ਸਮੱਗਰੀ 'ਤੇ ਜਾਓ

ਰਾਗ ਕੌਸੀ ਕਾਨਹੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਕੌਸੀ ਕਾਨਹੜਾ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਵਿੱਚ ਇੱਕ ਪ੍ਰਚਲਿਤ ਰਾਗ ਹੈ।

ਰਾਗ ਕੌਸੀ ਕਾਨਹੜਾ ਦਾ ਸੰਖੇਪ ਵਿੱਚ ਪਰਿਚੇ -

[ਸੋਧੋ]

ਰਾਗ ਕੌਸੀ ਕਾਨਹੜਾ ਆਸਵਰੀ ਥਾਟ ਦਾ ਜਨਯ ਰਾਗ ਮੰਨਿਆਂ ਜਾਂਦਾ ਹੈ। ਇਸ ਰਾਗ ਵਿੱਚ ਗੰਧਾਰ(ਗ), ਧੈਵਤ (ਧ) ਅਤੇ ਨਿਸ਼ਾਦ(ਨੀ) ਸੁਰ ਕੋਮਲ ਲਗਦੇ ਹਨ।

ਇਹ ਔਡਵ-ਸੰਪੂਰਣ ਜਾਤੀ ਦਾ ਰਾਗ ਹੈ। ਇਸ ਦੇ ਗਾਉਣ/ਵਜਾਉਣ ਦਾ ਸਮਾਂ ਅੱਧੀ ਰਾਤ ਦਾ ਹੈ।

ਰਾਗ ਕੌਸੀ ਕਾਨਹੜਾ ਦੀ ਵਿਸਤਾਰ ਵਿੱਚ ਜਾਣਕਾਰੀ [1][2]-

[ਸੋਧੋ]
ਰਾਗ ਕੌਸੀ ਕਾਨਹੜਾ
ਸੁਰ ਗੰਧਾਰ(ਗ), ਧੈਵਤ (ਧ) ਅਤੇ ਨਿਸ਼ਾਦ(ਨੀ) ਸੁਰ ਕੋਮਲ। ਅਰੋਹ ਵਿੱਚ ਰਿਸ਼ਭ(ਰੇ) ਅਤੇ ਪੰਚਮ (ਪ) ਵਰਜਿਤ।ਬਾਕੀ ਸਾਰੇ ਸੁਰ ਸ਼ੁੱਧ।
ਜਾਤੀ ਔਡਵ-ਸੰਪੂਰਣ
ਥਾਟ ਆਸਾਵਰੀ
ਵਾਦੀ ਸੁਰ ਮਧਯਮ (ਮ)
ਸੰਵਾਦੀ ਸ਼ਡਜ (ਸ)
ਸਮਾਂ ਅੱਧੀ ਰਾਤ
ਠਹਿਰਣ ਵਾਲੇ ਸੁਰ ਸ ਮ ; - ਸੰ ਮ ;
ਮੁੱਖ ਅੰਗ ਗ ਮ ਧ ਪ ; ਮਗ ਰੇ ; ਗਮ ਸ ; ਗਮ ਪ ਗਮ ਰੇ ; ਗ ਸ , ਧ , ਨੀ ਰੇਸ ;
ਅਰੋਹ ਨੀ(ਮੰਦਰ) ਸ ਨੀ ਸੰ
ਅਵਰੋਹ ਸੰ ਨੀ ਮ ਪ ਮ ਰੇ ਸ
ਪਕੜ ਨੀ ਸੰ , ਨੀ ਮ , ਪ ਮ ਰੇ ਸ

ਰਾਗ ਕੌਸੀ ਕਾਨਹੜਾ ਦੀ ਵਿਸ਼ੇਸ਼ਤਾ -

[ਸੋਧੋ]

1) ਰਾਗ ਕੌਸੀ ਕਾਨਹੜਾ ਨੂੰ ਦੋ ਅੰਗਾਂ ਵਿੱਚ ਗਈਆਂ ਜਾਂਦਾ ਹੈ- ਮਾਲਕੌਂਸ ਅਤੇ ਬਾਗੇਸ਼ਰੀ ਅੰਗ। ਮਾਲਕੌਂਸ ਦਾ ਅੰਗ ਪ੍ਰਚਾਰ ਵਿੱਚ ਜ਼ਿਆਦਾ ਹੈ।

[ਸੋਧੋ]

2) ਇਸ ਰਾਗ ਦੇ ਨਾਮ ਤੋਂ ਸਪਸ਼ਟ ਹੈ ਕਿ ਇਹ ਕਾਨਹਾੜੇ ਦੀ ਇੱਕ ਕਿਸਮ ਹੈ। ਮਾਲਕੌਂਸ ਅੰਗ ਦੇ ਕੌਸੀ ਵਿੱਚ ਮਾਲਕੌਂਸ ਦਾ ਅਤੇ ਬਾਗੇਸ਼ਰੀ ਵਾਲੇ ਅੰਗ ਦੀ ਕੌਸੀ ਵਿੱਚ

