ਰਸਿਕਲਾਲ ਪਰੀਖ
ਰਸਿਕਲਾਲ ਛੋਟਾਲਾਲ ਪਰੀਖ (1897–1982) ਗੁਜਰਾਤ, ਭਾਰਤ ਤੋਂ 20 ਵੀਂ ਸਦੀ ਦਾ ਗੁਜਰਾਤੀ ਕਵੀ, ਨਾਟਕਕਾਰ, ਸਾਹਿਤਕ ਆਲੋਚਕ, ਇੰਡੋਲੋਜਿਸਟ, ਇਤਿਹਾਸਕਾਰ, ਅਤੇ ਸੰਪਾਦਕ ਸੀ। ਉਹ ਗੁਜਰਾਤ ਸਾਹਿਤ ਸਭਾ ਦਾ ਪ੍ਰਧਾਨ ਸੀ ਅਤੇ 1964 ਵਿੱਚ ਗੁਜਰਾਤੀ ਸਾਹਿਤ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 1960 ਵਿਚ ਆਪਣੇ ਨਾਟਕ ਸ਼ਰਵਿਲਕ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਹ ਰਣਜੀਤਰਾਮ ਸੁਵਰਨਾ ਚੰਦਰਕ ਅਤੇ ਨਰਮਦ ਸੁਵਰਨਾ ਚੰਦਰਕ ਵੀ ਪ੍ਰਾਪਤ ਕਰ ਚੁੱਕਾ ਹੈ।
ਜਿੰਦਗੀ
[ਸੋਧੋ]ਰਸਿਕਲਾਲ ਪਰੀਖ ਦਾ ਜਨਮ 20 ਅਗਸਤ 1897 ਨੂੰ ਪੈਂਡਾਪੁਰ, ਜੋ ਹੁਣ ਗਾਂਧੀਨਗਰ ਜ਼ਿਲੇ ਵਿੱਚ ਹੋਇਆ ਸੀ । ਉਸ ਦੇ ਪਿਤਾ ਛੋਟੇਲਾਲ ਲਾਲੂਭਾਈ ਪਰੀਖ, ਸਦਰਾ, ਗਾਂਧੀਨਗਰ ਵਿੱਚ ਇੱਕ ਵਕੀਲ ਸਨ। ਉਸਦੀ ਮਾਤਾ, ਚੰਚਲਬੇਨ, ਇੱਕ ਸਟਾਕ-ਬਰੋਕਰ ਪਰਿਵਾਰ ਤੋਂ ਸੀ। ਚੰਚਲਬੇਨ ਉਸ ਸਮੇਂ ਅਨੁਸਾਰ ਵਾਹਵਾ ਪੜ੍ਹੀ ਲਿਖੀ ਸੀ। ਉਦੋਂ ਗੁਜਰਾਤੀ ਔਰਤਾਂ ਦਾ ਪੜ੍ਹਨਾ ਆਮ ਨਹੀਂ ਸੀ। ਉਸਨੇ ਸੰਸਕ੍ਰਿਤ ਅਤੇ ਗੁਜਰਾਤੀ ਦੋਵਾਂ ਨੂੰ ਪੜ੍ਹਿਆ। ਉਸਨੇ ਰਸਿਕਲਾਲ ਦੀ ਸਾਹਿਤ ਪ੍ਰਤੀ ਰੁਚੀ ਪ੍ਰਚੰਡ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
ਰਸਿਕਲਾਲ ਨੇ ਆਪਣਾ ਬਚਪਨ ਸਦਰਾ ਵਿੱਚ ਬਿਤਾਇਆ, ਉਥੇ ਆਪਣੀ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਉਹ ਅਗਲੇਰੀ ਪੜ੍ਹਾਈ ਲਈ ਅਹਿਮਦਾਬਾਦ ਚਲਾ ਗਿਆ ਅਤੇ 1913 ਵਿੱਚ ਦੀਵਾਨ ਬੱਲੂਭਾਈ ਹਾਈ ਸਕੂਲ ਵਿਚ ਮੈਟ੍ਰਿਕ ਕੀਤੀ। ਉਸੇ ਸਾਲ ਉਸਨੇ ਮਾਨਕਬੇਨ ਨਾਲ ਵਿਆਹ ਕਰਵਾ ਲਿਆ, ਉਹ ਵੀ ਸਦਰਾ ਤੋਂ ਹੀ ਸੀ।
