ਸਮੱਗਰੀ 'ਤੇ ਜਾਓ

ਰਜਾਬ ਅਲੀ ਖਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਜਾਬ ਅਲੀ ਖਾਨ (ਜਨਮ 3 ਸਤੰਬਰ 1874, ਨਰਸਿੰਘਗਡ਼੍ਹ, ਮੱਧ ਪ੍ਰਦੇਸ਼-ਦੇਹਾਂਤ 8 ਜਨਵਰੀ 1959, ਦੇਵਾਸ, ਮੱਖ ਪ੍ਰਦੇਸ਼) ਇੱਕ ਭਾਰਤੀ ਕਲਾਸੀਕਲ ਗਾਇਕ ਅਤੇ ਕਵੀ ਸੀ।[1]

ਸ਼ੁਰੂਆਤੀ ਜੀਵਨ ਅਤੇ ਕੈਰੀਅਰ

[ਸੋਧੋ]

ਰਜਾਬ ਅਲੀ ਖਾਨ ਨੇ ਆਪਣੇ ਪਿਤਾ ਮੰਗਲੂ ਖਾਨ ਤੋਂ ਵੱਡੇ ਮੁਹੰਮਦ ਖਾਨ ਦੀ ਪਰੰਪਰਾ ਵਿੱਚ ਸੰਗੀਤ ਸਿੱਖਿਆ ਅਤੇ ਬੰਦੇ ਅਲੀ ਖਾਨ ਬੀਨਕਾਰ ਤੋਂ ਵੀ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ।[1] ਇਸ ਲਈ ਉਸ ਦੀ ਸ਼ੈਲੀ ਜੈਪੁਰ ਘਰਾਣੇ ਅਤੇ ਕਿਰਾਨਾ ਘਰਾਣੇ ਦੀਆਂ ਸ਼ੈਲੀਆਂ ਦਾ ਮਿਸ਼ਰਣ ਸੀ। ਉਹ ਦੇਵਾਸ ਅਤੇ ਕੋਲਹਾਪੁਰ ਦੇ ਦਰਬਾਰੀ ਸੰਗੀਤਕਾਰ ਸਨ। ਉਨ੍ਹਾਂ ਨੇ ਕਈ ਸੰਗੀਤ ਸਮਾਰੋਹਾਂ ਵਿੱਚ ਵੀ ਪ੍ਰਦਰਸ਼ਨ ਕੀਤਾ। ਉਹ ਜੈਪੁਰ ਰਾਜ ਦੇ ਰਾਮ ਸਿੰਘ ਦੂਜੇ ਦੇ ਦਰਬਾਰੀ ਸੰਗੀਤਕਾਰ ਵੀ ਸਨ।

ਸੰਨ 1909 ਵਿੱਚ, ਉਹਨਾਂ ਨੂੰ ਮੈਸੂਰ ਦੇ ਮਹਾਰਾਜਾ ਦੁਆਰਾ ਸੰਗੀਤ ਰਤਨ ਭੂਸ਼ਣ ਦਾ ਖਿਤਾਬ ਦਿੱਤਾ ਗਿਆ ਸੀ, ਅਤੇ ਸੰਨ 1954 ਵਿੱਚ ਉਹਨਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ ਸੀ।[2] ਉਨ੍ਹਾਂ ਦਾ ਆਖਰੀ ਵੱਡਾ ਸੰਗੀਤ ਸਮਾਰੋਹ 1957 ਵਿੱਚ ਬੰਬਈ (ਮੁੰਬਈ) ਵਿੱਚ ਹੋਇਆ ਸੀ।  [ਹਵਾਲਾ ਲੋੜੀਂਦਾ][<span title="This claim needs references to reliable sources. (October 2018)">citation needed</span>]

ਰਜਾਬ ਅਲੀ ਨੂੰ ਇੱਕ ਮਾਸਟਰ ਖਿਆਲੀਆ ਵਜੋਂ ਵੀ ਜਾਣਿਆ ਜਾਂਦਾ ਸੀ ਪਰ ਉਹ ਰੁਦਰ ਵੀਨਾ, ਸਿਤਾਰ, ਜਲਤਰੰਗ ਅਤੇ ਤਬਲੇ ਦਾ ਇੱਕ ਪ੍ਰਸਿੱਧ ਵਾਦਕ ਵੀ ਸਨ।[1] ਇੱਕ ਖਿਆਲੀਏ ਦੇ ਰੂਪ ਵਿੱਚ ਰਜਾਬ ਅਲੀ ਖਾਨ ਆਪਣੇ ਵਿਸਤ੍ਰਿਤ ਗਾਉਣ ਦੇ ਨਾਲ-ਨਾਲ ਆਪਣੇ ਬਹੁਤ ਤੇਜ਼ ਅਤੇ ਗੁੰਝਲਦਾਰ ਤਾਨਾਂ ਲਈ ਜਾਣੇ ਜਾਂਦੇ ਸਨ।  [ਹਵਾਲਾ ਲੋੜੀਂਦਾ][<span title="This claim needs references to reliable sources. (October 2018)">citation needed</span>]

ਉਹਨਾਂ ਦੇ ਸ਼ਗਿਰਦਾਂ ਵਿੱਚ ਉਹਨਾਂ ਦਾ ਭਤੀਜਾ ਅਮਾਨ ਖਾਨ ਅਤੇ ਹੋਰ ਸੰਗੀਤਕਾਰ ਜਿਵੇਂ ਕਿ ਨਿਵਰੁਤੀਬੁਵਾ ਸਰਨਾਇਕ, ਗਣਪਤਰਾਵ ਦੇਵਾਸਕਰ, ਕ੍ਰਿਸ਼ਨ ਸ਼ੰਕਰ ਸ਼ੁਕਲਾ, ਕ੍ਰਿਸ਼ਨਾਰਾਓ ਮਜੂਮਦਾਰ, ਰਾਜਾਭਾਓ ਦਿਓ, ਯਾਸੀਨ ਖਾਨ (ਸਾਰੰਗੀ ਵਾਦਕ) ਅਤੇ ਮੇਵਾਤੀ ਘਰਾਣੇ ਦੇ ਜਯੋਤੀਰਾਮ ਸ਼ਾਮਲ ਹਨ।[3] ਇੰਦੌਰ ਘਰਾਣੇ ਦੇ ਅਮੀਰ ਖਾਨ ਅਤੇ ਪਾਕਿਸਤਾਨ ਦੇ ਸ਼ਾਮ ਚੌਰਸੀਆ ਘਰਾਣੇ ਦੇ ਸਲਾਮਤ ਅਲੀ ਖਾਨ ਵੀ ਉਸ ਦੀਆਂ ਤਾਨਾਂ ਤੋਂ ਪ੍ਰਭਾਵਿਤ ਸਨ। "ਉਹ ਬਹੁਤ ਹੀ ਜੀਵੰਤ, ਗੁੰਝਲਦਾਰ ਅਤੇ ਤੇਜ਼ ਤਾਨ ਦਾ ਮਾਹਰ ਸੀ"।

ਹਵਾਲੇ

[ਸੋਧੋ]
  1. 1.0 1.1 1.2 Profile of Rajab Ali Khan on parrikar.org website Archived 31 October 2020 at the Wayback Machine. Retrieved 31 December 2018
  2. "SNA: List of Akademi Awardees". Sangeet Natak Akademi Official website. Archived from the original on 2015-05-30. Retrieved 31 December 2018.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named SwarGanga

ਬਾਹਰੀ ਲਿੰਕ

[ਸੋਧੋ]
  •