ਰਸ ਦੇ ਮਾਨਣ ਦੀ ਪ੍ਰਿਕਿਰਿਆ 2

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੀਡਿਰੈਕਟ ਸਫ਼ਾ

ਰਸ ਦੇ ਮਾਨਣ ਦੀ ਪ੍ਰਿਕਿਰਿਆ 1 https://pa.wikipedia.org/s/2is0 (ਵਰਤੋਂਕਾਰ:Uma1123 ਤੋਂ ਰੀਡਿਰੈਕਟ) Jump to navigationJump to search ਰਸ ਦੇ ਮਾਨਣ ਦੀ ਪ੍ਰੀਕਿਰਿਆ ਰਸ ਨੂੰ ਮਾਨਣ ਦੀ ਪ੍ਰਿਕਿਰਿਆ ਦੇ ਸੰਬੰਧ ਵਿੱਚ ਸੰਸਕ੍ਰਿਤ ਕਾਵਿ- ਸਾਸਤ੍ਰ ਵਿੱਚ ਕਈ ਭੇਦ ਪ੍ਰਚਲਿਤ ਹਨ। ਇਹ ਵਾਦ ਭਰਤ ਮੁਨੀ ਦੇ ਉਸੇ ਸ਼ੁਤ੍ਰ ਉਤੇ ਆਧਾਰਿਤ ਹੈ। ਜੋ ਇਉਂ ਹੈ

  ਵਿਭਾਵਾਨੁਭਾਵਵਭਿਚਾਰਿਸੰਜੋਗਦਰਨਿਸਪੱਤੀ 

ਵਿਆਖਿਆਕਾਰਾਂ ਨੇ ਇਸ ਸ਼ੂਤ੍ਰ ਵਿੱਚ ਆਏ ਸ਼ਬਦ ਨਿਸਪੱਤੀ ਨੂੰ ਲੈ ਕੇ ਆਪਣੇ ਮੱਤ ਦਰਸਾਏ ਹਨ।ਡਾ ਰਾਮ ਲਾਲ ਸਿੰਘ ਦੇ ਵਿਚਾਰ ਵੇਖਣ ਯੋਗ ਹਨ। ਕਿ ਵਿਭਾਵ ,ਅਨੁਭਾਵ, ਅਤੇ ਸੰਚਾਰੀ ਦੇ ਸੰਜੋਗ ਤੋ ਰਸ ਦੀ ਨਿਸਪੱਤੀ ਹੁੰਦੀ ਹੈ।ਇਸ ਸੂਤ੍ਰ ਨਾਲ ਕਈ ਸਵਾਲ ਖੜ ਉਠਦੇ ਹਨ। ਸੰਜੋਗ ਕਿਸ ਦੇ ਨਾਲ ਹੁੰਦਾ ਹੈ? ਰਸ ਦੀ ਨਿਸਪੱਤੀ ਤੋ ਕੀ ਮਤਲਬ ਹੈ? ਰਸ ਦੀ ਨਿਸਪੱਤੀ ਕਿਸ ਵਿੱਚ ਹੁੰਦੀ ਹੈ ਅਤੇ ਕਿਉ? ਸੰਜੋਗ ਤੇ ਨਿਸਪੱਤੀ ਇਨ੍ਹਾਂ ਦੋ ਸ਼ਬਦਾਂ ਵਿੱਚ ਇਨੀ ਗੂੜਤਾ ਲੁੱਕੀ ਹੋਈ ਹੈ। ਇਨ੍ਹਾਂ ਦੇ ਕਈ ਅਰਥ ਹੋ ਸਕਦੇ ਹਨ।ਸੂਤ੍ਰ ਵਾਲੀ ਇਸ ਗੂੜਤਾ ਕਰਕੇ ਰਸ ਮਗਰੋਂ ਹੋਣ ਵਾਲੇ ਆਚਾਰਿਆ ਨੇ ਸੰਸਕ੍ਰਿਤ ਸਾਹਿਤ ਵਿੱਚ ਕਈ ਦਰਸ਼ਨਾ ਦੀ ਪ੍ਰਿਸਠ ਭੂਮੀ ਅਧੀਨ ੳਪਰੋਕਤ ਸਵਾਲਾ ਦੇ ਉਤਰ ਭਿੰਨ ਭਿੰਨ ਢੰਗ ਨਾਲ ਦਿੱਤੇ ਗਏ ਹਨ।ਜਿਨ੍ਹਾਂ ਵਿੱਚ ਇਨ੍ਹਾਂ ਸੰਕਾਵਾ ਦਾ ਸਾਸਤ੍ਰੀਯ ਤੇ ਯਥਾਰਥਵਾਦੀ ਢੰਗ ਨਾਲ ਹਲ ਕੀਤਾ ਗਿਆ ਹੈ। ਅਰਥਾਤ ਰਸ ਸਿਧਾਂਤ ਦਾ ਲਗਭਗ ਸਾਰਾ ਵਿਕਾਸ ਭਰਤ ਮੱਨੀ ਇਸੇ ਸੂਤ੍ਰ ਨੂੰ ਆਧਾਰ ਮੰਨ ਕੇ ਹੋਇਆਂ ਹੈ ਇਨ੍ਹਾਂ ਵਿੱਚ ਚੋ ਚਾਰ ਧ੍ਰਸਿਧ ਹਨ।

