ਰਸਲ ਦੀ ਚਾਹਦਾਨੀ
ਰਸਲ ਦੀ ਚਾਹਦਾਨੀ ਜਾਂ ਆਕਾਸ਼ੀ ਚਾਹਦਾਨੀ ਬਰਟਰਾਂਡ ਰਸਲ (1872-1970) ਦੀ ਘੜੀ ਇੱਕ ਤਮਸ਼ੀਲ ਹੈ। ਇਸਨੂੰ ਇਹ ਦਰਸਾਉਣ ਲਈ ਵਰਤਿਆ ਜਾਂਦਾ ਹੈ ਕਿ ਆਪਣੇ ਦਾਅਵੇ ਨੂੰ ਸਹੀ ਸਿੱਧ ਕਰਨ ਦਾ ਬੋਝ ਉਸ ਵਿਅਕਤੀ ਤੇ ਹੈ ਜੋ ਅਜਿਹਾ ਦਾਅਵਾ ਕਰ ਰਿਹਾ ਹੋਵੇ ਜਿਸਨੂੰ ਵਿਗਿਆਨਕ ਤੌਰ ਤੇ ਝੁਠਲਾਇਆ ਨਾ ਸਕਦਾ ਹੋਵੇ।[1]
ਰਸਲ ਨੇ ਖਾਸ ਤੌਰ ਤੇ ਧਰਮ ਦੇ ਸੰਦਰਭ ਵਿੱਚ ਆਪਣੀ ਤਮਸੀਲ ਨੂੰ ਲਾਗੂ ਕੀਤਾ।[2] ਉਸ ਨੇ ਲਿਖਿਆ ਕਿ ਜੇ ਉਹ ਦਾਅਵਾ ਕਰੇ ਕਿ ਕੋਈ ਚਾਹ ਦੀ ਕੇਤਲੀ ਸੂਰਜ ਦੀ ਧਰਤੀ ਅਤੇ ਮੰਗਲ ਦੇ ਵਿਚਕਾਰ ਕਿਤੇ ਸਥਿਤ ਹੈ, ਜੋ ਇਤਨੀ ਛੋਟੀ ਹੈ ਕਿ ਟੈਲੀਸਕੋਪ ਨਾਲ ਦੇਖੀ ਨਹੀਂ ਜਾ ਸਕਦੀ। ਉਹ ਕਿਸੇ ਤੋਂ ਉਮੀਦ ਨਹੀਂ ਕਰ ਸਕਦਾ ਕਿ ਕੋਈ ਸਿਰਫ਼ ਇਸ ਲਈ ਉਸਦੀ ਗੱਲ ਮੰਨ ਲਵੇ ਕਿਉਂਕਿ ਉਸ ਦੇ ਦਾਅਵੇ ਨੂੰ ਗ਼ਲਤ ਸਾਬਤ ਨਹੀਂ ਕੀਤਾ ਜਾ ਸਕਦਾ।
ਰੱਸਲ ਦੀ ਚਾਹ ਦੀ ਕੇਤਲੀ ਨੂੰ ਅਜੇ ਵੀ ਰੱਬ ਦੀ ਹੋਂਦ ਬਾਰੇ ਬਹਿਸਾਂ ਵਿਚ ਵਰਤਿਆ ਜਾਂਦਾ ਹੈ, ਅਤੇ ਇਸ ਦਾ ਪ੍ਰਭਾਵ ਵੱਖ-ਵੱਖ ਖੇਤਰਾਂ ਅਤੇ ਮੀਡੀਆ ਤੇ ਵੀ ਪਿਆ ਹੈ।
ਵੇਰਵਾ
[ਸੋਧੋ]"ਕੀ ਰੱਬ ਹੈ?" 1952 ਵਿਚ 'ਇਲਸਟ੍ਰੇਟਿਡ' ਮੈਗਜ਼ੀਨ ਨੂੰ ਭੇਜੇ ਗਏ ਪਰ ਕਦੇ ਪ੍ਰਕਾਸ਼ਿਤ ਨਾ ਕੀਤੇ, ਇਕ ਲੇਖ ਵਿਚ ਰਸਲ ਨੇ ਲਿਖਿਆ:
ਪੰਜਾਬੀ ਅਨੁਵਾਦ : ਕਈ ਰੂੜੀਵਾਦੀ ਵਿਅਕਤੀ ਸਮਝਦੇ ਹਨ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਦਾ ਤਾਂ ਉਨ੍ਹਾਂ ਦੀਆਂ ਧਾਰਨਾਵਾਂ ਨੂੰ ਗ਼ਲਤ ਸਿੱਧ ਕਰਨਾ ਉਸ ਵਿਅਕਤੀ ਦਾ ਕੰਮ ਹੈ। ਇਹ ਇੱਕ ਗ਼ਲਤੀ ਹੈ। ਜੇਕਰ ਮੈਂ ਕਹਿੰਦਾ ਹਾਂ ਕਿ ਚੀਨੀ ਮਿੱਟੀ ਦੀ ਇੱਕ ਚਾਹਦਾਨੀ ਧਰਤੀ ਅਤੇ ਮੰਗਲ ਦੇ ਵਿੱਚਕਾਰ ਇੱਕ ਅੰਡਕਾਰ ਔਰਬਿਟ ਵਿੱਚ ਸੂਰਜ ਦੀ ਪਰਿਕਰਮਾ ਕਰ ਰਹੀ ਹੈ, ਸਾਰੇ ਕਹਿਣਗੇ ਕਿ ਮੇਰੀ ਗੱਲ ਊਟਪਟਾਂਗ ਹੈ। ਪਰ ਜੇਕਰ ਮੈਂ ਕਹਾਂ ਕਿ ਉਹ ਚਾਹਦਾਨੀ ਇੰਨੀ ਛੋਟੀ ਹੈ ਕਿ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਦੂਰਬੀਨ ਵੀ ਉਸਨੂੰ ਨਹੀਂ ਵੇਖ ਸਕਦੀ ਹੈ, ਤਾਂ ਕੋਈ ਵੀ ਵਿਅਕਤੀ ਮੈਨੂੰ ਗ਼ਲਤ ਨਹੀਂ ਸਿੱਧ ਕਰ ਸਕੇਗਾ। ਜੇਕਰ ਮੈਂ ਕਹਾਂ ਕਿ ਕਿਉਂਕਿ ਮੇਰੀ ਗੱਲ ਨੂੰ ਕੋਈ ਗ਼ਲਤ ਨਹੀਂ ਸਿੱਧ ਕਰ ਸਕਦਾ ਹੈ, ਤਾਂ ਇਸ ਉੱਤੇ ਸ਼ੱਕ ਕਰਨਾ ਸਰਾਸਰ ਗ਼ਲਤ ਹੈ, ਸਾਰੇ ਕਹਿਣਗੇ ਕਿ ਮੈਂ ਬਕਵਾਸ ਕਰ ਰਿਹਾ ਹਾਂ। ਪਰ ਜੇਕਰ ਅਜਿਹੀ ਚਾਹਦਾਨੀ ਦੇ ਬਾਰੇ ਵਿੱਚ ਪ੍ਰਾਚੀਨ ਕਿਤਾਬਾਂ ਵਿੱਚ ਲਿਖਿਆ ਹੁੰਦਾ, ਅਤੇ ਜੇਕਰ ਹਰ ਐਤਵਾਰ ਇਸ ਨੂੰ ਮੁਕੱਦਸ ਸੱਚ ਦੱਸਿਆ ਜਾਂਦਾ, ਸਕੂਲਾਂ ਵਿੱਚ ਬੱਚਿਆਂ ਦੇ ਮਨ ਵਿੱਚ ਬਿਠਾਇਆ ਜਾਂਦਾ, ਤਾਂ ਇਸ ਚਾਹਦਾਨੀ ਉੱਤੇ ਵਿਸ਼ਵਾਸ ਕਰਨ ਵਿੱਚ ਜੋ ਵਿਅਕਤੀ ਸ਼ੱਕ ਕਰਦਾ, ਉਸਨੂੰ ਸਨਕੀ ਸਮਝਿਆ ਜਾਂਦਾ। ਅਤੇ ਜੋ ਵਿਅਕਤੀ ਇਸ ਚਾਹਦਾਨੀ ਉੱਤੇ ਵਿਸ਼ਵਾਸ ਨਹੀਂ ਕਰਦਾ, ਰੋਸ਼ਨਖ਼ਿਆਲੀ ਦੇ ਦੌਰ ਵਿੱਚ ਉਸਨੂੰ ਮਨੋਚਿਕਿਤਸਕ ਦੇ ਕੋਲ ਭੇਜਿਆ ਜਾਂਦਾ, ਅਤੇ ਪ੍ਰਾਚੀਨ ਯੁੱਗ ਵਿੱਚ (ਕਾਫ਼ਿਰਾਂ ਨੂੰ ਸਜ਼ਾ ਸੁਣਾਉਣ ਵਾਲੇ- ਅਨੁ.) ਧਾਰਮਿਕ ਜੱਜ ਦੇ ਕੋਲ।[3]
ਹਵਾਲੇ
[ਸੋਧੋ]- ↑ Fritz Allhoff,Scott C. Lowe. The Philosophical Case Against Literal Truth: Russell's Teapot // Christmas - Philosophy for Everyone: Better Than a Lump of Coal. — John Wiley and Sons, 2010. — Т. 5. — P. 65-66. — 256 p. — (Philosophy for Everyone). — ISBN 9781444330908.
- ↑ Fritz Allhoff, Scott C. Lowe. The Philosophical Case Against Literal Truth: Russell's Teapot // Christmas - Philosophy for Everyone: Better Than a Lump of Coal. — John Wiley and Sons, 2010. — Т. 5. — P. 65-66. — 256 p. — (Philosophy for Everyone). — ISBN 9781444330908.
- ↑ Russell, Bertrand. "Is There a God? [1952]" (PDF). The Collected Papers of Bertrand Russell, Vol. 11: Last Philosophical Testament, 1943–68. Routledge. pp. 547–548. Retrieved 1 December 2013.