ਰਾਗ ਖੰਬਾਵਤੀ
ਰਾਗ ਖੰਬਾਵਤੀ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਪ੍ਰਚਲਿਤ ਰਾਗ ਹੈ।
ਰਾਗ ਖੰਬਾਵਤੀ ਦਾ ਸੰਖੇਪ ਪਰਿਚੇ-
ਰਾਗ ਖੰਬਾਵਤੀ ਸ਼ਾਡਵ-ਵਕਰ ਸੰਪੂਰਣ ਜਾਤੀ ਵਾਲਾ ਖਮਾਜ ਥਾਟ ਦਾ ਇੱਕ ਜਨਯ ਰਾਗ ਹੈ।
ਰਾਗ ਖੰਬਾਵਤੀ ਦੀ ਵਿਸਤਾਰ ਵਿੱਚ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
| ਸੁਰ | ਅਰੋਹ ਵਿੱਚ ਨਿਸ਼ਾਦ(ਨੀ)ਵਰਜਿਤ । ਅਵਰੋਹ ਵਿੱਚ ਨਿਸ਼ਾਦ ਕੋਮਲ(ਨੀ)। ਬਾਕੀ ਸਾਰੇ ਸੁਰ ਸ਼ੁੱਧ[2]। |
| ਜਾਤਿ | ਸ਼ਾਡਵ-ਸੰਪੂਰਣ ਵਕਰ |
| ਥਾਟ | ਖਮਾਜ |
| ਵਾਦੀ ਸੁਰ | ਗਂਧਾਰ (ਗ) |
| ਸੰਵਾਦੀ ਸੁਰ | ਧੈਵਤ (ਧ) |
| ਸਮਾਂ | ਰਾਤ ਦਾ ਦੂਜਾ ਪਹਿਰ |
| ਠਹਿਰਾਵ ਵਾਲੇ ਸੁਰ | ਸ; ਪ; - ਧ ;ਪ; ਗ ;ਸ; प; |
| ਮੁੱਖ ਅੰਗ | ਸ ਰੇ ਮ ਗ ਮ ਸ ; ਰੇ ਮ ਪ ਧ ; ਨੀ ਨੀ ਧ ਪ ਧ ਪ ; ਮ ਪ ਧ ਸੰ ; ਪ ਧ ਸੰ ਰੇਂ ਗੰ ਸੰ; ਰੇਂ ਨੀ ਧ ਸੰ ; ਧ ਮ ਪ ; ਗ ਮ ਸ ; ਰੇ ;ਨੀ(ਮੰਦਰ),ਧ (ਮੰਦਰ) ਸ ; |
| ਅਰੋਹ | ਸ ਰੇ ਮ ਪ ਧ ਸੰ |
| ਅਵਰੋਹ | ਸੰ ਨੀ ਧ ਪ ਧ ; ਮ ਪ ; ਗ ਮ ਸ ; ਰੇ ,ਨੀ ,ਧ ਸ |
| ਪਕੜ | ਰੇ ਮ ਪ ਧ ਸੰ ,ਨੀ ਧ ਪ,ਧ ਮ ਪ ਗੰ ਮ ਸ |
1) ਰਾਗ ਖੰਬਾਵਤੀ ਵਿੱਚ ਠੁਮਰੀ ਅਤੇ ਖਿਆਲ ਦੋਵੇਂ ਗਾਏ ਜਾਂਦੇ ਹਨ। ਜ਼ਿਆਦਾਤਰ ਇਸ ਰਾਗ ਵਿੱਚ ਛੋਟਾ ਖਿਆਲ (ਦ੍ਰੁਤ ਖਿਆਲ) ਗਇਆ ਜਾਂਦਾ ਹੈ।
ਇਸ ਰਾਗ ਵਿੱਚ ਵਿਲੰਬਿਤ (ਵੱਡਾ) ਖਿਆਲ ਘੱਟ ਹੀ ਸੁਣਨ ਨੂੰ ਮਿਲਦਾ ਹੈ।
2) ਕੁਝ ਸੰਗੀਤਕਾਰ ਇਸ ਦਾ ਵਾਦੀ ਮਧਯਮ (ਮ) ਅਤੇ ਸੰਵਾਦੀ ਤਾਰ ਸਪਤਕ ਦਾ ਸ਼ਡਜ(ਸੰ) ਮੰਨਦੇ ਹਨ ਪਰ ਕੁਝ ਇਸ ਦਾ ਵਾਦੀ ਸੁਰ ਗਂਧਾਰ(ਗੰ) ਅਤੇ ਸੰਵਾਦੀ ਧੈਵਤ(ਧ)।
3) ਕੁਝ ਸੰਗੀਤ ਵਿਦਵਾਨ ਰਾਗ ਖੰਬਾਵਤੀ ਦਾ ਗਾਣ-ਵਜਾਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਮੰਨਦੇ ਹਨ ਅਤੇ ਕੁਝ ਵਿਦਵਾਨ ਰਾਤ ਦਾ ਪਹਿਲਾ ਪਹਿਰ ਮੰਨਦੇ ਹਨ।