1.ਭੱਟ ਲੋਲਟ ਦਾ ਆਰੋਪਵਾਦ ਜਾਂ ਉਤਪੱਤੀਵਾਦ

2.ਸ਼ੰਕੁਕ ਦਾ ਅਨੁਮਾਨਵਾਦ

3.ਭੱਟ ਨਾਯਕ ਦਾ ਭੋਗਵਾਦ

4.ਸਾਧਾਰਨਿਕਰਣ

  1.ਭੱਟ ਲੋਲਟ ਦਾ ਆਰੋਪਵਾਦ ਜਾਂ ਉਤਪੱਤੀਵਾਦ

ਭੱਟ ਲੋਲਟ ਦੀ ਵਿਆਖਿਆ ਇਹ ਹੈ ਕਿ ਵਿਭਾਵ ਅਨੁਭਾਵਤੇ ਸੰਚਾਰੀ ਇਨ੍ਹਾਂ ਤਿੰਨਾ ਨਾਲ ਰਸ ਦੀ ਉਤਪੱਤੀ ਹੁੰਦੀ ਹੈ।ਲੋਲਟ ਦੀ ਨਿਸਪੱਤੀ ਦਾ ਅਰਥ ਉਤਪੱਤੀ ਕੀਤਾ ਹੈ। ਤੇ ਸੰਜੋਗ ਦਾ ਅਰਥ ਸੰਬਧ ਜਿਵੇਂ ਰਾਮ ਸੀਤਾ ਜਾਂ ਰਾਂਝਾ ਹੀਰ ਉਸੇ ਦੀ ਨਕਲ(ਐਕਟਰ)ਆਪਣੀ ਯੋਗਤਾ ਤੇ ਪ੍ਰਤਿਭਾ ਦੇ ਜੋਰ ਨਾਲ ਕੀਤਾ। ਇਸ ਵਾਸਤੇ ਰਾਮ ਦੀਆਂ ਹਾਲਾਤਾਂ ਦੀ ਨਕਲ ਕਰਨ ਦੇ ਕਾਰਨ ਅਸੀਂ ਮੰਨ ਲੈਂਦੇ ਹਾ ਕਿ ਨੱਟ ਵਿੱਚ ਰਸ ਹੈ।ਭੱਟ ਲੋਲਟ ਨੇ ਸੰਜੋਗ ਦਾ ਅਰਥ ਦਸ ਕੇ ਇਸ ਦੇ ਤਿੰਨ ਭੇਦ ਦਸੇ ਹਨ। ਵਿਭਾਵਾ ਨੂੰ ਰਸ ਉਤਪੱਤੀ ਹੁੰਦਾ ਹੈ।ਇਸ ਤਰ੍ਹਾਂ ਇਹ ਵਿਭਾਵ ,ਅਨੁਭਾਵ ਤੇ ਸੰਚਾਰੀ ਤਿਨੋ ਰਸ ਉਤਪਨ ਕਰਨ ਦੀ ਯੋਗਤਾ ਹਖਦੇ ਹਨ।ਤਿੰਨ ਨਾ ਦੇ ਸੰਜੋਗ ਨਾਲ ਰਸ ਦੀ ਉਤਪੱਤੀ ਹੁੰਦੀ ਹੈ।ਭੱਟ ਲੋਲਕ ਇਤਿਹਾਸ ਪਾਤਰਾਂ ਵਿੱਚ ਹੀ ਕਾਵਿ ਪੜ੍ਹਨ ਵੇਲੇ ਜਾਂ ਡਰਾਮਾ ਵੇਖਣ ਵੇਲੇ ਹੀ ਰਸ ਮੰਨਦਾ ਹੈ। ਪਾਠਕਾਂ ਜਾਂ ਦਰਸਕਾ ਵਿੱਚ ਨਹੀਂ, ਇਸ ਲਈ ਇਸ ਮੱਤ ਨੂੰ ਉਤਪੱਤੀਵਾਦ ਕਿਹਾ ਜਾਂਦਾ ਹੈ। ਸਾਰਾਂਸ਼ਸੋਧੋ ਇਸ ਮਤ ਦਾ ਸਾਰਾਂਸ਼ ਇਹ ਹੈ :-

ਸਥਾਈ ਭਾਵ ਦਾ ਉਲੇਖ ਸੂਤ੍ਰ ਵਿਚ ਨਹੀਂ ਹੈ, ਪਰ ਇਸ ਮਤ ਵਿੱਚ ਉਸ ਦਾ ਵਖਰਾ ਉਲੇਖ ਰਸ -ਮੂਲ ਰੂਪ ਵਿਚ ਹੋਇਆ ਹੈ। ਸਥਾਈ ਭਾਵ ਨਾਲ ਸੰਯੋਗ ਮੰਨ ਲਿਆ ਗਿਆ ਹੈ। ਸਥਾਈ ਭਾਵ ਵਿਭਾਵਾਂ ਤੋਂ ਉਤਪੰਨ ਹੁੰਦਾ ਹੈ। ਸੰਚਾਰੀ ਭਾਵਾਂ ਨਾਲ ਪੁਸ਼ਟ ਹੋ ਕੇ ਅਨੁਭਵ ਰਾਹੀਂ ਪ੍ਰਤੀਤੀ-ਯੋਗ ਹੋ ਕੇ ਅਨੁਕਾਰਜ ਵਿਚ ਰਸ ਦੇ ਰੂਪ ਵਿਚ ਰਹਿੰਦਾ ਹੈ। ਇਹ ਸਥਾਈ ਭਾਵ ਨਟ (ਅਨੁਕਾਰੀ) ਵਿਚ ਨਹੀਂ ਰਹਿੰਦਾ ਪਰ ਰੂਪ ਦੀ ਸਮਾਨਤਾ ਕਰਕੇ ਨਟ ਵਿਚ ਇਸ ਦਾ ਆਰੋਪ ਹੁੰਦਾ ਹੈ।ਇਸ ਕਰਕੇ ਇਸਨੂੰ ਆਰੋਪ ਵਾਦ ਵੀ ਕਹਿੰਦੇ ਹਨ। ਨਟ ਦੀ ਕੁਸ਼ਲਤਾ ਕਰਕੇ ਆਰੋਪਿਤ ਸਥਾਈ ਭਾਵ ਦਰਸ਼ਕਾਂ -ਸ੍ਰੋਤਿਆਂ ਵਿਚ ਚਮਤਕਾਰ ਦਾ ਕਾਰਣ ਬਣ ਜਾਂਦਾ ਹੈ।ਦੇ ਨਟ ਨਕਲ ਲਾਉਣ ਵਿਚ ਸਫ਼ਲ ਹੋ ਜਾਏ ਤਾਂ ਦਰਸ਼ਕ ਦੇ ਮਨ ਵਿਚ ਚਮਤਕਾਰ ਦੇ ਕਾਰਣ ਆਨੰਦ-ਰੂਪ ਰਸ ਪੈਦਾ ਹੁੰਦਾ ਹੈ। ਦੋਸ਼ਸੋਧੋ ਇਸ ਮਤ ਵਿੱਚ ਹੇਠ ਲਿਖੇ ਕੁਝ ਦੋਸ਼ ਵੀ ਹਨ:-

ਸੂਤ੍ਰ ਵਿਚ ਸਥਾਈ ਦਾ ਨਾਂ ਹੀ ਨਹੀਂ ਲਿਆ ਗਿਆ , ਨਾਂ ਹੀ ਭਰਤ ਮੁਨੀ ਨੇ ਰਸ ਤੋਂ ਵੱੱਰਾ ਸਥਾਈ ਭਾਵ ਮੰਨਿਆ ਹੈੈ। ਵਿਭਾਵ ਆਦਿ ਤੋਂ ਬਿਨਾਂ ਸਥਾਈ ਭਾਵ ਹੋ ਹੀ ਨਹੀਂ ਸਕਦਾ ਫੇਰ ਪੁਸ਼ਟੀ ਦਾ ਪ੍ਰਸ਼ਨ ਕਿਵੇਂ ਉਠ ਸਕਦਾ ਹੈ? ਅਨੁਕਾਰਜ ਵਿਚ ਰਹਿਣ ਵਾਲਾ ਰਸ ਦਰਸ਼ਕ ਵਿਚ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ? ਰਸ ਸੂਤ੍ਰ ਦੀ ਵਿਆਖਿਆ ਦਾ ਭਾਵ ਹੈ ਕਿ ਜਿਵੇਂ 'ਸਿਪੀ' 'ਚ ਚਾਂਦੀ ਦੇ ਨਾਂ ਹੋਣ ਤੇ ਵੀ ਦਰਸ਼ਕ ਨੂੰ ਉਸਦੇ ਨਾਲ ਮਿਲਦੇ ਜੁਲਦੇ ਰੂਪ ਦੇ ਕਾਰਣ ਚਾਂਦੀ ਦਾ ਸ਼ੱਕ ਹੋ ਜਾਂਦਾ ਹੈ ਅਤੇ ਉਸਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦਾ ਹੈ। ਉਸੇ ਤਰ੍ਹਾਂ ਰਾਮ ਆਦਿ ਪਾਤਰਾਂ 'ਚ ਰਹਿਣ ਵਾਲੀ 'ਰਤੀ' ਅਭਿਨੈ ਕਰਨ ਵਾਲੇ ਨਟ 'ਚ ਨਾ ਹੋਣ ਤੇ ਵੀ ਉਹ 'ਰਤੀ' ਦਰਸ਼ਕ ਨੂੰ ਉਸ ਨਟ 'ਚ ਪ੍ਰਤੀਤ ਹੁੰਦੀ ਹੈ ਅਤੇ ਉਸ ਸੰਦੇਹ ਤੋਂ ਦਰਸ਼ਕ ਆਨੰਦ ਦਾ ਅਨੁਭਵ ਕਰਦਾ ਹੈ।

