ਰਾਗ ਸ਼ੁੱਧ ਕਲਿਆਣ
ਰਾਗ ਸ਼ੁੱਧ ਕਲਿਆਣ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਹੀ ਮਧੁਰ ਅਤੇ ਪ੍ਰਚਲਿਤ ਰਾਗ ਹੈ।
ਰਾਗ ਸ਼ੁੱਧ ਕਲਿਆਣ ਕਲਿਆਣ ਥਾਟ ਦਾ ਇੱਕ ਜਨਯ ਰਾਗ ਹੈ। ਇਸ ਦੇ ਆਰੋਹ ਵਿੱਚ ਮਧਯਮ(ਮ) ਅਤੇ ਨਿਸ਼ਾਦ(ਨੀ) ਵਰਜਿਤ ਹਨ ਅਤੇ ਅਵਰੋਹ ਵਿੱਚ ਮਧਯਮ(ਮ) ਵਰਜਿਤ ਹੋਣ ਕਰਕੇ ਇਸ ਦੀ ਜਾਤਿ ਔਡਵ-ਸ਼ਾਡਵ ਮੰਨੀਂ ਜਾਂਦੀ ਹੈ। ਇਸ ਰਾਗ ਵਿੱਚ ਸਾਰੇ ਸੁਰ ਸ਼ੁੱਧ ਲਗਦੇ ਹਨ। ਇਸਦਾ ਗਾਉਣ-ਵਜਾਉਣ ਦਾ ਸਮਾਂ ਰਾਤ ਦਾ ਪਹਿਲਾ ਪਹਿਰ ਹੈ।
| ਰਾਗ | ਸ਼ੁੱਧ ਕਲਿਆਣ |
| ਸੁਰ | ਆਰੋਹ ਵਿੱਚ ਮਧਯਮ(ਮ) ਅਤੇ ਨਿਸ਼ਾਦ(ਨੀ) ਵਰਜਿਤ
ਅਵਰੋਹ ਵਿੱਚ ਮਧਯਮ(ਮ) ਵਰਜਿਤ ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਔਡਵ-ਸੰਪੂਰਣ ਵਕ੍ਰ |
| ਥਾਟ | ਕਲਿਆਣ |
| ਵਾਦੀ ਸੁਰ | ਗੰਧਾਰ (ਗ) |
| ਸੰਵਾਦੀ | ਧੈਵਤ (ਧ) |
| ਸਮਾਂ | ਰਾਤ ਦਾ ਪਹਿਲਾਂ ਪਹਿਰ |
| ਠਹਿਰਣ ਵਾਲੇ ਸੁਰ | ਸ ਗ ਪ - ਪ ਗ ਸ |
| ਮੁੱਖ ਅੰਗ | ਗ ਰੇ ਗ ; ਰੇ ਸ ; ਨੀ(ਮੰਦਰ) ਧ(ਮੰਦਰ) ਪ(ਮੰਦਰ) ; ਗ ਰੇ ਸ ; ਗ ਰੇ ਗ ; ਪ ਰੇ ਸ ; |
| ਅਰੋਹ | ਸ ਰੇ ਗ ਪ ਧ ਸੰ |
| ਅਵਰੋਹ | ਸੰ ਨੀ ਧ ਪ , ਪ ਗ ਰੇ ਸ |
| ਪਕੜ | ਸ ਰੇ ਗ ਰੇ ਸ ਰੇ ਗ, ਰੇ ਸ ਨੀ(ਮੰਦਰ) ਧ(ਮੰਦਰ) ਨੀ(ਮੰਦਰ) ਧ(ਮੰਦਰ) ਪ(ਮੰਦਰ) |
| ਮਿਲਦਾ ਜੁਲਦਾ ਰਾਗ | ਰਾਗ ਭੁਪਾਲੀ |
ਰਾਗ ਸ਼ੁੱਧ ਕਲਿਆਣ ਦੀ ਵਿਸ਼ੇਸ਼ਤਾ -
[ਸੋਧੋ]1) ਰਾਗ ਸ਼ੁੱਧ ਕਲਿਆਣ ਦੀ ਪੈਦਾਇਸ਼ ਰਾਗ ਭੁਪਾਲੀ ਅਤੇ ਕਲਿਆਣ ਦੇ ਸੁਮੇਲ ਨਾਲ ਹੋਈ ਹੈ। ਇਸ ਦਾ ਅਰੋਹ ਭੁਪਾਲੀ ਅਤੇ ਅਵਰੋਹ ਕਲਿਆਣ ਦਾ ਹੈ।
