ਰਾਗ ਦਾ ਵਿਸਤਾਰ ਕਰਨਾ
ਰਾਗ ਦੇ ਵਿਸਤਾਰ ਤੋਂ ਮਤਲਬ ਹੈ ਕਿ ਗਾਇਕ ਜਾਂ ਵਾਦਕ ਦੁਆਰਾ ਗਾਉਂਦੇ/ਵਜਾਉਂਦੇ ਵਕਤ ਰਾਗ ਦੀ ਰੂਪ-ਰੇਖਾ ਸਰੋਤਿਆਂ ਦੇ ਸਾਹਮਣੇ ਰਖਣੀ।
ਕਿਸੇ ਵੀ ਰਾਗ ਦਾ ਵਿਸਤਾਰ ਹੇਠਾਂ ਦਿੱਤੇ ਅਨੁਸਾਰ ਕੀਤਾ ਜਾਂਦਾ ਹੈ।
ਅਲਾਪ-
[ਸੋਧੋ]ਅਕਸਰ ਗਾਇਕ-ਵਾਦਕ ਕਿਸੇ ਵੀ ਰਾਗ ਨੂੰ ਗਾਉਣ-ਵਜਾਉਣ ਤੋਂ ਪਹਿਲਾਂ ਇਹ ਜ਼ਰੂਰੀ ਸਮਝਦੇ ਹਨ ਕਿ ਜਿਹੜਾ ਰਾਗ ਉਹ ਸਰੋਤਿਆਂ ਸਾਹਮਣੇ ਪੇਸ਼ ਕਰਣ ਜਾਂ ਰਹੇ ਹਨ ਉਸ ਰਾਗ ਦੀ ਰੂਪ-ਰੇਖਾ ਸਰੋਤਿਆਂ ਦੇ ਸਾਹਮਣੇ ਰਖੀ ਜਾਵੇ। ਅਤੇ ਇੰਜ ਕਰਣ ਲਈ ਉਹ ਉਸ ਰਾਗ ਦੀ ਸੁਰ ਸੰਗਤੀ, ਅਰੋਹ-ਅਵਰੋਹ,ਪਕੜ ਅਤੇ ਵਾਦੀ-ਸੰਵਾਦੀ ਸੁਰਣ ਨੂੰ ਆਧਾਰ ਮੰਨ ਕੇ ਉਸ ਰਾਗ ਦਾ ਅਲਾਪ ਲੈਂਦੇ ਹਨ। ਅਲਾਪ ਦੌਰਾਨ ਤਬਲਾ ਨਹੀਂ ਵੱਜਦਾ। ਰਾਗ ਦੀ ਇਹ ਜਾਣ-ਪਛਾਣ ਤਾਲ ਤੋਂ ਬਿਨਾ ਹੁੰਦੀ ਹੈ। ਅਲਾਪ ਦਾ ਗਾਣ ਆ-ਆ-ਆ-ਆ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਕੁੱਝ ਲੋਕ ਅਲਾਪ ਦੇ ਉਚਾਰਣ ਵਿੱਚ ਸੁਵਿਧਾ ਲਈ ਤੋਮ,ਤਨਨ,ਦੇਰੇ,ਦਾਨੀ ਵਰਗੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ।
ਤਾਨ-
[ਸੋਧੋ]ਜਦੋਂ ਥੋੜੇ ਸਮੇਂ ਵਿੱਚ ਜ਼ਿਆਦਾ ਸੁਰਣ ਨੂੰ ਗਾਇਆ/ਵਜਾਇਆ ਜਾਵੇ, ਉਸ ਨੂੰ ਤਾਂ ਕਹਿੰਦੇ ਹਨ। ਤਾਨ ਲਯ ਬੱਧ ਹੁੰਦੀ ਹੈ। ਇਹ ਦੁਗਣ/ਤਿਗੁਣ/ ਚੌਗੁਣ 'ਚ ਹੁੰਦੀ ਹੈ।
ਜੋੜ -
[ਸੋਧੋ]ਸਿਤਾਰ ਵਗੈਰਾ ਵਰਗੇ ਸਾਜਾਂ ਵਿੱਚ ਜਦੋਂ ਅਲਾਪ ਦੀ ਕ੍ਰਿਆ ਵਿੱਚ ਛੋਟੀਆਂ-ਛੋਟੀਆਂ ਤਾਨਾਂ ਜੋੜ ਕੇ ਚਿਕਾਰੀ ਦੀ ਤਾਰ ਤੇ ਚੋਟ ਕਰਦੇ ਹੋਏ ਰਾਗ ਦੀ ਜਾਣ-ਪਛਾਣ ਕਰਾਈ ਜਾਵੇ ਤਾਂ ਉਸਨੂੰ ਜੋੜ ਦਾ ਕੰਮ ਜਾਂ ਜੋੜ-ਅਲਾਪ ਕਿਹਾ ਜਾਂਦਾ ਹੈ। ਇਸ ਅਲਾਪ ਦੇ ਅਖੀਰ ਵਿੱਚ ਝਾਲਾ ਵੀ ਜੋੜਿਆ ਜਾਂਦਾ ਹੈ।
ਗੀਤ-
[ਸੋਧੋ]ਜਦੋਂ ਕਿਸੇ ਕਵਿਤਾ ਨੂੰ ਸੁਰ ਬੱਧ ਅਤੇ ਤਾਲ ਬੱਧ ਕਰਕੇ ਗਾਇਆ ਜਾਂਦਾ ਹੈ ਤਾਂ ਉਸ ਨੂੰ ਗੀਤ ਕਹਿੰਦੇ ਹਨ। ਜੇਕਰ ਇਹ ਕਵਿਤਾ ਈਸ਼ਵਰ ਨਾਲ ਜੁੜੀ ਹੋਵੇ ਤਾਂ ਉਸ ਨੂੰ ਭਜਨ ਕਿਹਾ ਜਾਂਦਾ ਹੈ।