ਚਾਹੇ ਰਸ ਦੀ ਸਥਿਤੀ ਮੂਲ ਰੂਪ 'ਚ ਅਨੁਕਾਰਯ (ਰਾਮ) ਵਿਚ ਹੀ ਹੁੰਦੀ ਹੈ, ਪਰੰਤੂ ਅਭਿਨੇਤਾ ਨਿਪੁੰਨਤਾ ਪੂਰਣ ਅਭਿਨੈ ਦੇ ਕਾਰਣ ਦਰਸ਼ਕ ਉਸੇ ਤੇ ਅਨੁਕਾਰਯ ਦਾ ਆਰੋਪ ਕਰ ਲੈਂਦਾ ਹੈ ਅਅਰਥਾਤ ਉਸੇ ਨੂੰ ਰਾਮ ਸਮਝ ਲੈਂਦਾ ਹੈ। ਇਸੇ ਕਾਰਨ ਭੱਟ ਲੋਲਟ ਦਾ ਮਤ ਆਰੋਪਵਾਦ ਦੇ ਨਾਮ ਨਾਲ ਵੀ ਪ੍ਰਸਿੱਧ ਹੈ।

ਭੱਟ ਲੋਲਟ ਦੀ ਉਕਤ ਰਸ ਸੂਤ੍ਰ ਦੀ ਵਿਆਖਿਆ'ਚ ਬਾਅਦ ਦੇ ਅਚਾਰੀਆ ਨੂੰ ਘਾਟ ਮਹਿਸੂਸ ਹੋਈ ।

ਇਨ੍ਹਾਂ ਨੇ ਰਸ ਦੀ ਸਥਿਤੀ ਅਨੁਕਾਰਯ ਰਾਮ ਆਦਿ ਪਾਤਰਾਂ ਵਿਚ ਮੰਨੀ ਹੈ ਕਿਉਂਕਿ ਅਭਿਨੈ ਕਰਨ ਵਾਲੇ ਨਟ 'ਚ ਰਸ ਦੀ ਸਥਿਤੀ ਅਸਲੀ ਨਾਂ ਹੋ ਕੇ ਸਿਰਫ਼ ਰਾਮ ਆਦਿ ਦੀ ਨਕਲ ਹੈ।

ਇਸ ਦਸ਼ਾ ਵਿਚ ਦਰਸ਼ਕ ਦੇ ਹਿਰਦੇ 'ਚ ਰਸ ਦੀ ਅਨੁਭੂਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕੇਗੀ ਅਤੇ ਉਹ ਰਸ ਦਾ ਆਸੁਆਦਨ ਨਹੀਂ ਕਰ ਸਕੇਗਾ। ਜੇ ਦਰਸ਼ਕ ਵਿਚ ਰਸ ਦੀ ਸਥਿਤੀ ਨੂੰ ਮੰਨ ਵੀ ਲਿਆ ਜਾਵੇ ਤਾਂ ਉਹ ਸਿਰਫ਼ ਭ੍ਰਾਂਤੀ ਵਾਲੀ ਗੱਲ ਹੋਵੇਗੀ।

ਇਸ ਲਈ ਕਾਵਿ ਜਾਂ ਨਾਟਕ ਦੇ ਰਸ ਆਸੁਆਦਨ 'ਚ ਸੰਦੇਹ ਪੈਦਾ ਕਰਨ ਵਾਲੀ ਭੱਟ ਲੋਲਟ ਦੀ ਵਿਆਖਿਆ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

     2.ਸੰਕੁਕ ਦਾ ਅਨੁਮਾਨਵਾਦ 

ਸੰਕੁਕ ਜਿਹੇ ਆਚਾਰਿਆ ਨੂੰ ਭੱਟ ਲੋਲਟ ਦੇ ਪੂਰਵੋਕਤ ਮੱਤ ਵਿੱਚ ਉਕਾਈ ਮਿਲੀ ਸਭ ਤੋ ਵਡੀ ਉਕਾਈ ਈਹ ਹੈ ਕਿ ਭੱਟ ਦਰਸਕਾ ਪਾਠਕਾਂ ਵਿੱਚ ਰਸ ਦੀ ਹੋਦ ਨਹੀ ਮੰਨਦਾ ਤਾਂ ਫੇਰ ਦਰਸਕਾ ਨੂੰ ਨਾਟਕ ਵੇਖਣ ਦੀ ਚਾਹਨਾ ਕਿਉਂ ਹੁੰਦੀ?ਜਦੋ ਨ ਰਾਮ ਹਾਜਰ ਹੈ ਨ ਸੀਤਾ ਤਾਂ ਫੇਰ ਰਾਮ ਵਿੱਚ ਰਸ ਉਤਪਨ ਹੋਣ ਦਾ ਪ੍ਰੰਸਗ ਹੀ ਨਹੀਂ ਆ ਸਕਦਾ ਇਨ੍ਹਾਂ ਦੋਸਾ ਦੇ ਹੁੰ ਦਿਆ ਹੋਇਆਂ ਆਪਣਾ ਮੱਤ ਪੇਸ਼ ਕੀਤਾ।

ਸੋਧੋ ਸ਼ੰਕੁਕ ਜਿਹੇ ਆਚਾਰੀਆ ਨੂੰ ਭੱਟ ਲੋਲਟ ਦੇ ਪੂਰਵੋਕਤ ਮਤ ਵਿਚ ਉਕਾਈ (ਦੋਸ਼)ਮਿਲੀ। ਸਭ ਤੋਂ ਵੱਡੀ ਉਕਾਈ ਇਹ ਹੈ ਕਿ ਭੱਟ ਲੋਲਟ ਦਰਸ਼ਕਾਂ/ਪਾਠਕਾਂ ਵਿਚ ਰਸ ਦੀ ਹੋਂਦ ਨਹੀਂ ਮੰਨਦਾ ਤਾਂ ਫੇਰ ਦਰਸ਼ਕਾਂ ਨੂੰ ਨਾਟਕ ਵੇਖਣ ਦੀ ਚਾਹਨਾ ਕਿਉਂ ਹੁੰਦੀ ਹੈ?ਜਦੋਂ ਨਾ ਤਾਂ ਰਾਮ ਹੀ ਹਾਜ਼ਰ ਹੈ ਤੇ ਨਾ ਸੀਤਾ ਹੀ ਤਾਂ ਰਾਮ ਵਿਚ ਰਸ ਦੇ ਉਤਪੰਨ ਹੋਣ ਦਾ ਸਵਾਲ ਹੀ ਨਹੀਂ ਆ ਸਕਦਾ। ਇਹਨਾਂ ਦੋਸ਼ਾਂ ਤੇ ਹੁੰਦਿਆਂ ਸ਼ੰੰਕੁਕ ਨੇ ਆਪਣਾ ਮਤ ਪੇਸ਼ ਕੀਤਾ ਹੈ। ਉਹ ਮਤ ਹੈ ਅਨੁੁਮਾਨਵਾਦ।

