ਰਾਗ ਗੁਰਜਰੀ ਤੋੜੀ
ਰਾਗ ਗੁਰਜਰੀ ਤੋੜੀ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਵਿੱਚ ਇੱਕ ਪ੍ਰਚਲਿਤ ਰਾਗ ਹੈ।
| ਸੁਰ | ਪੰਚਮ(ਪ)ਵਰਜਿਤ। ਰਿਸ਼ਭ(ਰੇ) ,ਗਂਧਾਰ(ਗ) ਅਤੇ ਧੈਵਤ(ਧ) ਕੋਮਲ । ਮਧਯਮ(ਮ) ਤੀਵ੍ਰ। ਬਾਕੀ ਸਾਰੇ ਸੁਰ ਸ਼ੁੱਧ । |
| ਜਾਤੀ | ਸ਼ਾਡਵ-ਸ਼ਾਡਵ |
| ਥਾਟ | ਤੋੜੀ |
| ਵਾਦੀ | ਧੈਵਤ(ਧ) |
| ਸੰਵਾਦੀ | ਰਿਸ਼ਭ (ਰੇ) |
| ਸਮਾਂ | ਦਿਨ ਦਾ ਦੂਜਾ ਪਹਿਰ |
| ਠਹਿਰਾਵ ਵਾਲੇ ਸੁਰ | ਰੇ ; ਗ; ਧ ; ਸੰ'; |
| ਮੁੱਖ ਅੰਗ | ਸ ਰੇ,ਨੀ(ਮੰਦਰ),ਧ(ਮੰਦਰ) ਸ ਰੇ, ਨੀ, ਧ ਸੰ ; ਰੇ ਗ ਮ(ਤੀਵ੍ਰ) ਧ ; ਮ(ਤੀਵ੍ਰ) ਧ ਨੀ ਧ ; ਨੀ ਧ ਮ(ਤੀਵ੍ਰ) ਗ ਰੇ ; ਗ ਰੇ ਸ; |
| ਅਰੋਹ | ਸ ਰੇ ਗ ਮ (ਤੀਵ੍ਰ) ਧ ਨੀ ਸੰ |
| ਅਵਰੋਹ | ਸੰ ਨੀ ਧ ਮ(ਤੀਵ੍ਰ) ਗ ਰੇ ਗ ਰੇ ਸ ਧ(ਮੰਦਰ) ਨੀ(ਮੰਦਰ)ਸ |
| ਮਿਲਦੇ ਜੁਲਦੇ ਰਾਗ | ਮੀਆਂ ਕੀ ਤੋੜੀ, ਬਾਹਦੁਰੀ ਤੋੜੀ |
ਰਾਗ ਗੁਰਜਰੀ ਤੋੜੀ ਦੀਆਂ ਕੁਝ ਵਿਸ਼ੇਸ਼ਤਾਵਾਂ [2]
1) ਇਸ ਰਾਗ ਨੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਤੋੜੀ ਰਾਗ ਦਿ ਹੀ ਇੱਕ ਕਿਸਮ ਹੈ।
2) ਇਸ ਰਾਗ ਦੀ ਪੈਦਾਇਸ਼ ਨੂੰ ਲੈ ਕੇ ਸੰਗੀਤ ਵਿਦਵਾਨਾਂ ਦੇ ਅਲੱਗ ਅਲੱਗ ਵਿਚਾਰ ਹਨ। ਕੁੱਝ ਵਿਦਵਾਨਾਂ ਦਾ ਇਹ ਮਨਣਾ ਹੈ ਕਿ ਇਸ ਰਾਗ ਦੀ ਪੈਦਾਇਸ਼ ਦੀ ਹੋਣ ਕਰਕੇ
ਇਸ ਦਾ ਨਾਂ ਗੁਰਜਰੀ ਤੋੜੀ ਹੈ ਅਤੇ ਕੁੱਝ ਵਿਦਵਾਨਾਂ ਦਾ ਇਹ ਮਨਣਾ ਹੈ ਕਿ ਗਵਾਲਿਅਰ ਦੇ ਰਾਜਾ ਮਾਨਸਿੰਘ ਦੀ ਗੂਜਰੀ ਰਾਨੀ ਮਰਿਗਨਯਨੀ ਨੇ ਇਸ ਰਾਗ ਦੀ ਖੋਜ ਕੀਤੀ
ਇਸ ਲੈ ਇਸ ਰਾਗ ਦਾ ਨਾਂ ਗੁਰਜਰੀ ਤੋੜੀ ਹੈ।