ਗੱਤ-
[ਸੋਧੋ]ਜਦੋਂ ਕਿਸੇ ਰਾਗ ਦੇ ਸੁਰਾਂ ਦੀ ਰਚਨਾ ਨੂੰ ਤਾਲ ਬੱਧ ਕਰਕੇ ਸਿਤਾਰ, ਸਾਰੰਗੀ, ਸਰੋਦ, ਇਸਰਾਜ,ਜਲਤਰੰਗ,ਵਾਇਲਣ,ਵੀਨਾ ਆਦਿ ਤੇ ਵਜਾਇਆ ਜਾਂਦਾ ਹੈ ਤਾਂ ਉਸ ਨੂੰ ਗੱਤ ਕਹਿੰਦੇ ਹਨ। ਗੱਤ ਨਾਮ ਦੀ ਇੱਕ ਰਚਨਾ ਨੂੰ ਤਬਲੇ ਤੇ ਵੀ ਵਜਾਇਆ ਜਾਂਦਾ ਹੈ। ਸੰਗੀਤ ਦੀ ਪਰਿਭਾਸ਼ਾ ਵਿੱਚ ਕਿਸੇ ਵੀ ਤਾਲ ਬੱਧ ਰਚਨਾ ਨੂੰ 'ਨਿਬਧ ਗਾਣ' ਕਿਹਾ ਜਾਂਦਾ ਹੈ।
ਤੋੜਾ -
[ਸੋਧੋ]ਸਿਤਾਰ,ਸਰੋਦ, ਵੀਨਾ ਆਦਿ ਸਾਜਾਂ ਤੇ ਜਦੋਂ ਤਾਨਾਂ ਵਜਾਇਆ ਜਾਂਦੀਆਂ ਹਨ ਤਾਂ ਓਹਨਾਂ ਨੂੰ ਤੋੜੇ ਕਿਹਾ ਜਾਂਦਾ ਹੈ। ਤੋੜੇ ਰਫਤਾਰ ਵਿੱਚ ਵਜਾਏ ਜਾਂਦੇ ਹਨ। ਤੋੜੇ 'ਦਾ ਰਾ ਦਾ ਰਾ , ਦਾ ਦਿਰ ਦਿਰ ਦਾ ਰਾ' ਸਰੂਪ ਵਿੱਚ ਵਜਾਏ ਜਾਂਦੇ ਹਨ। ਸਿਤਾਰ ਦੀ ਤਾਰ ਤੇ ਮਿਜ਼ਰਾਬ ਦਾ ਸਟਰੋਕ ਜਦੋਂ ਅੰਦਰ ਵੱਲ ਨੂੰ ਕੀਤਾ ਜਾਂਦਾ ਹੈ ਤਾਂ ਓਹ 'ਦਾ' ਹੁੰਦਾ ਹੈ ਇਹੀ ਸਟਰੋਕ ਜਦੋਂ ਬਾਹਰ ਵੱਲ ਨੂੰ ਕੀਤਾ ਜਾਂਦਾ ਹੈ ਤਾਂ ਓਹ 'ਰਾ' ਕਿਹਾ ਜਾਂਦਾ ਹੈ ਅਤੇ ਜਦੋਂ ਸਟਰੋਕ ਅੰਦਰ ਤੋਂ ਬਾਹਰ ਨੂੰ ਇੱਕ ਹੀ ਮਾਤਰਾ ਵਿੱਚ ਕੀਤਾ ਜਾਵੇ ਓਹ 'ਦਿਰ' ਕਿਹਾ ਜਾਂਦਾ ਹੈ।
ਝਾਲਾ
[ਸੋਧੋ]ਰਾਗ ਦੇ ਸਮਾਪਨ ਤੇ ਜਦੋਂ ਰਾਗ ਦੀ ਖ਼ਾਸ ਸੁਰ ਸੰਗਤੀ ਨੂੰ ਬਹੁਤ ਤੇਜ਼ ਰਫਤਾਰ ਵਿੱਚ ਤਾਲ ਬੱਧ ਕਰ ਕੇ ਚਿਕਾਰੀ ਦੀਆਂ ਤਾਰਾਂ ਤੇ ਸਟਰੋਕ ਦੇ ਕੇ ਵਜਾਇਆ ਜਾਂਦਾ ਹੈ ਤਾਂ ਉਸ ਨੂੰ ਝਾਲਾ ਕਿਹਾ ਜਾਂਦਾ ਹੈ। ਇਸ ਵਿੱਚ ਤਬਲੇ ਦੀ ਸੰਗਤ ਬਹੁਤ ਜ਼ਰੂਰੀ ਹੁੰਦੀ ਹੈ। ਝਾਲਾ ਵਜਾਉਂਦੇ ਹੋਏ ਇਸ ਦਰਮਿਆਣ ਤਬਲਾ ਵਾਦਕ ਨੂੰ ਉਸ ਦੇ ਏਕਲ ਪਰਦਰਸ਼ਨ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ। ਝਾਲੇ ਦੇ ਸਮਾਪਨ ਤੇ ਵੱਜ ਰਹੇ ਰਾਗ ਦੀ ਸਮਾਪਨਾ ਹੁੰਦੀ ਹੈ। ਅਮੂਮਨ ਝਾਲੇ ਦੀ ਸਮਾਪਤੀ ਤਿਹਾਈ ਤੇ ਕੀਤੀ ਜਾਂਦੀ ਹੈ।