ਰਾਮਾਇਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਮਾਇਣ ਤੋਂ ਰੀਡਿਰੈਕਟ)
ਰਮਾਇਣ
ਸ਼੍ਰੀ ਰਾਮ,ਮਾਤਾ ਸੀਤਾ ਬੇਟੇ ਲਵ ਅਤੇ ਕੁਛ ਲਕਸ਼ਮਣ, ਭਰਤ ਸ਼ਤਰੂਘਣ ਹਨੁਮਾਨ ਅਤੇ ਮਹਾਰਿਸ਼ੀ ਵਾਲਮੀਕ
ਰਮਾਇਣ
ਲੇਖਕਮਹਾਰਿਸ਼ੀ ਵਾਲਮੀਕ
ਦੇਸ਼ਭਾਰਤ
ਭਾਸ਼ਾਸੰਸਕ੍ਰਿਤ ਭਾਸ਼ਾ
ਵਿਸ਼ਾਹਿੰਦੂ ਗ੍ਰੰਥ
ਵਿਧਾਲੰਬੀ ਕਹਾਣੀ
ਸਫ਼ੇ2400 ਸਲੋਕ

ਹਿੰਦੂ ਧਾਰਮਿਕ ਗਰੰਥ

Om

ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ
ਭਾਗ
ਸਾਹਿਤ · ਬ੍ਰਾਹਮਣ ਗਰੰਥ · ਅਰਣਯਕ · ਉਪਨਿਸ਼ਦ

ਆਯੁਰਵੇਦ · ਧਨੁਰਵੇਦ
ਗੰਧਰਵਵੇਦ · ਸਥਾਪਤਯਵੇਦ

ਸਿਖਿੱਆ · ਛੰਦ · ਵਿਆਕਰਣ
ਨਿਰੁਕਤ · ਕਲਪ · ਜੋਤਿਸ਼

ਰਿਤੁਗਵੇਦਿਕ
ਆਤਰੇਯ ਉਪਨਿਸ਼ਦ
ਯਹੇਵੇਦਿਕ
ਵਰਵਦਾਰਣਯਕ · ਈਸ਼ ਉਪਨਿਸ਼ਦ
ਤੈਤ੍ਰਿਰੀਯ ਉਪਨਿਸ਼ਦ · ਕਠ ਉਪਨਿਸ਼ਦ
ਸਵੇਤਾ ਸਵੇਤਰ ਉਪਨਿਸ਼ਦ
ਸਾਮਵੈਦਿਕ
ਛਾਂਦੋਗਯ ਉਪਨਿਸ਼ਦ · ਕੇਨ ਉਪਨਿਸ਼ਦ
ਅਥਰਵ ਵੈਦਿਕ
ਮੁਣਡਕ ਉਪਨਿਸ਼ਦ · ਸਾਂਡ੍ਰਕਯ ਉਪਨਿਸ਼ਦ · ਪ੍ਰਸ੍ਰਾ ਉਪਨਿਸ਼ਦ

ਬ੍ਰਹਮਾ ਪੁਰਾਣ
ਬ੍ਰਹਮਾ · ਬ੍ਰਹਿਮੰਡ
ਬ੍ਰਹਾਵੈਵਤ੍ਰ
ਸਾਕੀਣਡੇਯ · ਭਵਿਖਤ
ਵੈਸ਼ਣਬ
ਵਿਸ਼ਣੂ ਪੁਰਾਣ · ਭਗਵਤ ਪੁਰਾਣ
ਨਾਰਣ ਪੁਰਾਣ · ਗਰੂੜ ਪੁਰਾਣ  · ਪੲਨ ਪੁਰਾਣ
ਸੈਵ ਪੁਰਾਣ
ਸਿਵ ਪੁਰਾਣ  · ਲਿੰਗ ਪੁਰਾਣ
ਸਕੰਦ ਪੁਰਾਣ · ਅਗਨ ਪੁਰਾਣ · ਵਾਧੂ ਪੁਰਾਣ

ਰਮਾਇਣ · ਮਹਾਭਾਰਤ

ਹੋਰ ਹਿੰਦੂ ਗਰੰਥ

ਭਗਵਤ ਗੀਤਾ · ਮੰਨੂੰ ਸਿਮ੍ਰਤੀ
ਅਰਥਸ਼ਾਸ਼ਤਰ · ਆਗਮ
ਤੰਤਰ · ਪੰਚਰਾਤਰ
ਸੂਤਰ · ਸਤੋਤਰ · ਧਰਮਸ਼ਾਸ਼ਤਰ · ਦਿਵਯ ਪ੍ਰਬੰਧ · ਤੇਵਰਮ · ਰਾਮਚ੍ਰਿਤਮਾਨਸ ·
ਯੋਗ ਵਸਿਸ਼ਟ