4) ਰਾਗ ਖੰਬਾਵਤੀ ਦਾ ਅਰੋਹ ਰਾਗ ਦੁਰਗਾ ਵਰਗਾ ਹੁੰਦਾ ਹੈ ਜਿਵੇਂ 'ਸ ਰੇ ਮ ਪ ਧ ਸੰ '। ਇਸ ਲਈ ਅੰਤਰੇ ਵਿੱਚ ਪ ਧ ਸੰ ,ਮ ਪ ਧ ਸੰ ਸੁਰ ਵਰਤੇ ਜਾਂਦੇ ਹਨ।
5) ਰਾਗ ਖੰਬਾਵਤੀ ਦੇ ਗਾਉਣ-ਵਜਾਉਣ ਦਾ ਸਮਾਂ ਪੂਰਵਾਂਗ 'ਸਿਜਿ ਹੋਣ ਦੇ ਬਾਵਜੂਦ ਇਸਦਾ ਚਲਣ ਉਤਰਾਂਗ ਪ੍ਰਧਾਨ ਹੈ।
6) ਰਾਗ ਖੰਬਾਵਤੀ ਵਿੱਚ ਮਾਂਡ ਅਤੇ ਖਮਾਜ ਰਾਗਾਂ ਦਾ ਮਿਸ਼ਰਣ ਹੋਣ ਦੇ ਬਾਵਜੂਦ ਕਈ ਰਾਗਾਂ ਦੀ ਝਲਕ ਪੈਂਦੀ ਹੈ ਜਿਵੇਂ -ਮ ਪ ਨੀ ਸੰ (ਦੇਸ਼ ਅਤੇ ਤਿਲੰਗ), ਸ ਰੇ ਮ ਪ ਧ (ਬਿਲਾਵਲ ਥਾਟ
ਵਾਲਾ ਰਾਗ ਦੁਰਗਾ), ਸੰ ਨੀ ਧ ਮ (ਰਾਗ ਬਾਗੇਸ਼ਵਰੀ),ਸੰ ਨੀ ਧ ਮ ਗ (ਰਾਗ ਰਾਗੇਸ਼ਵਰੀ),ਪ ਧ ਸੰ ਰੇਂ ਗੰ,ਸੰ ਰੇਂ ਗੰ,ਸੰ ਰੇਂ ਗੰ ਸੰ (ਰਾਗ ਝਿੰਝੋਟੀ), ਸੰ ਨੀ ਧ ਪ ,ਧ ਮ ਗ (ਰਾਗ ਖਮਾਜ),
ਰੇ ਮ ਪ ਧ ,ਪ ਧ ਸੰ ( ਰਾਗ ਮਾਂਡ) ਅਤੇ ਰੇ ਮ ਪ ਧ ਸੰ ,ਨੀ ਧ ਪ (ਰਾਗ ਸਿੰਦੂਰਾ)
6) ਰਾਗ ਖੰਬਾਵਤੀ ਨਾਲ ਮਿਲਦੇ ਜੁਲਦੇ ਰਾਗ ਹਨ-ਝਿੰਝੋਟੀ ,ਮਾਂਡ ,ਖਮਾਜ ਅਤੇ ਸਿੰਦੂਰਾ
7) ਰਾਗ ਖੰਬਾਵਤੀ ਬਹੁਤ ਹੀ ਮਧੁਰ,ਭਗਤੀ ਰਸ,ਵਿਰਹ ਰਸ ਨਾਲ ਭਰਪੂਰ ਅਤੇ ਸਰੋਤਿਆਂ ਦੇ ਮਨ ਨੂੰ ਲੁਭਾਵਨ ਵਾਲਾਂ ਰਾਗ ਹੈ।
ਰਾਗ ਖੰਬਾਵਤੀ ਵਿੱਚ ਲੱਗਣ ਵਾਲਿਆਂ ਵਿਸ਼ੇਸ਼ ਸੁਰ ਸਂਗਤੀਆਂ ਹੇਠ ਦਿੱਤੇ ਅਨੁਸਾਰ ਹਨ-
ਰੇ ਰੇ ਮ ਮ ਪ; ਮ ਪ ਨੀ ਨੀ ਧ ; ਮ ਪ ਧ ਸੰ ; ਧ ਸੰ ਰੇਂ ਨੀ ਨੀ ਧ ; ਪ ਧ ਮ ਪ ;ਮ ਗੰ ਮ ਸ ;
ਸ ਰੇ ,ਨੀ ਨੀ ਧ; ਧ(ਮੰਦਰ) ਸ ਰੇ ਮ ਗ ਸ; ਧ ਮ ;ਪ ਗ ; ਮ ਸ ; ਰੇ ਨੀ(ਮੰਦਰ) ਧ(ਮੰਦਰ) ਸ ;
ਗ ਰੇ ਗ ਸ
- ↑ "राग खम्बावती - Tanarang Music" (in ਅੰਗਰੇਜ਼ੀ (ਅਮਰੀਕੀ)). 2024-02-02. Retrieved 2025-03-03.
- ↑ "राग खम्बावती - Tanarang Music" (in ਅੰਗਰੇਜ਼ੀ (ਅਮਰੀਕੀ)). 2024-02-02. Retrieved 2025-03-03.
- ↑
{{cite book}}: Empty citation (help)