਸ ਇਲਾਕੇ ਵਿੱਚ ਰੂਸੀ ਲੋਕ ਬਹੁਗਿਣਤੀ ਵਿੱਚ ਹਨ। 2022 ਦੇ ਮੁੱਢਲੇ ਵੇਲੇ ਦੌਰਾਨ ਯੂਕ੍ਰੇਨ-ਰੂਸੀ ਜੰਗ ਕਾਰਣ 13,000 ਲੋਕਾਂ ਦੀ ਮੌਤ ਹੋ ਚੁੱਕੀ ਹੈ।

2019 ਵਿੱਚ, ਯੂਕ੍ਰੇਨ ਦੇ ਸਵਿਧਾਨ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਗਏ। 2021 ਅਤੇ 2022 ਵਿੱਚ, ਰੂਸ ਦਾ ਯੂਕ੍ਰੇਨ ਦੀ ਸਰਹੱਦ ਨਾਲ਼ ਆਪਣੀ ਫ਼ੌਜ ਲਗਾਉਣਾ, ਦੋਵੇਂ ਮੁਲਕਾਂ ਵਿੱਚ ਵੈਰ-ਵਿਰੋਧਤਾ ਹੋਰ ਵਧਾ ਚੁੱਕਾ ਹੈ ਅਤੇ ਸੰਯੁਕਤ ਰਾਜ ਅਮਰੀਕਾ ਨੇ ਰੂਸ ਨੂੰ ਧਮਕੀ ਵੀ ਦਿੱਤੀ ਹੈ ਕਿ, ਯੂਕ੍ਰੇਨ ਖ਼ਿਲਾਫ਼ ਜੰਗ ਸ਼ੁਰੂ ਕਰਨ ਦਾ ਖਾਮਿਆਜ਼ਾ ਰੂਸ ਦੀ ਆਰਥਿਕਤਾ ਲਈ ਬਹੁਤ ਮਾੜਾ ਹੋਵੇਗਾ। ਫਿਰ ਵੀ, ਰੂਸ ਨੇ ਬਾਰ-ਬਾਰ ਯੂਕ੍ਰੇਨ 'ਤੇ ਹਮਲਾ ਕਰਨ ਦੀਆਂ ਅਫਵਾਹਾਂ ਨੂੰ ਨਕਾਰਿਆ ਹੈ।

ਦੋਵੇਂ ਮੁਲਕਾਂ ਦੀ ਤੁਲਣਾ[ਸੋਧੋ]

ਰੂਸ ਯੂਕ੍ਰੇਨ
ਅਬਾਦੀ 146,171,015 (including Crimea) [1] 41,319,838 (excluding Crimea) [2]
ਖੇਤਰਫਲ 17,125,191 km2 (6,612,073 sq mi) [3] 603,550 km2 (233,030 sq mi)[4]
ਅਬਾਦੀ ਘਣਤਾ 8/km2 (21/sq mi) 73.8/km2 (191/sq mi)
ਕੁੱਲ ਸਮਾਂ ਜ਼ੋਨ 9 1
ਉਚੇਚਾ ਆਰਥਿਕ ਖੇਤਰ 8,095,881 km2 (3,125,837 sq mi) 147,318 km2 (56,880 sq mi)
ਰਾਜਧਾਨੀ Moscow Kyiv
ਸਭ ਤੋਂ ਵੱਡਾ ਸ਼ਹਿਰ Moscow (pop. 12,197,596; 20,004,462 Metro) Kyiv (pop. 2,900,920; 3,375,000 Metro)
ਸਰਕਾਰ Federal semi-presidential

constitutional republic
Unitary semi-presidential

constitutional republic
ਬੋਲੀ/ਭਾਸ਼ਾ Russian Ukrainian
ਧਰਮ 71% Orthodox[5]

15% non-religious

10% Islam

2% other Christian

<1% Catholic

1% other religion
34% Orthodox Church of Ukraine[6]

27.6% Orthodox unaffiliated

13.8% Ukrainian Orthodox Church (Moscow Patriarchate)