ਗਰੰਥੋਂ ਦਾ ਵਰਗੀਕਾਰਣ

ਸਰੂਤਿ · ਸਿਮਰਤੀ


ਰਾਮਾਇਣ ਮਹਾਨ ਹਿੰਦੂ ਮਹਾਂਕਾਵਾਂ ਵਿੱਚੋਂ ਇੱਕ ਹੈ। ਇਸ ਦੀ ਰਚਨਾ ਹਿੰਦੂ ਰਿਸ਼ੀ ਵਾਲਮੀਕ ਦੁਆਰਾ ਕੀਤੀ ਗਈ ਹੈ ਅਤੇ ਇਹ ਸੰਸਕ੍ਰਿਤ ਸਾਹਿਤ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਭਾਰਤ ਦੀ ਸਰਯੂ ਨਦੀ ਦੇ ਕੰਡੇ ਅਯੋਧਿਆ ਨਾਗਰੀ ਵਿੱਚ ਦਸ਼ਰਥ ਰਾਜ ਕਰਦੇ ਸਨ। ਸ੍ਰੀ ਰਾਮ ਸਭ ਤੋਂ ਵੱਡੀ ਰਾਣੀ ਕੌਸ਼ਲਿਆ ਦੇ ਪੁੱਤਰ ਸਨ। ਭਰਤ ਰਾਣੀ ਕੈਕੇਈ ਦੇ ਅਤੇ ਲਕਸ਼ਮਣ ਅਤੇ ਸ਼ਤਰੂਘਣ ਰਾਣੀ ਸੁਮਿਤੱਰਾ ਦੇ ਬੇਟੇ ਸਨ। ਇਹਨਾਂ ਚਾਰ ਰਾਜਕੁਮਾਰਾਂ ਦੇ ਪਵਿੱਤਰ ਜੀਵਨ-ਚਰਿੱਤਰ ਦਾ ਵਰਣਨ ਰਾਮਾਇਣ ਦੇ ਸੱਤ ਕਾਂਡਾਂ ਵਿੱਚ ਕੀਤਾ ਗਿਆ ਹੈ।

ਰਾਮਾਇਣ ਇੱਕ ਪਰਿਵਾਰਕ ਅਤੇ ਸਾਮਾਜਕ ਗ੍ਰੰਥ ਹੈ। ਇਸ ਵਿੱਚ ਆਦਰਸ਼ ਪਿਤਾ-ਪੁੱਤਰ, ਪਤੀ-ਪਤਨੀ, ਭਾਈ-ਭਾਈ, ਮਿੱਤਰ-ਮਿੱਤਰ, ਰਾਜਾ-ਪ੍ਰਜਾ, ਸੇਵਕ-ਸੁਆਮੀ ਦੇ ਕਰਤੱਵ ਪਾਲਣ ਦੀ ਝਲਕ ਮਿਲਦੀ ਹੈ ਇਸ ਵਿੱਚ ਭਾਰਤ ਦਾ ਸੱਭਿਆਚਾਰ ਦੀ ਸਜੀਵ ਝਾਂਕੀ ਦਾ ਸਮੰਵਈ ਹੋਇਆ ਹੈ।

ਮੂਲ ਰਾਮਾਇਣ ਸੰਸਕ੍ਰਿਤ ਭਾਸ਼ਾ ਦਾ ਸਰਵ-ਪ੍ਰਥਮ ਮਹਾਂਕਾਵਿ ਹੈ। ਵਾਸਤਵ ’ਚ ਇਹ ਕਵਿਤਾ ਦੀ ਸਭ ਤੋਂ ਪ੍ਰਾਚੀਨ ਰਚਨਾ ਹੈ। ਸੋਲ੍ਹਵੀਂ ਸ਼ਤੀ ’ਚ ਗੋਸੁਆਮੀ ਤੁਲਸੀਦਾਸ ਦਾ ਲਿਖਿਆ “ਰਾਮਚਰਿਤ ਮਾਨਸ” ਮੂਲ ਰਾਮਾਇਣ ਦਾ ਹਿੰਦੀ ਰੂਪਾਂਤਰ ਹੈ। ਰਾਮਚਰਿਤ ਮਾਨਸ ਹਿੰਦੀ ਭਾਸ਼ਾ ਦੀ ਸਭ ਤੋਂ ਵੱਡਾ ਮਹਾਂਕਾਵਿ ਹੈ। ਰਾਮਾਇਣ ਵਰਗਾ ਉੱਤਮ ਅਤੇ ਲੋਕਾਂ ਦਾ ਪਿਆਰਾ ਮਹਾਂਕਾਵਿ ਸੰਸਾਰ ਦੀ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੈ। ਗੋਸੁਆਮੀ ਸੁਲਸੀਦਾਸ ਜੀ ਨੇ ਇਸਹਨਾਂ ਪਦਾਂ ਨੂੰ ਵੱਡੇ ਸਰਸ ਅਤੇ ਸਰਲ ਸ਼ਬਦਾਂ ਵਿੱਚ ਲਿਖਿਆ ਹੈ।

