ਰਾਗ ਆਨੰਦ ਭੈਰਵ
ਇਸ ਲੇਖ ਦੇ ਜਾਣਕਾਰੀ ਡੱਬੇ (infobox) ਵਿੱਚ ਸੁਧਾਰ ਕਰਨ ਦੀ ਲੋੜ ਹੈ। |
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਇਹ ਲੇਖ ਵਿਭਿੰਨ ਮਸਲਿਆਂ ਵਾਲਾ ਹੈ। ਕਿਰਪਾ ਕਰਕੇ ਇਸਨੂੰ ਸੁਧਾਰਨ ਵਿੱਚ ਮੱਦਦ ਕਰੋ ਜਾਂ ਗੱਲਬਾਤ ਸਫ਼ੇ ਉੱਤੇ ਇਹਨਾਂ ਮਸਲਿਆਂ ਦੀ ਚਰਚਾ ਕਰੋ। (Learn how and when to remove these template messages)
ਲੇਖ ਦੀ ਸ਼ੈਲੀ, ਵਿਆਕਰਨ ਅਤੇ ਭਾਗਾਂ ਉੱਪਰ ਧਿਆਨ ਦੇਣ ਦੀ ਲੋੜ ਹੈ |
ਰਾਗ ਆਨੰਦ ਭੈਰਵ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ 'ਚ ਇੱਕ ਮਧੁਰ ਰਾਗ ਹੈ I
ਰਾਗ ਆਨੰਦ ਭੈਰਵ ਦਾ ਪਰਿਚੇ :
ਰਾਗ ਆਨੰਦ ਭੈਰਵ ਨੂੰ ਰਾਗ ਭੈਰਵ ਰਾਗ ਦਾ ਜਨਯ ਰਾਗ ਮੰਨਿਆਂ ਜਾਂਦਾ ਹੈ I
ਰਾਗ ਆਨੰਦ ਭੈਰਵ ਵਿੱਚ ਰਿਸ਼ਭ (ਰੇ) ਕੋਮਲ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ I
ਰਾਗ ਆਨੰਦ ਭੈਰਵ ਦੇ ਗਾਨ-ਵਜਾਨ ਦਾ ਸਮਾਂ ਸਵੇਰ ਦਾ ਮੰਨਿਆਂ ਜਾਂਦਾ ਹੈ I
ਰਾਗ ਆਨੰਦ ਭੈਰਵ ਦੀ ਜਾਤਿ ਸਂਪੂਰਣ-ਸਂਪੂਰਣ ਹੈ ਜਿਸ ਦਾ ਮਤਲਬ ਹੈ ਕੀ ਆਰੋਹ-ਅਵਰੋਹ ਵਿੱਚ ਸੱਤ ਸੁਰ ਲਗਦੇ ਹਨ I
ਇਸ ਰਾਗ ਦਾ ਵਾਦੀ ਸੁਰ ਮਧਯਮ (ਮ) ਅਤੇ ਸੰਵਾਦੀ ਸੁਰ ਸ਼ਡਜ(ਸ) ਹੈ I
ਆਰੋਹ- ਸ ਰੇ ਗ ਮ ਪ ਧ ਨੀ ਸੰ
ਅਵਰੋਹ -ਸੰ ਨੀ ਧ ਪ ਮ ਗ ਰੇ ਸ