ਸ਼ੰੰਕੁਕ ਨੇ ਨਿਸ਼ਪੱਤੀ ਦਾ ਅਰਥ ਅਨੁਮਾਨ (ਅਨੁਮਿਤੀ)ਲਿਆ ਹੈ ਤੇ ਸੰਯੋਗ ਦਾ ਅਰਥ ਅਨੁਮਾਨ-ਅਨੁਮਾਪਕ ਸਬੰਧ। ਇਸ ਦਾ ਵਿਚਾਰ ਹੈ ਕਿ ਨਟਾਂ (ਐਕਟਰਾਂ)ਵਿਚ ਇਤਿਹਾਸਿਕ ਪਾਤਰਾਂ ਦਾ ਆਰੋਪ ਨਹੀਂ ਕੀਤਾ ਜਾਂਦਾ ਬਲਕਿ ਬੱਚੇ ਦਾ ਚਿਤਰ ਨੂੰ ਸਜੀਵ ਘੋੜਾ ਮੰਨਣ ਵਾਂਗ ਦਰਸ਼ਕ, ਇਤਿਹਾਸਿਕ ਪਾਤਰਾਂ ਦਾ ਨਟਾਂ ਵਿੱਚ ਅਨੁਮਾਨ (Inference)ਕਰ ਲੈਂਦੇ ਹਨ। ਦਰਸ਼ਕ ਅਭਿਨਯ (ਐਕਟਿੰਗ)ਵਿਚ ਇਤਨੇ ਮਸਤ ਤੇ ਲੀਨ ਹੋ ਜਾਦੇ ਹਨ ਕਿ ਨਟਾਂ ਨੂੰ ਸਚੀ-ਮੁੱਚੀ ਤੇ ਸਹੀ ਸਮਝ ਕਿ ਰਸ ਦਾ ਅਨੁਭਵ ਕਰਦੇ ਹਨ ਤੇ ਆਨੰਦ ਪ੍ਰਾਪਤ ਕਰਦੇ ਹਨ। ਸ਼ੰਕੁਕ ਵੀ ਰਸ ਦੀ ਉਤਪੱਤੀ ਰਾਮ ਆਦਿਕ ਮੂਲ ਪਾਤਰਾਂ ਵਿਚ ਹੀ ਮੰਨਦਾ ਹੈ ਪਰੰਤੂ ਦਰਸ਼ਕ, ਅਨੁਮਾਨ ਦੁਆਰਾ ਉਸ ਰਸ ਨੂੰ ਨਟਾਂ ਵਿਚ ਵੀ ਮੌਜੂਦ ਵੇਖਦੇ ਹਨ। ਇਉਂ ਆਪ ਵੀ ਰਸ ਨੂੰ ਮਾਣਦੇ ਹਨ। ਇਸ ਦੇ ਮਤ ਵਿੱਚ ਵਿਭਾਵ ਆਦਿਕ ਅਨੁਮਾਪਕ ਹਨ ਅਰਥਾਤ ਅਨੁਮਾਨ ਕਰਵਾਉਂਦੇ ਹਨ। ਇਹੋ ਰਸ ਨਾਲ ਵਿਭਾਵ ਆਦਿਕਾਂ ਦਾ ਸਬੰਧ ਹੈ। ਇਹ ਮਤ ਅਨੁੁਮਾਨਵਾਦ (ਅਨੁਮਿਤਿਵਾਦ)ਨਾਮ ਨਾਲ ਪ੍ਰਸਿੱਧ ਹੈ।

ਇਸ ਮਤ ਵਿੱਚ ਵੀ ਏਹੋ ਤਰੁੁੁਟੀ ਮੰਨੀ ਗਈ ਹੈ ਕਿ ਜਦ ਤੱਕ ਪ੍ਰਤੱਖ ਤੌਰ ਤੇ ਕਿਸੇ ਵਸਤੂ ਦਾ ਗ੍ਰਹਿਣ ਜਾਂ ਅਨੁਭਵ ਨਾ ਸਿਰਫ ਅਨੁਮਾਨ ਜਾਂ ਕਿਆਸ ਨਾਲ ਰਸ ਨੂੰ ਮਾਣਿਆ ਨਹੀਂ ਜਾਂ ਸਕਦਾ।

ਸ਼੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ :-

ਦੇ ਅਨੁਸਾਰ ਸ਼੍ਰੀ ਸ਼ੰਕੁਕ ਨਿਆਇ-ਮਤ ਵਾਲੇ ਸਨ। ਉਹਨਾਂ ਨੇ ਵਿਭਾਵਾਂ ਆਦਿ ਸਾਧਨਾਂ ਵਿੱਚ ਅਨੁਮਾਨ ਦੇ ਯੋਗ ਹੋਣ ਦੀ ਅਤੇ ਰਸ ਰੂਪ ਆਖ਼ਰੀ ਨਿਸ਼ਾਨੇ ਵਿਚ ਅਨੁਮਾਪਕ ਹੋੋ ਦੀ ਕਲਪਨਾ ਕੀਤੀ ਹੈ। ਨਟ ਵਿਚ ਰਾਮ ਵਰਗੇ ਅਨੁਭਵ ਦੇਖ ਕੇ ਦਰਸ਼ਕ ਉਸ ਨਾਟ ਵਿੱਚ ਟਿਕੇ ਹੋੋ ਰਸ ਦਾ ਅਨੁਮਾਨ ਲਗਾਉਂਦੇ ਹਨ।ਜਿਵੇਂ ਘੋੜੇ ਦੀ ਮੂੂਰਤ ਨੂੰ ਘੋੜਾ ਹੀ ਸਮਝਿਆ ਜਾਂਦਾ ਹੈ, ਇਵੇੇਂ ਨਟ ਵੀ, ਦੁਸ਼ਿਅੰਤ ਨਾ ਹੁੰਦਾ ਹੋਇਆ ਵੀ,ਦੁੁਸ਼ਿਅੰਤ ਸਮਝਿਆ ਜਾਂਦਾ ਹੈ। ਨਟ ਵਿਚ ਨਕਲੀ ਸਥਾਈ ਭਾਵ ਹੈ ਅਤੇ ਦਰਸ਼ਕ ਅਨੁਮਾਨ ਰਾਹੀਂ ਉਸਦਾ ਸੁਆਦ ਲੈੈਂਦੇ ਹਨ।

ਅਨੁਮਾਨ ਅਸਲੀਅਤ ਨਹੀਂ, ਕਲਪਨਾ ਹੀ ਹੈ। ਰਸ ਦਾ ਸੰਬੰਧ ਅਨੁਮਾਨ ਨਾਲ ਨਹੀਂ ਹਿਰਦੇ ਅੰਦਰਲੇ ਭਾਵਾਂ ਨਾਲ ਹੈ। ਇਸ ਕਰਕੇ ਇਹ ਮਤ ਸਦੋਸ਼ ਹੈ।ਪਾਤਰ (ਭਾਂਡੇ)ਵਿਚੋਂ ਅਸੀਂ ਪਾਣੀ ਪੀਂਦੇ ਹਾਂ, ਇਵੇਂ ਹੀ ਨਟ ਦੀਆਂ ਗਲਾਂ ਵਿਚੋਂ ਅਤੇ ਹਾਵ-ਭਾਵ ਵਿਚੋਂ ਅਸੀਂ ਰਸ ਚਖਦੇ ਹਾਂ। ਪਰ ਨਟ ਤਾਂ ਪਾਤਰ (ਭਾਂਡਾ)ਹੋਣ ਕਰਕੇ ਪਾਤਰ ਵਾਂਗ ਰਸ-ਰਹਿਤ ਹੁੰਦਾ ਹੈ।

