ਰਾਗ ਕਾਮੋਦ
ਰਾਗ ਕਾਮੋਦ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਪਰਚਲਿਤ ਅਤੇ ਮਧੁਰ ਰਾਗ ਹੈ।
| ਸੁਰ | ਦੋਵੇਂ ਮਧਯਮ। ਬਾਕੀ ਸਾਰੇ ਸੁਰ ਸ਼ੁੱਧ। |
| ਜਾਤੀ | ਸੰਪੂਰਣ-ਸੰਪੂਰਣ ਵਕਰ |
| ਥਾਟ | ਕਲਿਆਣ |
| ਵਾਦੀ | ਪੰਚਮ |
| ਸੰਵਾਦੀ | ਰਿਸ਼ਭ |
| ਸਮਾਂ | ਰਾਤ ਦਾ ਪਹਿਲਾਂ ਪਹਿਰ |
| ਠਹਿਰਵ ਵਾਲੇ ਸੁਰ | ਸ; ਰੇ; ਪ;-ਸੰ ; ਪ ਰੇ |
| ਮੁੱਖ ਅੰਗ | ਰੇ (ਮ) ਰੇ ਰੇ ਪ ; ਗ ਮ ਪ ਗ ਮ ਰੇ ਸ ; ਸੰ ਰੇਂ ਸੰ ; ਧ ਧ ਪ ; ਮ ਰੇ ਪ ; ਧ ਮ(ਤੀਵ੍ਰ) ਪ ; ਗ ਮ ਰੇ ਸ ; |
| ਅਰੋਹ | ਸ ਰੇ ਪ; ਗ ਮ ਰੇ ਸ; ਮ ਰੇ ਪ; ਧ ਨੀ ਸੰ
सा' नि ध प ; म् प ध प ; ग म प ; ग म रे सा ; |
| ਅਵਰੋਹ | ਸੰ ਨੀ ਧ ਪ; ਮ(ਤੀਵ੍ਰ) ਪ ਧ ਪ; ਗ ਮ ਪ; ਗ ਮ ਰੇ ਸ |
| ਪਕੜ | ਰੇ ਪ, ਮ(ਤੀਵ੍ਰ) ਪ ਧ ਪ, ਗ ਮ ਪ ਗ ਮ ਰੇ ਸ |
ਰਾਗ ਕਾਮੋਦ ਦੀ ਵਿਸ਼ੇਸ਼ਤਾ-
[ਸੋਧੋ]1) ਰਾਗ ਕਾਮੋਦ ਬਹੁਤ ਹੀ ਮਿੱਠਾ, ਮਨਮੋਹਕ ਅਤੇ ਪ੍ਰਚਲਿਤ ਰਾਗ ਹੈ।
[ਸੋਧੋ]2) ਇਸ ਰਾਗ ਵਿੱਚ ਰਾਗ ਮਲਹਾਰ,ਰਾਗ ਹਮੀਰ ਅਤੇ ਰਾਗ ਕਲਿਆਣ ਦੀ ਝਲਕ ਬਹੁਤ ਪੈਂਦੀ ਹੈ। ਅਤੇ ਨਾਲ ਨਾਲ ਕੇਦਾਰ ਅਤੇ ਛਾਇਆਨਟ ਵੀ
[ਸੋਧੋ]ਝਲਕਦੇ ਹਨ। ਇਸ ਲਈ ਇਸ ਰਾਗ ਨੂੰ ਗਾਉਣਾ-ਵਜਾਉਣਾ ਔਖਾ ਹੁੰਦਾ ਹੈ।
[ਸੋਧੋ]3) ਰਾਗ ਹਮੀਰ ਅਤੇ ਰਾਗ ਕੇਦਾਰ ਇਸ ਦੇ ਮਿਲਦੇ ਜੁਲਦੇ ਰਾਗ ਹਨ।
4) ਗਂਧਾਰ ਦੀ ਵਰਤੋਂ ਇਸ ਰਾਗ ਵਿੱਚ ਸਿੱਧੇ ਤੌਰ ਤੇ ਨਾ ਹੋ ਕੇ ਵਕਰ ਰੂਪ ਵਿੱਚ ਹੁੰਦੀ ਹੈ ਜਿਵੇਂ-ਗ ਮ ਰੇ ਸ ।
5) ਰਾਗ ਦੀ ਰਂਜਕਤਾ ਵਧਾਉਣ ਲਈ ਇਸ ਵਿੱਚ ਰਾਗ ਹਮੀਰ ਅਤੇ ਕੇਦਾਰ ਵਾਂਗ ਕੋਮਲ ਨੀ ਦੀ ਵਰਤੋਂ ਕੀਤੀ ਜਾਂਦੀ ਹੈ।