ਪਛਾਣ[ਸੋਧੋ]

ਮਾਤਾ ਸੀਤਾ ਦਾ ਜਨਮ ਆਰਿਆਵਰਥ ਦੇ ਰਾਜ ਮਿਥਿਲਾ ਵਿੱਚ ਹੋਇਆ ਸੀ । ਉਨ੍ਹਾਂ ਦੇ ਪਿਤਾ ਦਾ ਨਾਮ ਸ਼ੀਰਧਵਜ ਜਨਕ( ਮਹਾਰਿਸ਼ੀ)ਸੀ ਤੇ ਮਾਤਾ ਦਾ ਨਾਮ ਮਾਤਾ ਸੁਨੈਨਾ ਸੀ। ਉਨ੍ਹਾ ਦੀ ਛੋਟੀ ਭੈਣ ਦਾ ਨਾਮ ਉਰਮਿਲਾ ਸੀ। ਉਨ੍ਹਾਂ ਦੇ ਚਾਚਾ ਜੀ ਦੀਆਂ ਦੋ ਕੁੜੀਆਂ ਸਨ ਵੱਡੀ ਦਾ ਨਾਮ ਸ਼ਰੁਤਕਿਰਤੀ ਤੇ ਛੌਟੀ ਦਾ ਨਾਮ ਮਾਡਵੀ ਸੀ । ਇਨ੍ਹਾਂ ਦੀ ਮਾਤਾ ਦਾ ਨਾਮ ਚਂਦਰਭਾਗਾ ਹੈ। ਮਾਤਾ ਸੀਤਾ ਦਾ ਜਨਮ ਧਰਤੀ ਵਿੱਚੋ ਹੌਇਆ ਸੀ । ਉਹ ਲਕਸ਼ਮੀ ਮਾਤਾ ਦੇ ਅਵਤਾਰ ਸਨ।

ਮਹਾਰਾਜ ਦਸ਼ਰਥ ਅਯੋਧਆ ਦੇ ਰਾਜਾ ਸਨ ।ਉਨਾ ਦੀਆ ਤਿੰਨ ਰਾਨੀਆਂ ਸਨ।ਕੋਸ਼ਲਿਆ,ਸੁਮੀਤਰਾ,ਕੈਕਈ।ਕੋਸ਼ਲਿਆ ਮਾਤਾ ਜੀ ਦੀ ਇਕ ਕੁੜੀ ਸੀ।ਜਿਸ ਦਾ ਨਾਮ ਸ਼ਾਂਤਾ ਸੀ। ਰਾਜਾ ਦਸ਼ਰਥ ਨੂੰ ਮੁੰਡੇ ਦੀ ਲੋੜ ਸੀ।ਰਿਸ਼ੀਆ ਨੇ ਕਿਹਾ ਕਿ ਜੇਕਰ ਕੋਈ ਇਸਤਰੀ ਰਿਸ਼ੀ ਸ਼ਰਿੰਗਾਂ ਨੂੰ ਉਥੇ ਲੈ ਕੇ ਆਵੇਗੀ ਉਹ ਇਕ ਯਗ ਕਰਨਗੇ ਜਿਸ ਨਾਲ ਪੁਤਰ ਪਰਾਪਤੀ ਹੋ ਸਕਦੀ ਹੈ। ਸ਼ਾਂਤਾ ਉਸ ਨੂੰ ਲੈ ਕੇ ਆਈ ਤੇ ਦੋਹਾਂ ਦਾ ਵਿਆਹ ਹੋੲਆ।ਯਗ ਦੋਰਾਨ ਉਹਨਾਂ ਨੇ ਇਕ ਫਲ ਦਿਤਾ ਜੋ ਤਿਨਾਂ ਰਾਣੀਆਂ ਨੇ ਵੰਡ ਕੇ ਖਾਦਾ। ਜਿਸ ਨਾਲ ਉਹਨਾਂ ਘਰ ਚਾਰ ਪੁਤਰ ਪੈਦਾ ਹੋਏ ਤੇ ਉਹਨਾਂ ਵਿਚੋਂ ਰਾਮ ਜੀ ਵਿਸ਼ਨੂੰ ਦੇਵ ਦਾ ਅਵਤਾਰ ਸਨ।