ਇਸ ਰਾਗ ਵਿੱਚ ਭੁਪਾਲੀ ਅਤੇ ਕਲਿਆਣ ਦਾ ਮੇਲ ਹੋਣ ਕਰਕੇ ਕੁਝ ਸੰਗੀਤ ਦੇ ਵਿਦਵਾਨ ਇਸ ਰਾਗ ਨੂੰ ਭੂਪ-ਕਲਿਆਣ ਦੇ ਨਾਮ ਨਾਲ ਬੁਲਾਉਂਦੇ ਹਨ।
2) ਪੰਚਮ(ਪ) ਅਤੇ ਰਿਸ਼ਭ(ਰੇ) ਸੁਰਾਂ ਨੂੰ ਲਗਾਉਂਦੇ ਵਕਤ ਕਣ ਦਾ ਪ੍ਰਯੋਗ ਬਹੁਤ ਮਧੁਰ ਲਗਦਾ ਹੈ। ਰਾਗ ਛਾਇਆਨਟ ਵਿੱਚ ਵੀ ਪ ਅਤੇ ਰੇ ਸੁਰਾਂ ਦਾ ਇਸਤੇਮਾਲ ਬਹੁਤ ਮਧੁਰ
ਲਗਦਾ ਹੈ ਪਰ ਮੀਂਡ ਦੀ ਵਰਤੋਂ ਕਰਕੇ।
3) ਰਾਗ ਸ਼ੁੱਧ ਕਲਿਆਣ ਬਹੁਤ ਹੀ ਗੰਭੀਰ ਸੁਭਾਅ ਵਾਲਾਂ ਰਾਗ ਹੈ।
4) ਰਾਗ ਸ਼ੁੱਧ ਕਲਿਆਣ ਦਾ ਚਲਣ ਤਿੰਨਾਂ ਸਪਤਕਾਂ ਵਿੱਚ ਬਰਾਬਰ ਅਤੇ ਵਧੀਆ ਤਰੀਕੇ ਨਾਲ ਹੁੰਦਾ ਹੈ।
ਰਾਗ ਸ਼ੁੱਧ ਕਲਿਆਣ ਵਿੱਚ ਲੱਗਣ ਵਾਲਿਆਂ ਵਿਸ਼ੇਸ਼ ਸੁਰ ਸਂਗਤੀਆਂ -
ਸ ਨੀ(ਮੰਦਰ) ਧ(ਮੰਦਰ) ਨੀ(ਮੰਦਰ) -- ਧ(ਮੰਦਰ) ਪ(ਮੰਦਰ) ਪ(ਮੰਦਰ) ਧ(ਮੰਦਰ) ਸ
ਗ ਰੇ ਸ ਰੇ ਗ ਰੇ ਸ
ਪ ਗ , ਪ ਰੇ ਸ
ਗ ਰੇ ਗ ਪ ਰੇ ਸ
ਗ ਰੇ ਗ ਪ ਰੇ ਸ
ਰਾਗ ਸ਼ੁੱਧ ਕਲਿਆਣ ਵਿੱਚ ਕੁਝ ਮਸ਼ਹੂਰ ਹਿੰਦੀ ਫਿਲਮੀ ਗਾਣੇ-
1) ਫਿਲਮ ਚੋਰੀ-ਚੋਰੀ ਦਾ ਸ਼ੰਕਰ ਜੈਕਿਸ਼ਨ ਦਾ ਸੁਰ ਬੱਧ ਕੀਤਾ ,ਹਸਰਤ ਜੈਪੁਰੀ ਦਾ ਲਿਖਿਆ ਅਤੇ ਲਤਾ ਮੰਗੇਸ਼ਕਰ ਦੁਆਰਾ ਗਈਆਂ ਗੀਤ 'ਰਸਿਕ ਬਲਮਾਂ ਤੋਸੇ ਦਿਲ ਕਿਓਂ
ਲਗਾਇਆ'
2) ਫਿਲਮ ਪੇਇੰਗ ਗੈਸਟ ਦਾ ਏਸ ਡੀ ਬਰਮਨ ਦਾ ਸੁਰ ਬੱਧ ਕੀਤਾ,ਮਜ਼ਰੂਹ ਸੁਲਤਾਨਪੁਰੀ ਦਾ ਲਿਖਿਆ ਅਤੇ ਲਤਾ ਮੰਗੇਸ਼ਕਰ ਦੁਆਰਾ ਗਈਆਂ ਗੀਤ 'ਚਾਂਦ ਫਿਰ ਨਿਕਲਾ'
3) ਫਿਲਮ ਦੋ ਬਦਨ ਦਾ ਰਵੀ ਦਾ ਸੁਰ ਬੱਧ ਕੀਤਾ, ਸ਼ਕੀਲ ਬਦਯੂਨੀ ਦਾ ਲਿਖਿਆ ਅਤੇ ਲਤਾ ਮੰਗੇਸ਼ਕਰ ਦੁਆਰਾ ਗਈਆਂ ਗੀਤ 'ਲੋ ਆ ਗਈ ਉਂਕੀ ਯਾਦ'