ਭੱਟ ਸ਼ੰੰਕੁਕ ਦਾ ਅਨੁਮਿਤਿਵਾਦ :-

ਭੱਟ ਸ਼ੰੰਕੁਕ ਦਾ ਮਤ 'ਅਨੁਮਾਨ 'ਤੇ ਆਧਾਰਿਤ ਹੈ। ਇਸ ਮਤ ਅਨੁਸਾਰ 'ਨਿਸ਼ਪੱਤੀ 'ਦਾ ਅਰਥ 'ਅਨੁਮਿਤੀ'(ਅਨੁਮਾਨ) ਅਤੇ 'ਸੰਯੋਗ' ਦਾ ਅਰਥ ਅਨੁਮਾਪਯ -ਅਨੁਮਾਪਕ ਸੰਬੰਧ ਹੈ। ਇਸ ਮਤ ਦਾ ਉਲੇਖ ਅਭਿਨਯ ਭਾਰਤੀ, ਧ੍ਨਯਾਲੋਕ ਲੋਚਨ,ਕਾਵਯ ਪ੍ਕਾਸ਼, ਆਦਿ ਗ੍ਰੰਥਾਂ ਵਿੱਚ ਹੋਇਆ ਹੈ। 'ਅਭਿਨਵ ਭਾਰਤੀ ' ਅਨੁਸਾਰ ਰਸ ਦੇ ਕਾਰਣ ਰੂਪ ਵਿਭਾਵਾਂ, ਉਸ ਦੇ ਕਾਰਜ ਰੂਪ ਅਨੁਭਾਵਾਂ ਅਤੇ ਸਹਿਚਾਰੀ ਰੂਪ ਵਿਭਚਾਰੀ ਭਾਵਾਂ ਰਾਹੀਂ ਪ੍ਰਯਤਨ ਪੂਰਵਕ (ਸਿਖਲਾਈ, ਅਭਿਆਸ ਕਰਕੇ) ਅਰਜਿਤ ਹੋਣ ਕਰਕੇ ਬਨਾਵਟੀ ਹੋਣ ਤੇ ਵੀ ਬਨਾਵਟੀ ਨ ਪ੍ਰਤੀਤ ਹੋਣ ਵਾਲੇ ਲਿੰਗ ਦੇ ਬਲ ਨਾਲ ਅਨੁਕਰਤਾ ਨਟ ਵਿੱਚ ਸਥਿਤ ਹੋੋ ਕੇ ਪ੍ਰਤੀਤ ਹੁੰਦਾ ਹੈ ਅਤੇ ਅਨੁਕਰਣ ਰੂਪ ਹੋਣ ਕਰਕੇ ਹੀ ਉਹ ਸਥਾਈ ਭਾਵ ਤੋਂ ਭਿੰਨ ਰਸ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਦੂਜੇ ਸ਼ਬਦਾਂ ਵਿਚ ਜਿਵੇਂ ਉਡਦੀ ਹੋਈ ਧੂੜ ਨੂੰ ਧੂੰਆਂ ਸਮਝ ਕੇ ਕੋਈ ਅੱਗ ਦਾ ਅਨੁਮਾਨ ਕਰ ਲਵੇ, ਉਸੇ ਤਰ੍ਹਾਂ ਨਟ ਇਹ ਪ੍ਰਗਟ ਕਰਦਾ ਹੈ ਕਿ ਵਿਭਾਵ ਆਦਿ ਉਸੇ ਦੇ ਹੀ ਹਨ, ਤਾਂ ਸਮਾਜਿਕ (ਦਰਸ਼ਕ) ਵਿਭਾਵ ਆਦਿ ਨੀਅਤ ਰਤਿ ਆਦਿ ਭਾਵ ਦਾ ਨਟ ਵਿਚ ਹੀ ਅਨੁਮਾਨ ਕਰ ਲੈਂਦੇ ਹਨ, ਭਾਵੇਂ ਇਹ ਰਤਿ ਭਾਵ ਉਹਨਾਂ ਵਿਚ ਹੁੰਦਾ ਨਹੀਂ ਹੈ। ਇਹ ਅਨੁਮਾਨਿਤ ਰਤਿ ਭਾਵ ਦਰਸ਼ਕਾਂ ਦੇ ਸੁਆਦ ਦਾ ਕਾਰਨ ਹੋਣ ਕਰਕੇ ਰਸ ਅਖਵਾਉਂਦਾ ਹੈ।

ਇਹ ਸਿਧਾਂਤ ਅਸਲੋਂ ਭੱਟ ਲੋਲਟ ਦੇ ਉਤਪੱਤੀਵਾਦ ਦਾ ਹੀ ਵਿਕਸਿਤ ਰੂਪ ਹੈ। ਅੰਤਰ ਇਹ ਹੈ ਕਿ ਲੋਲਟ ਦੇੇ ਸਿਧਾਂਤ ਵਿਚ ਦਰਸ਼ਕਾਂ ਦੇ ਯੋਗਦਾਨ ਉੱਤੇ ਨਾਮਾਤਰ ਵਿਚਾਰ ਕੀਤਾ ਸੀ, ਪਰ ਸ਼ੰੰਕੁਕ ਨੇ ਦਰਸ਼ਕ ਦੇ ਸੁਆਦ ਨੂੰ ਵਿਸ਼ੇਸ਼ ਤੌਰ ਤੇ ਵਿਵੇਚਨ ਦਾ ਵਿਸ਼ਾ ਬਣਿਆ ਹੈ।

ਇਸ ਮਤ ਦੇ ਕੁਝ ਦੋਸ਼ ਵੀ ਹਨ। ਪਹਿਲਾਂ ਇਹ ਕਿ ਇਸ ਮਤ ਵਿੱਚ ਇਹ ਗੱਲ ਅੱਖੋਂ ਪਰੋਖੇ ਕਰ ਦਿੱਤੀ ਗਈ ਹੈ ਕਿ ਪ੍ਰਤੱਖ ਗਿਆਨ ਹੀ ਚਮਤਕਾਰ ਦਾ ਕਾਰਣ ਹੁੰਦਾ ਹੈ। ਜੋ ਚਮਤਕਾਰ ਪ੍ਰਤੱਖ ਗਿਆਨ ਰਾਹੀਂ ਹੋ ਸਕਦਾ ਹੈ ਉਹ ਅਨੁਮਾਨ ਦੁਆਰਾ ਪ੍ਰਾਪਤ ਕੀਤੇ ਗਿਆਨ ਰਾਹੀਂ ਸੰਭਵ ਨਹੀਂ। ਦੂਜਾ ਦੋਸ਼ ਇਹ ਹੈ ਕਿ ਇਸ ਮਤ ਵਿੱਚ ਇਸ ਗੱਲ ਵਲ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਜੇ ਦਰਸ਼ਕ ਦਾ ਆਲੰਬਨ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਹੈ ਹੀ ਨਹੀਂ, ਤਾਂ ਉਸ ਨੂੰ ਰਸ ਦਾ ਸੁਆਦ ਕਿਵੇਂ ਆਵੇਗਾ?