8.2% Ukrainian Greek Catholic

0.7% Protestant and Evangelical

0.4% Roman Catholic

0.6% other

8.8% non-denominational

5.6% non-Religious
ਜਾਤੀ/ਨਸਲ 80.90% Russians

8.75% Turkic peoples

3.96% other Indo-European-speakers (2.03% Ukrainians)

3.78% Caucasians

1.76% Finnic and Mongolian peoples and others
77.8% Ukrainians

17.3% Russians

4.9% others/unspecified
GDP (nominal) by the IMF $1,576 billion[7] $126 billion[7]
GDP (PPP) by the IMF $4.328 billion[8] $576 billion[8]
GDP (nominal) per capita by the IMF $11,273 (2021) $4,384(2021)
GDP (PPP) per capita by the IMF $29,495 (2021) $13,943 (2021)
ਫੌਜ ਦੀ ਗਿਣਤੀ
  • Russian Armed Forces (2020) 900,000[9]: 190–205, 212 
    • Army 280,000
    • Navy 150,000
    • Air Force 165,000
    • Strategic Rocket Forces 50,000
    • Airborne 45,000
    • Special Operations Forces 1,000
    • Railway Forces 29,000
    • Command and Support 180,000
  • Paramilitary 554,000
    • Border Guard 160,000 (estimated)
    • Federal Guard 40,000–50,000 (estimated)
    • FSB Special Purpose Centre 4,000 (estimated)
    • National Guard 340,000 (estimated)
  • Reserve 2,000,000

Of the above, 28,000 are in Crimea, internationally recognized as part of Ukraine, and 3,000 reported in eastern Ukraine.[9]: 212 

  • Eastern Ukraine separatist forces[9]: 212 
    • Donetsk People's Republic 20,000 (estimated)
    • Luhansk People's Republic 14,000 (estimated)
  • Ukrainian Armed Forces (2020) 209,000: 208–212 
    • Army 145,000
    • Navy 11,000
    • Air Force 45,000
    • Airborne 8,000
    • Special Operations Forces (not known)
  • Paramilitary 102,000
    • National Guard 60,000 (estimated)
    • Border Guard 42,000 (estimated)
  • Reserve 900,000
ਮੌਜੂਦਾ ਰਾਸ਼ਟਰਪਤੀ Vladimir Putin Volodymyr Zelensky
ਮੌਜੂਦਾ ਪ੍ਰਧਾਨ ਮੰਤਰੀ Mikhail Mishustin Denys Shmyhal
ਪਰਮਾਣੂ ਹਥਿਆਰ 1,600 / 6,850 (2019) 0 / 0 (2019)
  1. "Estimated population as of 1 January 2021 and on the average for 2020". Russian Federal State Statistics Service.
  2. "Population (by estimate) as of 1 October 2021". ukrcensus.gov.ua. 2021-12-09. Archived from the original on 2021-03-06. Retrieved 2022-02-18. {{cite web}}: Unknown parameter |dead-url= ignored (|url-status= suggested) (help)
  3. "Information about availability and distribution of land in the Russian Federation as of 1 January 2017 (by federal subjects of Russia)". Rosreestr. 2021-12-09. Archived from the original on 2019-03-23. Retrieved 2022-02-18. {{cite web}}: Unknown parameter |dead-url= ignored (|url-status= suggested) (help)
  4. "The World Factbook–Ukraine". CIA. 2 December 2021. Retrieved 11 December 2021.
  5. "1. Religious affiliation". Pew Research Center. 10 May 2017. Retrieved 2 April 2018.
  6. "Конфесійна та церковна належність громадян України (січень 2020р. соціологія)". Центр Разумкова (in ਯੂਕਰੇਨੀਆਈ). 3 February 2020. Retrieved 11 December 2021.
  7. 7.0 7.1 "Report for Selected Countries and Subjects". International Monetary Fund. Retrieved 2017-03-13.
  8. 8.0 8.1 "Report for Selected Countries and Subjects". International Monetary Fund. Retrieved 2017-03-13.
  9. 9.0 9.1 9.2 The military balance 2021. James Hackett, International Institute for Strategic Studies. Abingdon, Oxon. 2021. ISBN 978-1-000-41545-2. OCLC 1239962384.{{cite book}}: CS1 maint: location missing publisher (link) CS1 maint: others (link)