ਰਹੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਬਦੁਲ ਰਹੀਮ
Young Abdul Rahim Khan-I-Khana being received by Akbar, Akbarnama.jpg
ਨੌਜਵਾਨ ਅਬਦੁਲ ਰਹੀਮ ਖਾਨ-ਏ-ਖਾਨਾ ਨੂੰ ਅਕਬਰ ਜੀ ਆਇਆਂ ਕਹਿੰਦੇ ਹੋਏ
ਜੀਵਨ-ਸਾਥੀ ਮਾਹ ਬਾਨੋ ਬੇਗਮ
ਔਲਾਦ ਜਾਨਾ ਬੇਗਮ
ਦੋ ਪੁੱਤਰ
ਪਿਤਾ ਬੈਰਮ ਖਾਂ
ਜਨਮ 17 ਦਸੰਬਰ 1556
ਲਾਹੌਰ, ਪਾਕਿਸਤਾਨ
ਮੌਤ 1626
ਆਗਰਾ, ਭਾਰਤ
ਦਫ਼ਨ ਅਬਦੁਲ ਰਹੀਮ ਦੀ ਕਬਰ, ਦਿੱਲੀ
ਧਰਮ ਇਸਲਾਮ

ਖਾਨਜ਼ਾਦਾ ਮਿਰਜ਼ਾ ਖਾਨ ਅਬਦੁਲ ਰਹੀਮ ਖਾਨ-ਏ-ਖਾਨਾ (17 ਦਸੰਬਰ 1556 – 1626) (ਹਿੰਦੀ: अब्दुल रहीम ख़ान-ए-ख़ाना, ਉਰਦੂ: عبدالرحيم خانخان) ਨੂੰ ਵਧੇਰੇ ਕਰਕੇ ਰਹੀਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਅਕਬਰ ਸਮਰਾਟ ਦੇ ਦਰਬਾਰ ਦੇ ਨੌਂ ਰਤਨਾਂ ਵਿੱਚੋਂ ਇਕ ਸੀ। ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਪਿੰਡ ਖਾਨਖਾਨਾ ਦਾ ਨਾਮ ਉਸੇ ਦੇ ਨਾਂ ਤੇ ਹੀ ਰੱਖਿਆ ਗਿਆ। ਉਹ ਬੈਰਮ ਖਾਂ ਦੇ ਪੁੱਤਰ ਸਨ। ਰਹੀਮ ਆਪਣੇ ਹਿੰਦੀ ਦੋਹਿਆਂ ਅਤੇ ਜੋਤਸ਼ ਦੀਆਂ ਕਿਤਾਬਾਂ ਲਈ ਮਸ਼ਹੂਰ ਹੈ। [1]

ਨਮੂਨਾ ਦੋਹੇ[ਸੋਧੋ]


ਤਰੁਵਰ ਫਲ ਨਹਿੰ ਖਾਤ ਹੈ, ਸਰਵਰ ਪਿਯਹਿ ਨ ਪਾਨ ।
ਕਹਿ ਰਹੀਮ ਪਰ ਕਾਜ ਹਿਤ, ਸੰਪਤਿ ਸੰਚਹਿ ਸੁਜਾਨ ॥


ਬਿਗਰੀ ਬਾਤ ਬਨੇ ਨਹੀਂ, ਲਾਖ ਕਰੋ ਕਿਨ ਕੋਯ ।
ਰਹਿਮਨ ਬਿਗਰੇ ਦੂਧ ਕੋ, ਮਥੇ ਨ ਮਾਖਨ ਹੋਯ ॥


ਖੀਰਾ ਸਿਰ ਤੇ ਕਾਟਿਯੇ, ਮਲੀਯਤ ਨਮਕ ਲਗਾਯ ।
ਰਹਿਮਨ ਕਰੂਯੇ ਮੁਖਨ ਕੋ, ਚਹੀਯਤ ਇਹੈ ਸਜਾਯ ॥


ਚਾਹ ਗਈ ਚਿੰਤਾ ਮਿਟੀ, ਮਨੁਆ ਬੇਪਰਵਾਹ ।
ਜਿਨਕੋ ਕਛੁ ਨਹਿ ਚਾਹਿਯੇ, ਵੇ ਸਾਹਨ ਕੇ ਸਾਹ ॥


ਜੇ ਗਰੀਬ ਪਰ ਹਿਤ ਕਰੈਂ, ਤੇ ਰਹੀਮ ਬੜ ਲੋਗ ।
ਕਹਾਂ ਸੁਦਾਮਾ ਬਾਪੁਰੋ, ਕ੍ਰਿਸ਼ਣ ਮਿਤਾਈ ਜੋਗ ॥


ਰਹਿਮਨ ਵੇ ਨਰ ਮਰ ਗਯੇ, ਜੇ ਕਛੁ ਮਾਂਗਨ ਜਾਹਿ ।
ਉਨਤੇ ਪਹਿਲੇ ਵੇ ਮੁਯੇ, ਜਿਨ ਮੁਖ ਨਿਕਸਤ ਨਾਹਿ ॥


ਬਾਨੀ ਐਸੀ ਬੋਲਿਯੇ, ਮਨ ਕਾ ਆਪਾ ਖੋਯ ।
ਔਰਨ ਕੋ ਸੀਤਲ ਕਰੈ, ਆਪਹੁ ਸੀਤਲ ਹੋਯ ॥


ਮਨ ਮੋਤੀ ਅਰੁ ਦੂਧ ਰਸ, ਇਨਕੀ ਸਹਜ ਸੁਭਾਯ ।
ਫਟ ਜਾਯੇ ਤੋ ਨ ਮਿਲੇ, ਕੋਟਿਨ ਕਰੋ ਉਪਾਯ ॥


ਰਹਿਮਨ ਧਾਗਾ ਪ੍ਰੇਮ ਕਾ, ਮਤ ਤੋੜੋ ਚਟਕਾਯ ।
ਟੂਟੇ ਸੇ ਫਿਰ ਨ ਜੁੜੇ, ਜੁੜੇ ਗਾਂਠ ਪਰਿ ਜਾਯ ॥

ਹਵਾਲੇ[ਸੋਧੋ]

  1. "Abdur Rahim KhanKhana at Old poetry". Oldpoetry.com. Archived from the original on 24 September 2010. Retrieved 2010-09-30.