ਆਚਾਰੀਆ ਮੰਮਟ ਅਨੁਸਾਰ :-

ਵਿਭਾਵ ਆਦਿ ਰਾਹੀਂ ਅਨੁਮਾਪਿਅ-ਅਨੁਮਾਪਕ ਰੂਪ ਸਬੰਧ ਨਾਲ ਸੰਯੋਗ ਨਾਲ ਸਥਾਈ ਰੂਪ ਰਸ ਦੀ ਨਟ ਵਿਚ ਅਨੁਮਿਤੀ (ਨਿਸ਼ਪੱਤੀ)ਹੁੰਦੀ ਹੈ। ਇਸ ਕਾਰਨ ਇਸ ਮਤ ਨੂੰ 'ਰਸ ਅਨੁਮਿਤਿਵਾਦ' ਕਿਹਾ ਜਾਂਦਾ ਹੈ। ਇਹ ਮਤ ਨਿਆਇਸਿਧਾਂਤ ਤੇ ਆਧਾਰਿਤ ਹੈ। ਇਸ ਸਿਧਾਂਤ ਦੇ ਅਨੁਸਾਰ ਸਮਾਜਕ ਦੀ ਰਸ ਅਨੁਭਵੀ ਵਿਚ ਚਾਰ ਸਟੇਜਾਂ ਮੰਨੀਆਂ ਜਾ ਸਕਦੀਆਂ ਹਨ:

ਨਟ ਵਿਚ ਰਾਮ ਦੀ ਪ੍ਰਤੀਤੀ । ਕਾਰਣ-ਕਾਰਜ ਸਹਿਕਾਰੀ ਵਿਚ ਵਿਭਾਵ ਆਦਿ ਦਾ ਵਿਅਪਦੇਸ਼ । ਵਿਭਾਵ ਆਦਿ ਰਾਹੀਂ ਨਟ ਵਿਚ ਸਥਾਈ ਰਤੀ ਆਦਿ ਦਾ ਅਨੁਮਾਨ । ਸਮਾਜਕਾਂ ਰਾਹੀਂ ਰਸ ਦੀ ਅਨੁਭੂਤੀ ਰਸ ਸੂਤ੍ ਦੀ ਵਿਆਖਿਆ ਕਰਦੇ ਹੋਏ ਸ਼੍ਰੀ ਸ਼ੰੰਕੁਕ ਨੇ ਰਸ ਉਤਪੱਤੀਵਾਦ ਦਾ ਖੰਡਨ ਕਰਕੇ ਰਸ ਅਨੁਮਿਤਿਵਾਦ ਦੀ ਸਥਾਪਨਾ ਕੀਤੀ। ਰਸ ਅਨੁਮਿਤੀਵਾਦ ਵਿਚ ਇਹ ਦੋਸ਼ ਹੈ ਕਿ ਪਹਿਲੇ ਤਾਂ ਇੱਥੇ ਅਨੁਮਿਤੀ ਦੇ ਕਾਰਨ ਆਦਿ ਸਾਰੇ ਕਲਪਿਤ ਹਨ ਅਤੇ ਨਟ ਵਿਚ ਸਥਾਈ ਭਾਵ ਦੀ ਸੰਭਾਵਨਾ ਜਿਹੀ ਹੈ। ਜੇ ਰਤੀ ਆਦਿ ਦੀ ਅਨੁਮਿਤੀ ਹੋ ਵੀ ਜਾਵੇ ਤਾਂ ਉਹ ਸਮਾਜਿਕ ਦੇ ਹਿਰਦੇ ਵਿਚ ਚਮਤਕਾਰ ਉਤਪੰਨ ਨਹੀਂ ਕਰ ਸਕੇਗੀ। ਕਿਉਂਕ ਪ੍ਰਤੱਖ ਅਨੁਭੂਤੀ ਹੀ ਚਮਤਕਾਰ ਵਾਲੀ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਲੋਕਾਂ ਵਿਚ ਲੋਕ ਪਰੰਪਰਾ ਅਨੁਸਾਰ ਰਸ ਦੀ ਅਨੁਭੂਤੀ ਹੀ ਸਿੱਧ ਹੁੰਦੀ ਹੈ, ਅਨੁਮਿਤੀ ਨਹੀਂ, ਕਿਉਂਕਿ ਰਸ ਦਾ ਸਾਖਿਆਤਕਾਰ ਕਰਦਾ ਹਾਂ, ਇਸ ਤਰ੍ਹਾਂ ਹੀ ਕਿਹਾ ਜਾਂਦਾ ਹੈ।

    3.ਭੱਟ ਨਾਯਕ ਦਾ ਭਕਤੀਵਾਦ ਜਾਂ ਭੋਗਵਾਦ

ਭੱਟ ਨਾਯਕ ਨੇ ਪਹਿਲਾਂ ਕਹੇ ਉਤਪੱਤੀਵਾਦ ਤੇ ਅਨੁਮਾਨਵਾਦ ਦਾ ਖੰਡਨ ਕੀਤਾ ਹੈ ।ਅਤੇ ਆਪਣੇ ਮੱਤ ਨੂੰ ਪੇਸ਼ ਕੀਤਾ ਭੱਟ ਨਾਯਕ ਨੇ ਨਿਸਪੱਤੀ ਦਾ ਆਰਥ ਭਗਤੀ ਅਰਥਾਤ ਮਾਨਣ ਦੀ ਕ੍ਰਿਆ ਲਿਆ ਹੈ।ਅਤੇ ਸੰਯੋਗ ਦਾ ਭੋਜਯ ਭੋਜਕ ਸੰਬਧ ।ਉਸ ਦੇ ਮੱਤ ਦਾ ਸਾਰੰਸ ਇਹ ਹੈ।ਕਾਵਿ ਜਾ ਨਾਟਕ ਸਾਬਦਿਕ ਹੈ।ਸਾਬਦਿਕ ਕਾਵਿ ਦਦੀਆਂ ਤਿੰਨ ਕ੍ਰਿਆਵਾਂ ਹਨ। ਉਹ ਹੀ ਰਸ ਦੇ ਗਿਆਨ ਦਾ ਕਾਰਣ ਹੁੰਦਿਆਂ ਹਨ। ਉਹ ਹਨ ਅਭਿਦਾ,ਭਾਵਨਾ ਤੇ ਭੋਗ ਰਸ ਦੇ ਪ੍ਰਗੋਣ ਲਈ ਇਹ ਤਿੰਨ ਸ਼ਕਤੀਆ ਹਨ। ਅਭਿਦਾ ਉਹ ਹਨ ਜਿਸ ਨਾਲ ਕਾਵਿ ਦਾ ਅਰਥ ਸਮਝਿਆ ਜਾਦਾ ਹੈ। ਭਾਵਨਾ ਹੈ ਭੋਗਣ-ਯੋਗ ਤਾਂ ਰਸ ਹੈ ਅਤੇ ਭੋਜਕ ਵਿਭਾਵ ਹਨ। 'ਨਿਸ਼ਪੱਤੀ' ਦਾ ਅਰਥ ਭੁਕਤੀ ਜਾਂ ਭੋਗ ਕੀਤਾ ਗਿਆ ਹੈ- ਇਵੇਂ ਰਸ-ਸਿਧਾਂਤ ਦੀ ਵਿਆਖਿਆ ਕਰ ਕੇ ਇਸ ਦਾ ਆਧਾਰ ਸਾਧਾਰਣੀਕਰਣ ਮੰਨਿਆ ਗਿਆ ਹੈ।

ਭੱਟ ਨਾਇਕ ਦੇ ਅਨੁਸਾਰ ਕਾਵਿ ਆਦਿ ਰਾਹੀਂ ਰਸ ਦੀ ਨਿਸ਼ਪੱਤੀ ਦੀਆਂ ਕ੍ਰਿਆਵਾ ਹਨ।

1.ਅਭਿਧਾ, ਜਿਸ ਰਾਹੀਂ ਵਿਭਾਵ ਆਦਿ ਜਾਣੇ ਜਾਂਦੇ ਹਨ।

2.ਭਾਵਕਤਾ, ਜਿਸ ਰਾਹੀਂ ਵਿਭਾਵ ਆਦਿ ਅਤੇ ਰਤੀ ਆਦਿ ਭਾਵ ਸਾਂਝੇ ਬਣ ਕੇ ਰਸਿਕਾਂ ਦੇ ਭੋਗ ਦੇ ਵਿਸ਼ੇ ਬਣਦੇ ਹਨ।