ਪਕੜ - ਗ ਮ ਰੇ - ਰੇ ਸ , ਨੀ (ਮੰਦਰ) ਧ (ਮੰਦਰ) ਪ (ਮੰਦਰ) ਸ
ਰਾਗ ਆਨੰਦ ਭੈਰਵ ਬਾਰੇ ਮੱਤਭੇਦ:
ਇਸ ਰਾਗ ਵਿੱਚ ਵਾਦੀ ਸੁਰ ਮਧਯਮ (ਮ) ਅਤੇ ਸੰਵਾਦੀ ਸੁਰ ਸ਼ਡਜ(ਸ) ਮੰਨਿਆਂ ਗਿਆ ਹੈ ਪਿਆਰ ਕੁੱਝ ਸੰਗੀਤਕਾਰ ਇਸ ਦਾ
ਵਾਦੀ-ਸੰਵਾਦੀ ਸੁਰ ਮਧਯਮ (ਮ) ਅਤੇ ਸ਼ਡਜ(ਸ) ਦੀ ਬਜਾਏ ਪੰਚਮ (ਪ) ਅਤੇ ਸ਼ਡਜ(ਸ) ਮੰਨਦੇ ਹਨ I
ਰਾਗ ਆਨੰਦ ਭੈਰਵ ਬਾਰੇ ਕੁੱਝ ਹੋਰ ਜਾਣਕਾਰੀ :
1) ਇਸ ਰਾਗ ਦੇ ਆਰੋਹ ਵਿੱਚ ਧੈਵਤ (ਧ) ਅਤੇ ਨਿਸ਼ਾਦ(ਨੀ) ਘੱਟ ਵਰਤਿਆ ਜਾਂਦਾ ਹੈ ਇਸਲਈ ਇਸ ਰਾਗ ਵਿੱਚ ਪੰਚਮ(ਪ) ਅਤੇ
ਤਾਰ ਸਪਤਕ ਦੇ ਸ਼ਡਜ (ਸ) ਸੁਰ ਸੰਗਤੀ ਬਹੁਤ ਖ਼ਾਸ ਅਤੇ ਮਧੁਰ ਲਗਦੀ ਹੈ I
2) ਕਈ ਵਾਰ ਇਸ ਦੀ ਸ਼ੁਰੂਆਤ ਰਿਸ਼ਭ(ਰੇ) ਦੀ ਬਜਾਏ ਮੰਦਰ ਸਪਤਕ ਦੇ ਨਿਸ਼ਾਦ (ਨੀ) ਤੋਂ ਕੀਤੀ ਜਾਂਦੀ ਹੈ ਅਤੇ ਉਸ ਦੌਰਾਨ
'ਨੀ(ਮੰਦਰ) ਸ ਗ ਮ ਪ' ਦੀ ਸੁਰ ਸੰਗਤੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸੁਣਨ ਵਿੱਚ ਬਹੁਤ ਹੀ ਮਧੁਰ ਲਗਦੀ ਹੈ I
3) ਰਾਗ ਆਨੰਦ ਭੈਰਵ ਦੇ ਨਾਂ ਤੋਂ ਇੰਜ ਲਗਦਾ ਹੈ ਕਿ ਇਹ ਰਾਗ ਆਨੰਦੀ ਤੇ ਭੈਰਵ ਦਾ ਜੋੜ ਹੈ,ਪਰ ਇਹ ਮਾਨਤਾ ਸਹੀ ਨਹੀਂ ਹੈ I ਇਸ ਰਾਗ ਵਿੱਚ
ਭੈਰਵ ਤੇ ਬਿਲਾਵਲ ਰਾਗਾਂ ਦਾ ਮੇਲ ਹੈ I ਰਾਗ ਆਨੰਦ ਭੈਰਵ ਦੇ ਪੁਰਵਾਂਗ ਵਿੱਚ ਰਾਗ ਭੈਰਵ ਅਤੇ ਉਤਰਾਂਗ ਵਿੱਚ ਰਾਗ ਬਿਲਾਵਲ ਹੈ I