3) ਇਹ ਇੱਕ ਗੰਭੀਰ ਸੁਭਾਅ ਵਾਲਾ ਭਗਤੀ ਤੇ ਕਰੁਣਾ ਰਸ ਨਾਲ ਭਰਪੂਰ ਰਾਗ ਹੈਅਤੇ ਸਰੋਤਿਆਂ ਦੇ ਮਨ ਵਿੱਚ ਖ਼ਾਸ ਅਸਰ ਛਡਦਾ ਹੈ।
4) ਇਸ ਰਾਗ ਦਾ ਚਲਣ ਤਿੰਨਾਂ ਸਪਤਕਾਂ 'ਚ ਹੁੰਦਾ ਹੈ। ਭਾਵੇਂ ਇਸ ਰਾਗ ਦੇ ਉਤਰਾਂਗ ਵਾਦੀ ਰਾਗ ਹੋਣ ਕਰਕੇ ਇਸ ਦਾ ਚਲਣ ਮਧਯ ਅਤੇ ਤਾਰ ਸਪਤਕ ਵਿੱਚ ਹੋਣਾ ਚਾਹੀਦਾ ਹੈ
ਪਰ ਇਸ ਦਾ ਚਲਣ ਤਿੰਨਾਂ ਸਪਤਕਾਂ 'ਚ ਬਰਾਬਰ ਹੁੰਦਾ ਹੈ।
5) ਇਹ ਇੱਕ ਬਹੁਤ ਪੁਰਾਣਾ ਰਾਗ ਹੈ ਪਰ ਪੁਰਾਣੇ ਗ੍ਰੰਥਾਂ ਵਿੱਚ ਦੇ ਰਾਗ ਤੇ ਅੱਜ ਦੇ ਇਸ ਰਾਗ ਦਾ ਸਰੂਪ ਬਿਲਕੁਲ ਵਖਰਾ ਹੈ।
6) ਗੁਰਜਰੀ ਤੋੜੀ ਅਤੇ ਮੀਆਂ ਕਿ ਤੋੜੀ ਦੇ ਵਿੱਚ ਸਿਰਫ ਪੰਚਮ ਦੇ ਇਸਤੇਮਾਲ ਦਾ ਹੀ ਫਰਕ ਹੈ ਪਰ ਫੇਰ ਵੀ ਇਹਨਾਂ ਦੋਵੇਂ ਰਾਗਾਂ ਵਿੱਚ ਬਹੁਤ ਫਰਕ ਹੈ।ਇਹਨਾਂ ਦੇ ਚਲਣ ਵਿੱਚ ਬਹੁਤ
ਅੰਤਰ ਹੈ।
7) ਇਸਦੇ ਮਿਲਦੇ ਜੁਲਦੇ ਰਾਗ ਬਹਾਦੁਰੀ ਤੋੜੀ ਵਿੱਚ ਭੈਰਵੀ ਤੇ ਤੋੜੀ ਦਾ ਮਿਸ਼ਰਣ ਹੁੰਦਾ ਹੈ।
ਰਾਗ ਗੁਰਜਰੀ ਤੋੜੀ ਵਿੱਚ ਲੱਗਣ ਵਾਲਿਆਂ ਕੁੱਝ ਵਿਸ਼ੇਸ਼ ਸੁਰ ਸਂਗਤੀਆਂ ਹੇਠਾਂ ਦਿੱਤੀਆਂ ਹਨ-
ਸ,ਨੀ(ਮੰਦਰ) ਧ(ਮੰਦਰ);ਮ(ਮੰਦਰ ਤੀਵ੍ਰ) ਧ(ਮੰਦਰ);ਮ(ਤੀਵ੍ਰ ਮੰਦਰ) ਨੀ(ਮੰਦਰ)ਧ (ਮੰਦਰ);ਨੀ(ਮੰਦਰ) ਨੀ(ਮੰਦਰ) ਸ; ਸ ਰੇ ; ਸ ਰੇ ਗ ;ਗ ਰੇ ਨੀ(ਮੰਦਰ) ਧ(ਮੰਦਰ)
ਧ(ਮੰਦਰ)ਨੀ(ਮੰਦਰ)ਨੀ(ਮੰਦਰ)ਸ ; ਸ ਰੇ ਗ ਮ(ਤੀਵ੍ਰ); ਧ ਮ(ਤੀਵ੍ਰ) ਧ ; ਮ(ਤੀਵ੍ਰ) ਧ ਨੀ ਸੰ ;ਧ ਨੀ ਸੰ ; ਧ ਨੀ ਸੰ ਰੇਂ ;ਧ ਸੰ ਰੇਂ ਨੀ ਧ ਮ(ਤੀਵ੍ਰ)
ਧ ਨੀ ਧ ਮ(ਤੀਵ੍ਰ) ; ਗ ਮ(ਤੀਵ੍ਰ) ਗ ਰੇ ਸ
- ↑ "राग गुर्जरी तोडी - Tanarang Music" (in ਅੰਗਰੇਜ਼ੀ (ਅਮਰੀਕੀ)). 2024-01-26. Retrieved 2025-03-03.
- ↑
{{cite book}}: Empty citation (help)