6) ਤੀਵ੍ਰ ਮਧਯਮ ਦਾ ਪ੍ਰਯੋਗ ਬਹੁਤ ਘੱਟ ਹੁੰਦਾ ਹੈ ਉਹ ਵੀ ਅਰੋਹ ਵਿੱਚ ਪੰਚਮ ਦੇ ਨਾਲ ਜਦਕਿ ਸ਼ੁੱਧ ਮਧਯਮ ਅਰੋਹ-ਅਵਰੋਹ ਦੋਵਾਂ ਵਿੱਚ ਵਰਤਿਆ ਜਾਂਦਾ ਹੈ।
ਅਪਵਾਦ [2]-
ਹਮੀਰ ਰਾਗ ਵਾਂਗ ਕਾਮੋਦ ਰਾਗ ਦੇ ਵਾਦੀ-ਸੰਵਾਦੀ ਸੁਰ ਸਮੇਂ ਦੇ ਨਿਯਮ ਦੇ ਹਿਸਾਬ ਨਾਲ ਖਰੇ ਨਹੀਂ ਉਤਰਦੇ। ਰਾਗ ਦਾ ਇਹ ਨਿਯਮ ਹੁੰਦਾ ਹੈ ਕਿ ਜਿਹੜੇ ਰਾਗ ਦਿਨ ਦੇ ਪੂਰਵ ਅੰਗ ਵਿੱਚ ਗਾਏ ਜਾਂਦੇ ਹਨ ਉਹਨਾਂ ਦਾ ਵਾਦੀ ਸੁਰ ਸਪਤਕ ਦੇ ਪੂਰਵ ਅੰਗ ਵਿੱਚ ਹੋਣਾ ਚਾਹੀਦਾ ਹੈ। ਕਾਮੋਦ ਰਾਗ ਇਸ ਨਿਯਮ ਦਾ ਅਪਵਾਦ ਮੰਨਿਆਂ ਗਿਆ ਹੈ ਕਿਓਂਕੀ ਇਸ ਦਾ ਗਾਣ ਦਾ ਸਮਾਂ ਰਾਤ ਦਾ ਪਹਿਲਾ ਪਹਿਰ ਹੈ ਪਿਆਰ ਇਸ ਦਾ ਵਾਦੀ ਸੁਰ ਪੰਚਮ(ਪ) ਹੈ।
ਹੇਠਾਂ ਦਿੱਤੀਆਂ ਸੁਰ ਸਂਗਤੀਆਂ ਇਸ ਰਾਗ ਦੇ ਸਰੂਪ ਨੂੰ ਦਰਸ਼ਾਂਦੀਆਂ ਹਨ-
ਸ ਮ ਰੇ ਪ(ਮਲਹਾਰ ਅੰਗ); ਰੇ ਰੇ ਪ;ਗ ਮ ਪ ਗ ਮ ਰੇ ਸ (ਕਾਮੋਦ ਅੰਗ); ਮ(ਤੀਵ੍ਰ) ਪ ਧ ਪ (ਕੇਦਾਰ ਅੰਗ) ਗ ਮ ਧ ਪ (ਹਮੀਰ ਅੰਗ); ਗ ਮ ਪ ਗ ਮ ਰੇ ਸ (ਕਾਮੋਦ ਅੰਗ)
ਪ ਧ ਪ ਸੰ ਸੰ ਰੇਂ ਸੰ (ਛਾਇਆਨਟ ਅੰਗ) ਸੰ ਰੇਂ ਸੰ ਸੰ ਧ ਧ ਪ (ਕਲਿਆਣ ਅੰਗ) ਮ(ਤੀਵ੍ਰ) ਪ ਧ ਮ(ਤੀਵ੍ਰ) ਪ; ਗ ਮ ਪ ਗ ਰੇ ਸ
ਰਾਗ ਕਾਮੋਦ ਵਿੱਚ ਸੁਰ ਬੱਧ ਹਿੰਦੀ ਫਿਲਮੀ ਗੀਤ ਜਿਵੇਂ- ਜਾਓ ਰੇ ਜੋਗੀ ਤੂੰ ਜਾਓ ਰੇ, ਏ ਰੀ ਜਾਣੇ ਨਾ ਦੂੰਗੀ , ਠੁਮਕੋ ਦੇਖਾ ਤੋਂ ਯਹ ਖਿਆਲ ਆਇਆ ਰਾਗ , ਬੜੇ ਮਧੁਰ ਗੀਤ ਐਚਐਨ।
- ↑ "राग कामोद - Tanarang Music" (in ਅੰਗਰੇਜ਼ੀ (ਅਮਰੀਕੀ)). 2024-01-31. Retrieved 2025-03-04.
- ↑
{{cite book}}: Empty citation (help)