ਸਮੱਗਰੀ 'ਤੇ ਜਾਓ

ਰਾਗ ਪੂਰੀਆ ਕਲਿਆਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਪੂਰੀਆ ਕਲਿਆਣ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਪ੍ਰਚਲਿਤ ਰਾਗ ਹੈ I

ਰਾਗ ਪੂਰੀਆ ਕਲਿਆਣ ਦੀ ਜਾਣਕਾਰੀ ਵਿਸਤਾਰ ਨਾਲ ਹੇਠਾਂ ਦਿੱਤੀ ਗਈ ਹੈ I

ਸੁਰ ਰਿਸ਼ਭ ਕੋਮਲ। ਮਧਯਮ ਤੀਵ੍ਰ। ਬਾਕੀ ਸਾਰੇ ਸੁਰ ਸ਼ੁੱਧ।
ਜਾਤੀ ਸਂਪੂਰਣ-ਸਂਪੂਰਣ-
ਥਾਟ ਮਾਰਵਾ
ਵਾਦੀ ਸੁਰ संवादी ਸ਼ਡਜ (ਸ)
ਸੰਵਾਦੀ ਸੁਰ ਪੰਚਮ (ਪ)
ਸਮਾਂ ਦਿਨ ਦਾ ਅੰਤਿਮ ਪਹਿਰ
ਠਹਿਰਾਵ ਵਾਲੇ ਸੁਰ ਗ, ਮ(ਤੀਵ੍ਰ),ਪ, ਨੀ - ਸੰ, ਨੀ, ਪ, ਗ, ਰੇ
ਮੁੱਖ ਅੰਗ ਨੀ(ਮੰਦਰ),ਰੇ ਗ ਮ(ਤੀਵ੍ਰ) ਪ ਮ(ਤੀਵ੍ਰ) ਰੇ ਗ, ਰੇ ਸ, ਮ(ਤੀਵ੍ਰ),ਧ,ਪ,ਮ(ਤੀਵ੍ਰ),ਧ,ਨੀ,ਸੰ
ਅਰੋਹ ਨੀ(ਮੰਦਰ),ਸ,ਰੇ,ਗ,ਮ (ਤੀਵ੍ਰ),ਪ,ਧ,ਨੀ ਸੰ
ਅਵਰੋਹ ਸੰ,ਨੀ,ਧ,ਪ,ਮ(ਤੀਵ੍ਰ),ਗ ਰੇ
ਪਕੜ ਪ ਧ ਨੀ ਧ ਪ,ਮ(ਤੀਵ੍ਰ) ਗ, ਰੇ ਮ(ਤੀਵ੍ਰ) ਗ,ਰੇ

ਰਾਗ ਪੂਰੀਆ ਕਲਿਆਣ ਬਾਰੇ ਕੁੱਝ ਖ਼ਾਸ ਜਾਣਕਾਰੀ :-

1) ਰਾਗ ਪੂਰੀਆ ਕਲਿਆਣ ਦੇ ਨਾਮ ਤੋਂ ਸਪਸ਼ਟ ਹੈ ਇਸ ਵਿੱਚ ਦੋ ਰਾਗਾਂ ਪੂਰੀਆ ਅਤੇ ਕਲਿਆਣ ਦਾ ਮਿਸ਼ਰਣ ਹੈ I ਇਸ ਦੇ ਪੁਰਵਾਂਗ ਵਿੱਚ ਪੂਰੀਆ ਅਤੇ ਉਤਰਾਂਗ ਵਿੱਚ ਕਲਿਆਣ ਹੈ I

2) ਜ਼ਿਆਦਾਤਰ ਇਸ ਰਾਗ ਨੂੰ ਨਿਸ਼ਾਦ (ਨੀ) ਤੋਂ ਸ਼ੁਰੂ ਕੀਤਾ ਜਾਂਦਾ ਹੈ ਜਿਵੇਂ - ਨੀ(ਮੰਦਰ) ਰੇ ਗ I ਇਸ ਰਾਗ ਦੇ ਉਤਰਾਂਗ ਵਿੱਚ ਪੰਚਮ ਨੂੰ ਨਜ਼ਰਅੰਦਾਜ਼ ਕਰਕੇ ਜ਼ਿਆਦਾਤਰ

'ਮ(ਤੀਵ੍ਰ) ਧ ਨੀ ਸੰ' ਸੁਰ ਸੰਗਤੀ ਵਰਤੀ ਜਾਂਦੀ ਹੈ I

3) ਇਸ ਰਾਗ ਵਿਚ ਰਿਸ਼ਭ (ਰੇ) ਸੁਰ ਮਾਰਵਾ ਰਾਗ ਵਾਂਗ ਮੁੱਖ ਤੌਰ ਤੇ ਨਹੀਂ ਵਰਤਿਆ ਜਾਂਦਾ ਸਗੋਂ ਪੂਰੀਆ ਵਾਂਗ ਇਸ ਰਾਗ ਵਿੱਚ ਗੰਧਾਰ (ਗ) ਮੁੱਖ ਤੌਰ ਤੇ ਲਗਦਾ ਹੈ I

