ਰਾਗ ਚੰਦ੍ਰ ਕੌਂਸ
ਰਾਗ ਚੰਦ੍ਰ ਕੌਂਸ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਪ੍ਰਚਲਿਤ ਰਾਗ ਹੈ।
ਰਾਗ ਚੰਦ੍ਰ ਕੌਂਸ ਦਾ ਸੰਖੇਪ ਪਰਿਚੇ
[ਸੋਧੋ]ਰਾਗ ਚੰਦ੍ਰ ਕੌਂਸ ਭੈਰਵੀ ਥਾਟ ਦਾ ਇੱਕ ਜਨਯ ਰਾਗ ਹੈ। ਇਸ ਰਾਗ ਵਿੱਚ ਗੰਧਾਰ (ਗ) ਅਤੇ ਧੈਵਤ (ਧ) ਸੁਰ ਕੋਮਲ ਹੁੰਦੇ ਹਨ। ਇਸ ਰਾਗ ਵਿੱਚ ਰਿਸ਼ਭ (ਰੇ) ਅਤੇ ਪੰਚਮ(ਪ) ਸੁਰ ਵਰਜਿਤ ਹਨ। ਇਸ ਦੀ ਜਾਤੀ ਔਡਵ-ਔਡਵ ਹੈ। ਇਸ ਰਾਗ ਦਾ ਗਾਉਣ/ਵਜਾਉਣ ਦਾ ਸਮਾਂ ਅੱਧੀ ਰਾਤ ਦਾ ਹੈ।
| ਰਾਗ | ਚੰਦ੍ਰ ਕੌਂਸ |
| ਥਾਟ | ਭੈਰਵੀ |
| ਸੁਰ | ਗੰਧਾਰ (ਗ) ਅਤੇ ਧੈਵਤ (ਧ) ਸੁਰ ਕੋਮਲ। ਰਿਸ਼ਭ (ਰੇ) ਅਤੇ ਪੰਚਮ(ਪ) ਸੁਰ ਵਰਜਿਤ। ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਔਡਵ-ਔਡਵ |
| ਵਾਦੀ ਸੁਰ | ਮਧਯਮ(ਮ) |
| ਸੰਵਾਦੀ ਸੁਰ | ਸ਼ਡਜ (ਸ) |
| ਸਮਾਂ | ਅੱਧੀ ਰਾਤ ਦਾ |
| ਵਿਸ਼ਰਾਮ ਵਾਲੇ ਸੁਰ | ਸ ; ਮ ; ਨੀ ; - ਸੰ ; ਨੀ ; ਮ ; |
| ਮੁੱਖ ਅੰਗ | ਸ ਗ ਮ ਗ ਸ ਨੀ(ਮੰਦਰ) ; ਨੀ(ਮੰਦਰ) ਸ ; ਗ ਮ ਧ ਨੀ ਸੰ ; ਨੀ ਧ ਸੰ ; ਨੀ ਧ ਮ ਗ ਮ ਗ ਸ ਨੀ(ਮੰਦਰ) ਸ ; |
| ਅਰੋਹ | ਸ ਗ ਮ ਧ ਨੀ ਸੰ |
| ਅਵਰੋਹ | ਸੰ ਨੀ ਧ ਮ ਗ ਮ ਗ ਸ |
| ਪਕੜ | ਗ ਮ ਗ ਸ ਨੀ(ਮੰਦਰ) ਸ |
| ਮਿਲਦਾ ਜੁਲਦਾ ਰਾਗ | ਮਾਲਕੌਂਸ |
ਰਾਗ ਚੰਦ੍ਰ ਕੌਂਸ ਦੀ ਵਿਸ਼ੇਸ਼ਤਾ -
[ਸੋਧੋ]1) ਰਾਗ ਮਧੁਵਂਤੀ ਵਾਂਗ ਰਾਗ ਚੰਦ੍ਰ ਕੌਂਸ ਇੱਕ ਨਵਾਂ ਰਾਗ ਹੈ। ਰਾਗ ਮਾਲਕੌਂਸ ਵਿੱਚ ਸ਼ੁੱਧ ਨਿਸ਼ਾਦ(ਨੀ) ਲਗਾਉਣ ਨਾਲ ਰਾਗ ਚੰਦ੍ਰ ਕੌਂਸ
[ਸੋਧੋ]ਬਣਾਇਆ ਗਿਆ ਹੈ।
2) ਅਸਲ ਵਿੱਚ ਰਾਗ ਅਹੀਰ ਭੈਰਵ, ਰਾਗ ਮਧੁਵਂਤੀ, ਵਾਂਗ ਰਾਗ ਚੰਦ੍ਰ ਕੌਂਸ ਵੀ ਦਸਾਂ ਵਿਚੋਂ ਕਿਸੇ ਵੀ ਥਾਟ ਦੇ ਅਧੀਨ ਨਹੀਂ ਆਉਂਦਾ।
3) ਰਾਗ ਚੰਦ੍ਰ ਕੌਂਸ ਨੂੰ ਤਿੰਨਾਂ ਸਪਤਕਾਂ 'ਚ ਗਇਆ ਜਾ ਸਕਦਾ ਹੈ ਅਤੇ ਇਸ ਦਾ ਰੂਪ ਤਿੰਨਾਂ ਸਪਤਕਾਂ 'ਚ ਖਿੜਦਾ ਹੈ।