3.ਭੋਗ (ਭੁਕਤੀ), ਅਰਥਾਤ ਪਾਠਕ ਜਾਂ ਦਰਸ਼ਕ ਦੀ ਭੋਗਣ ਜਾਂ ਸੁਆਦ ਲੈਣ ਦੀ ਸ਼ਕਤੀ।

ਭੱਟ ਨਾਇਕ ਦੇ ਅਨੁਸਾਰ ਰਸ ਹਿਰਦੇ ਵਿੱਚ ਵਸਦਾ ਹੈ। ਉਨ੍ਹਾਂ ਨੇ ਦੱਸਿਆ ਸਾਧਾਰਣੀਕਰਨ ਦਾ ਸਿਧਾਂਤ ਬਹੁਮੁੱਲਾ ਹੈ।

    ਭੱਟ ਨਾਇਕ ਸਾਂਖਯ-ਮਤ ਨੂੰ ਮੰਨਣ ਵਾਲੇ ਸਨ।

ਆਚਾਰੀਆ ਭੱਟ ਨਾਇਕ ਦਾ ਇਹ ਵੀ ਮੰਨਣਾ ਹੈ ਕਿ 'ਰਸ' ਨਾ ਤਾਂ ਪ੍ਰਤੀਤ, ਨਾ ਉਤਪੰਨ ਅਤੇ ਨਾ ਹੀ ਅਭਿਵਿਅਕਤ ਹੁੰਦਾ ਹੈ। ਉਕਤ ਤਿੰਨਾਂ ਮੰਤਵਾਂ ਰਾਹੀਂ ਇਹਨਾਂ ਨੇ ਆਚਾਰੀਆ ਭੱਟ ਲੋਲਟ ਦੇ ਉਤਪੱਤੀਵਾਦ, ਸ਼ਕੁੰਕ ਦੇ ਅਨੁਮਿਤਿਵਾਦ ਅਤੇ ਧੁਨਿਵਾਦੀਆਂ ਦੇ ਅਭਿਵਿਅਕਤੀਵਾਦ ਦਾ ਵੀ ਖੰਡਨ ਕਰ ਦਿੱਤਾ ਹੈ। ਇਹਨਾਂ ਦੇ ਅਨੁਸਾਰ ਜੇ ਭੱਟ ਲੋਲਟ ਦੇ ਉਤਪੱਤੀਵਾਦ ਨੂੰ ਸਵੀਕਾਰ ਕੀਤਾ ਜਾਵੇ ਤਾਂ 'ਕਰੁਣ' ਆਦਿ ਦੁੱਖ ਦੇਣ ਵਾਲੇ ਰਸਾਂ ਵੱਲ ਕਿਸੇ ਵੀ ਦਰਸ਼ਕ ਦੀ ਪ੍ਰਵਿਤੀ ਨਹੀਂ ਹੋਵੇਗੀ। ਦੂਜਾ, ਅਨੁਮਿਤਿ ਉਸ ਪਦਾਰਥ ਦੀ ਹੁੰਦੀ ਹੈ, ਜਿਸਦਾ ਪ੍ਰਤੱਖ ਆਦਿ ਦੁਆਰਾ ਪਹਿਲਾਂ ਵੀ ਅਨੁਭਵ ਹੋ ਚੁੱਕਿਆ ਹੋਵੇ। ਤੀਜਾ,ਇਸੇ ਤਰ੍ਹਾਂ ਧੁਨਿਵਾਦੀਆਂ ਦੇ 'ਅਭਿਵਿਅਕਤੀਵਾਦ' ਨੂੰ ਨਾ ਮੰਨਦੇ ਹੋਏ ਕਿਹਾ ਹੈ ਕਿ ਅਭਿਵਿਅਕਤੀ ਉਸ ਪਦਾਰਥ ਦੀ ਹੁੰਦੀ ਹੈ ਜਿਹੜਾ ਕਿ ਪਹਿਲਾਂ ਤੋਂ ਵਿਦਮਾਨ ਹੋਵੇ। ਭੱਟ ਨਾਇਕ ਨੇ ਉਕਤ ਆਚਾਰੀਆ ਦੇ ਇਸ ਮਤ ਨੂੰ ਵੀ ਸਵੀਕਾਰ ਨਹੀਂ ਕੀਤਾ ਕਿ, "ਸਹਿ੍ਦਯਾਂ ਦੇ ਹਿਰਦੇ ' ਚ 'ਰਸ ' ਵਾਸਨਾਰੂਪ 'ਚ ਪਹਿਲਾਂ ਤੋਂ ਹੀ ਵਿਦਮਾਨ ਰਹਿੰਦਾ ਹੈ।

ਭੱਟ ਨਾਇਕ ਦੇ ਅਨੁਸਾਰ 'ਨਿਸ਼ਪੱਤੀ' ਦਾ ਅਰਥ ਹੈ 'ਭੁਕਤੀ' ਅਤੇ 'ਸੰਜੋਗ' ਦਾ ਅਰਥ ਹੈ 'ਭੋਜਯ-ਭੋਜਕ ਸੰਬੰਧ'। ਇਸ ਮਤ ਦਾ ਉਲੇਖ ਅਭਿਨਵ ਭਾਰਤੀ, ਧਵਨਯਾਲੋਕ ਲੋਚਨ, ਕਾਵਿ ਪ੍ਰਕਾਸ਼ ਆਦਿ ਗ੍ਰੰਥਾਂ ਵਿੱਚ ਹੋਇਆ ਹੈ।