ਆਪਣੀ ਮੈਟ੍ਰਿਕ ਦੀ ਪੜ੍ਹਾਈ ਤੋਂ ਬਾਅਦ, ਉਹ ਪੁਣੇ ਚਲਾ ਗਿਆ ਅਤੇ ਆਪਣੀ ਬੈਚੂਲਰ ਆਫ਼ ਆਰਟਸ ਕਰਨ ਲਈ ਫਰਗੂਸਨ ਕਾਲਜ ਵਿਚ ਦਾਖ਼ਲ ਹੋ ਗਿਆ। ਕਾਲਜ ਵਿੱਚ ਉਸਨੇ ਡਾ: ਭੁਨੇ, ਆਰ ਡੀ ਰਨਾਡੇ ਅਤੇ ਪ੍ਰੋ. ਪਟਵਰਧਨ ਕੋਲੋਂ ਪੜ੍ਹਾਈ ਕੀਤੀ। ਉਹ ਅਭਿਆਨਕਰ ਸ਼ਾਸਤਰੀ ਕੋਲੋਂ ਵੇਦਾਂ ਅਤੇ ਸੰਸਕ੍ਰਿਤ ਸਾਹਿਤ ਪ੍ਰਤੀ ਪ੍ਰਭਾਵਿਤ ਹੋਇਆ ਸੀ। ਉਸਨੇ ਪ੍ਰੋ. ਪਟਵਰਧਨ ਕੋਲੋਂ ਅੰਗਰੇਜ਼ੀ ਸਾਹਿਤ, ਖਾਸ ਕਰਕੇ ਦੁਖਾਂਤ ਦਾ ਅਧਿਐਨ ਕੀਤਾ,ਅਤੇ ਇਬਸਨ ਅਤੇ ਹੋਰ ਨਾਟਕਕਾਰਾਂ ਤੋਂ ਪ੍ਰਭਾਵਿਤ ਸੀ। 1918 ਵਿਚ ਉਸਨੇ ਸੰਸਕ੍ਰਿਤ ਅਤੇ ਅੰਗਰੇਜ਼ੀ ਵਿਚ ਆਪਣੀ ਬੈਚੂਲਰ ਆਫ਼ ਆਰਟਸ ਪੂਰੀ ਕੀਤੀ। [1]
ਆਪਣੇ ਐਮ ਏ ਦੀ ਪੜ੍ਹਾਈ ਕਰਦਿਆਂ ਉਸਨੇ ਭੰਡਾਰਕਰ ਓਰੀਐਂਟਲ ਰਿਸਰਚ ਇੰਸਟੀਚਿਊਟ ਵਿਖੇ ਕੰਮ ਕੀਤਾ, ਜਿੱਥੇ ਉਹ ਪ੍ਰਸਿੱਧ ਇੰਡੋਲੋਜਿਸਟ ਅਤੇ ਵਿਦਵਾਨ ਮੁਨੀ ਜਿਨਵਿਜੇ ਨਾਲ ਨੇੜਿਓਂ ਸੰਪਰਕ ਵਿੱਚ ਆਇਆ ਜਿਸਨੇ ਉਸਨੂੰ ਇੰਡੋਲੋਜੀ ਅਤੇ ਗੁਜਰਾਤ ਦੇ ਇਤਿਹਾਸ ਬਾਰੇ ਕੁਝ ਅਹਿਮ ਜਾਣਕਾਰੀ ਦਿੱਤੀ। ਉਸੇ ਹੀ ਸਮੇਂ ਵਿੱਚ ਉਹ ਇੱਕ ਇੰਡੀਅਨ ਸੁਤੰਤਰਤਾ ਕਾਰਕੁਨ ਇੰਦੁਲਾਲ ਯਾਗਨਿਕ ਨੂੰ ਮਿਲਿਆ, ਜਿਸਨੇ ਉਸਨੂੰ ਮਹਾਤਮਾ ਗਾਂਧੀ ਦੁਆਰਾ ਸਥਾਪਤ ਗੁਜਰਾਤ ਵਿਦਿਆਪੀਠ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਲਈ ਉਸਨੇ ਵਿਦਿਆਪੀਠ ਵਿਚ ਸ਼ਾਮਲ ਹੋਣ ਲਈ ਆਪਣੇ ਮਾਸਟਰ ਦੀ ਡਿਗਰੀ ਦੀ ਪੜ੍ਹਾਈ ਛੱਡ ਦਿੱਤੀ। ਬਾਅਦ ਵਿੱਚ, ਉਸਨੇ ਇੱਕ ਤਿਮਾਹੀ ਜਰਨਲ ਪੁਰਾਤੱਤਵ ਦਾ ਸੰਪਾਦਨ ਕਰਨਾ ਅਰੰਭ ਕੀਤਾ। [2]
ਪਰੀਖ ਦੀ ਮੌਤ 1 ਨਵੰਬਰ 1982 ਨੂੰ ਸ਼ਰਦ ਪੂਰਨਿਮਾ ਦੇ ਦਿਨ, ਅਹਿਮਦਾਬਾਦ ਵਿੱਚ ਹੋਈ। [3]
ਹਵਾਲੇ
[ਸੋਧੋ]- ↑ "સવિશેષ પરિચય: રસિકલાલ પરીખ, ગુજરાતી સાહિત્ય પરિષદ". Gujarati Sahitya Parishad (in ਗੁਜਰਾਤੀ). Retrieved 2018-02-01.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).