4) ਇਸ ਰਾਗ ਵਿੱਚ ਰਾਗ ਭੈਰਵ ਦਾ ਪੱਖ ਜ਼ਿਆਦਾ ਮਜਬੂਤ ਹੋਣ ਕਰਕੇ ਇਸ ਵਿੱਚ ਰਿਸ਼ਭ(ਰੇ) ਨੂੰ ਅੰਦੋਲਿਤ ਕੀਤਾ ਜਾਂਦਾ ਹੈ ਅਤੇ ਅਵਰੋਹ ਵਿੱਚ
ਗੰਧਾਰ ਨੂੰ ਵਕਰ(ਜਿਗ-ਜ਼ੇਗ) ਤਰੀਕੇ ਨਾਲ ਵਰਤਿਆ ਜਾਂਦਾ ਹੈ I
5) ਇਸ ਰਾਗ ਦੇ ਪ੍ਰਦਰਸ਼ਨ ਤੋਂ ਬਾਅਦ ਜਿਆਦਾਤਰ ਬਿਲਾਵਲ ਥਾਟ ਵਾਲੇ ਰਾਗ ਪੇਸ਼ ਕੀਤੇ ਜਾਂਦੇ ਹਨ I
6) ਬੇਸ਼ੱਕ ਰਾਗ ਆਨੰਦ ਭੈਰਵ ਨੂੰ ਭੈਰਵ ਰਾਗ ਦਾ ਜਨਯ ਰਾਗ ਮੰਨਿਆਂ ਗਿਆ ਹੈ ਪਰ ਰਾਗ ਅਹੀਰ ਭੈਰਵ ਵਾਂਗ ਇਸ ਨੂੰ ਵੀ ਦਸ ਥਾਟਾਂ 'ਚੋਂ ਕਿਸੇ ਥਾਟ 'ਚ ਨਹੀਂ ਰਖਿਆ ਜਾ ਸਕਦਾ
ਪਰ ਫੇਰ ਵੀ ਭੈਰਵ ਥਾਟ ਇਸ ਨੂੰ ਜ਼ਿਆਦਾ ਢੁਕਦਾ ਹੈ I
7) ਇਸ ਰਾਗ ਨਾਲ ਮਿਲਦੇ ਜੁਲਦੇ ਰਾਗ ਹਨ-ਬਿਲਾਵਲ,ਭੈਰਵ ਅਤੇ ਅਹੀਰ ਭੈਰਵ ਅਤੇ ਪ੍ਰਦਰਸ਼ਨ ਕਰਦੇ ਵਕਤ ਰਾਗ ਆਨੰਦ ਭੈਰਵ ਨੂੰ ਇਹਨਾਂ ਰਾਗਾਂ ਤੋਂ ਬਚਾਉਣ ਲਈ ਬਹੁਤ ਧਿਆਨ ਰਖਣਾ ਪੈਂਦਾ ਹੈ ਜਿਵੇਂ ਭੈਰਵ ਰਾਗ ਤੋਂ ਬਚਾਉਣ ਲਈ ਸ਼ੁੱਧ ਧੈਵਤ ਦੀ ਵਰਤੋਂ ,ਰਾਗ ਅਹੀਰ ਭੈਰਵ ਤੋਂ ਬਚਾਉਣ ਲਈ ਸ਼ੁੱਧ ਨਿਸ਼ਾਦ ਦੀ ਵਰਤੋਂ ਅਤੇ ਰਾਗ ਬਿਲਾਵਲ ਤੋਂ ਬਚਾਉਣ ਲਈ ਕੋਮਲ ਰਿਸ਼ਭ ਦੀ ਵਰਤੋਂ ਕੀਤੀ ਜਾਂਦੀ ਹੈ I
ਰਾਗ ਆਨੰਦ ਭੈਰਵ ਦੀ ਵਿਸ਼ੇਸ਼ ਸੁਰ ਸਂਗਤੀਆਂ ਹੇਠਾਂ ਦਿੱਤੇ ਅਨੁਸਾਰ ਹਨ-
ਨੀ(ਮੰਦਰ) ਸ ਗ ਮ ਪ , ਗ ਮ ਪ ਗ ਮ ਰੇ
ਰੇ ਸ ਰੇ ਗ ਮ ਪ ,ਮ ਪ ਮ ਪ ਧ ਧ ਪ
ਰੇ(ਤਾਰ ਸਪਤਕ),ਰੇ(ਤਾਰ ਸਪਤਕ),ਰੇ(ਤਾਰ ਸਪਤਕ) ਸ(ਤਾਰ ਸਪਤਕ)