ਇਸ ਵਿਦਵਾਨ ਨੇ ਪਹਿਲਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਮਾਨਤਾਵਾਂ ਦਾ ਖੰਡਨ ਕਰਦਿਆਂ, 'ਅਭਿਨਵ ਭਾਰਤੀ' ਅਨੁਸਾਰ ਦਸਿਆ ਹੈ ਕਿ ਰਸ ਨ ਪ੍ਰਤੀਤ ਹੁੰਦਾ ਹੈ, ਨ ਉਤਪੰਨ ਹੁੰਦਾ ਹੈ ਅਤੇ ਨ ਹੀ ਅਭਿਵਿਅਕਤ ਹੁੰਦਾ ਹੈ। ਇਸ ਦੀ ਪ੍ਰਤੀਤੀ ਦਰਸ਼ਕ ਦੀ ਨਿਜੀ ਵਿਅਕਤੀਬੱਧ ਭਾਵ ਅਨੁਭੂਤੀ ਮੰਨਣ ਤੇ ਕਰੁਣਾ ਆਦਿ ਵਿੱਚ ਦੁਖ ਦੀ ਅਨੁਭੂਤੀ ਮੰਨਣੀ ਪਵੇਗੀ। ਅਸਲ ਵਿੱਚ ਇਹ ਪ੍ਰਤੀਤੀ ਵਿਅਕਤੀਬੱਧ ਨਹੀਂ ਕਿਉਕਿ ਸੀਤਾ ਆਦਿ ਦੀ ਸਮ੍ਰਿਤੀ ਵੀ ਨਹੀਂ ਹੁੰਦੀ। ਇਸ ਤੋਂ ਛੁਟ ਦੇਵਤਾ ਆਦਿ ਵਿਭਾਵਾਂ ਦੇ ਅਲੋਕਿਕ ਹੋਣ ਕਰ ਕੇ ਉਨ੍ਹਾਂ ਦੇ ਸਮੁੰਦਰ ਪਾਰ ਕਰਨ ਵਰਗੇ ਵਿਲੱਖਣ ਕਾਰਜਾਂ ਨਾਲ ਸਧਾਰਨੀਕਰਣ ਸੰਭਵ ਨਹੀਂ ਹੈ। ਇਹ ਪ੍ਰਤੀਤੀ ਰਾਮ ਆਦਿ ਦੀ ਸਮ੍ਰਿਤੀ ਦੇ ਰੂਪ ਵਿੱਚ ਵੀ ਨਹੀਂ ਹੁੰਦੀ ਕਿਉਂਕਿ ਸਮ੍ਰਿਤੀ ਪਹਿਲਾ ਪ੍ਰਾਪਤ ਜਾਂ ਉਪਲਬਧ ਵਸਤੂ ਦੀ ਨਹੀਂ ਹੁੰਦੀ ਹੈ,ਪਰ ਰਤਿ ਆਦਿ ਨਾਲ ਯੁਕਤ ਰਾਮ ਪਹਿਲਾਂ ਉਪਲਬਧ ਨਹੀਂ ਅਤੇ ਨਾਂ ਹੀ ਇਹ ਪ੍ਰਤੀਤੀ ਸ਼ਬਦ, ਅਨੁਮਾਨ ਆਦਿ ਰੂਪ ਹੂੰਦੀ ਹੈ ਕਿਉਂਕਿ ਸ਼ਬਦ, ਅਨੁਮਾਨ ਆਦਿ ਵਿੱਚ ਪ੍ਰਤੱਖ ਗਿਆਨ ਜਿਹੀ ਸਰਲਤਾ ਨਹੀਂ ਹੋ ਸਕਦੀ। ਇਹ ਪ੍ਰਤੀਤੀ ਪ੍ਰਤੱਖ ਅਨੁਭਵ ਜਾਂ ਪਰੋਖ ਸਮ੍ਰਿਤੀ ਰੂਪ ਵੀ ਨਹੀਂ ਕਿਉਂਕਿ ਨਾਇਕ-ਨਾਇਕਾ ਦੇ ਪ੍ਰਤੱਖ ਰਤਿ- ਦਰਸ਼ਨ ਨਾਲ ਹੀ ਤਾਂ ਦਰਸ਼ਕਾਂ ਦੇ ਨਿਜੀ ਸੁਭਾ ਦੀ ਪ੍ਰਵਿੱਰਤੀ ਅਨੁਸਾਰ ਹੀ ਉਸ ਦੇ ਹਿਰਦੇ ਵਿੱਚ ਲੱਜਾ ਘਿਰਣਾ ਇੱਛਾ ਆਦਿ ਹੋਰ ਚਿੱਤਵ੍ਰਿੱਤੀਆ ਪੈਦਾ ਗਿਆ। ਇਸ ਤੋਂ ਛੁੱਟ ਲਿਨਤਾ ਦੀ ਘਾਟ ਕਰਕੇ ਰਸ-ਪ੍ਰਤੀਤੀ ਦਾ ਵੀ ਅਭਾਵ ਰਹੇਗਾ, ਇਸ ਲਈ ਰਸ ਦੀ ਪ੍ਰਤੀਤੀ ਨਹੀਂ ਹੁੰਦੀ । ਦਾ ਮੁੜ ਮੁੜ ਚਿੰਤਨ ਨੂੰ ਭਾਸਕਤੀ ਆਖਦੇ ਹਨ।

     4.ਸਾਧਾਰਨਿਕਰਣ 

ਮਨੁੱਖ ਦੀ ਸੁਹਜ ਸ਼ੁਆਦ ਮਾਨਣ ਦੀ ਰੁਚੀ ਦੇ ਪ੍ਰਸੰਗ ਵਿੱਚ ਸੰਸਕ੍ਰਿਤ ਆਲੋਚਨਾ ਦੇ ਸਾਧਾਰਨਿ ਕਰਣ ਦੀ ਕਾਢ ਨੇ ਲਿੱਥ ਕਲਾ ਦੇ ਖੇਤਰ ਵਿੱਚ ਇਕ ਨਵੀਂਨ ਤੇ ਚਿਰ ਸਥਾਈ ਸੰਸਕ੍ਰਿਤ ਦੀ ਸਥਾਪਨਾ ਕਰ ਦਿੱਤੀ ਹੈ।ਕਲਾ ਜਾ ਕਾਵਿ ਦੀ ਸੁਹਜ ਅਨੁਭੂਤੀ ਸੰਬੰਧੀ ਮਾਨਸਿਕ ਪ੍ਰਣਾਲੀ ਦੀ ਇਹ ਮੁਢਲੀ ਤੇ ਵਿਸਵ ਵਿਆਪੀ ਵਿਆਖਿਆ ਹੈ। ਜਿਸਦੀ ਰੂਪ ਰੇਖਾ ਤੇ ਪ੍ਰਭਾਵ ਬਾਰੇ ਇਥੇ ਹੋਰ ਵਿਚਾਰ ਕਰਨਾ ਆਵਸਕ ਵੀ ਹੈ ਤੇ ਲਾਭਦਾਇਕ ਵੀ ਸਾਧਾਰਨਿਕਰਣ ਦੀ ਮੂਲ ਕਲਪਨਾ ਭੱਟ ਨਾਯਕ ਦੀ ਦੇਣ ਹੈ।ਜਿਸਨੂੰ ਅਭਿਨਵ ਗੁਪਤਾ ਨੇ ਹੋਰ ਸਪਸ਼ਟ ਰੂਪ ਦਿੱਤਾ। ਅਤੇ ਆਪਣੇ ਨਵੇ ਦ੍ਰਿਸ਼ ਟੀਕੋਣ ਅਨੁਸਾਰ ਨਵਾ ਚਾਨਣਾ ਪਾਇਆ ਹੈ। ਪ੍ਰਦੀਪ ਦੇ ਕਰਤਾ ਨੇ ਲਿਖਿਆ ਹੈ। ਕਿ ਭੱਟ ਨਾਯਕ ਦੁਆਰਾ ਕਥਿਤ ਭਾਵਕਤਵ ਸ਼ਕਤੀ ਦਾ ਅਰਥ ਹੈ ਸਾਧਾਰਨਿ ਕਰਨ ਇਸ ਸ਼ਕਤੀ ਦੇ ਨਾਲ ਕਾਵਿ ਦੇ ਸੁਹਜ ਸਵਾਦ ਪੈਦਾ ਕਰਨ ਅਤੇ ਮਾਨਣ ਦੇ ਕਾਰਨ (ਵਿਭਾਵ) ਆਦਿ ਦੋ ਸ਼ਥਾਈ ਭਾਵ ਪੈਦਾ ਹੁੰਦਾ ਹੈ।ਸਾਧਾਰਣੀਕਰਣ ਇਕ ਤਰ੍ਹਾਂ ਦਾ ਰੂਪਾਂਤਰਣ ਹੈ। ਜੋ ਸ਼ਬਦ ਕਲਾ ਦੀ ਦੁਨੀਆਂ ਵਿਚੱ ਬਿਗਾਨੇ ਨੂੰ ਆਪਣਾ ਬਣਾਉਣ ਦੀ ਪ੍ਰਕਿਰਿਆ ਦੀ ਵਿਆਖਿਆ ਹੈ ਕਵਿਤਾ ਸੁਣ ਰਿਹਾ ਸਰੋਤਾਂ ਇਸ ਤਰ੍ਹਾਂ ਰਸ ਮਗਨ ਹੋ ਜਾਂਦਾ ਹੈ ਕਿ ਉਹ ਕਵੀ ਨਾਲ ਬਿਨ ਪੁਛਿਆ ਭਾਵ ਨਾਤਮਕ ਸਾਂਝ ਤੇ ਰਿਸ਼ਤਾ ਕਾਇਮ ਕਰ ਲੈਂਦਾ ਹੈ।