ਬਾਗੇਸ਼ਰੀ ਅਤੇ ਕਾਹਨੜਾ ਦਾ ਮਿਸ਼ਰਣ ਹੁੰਦਾ ਹੈ। ਪਹਿਲੇ ਵਾਲੇ ਨੂੰ ਆਸਾਵਰੀ ਥਾਟ ਵਿੱਚ ਮੰਨਿਆਂ ਜਾਂਦਾ ਹੈ ਅਤੇ ਦੂਜੇ ਵਾਲੇ ਨੂੰ ਕਾਫੀ ਥਾਟ ਵਿੱਚ ਮੰਨਿਆਂ ਜਾਂਦਾ ਹੈ।

3) ਰਾਗ ਕੌਸੀ ਕਾਨਹੜਾ ਦੇ ਉੱਤਰਾਂਗ ਵਿੱਚ ਮਾਲਕੌਂਸ ਅਤੇ ਪੂਰਵਾਂਗ ਵਿੱਚ ਕਾਹਨੜਾ ਰਗਾਂਗ ਹੈ।

4) ਇਹ ਬਹੁਤ ਹੀ ਗੰਭੀਰ ਸੁਭਾਅ ਵਾਲਾਂ ਰਾਗ ਹੈ।

5) ਰਾਗ ਕੌਸੀ ਕਾਨਹੜਾ ਨੂੰ ਤਿੰਨਾਂ ਸਪਤਕਾਂ ਵਿੱਚ ਇੱਕੋ ਜਿਹਾ ਗਈਆਂ ਜਾਂਦਾ ਹੈ।

6) ਇਸ ਰਾਗ ਵਿੱਚ ਠੁਮਰੀ ਨਹੀਂ ਗਈ ਜਾਂਦੀ ਪਰ ਧਰੁਪਦ, ਧਮਾਰ, ਖ਼ਿਆਲ ਅਤੇ ਤਰਾਨੇ ਗਾਏ ਜਾਂਦੇ ਹਨ।

7) ਇਸ ਰਾਗ ਦਾ ਇੱਕ ਅਜ਼ਾਦ ਵਜੂਦ ਹੈ।

8) ਰਾਗ ਕੌਸੀ ਕਾਨਹੜਾ ਵਿੱਚ ਮੀਂਡ, ਖਟਕੇ ਅਤੇ ਗਮਕ ਦੀ ਵਰਤੋਂ ਸਰੋਤਿਆਂ ਨੂੰ ਮੰਤ੍ਰ-ਮੁਗਧ ਕਰ ਦੇਂਦੀ ਹੈ।

ਹੇਠਾਂ ਦਿੱਤੀ ਸੁਰ ਸੰਗਤੀਆਂ ਰਾਗ ਕੌਸੀ ਕਾਨਹੜਾ ਦੇ ਸਰੂਪ ਨੂੰ ਦਿਖਾਉਂਦਿਆਂ ਹਨ-

ਨੀ(ਮੰਦਰ) ਨੀ(ਮੰਦਰ) ਸ ; (ਮੰਦਰ) ਨੀ(ਮੰਦਰ) ਨੀ(ਮੰਦਰ) (ਮੰਦਰ) ;

ਨੀ(ਮੰਦਰ) ਸ ਰੇ ਸ ; ਪ ਮ ਮ ; ਸ ਰੇ ਰੇ ਸ ; ਨੀ(ਮੰਦਰ) ਸ ਰੇ ਸ ;

(ਮੰਦਰ) (ਮੰਦਰ) ਨੀ(ਮੰਦਰ) ਸ  ; ਸ ਮ ; ਮ ਪ ; ਰੇ ਸ ;  ;

ਮ ਪ ਮ ਮ ; ਨੀ ਪ ਮ ; ਮ ਨੀ ਸੰ  ; ਨੀ ਨੀ  ; ਪ ਮ ਮ ;

ਮ ਪ ਮ ; ਮ ਪ ਮ ਰੇ ਸ ; ਸੰ ਨੀ ਨੀ ; ਪ ; ਪ ਮ ;

ਪ ਮ ਮ ਪ ; ਪ ਮ ; ਸ ; ਨੀ ਰੇ ਸ ;

ਰਾਗ ਕੌਸੀ ਕਾਨਹੜਾ ਵਿੱਚ ਹਿੰਦੀ ਫਿਲਮੀ ਗੀਤ -ਸੌ ਬਾਰ ਜਨਮ ਲੇਂਗੇ -ਸੰਗੀਤਕਾਰ -ਰਵੀ, ਗੀਤਕਾਰ -ਅਸਦ ਭੋਪਾਲੀ, ਗਾਇਕ -ਮੁੰਹਮਦ ਰਫੀ, ਫਿਲਮ -ਉਸਤਾਦੋਂ ਕੇ ਉਸਤਾਦ ਦਾ ਇੱਕ ਬਹੁਤ ਹੀ ਮਸ਼ਹੂਰ ਫਿਲਮੀ ਗੀਤ ਹੈ।

  1. "Raag Kausi Kanada - Raag Details & Bandishen - Tanarang Music" (in ਅੰਗਰੇਜ਼ੀ (ਅਮਰੀਕੀ)). 2023-12-26. Retrieved 2025-03-14.
  2. {{cite book}}: Empty citation (help)