ਰਵੀ ਕਲਪਨਾ
ਨਿੱਜੀ ਜਾਣਕਾਰੀ | |||||||||||||||
---|---|---|---|---|---|---|---|---|---|---|---|---|---|---|---|
ਪੂਰਾ ਨਾਮ | Ravi Venkateswarlu Kalpana | ||||||||||||||
ਜਨਮ | Krishna, Andhra Pradesh | 5 ਮਈ 1996||||||||||||||
ਬੱਲੇਬਾਜ਼ੀ ਅੰਦਾਜ਼ | Right-handed batter | ||||||||||||||
ਗੇਂਦਬਾਜ਼ੀ ਅੰਦਾਜ਼ | Right-arm offbreak | ||||||||||||||
ਭੂਮਿਕਾ | Wicket-keeper | ||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||
ਰਾਸ਼ਟਰੀ ਟੀਮ | |||||||||||||||
ਪਹਿਲਾ ਓਡੀਆਈ ਮੈਚ (ਟੋਪੀ 115) | 28 June 2015 ਬਨਾਮ New Zealand | ||||||||||||||
ਆਖ਼ਰੀ ਓਡੀਆਈ | 19 February 2016 ਬਨਾਮ Sri Lanka | ||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||
ਸਾਲ | ਟੀਮ | ||||||||||||||
2010/11-2015/16 | Andhra Pradesh | ||||||||||||||
2019 | Trailblazers | ||||||||||||||
ਕਰੀਅਰ ਅੰਕੜੇ | |||||||||||||||
| |||||||||||||||
ਸਰੋਤ: Cricinfo, 17 January 2020 |
ਰਵੀ ਵੈਂਕਟੇਸ਼ਵਰਲੂ ਕਲਪਨਾ (ਜਨਮ 5 ਮਈ 1996 ਕ੍ਰਿਸ਼ਨਾ, ਆਂਧਰਾ ਪ੍ਰਦੇਸ਼ ਵਿੱਚ ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ । [1] ਉਸਨੇ ਆਪਣੀ ਰਾਸ਼ਟਰੀ ਪੱਧਰੀ ਕਰੀਅਰ ਦੀ ਸ਼ੁਰੂਆਤ ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਇੱਕ ਵਿਕਟ ਕੀਪਰ ਅਤੇ ਸੱਜੇ ਹੱਥ ਦੀ ਬੱਲੇਬਾਜ਼ ਵਜੋਂ ਕੀਤੀ ਸੀ। [2]
ਨਿੱਜੀ ਜ਼ਿੰਦਗੀ
[ਸੋਧੋ]ਉਸ ਦਾ ਪਿਤਾ ਆਟੋ ਰਿਕਸ਼ਾ ਚਾਲਕ ਹੈ ਅਤੇ ਉਸਦੀ ਇੱਕ ਭੈਣ ਹੈ। ਕਲਪਨਾ ਨੇ ਖੁਲਾਸਾ ਕੀਤਾ ਕਿ ਉਸਦੀ ਛੋਟੀ ਉਮਰ ਵਿਚ ਹੀ ਉਸਦਾ ਵਿਆਹ ਨਾ ਕਰਾਉਣ ਲਈ ਆਪਣੇ ਮਾਪਿਆਂ ਨੂੰ ਯਕੀਨ ਦਿਵਾਉਣ ਲਈ ਸੰਘਰਸ਼ ਕਰਨਾ ਪਿਆ ਸੀ। “ਮੇਰੀ ਸਭ ਤੋਂ ਯਾਦਗਾਰੀ ਜਿੱਤ ਮੇਰੇ ਪਰਿਵਾਰ ਨੂੰ ਯਕੀਨ ਦਿਵਾਉਣ ਅਤੇ ਮੇਰੇ ਵਿਆਹ ਨੂੰ ਰੋਕਣ ਦੀ ਹੈ ਜੋ ਕਿ ਅਚਾਨਕ ਹੋ ਸਕਦੀ ਸੀ”, ਉਸਨੇ ਕਿਹਾ। [3]
ਹਾਲਾਂਕਿ ਵਿੱਤੀ ਸੰਕਟ ਨੇ ਉਸਦੇ ਕਰੀਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ ਖ਼ਤਮ ਹੋਣ ਦੀ ਸ਼ੰਕਾ ਜਾਹਿਰ ਕਰ ਦਿੱਤੀ ਸੀ, ਪਰ ਇਹ ਕੋਚ ਸ੍ਰੀਨਿਵਾਸ ਰੈਡੀ ਸੀ ਜਿਸਨੇ ਉਸਦਾ ਸਮਰਥਨ ਕੀਤਾ ਅਤੇ ਉਸਦੇ ਪਰਿਵਾਰ ਨੂੰ ਯਕੀਨ ਦਿਵਾਉਣ ਵਿੱਚ ਸਹਾਇਤਾ ਕੀਤੀ।
ਕਲਪਨਾ ਇਸ ਸਮੇਂ ਭਾਰਤੀ ਰੇਲਵੇ ਲਈ ਕੰਮ ਕਰ ਰਹੀ ਹੈ ਅਤੇ ਵਿਜੈਵਾੜਾ ਵਿਚ ਰਹਿੰਦੀ ਹੈ। [4] ਉਸਨੇ ਵਿਜੈਵਾੜਾ ਦੇ ਨਾਲੰਦਾ ਡਿਗਰੀ ਕਾਲਜ ਤੋਂ ਬੀ.ਕਾਮ ਕੀਤੀ ਹੈ। [1]
ਕਰੀਅਰ
[ਸੋਧੋ]ਉਸਨੇ ਆਂਧਰਾ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਏ.ਪੀ.ਸੀ.ਏ.) ਦੇ 4000 ਰੁਪਏ ਦੇ ਭੱਤੇ ਨਾਲ ਰਾਜ ਦੀ ਟੀਮ ਲਈ ਖੇਡ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[4] [5]
ਉਹ ਸ਼ੁਰੂਆਤ ਵਿੱਚ ਅੰਡਰ 16 ਟੀਮ ਲਈ ਸਾਉਥ ਜ਼ੋਨ ਡਵੀਜ਼ਨ ਦਾ ਹਿੱਸਾ ਸੀ। 2011 ਵਿਚ ਉਹ ਅੰਡਰ 19 ਟੀਮ ਅਤੇ ਫਿਰ 2012 ਵਿਚ ਇੰਡੀਆ ਗ੍ਰੀਨ ਟੀਮ ਲਈ, 2014 ਵਿਚ ਦੱਖਣੀ ਜ਼ੋਨ ਦੀ ਸੀਨੀਅਰ ਟੀਮ ਵਿਚ ਖੇਡਣ ਲੱਗੀ। ਫਿਰ ਉਸ ਨੂੰ 2015 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਚੁਣਿਆ ਗਿਆ ਸੀ। ਇਹ ਉਦੋਂ ਹੀ ਹੋਇਆ ਸੀ ਜਦੋਂ ਉਸਨੇ 2015 ਵਿੱਚ ਆਪਣੀ ਅੰਤਰਰਾਸ਼ਟਰੀ ਕਰੀਅਰ ਸ਼ੁਰੂਆਤ ਕੀਤੀ ਸੀ ਅਤੇ ਕੀਵੀਜ ਦੇ ਵਿਰੁੱਧ ਖੇਡੀ ਸੀ।[4] [5]