4) ਰਾਗ ਚੰਦ੍ਰ ਕੌਂਸ ਵਿੱਚ ਠੁਮਰੀ ਨਹੀਂ ਗਾਈ ਜਾਂਦੀ ਪਰ ਛੋਟਾ ਖ਼ਿਆਲ,ਵੱਡਾ ਖ਼ਿਆਲ ਅਤੇ ਤਰਾਨਾ ਗਾਇਆ ਜਾਂਦਾ ਹੈ।
5) ਰਾਗ ਚੰਦ੍ਰ ਕੌਂਸ ਨੂੰ ਗਾਉਂਦਿਆਂ/ਵਜਾਂਦਿਆਂ ਵਾਰ-ਵਾਰ ਸ਼ੁੱਧ ਨਿਸ਼ਾਦ (ਨੀ) ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਇੱਕ ਤਾਂ ਰਾਗ ਚੰਦ੍ਰ ਕੌਂਸ ਦਾ ਸਰੂਪ ਖੁਲ ਕੇ ਸਾਹਮਣੇ ਆਉਂਦਾ
ਅਤੇ ਰਾਗ ਮਾਲਕੌਂਸ ਤੋਂ ਵੀ ਬਚਿਆ ਜਾ ਸਕਦਾ ਹੈ।
6) ਕਦੀ ਕਦੀ ਸ਼ੁੱਧ ਰਿਸ਼ਭ ਦੀ ਵਰਤੋਂ ਕਰ ਕੇ ਇਸ ਰਾਗ ਦੀ ਮਧੁਰਤਾ ਨੂੰ ਵਧਾਇਆ ਜਾਂਦਾ ਹੈ।
ਹੇਠਾਂ ਦਿੱਤੀਆਂ ਸੁਰ ਸਂਗਤੀਆਂ ਵਿੱਚ ਰਾਗ ਚੰਦ੍ਰ ਕੌਂਸ ਦਾ ਸਰੂਪ ਬਹੁਤ ਨਿਖਰਦਾ ਹੈ -
ਨੀ(ਮੰਦਰ) ਧ(ਮੰਦਰ) ਨੀ(ਮੰਦਰ) ਸ ; ਗ ਮ ਧ ਨੀ ਸੰ ; ਮ ਧ ਮ ਨੀ ; ਨੀ ਸੰ ਗੰ ਸੰ ਨੀ ਸੰ ਨੀ ; ਨੀ ਧ ; ਮ ਧ ਨੀ ਧ ਮ ; ਮ ਗ ਮ ; ਮ ਗ ਸ ; ਨੀ(ਮੰਦਰ) ; ਸ ਗ ਮ ਗ ਸ ;
ਨੀ(ਮੰਦਰ) ਨੀ(ਮੰਦਰ) ਸ ;
ਸਾਲ 1961 ਵਿੱਚ ਬਣੀ ਹਿੰਦੀ ਫਿਲਮ ਸੰਪੂਰਣ ਰਮਾਇਣ ਦਾ ਗੀਤ ਸਨਣ ਸਨਣ ਸਨਣ ਜਾ ਰੀ ਓ ਪਵਨ ਜਿਸ ਨੂੰ ਭਰਤ ਵਿਆਸ ਨੇ ਲਿਖਿਆ, ਵਸੰਤ ਦੇਸਾਈ ਨੇ ਸੁਰ ਬੱਧ ਕੀਤਾ ਅਤੇ ਲਤਾ ਮੰਗੇਸ਼ਕਰ ਨੇ ਗਾਇਆ ਹੈ, ਰਾਗ ਚੰਦ੍ਰ ਕੌਨਸ ਵਿੱਚ ਰਚਿਆ ਗਿਆ ਹੈ।
- ↑ https://tanarang.com/%E0%A4%B0%E0%A4%BE%E0%A4%97-%E0%A4%9A%E0%A4%A8%E0%A5%8D%E0%A4%A6%E0%A5%8D%E0%A4%B0%E0%A4%95%E0%A5%8C%E0%A4%A8%E0%A5%8D%E0%A4%B8/.
{{cite web}}: External link in(help); Missing or empty|last=|title=(help); Missing or empty|url=(help)CS1 maint: numeric names: authors list (link) - ↑
{{cite book}}: Empty citation (help)