4) ਪੂਰੀਆ ਧਣਾਸ਼ਰੀ ਇਸ ਦਾ ਮਿਲਦਾ ਜੁਲਦਾ ਰਾਗ ਹੈ I

5) ਇਸ ਰਾਗ ਵਿੱਚ ਕੋਮਲ ਰਿਸ਼ਭ (ਰੇ),ਪੰਚਮ(ਪ) ਅਤੇ ਧੈਵਤ ਸੁਰਣ ਦਾ ਬਹੁਤ ਮਹੱਤਵ ਹੈ I ਰਾਗ ਦੇ ਪ੍ਰਦਰਸ਼ਨ ਦੇ ਦੌਰਾਨ ਇਹ ਸੁਰ ਵਾਰ ਵਾਰ ਗਾਏ-ਵਜਾਏ ਜਾਂਦੇ ਹਨI

ਇਹ ਸੁਰ ਪੂਰੀਆ ਅਤੇ ਕਲਿਆਣ ਦਾ ਇੱਕ ਵਧੀਆ ਮੇਲ ਹਨ I ਰਾਗ ਕਲਿਆਣ ਤੋਂ ਬਚਾਉਣ ਲਈ ਇਸ ਰਾਗ ਵਿੱਚ ਕੋਮਲ ਰਿਸ਼ਭ (ਰੇ) ਦੀ ਵਰਤੋਂ ਜ਼ਰੂਰੀ ਹੈ I ਪੂਰੀਆ ਰਾਗ ਤੋਂ ਬਚਾਉਣ ਲਈ ਇਸ ਵਿੱਚ ਪੰਚਮ (ਪ) ਦੀ ਵਰਤੋਂ ਅਤੇ ਪੂਰੀਆ ਧਣਾਸ਼੍ਰੀ ਤੋਂ ਬਚਾਉਣ ਲਈ ਸ਼ੁੱਧ ਧੈਵਤ ਦੀ ਵਰਤੋਂ ਨਿਹਾਇਤ ਜ਼ਰੂਰੀ ਹੈ I

ਰਾਗ ਪੂਰੀਆ ਕਲਿਆਣ 'ਚ ਲੱਗਣ ਵਾਲੀ ਖ਼ਾਸ ਸੁਰ ਸੰਗਤੀ ਹੇਠਾਂ ਦਿੱਤੇ ਅਨੁਸਾਰ ਹਨ-

ਨੀ(ਮੰਦਰ) ਰੇ ਗ ,ਨੀ(ਮੰਦਰ) ਰੇ ਸ,ਨੀ(ਮੰਦਰ) ਰੇ ਗ ਮ(ਤੀਵ੍ਰ) ਪ,ਗ ਮ(ਤੀਵ੍ਰ) ਮ(ਤੀਵ੍ਰ) ਗ,ਮ (ਤੀਵ੍ਰ) ਪ ਮ (ਤੀਵ੍ਰ) ਪ ਮ (ਤੀਵ੍ਰ) ਗ ਮ (ਤੀਵ੍ਰ) ਮ (ਤੀਵ੍ਰ) ਪ

ਮ(ਤੀਵ੍ਰ) ਧ ਨੀ ਧ ਪ,ਪ ਮ(ਤੀਵ੍ਰ) ਧ ਪ ਮ(ਤੀਵ੍ਰ) ਗ,ਮ(ਤੀਵ੍ਰ) ਰੇਰੇ ਸ,ਮ(ਤੀਵ੍ਰ) ਮ(ਤੀਵ੍ਰ) ਰੇਰੇ ਸ, ਮ(ਤੀਵ੍ਰ) ਧ ਮ(ਤੀਵ੍ਰ) ਨੀ, ਨੀ ਧ ਮ(ਤੀਵ੍ਰ) ਧ ਪ,

ਧ ਨੀ ਸੰ ਨੀ ਧ ਪ ,ਗ ਮ(ਤੀਵ੍ਰ) ਧ ਨੀ ਸੰ ਨੀ,ਧ ਨੀ ਧ ਸੰ ,ਨੀ ਸੰ ,ਧ ਨੀ ਰੇਂ ਗੰ,ਗੰ ਮ(ਤੀਵ੍ਰ ਤਾਰ ਸਪਤਕ) ਗੰ,ਗੰ ਰੇਂ ਸੰ ,ਨੀ ਧ ਨੀ ਧ ਪ,ਪ ਮ(ਤੀਵ੍ਰ)ਧ ਪ,

ਮ(ਤੀਵ੍ਰ) ਨੀ ਧ ਮ(ਤੀਵ੍ਰ) ਗ, ਮ(ਤੀਵ੍ਰ) ਪ ਮ(ਤੀਵ੍ਰ) ਗ, ਪ ਧ ਮ(ਤੀਵ੍ਰ) ਪ ਮ(ਤੀਵ੍ਰ) ਗ ਗ ਰੇ ਰੇ ਸ , ਨੀ(ਮੰਦਰ) ਧ(ਮੰਦਰ) ਮ(ਤੀਵ੍ਰ ਮੰਦਰ) ਧ(ਮੰਦਰ),

ਨੀ (ਮੰਦਰ) ਰੇ ਸ I