ਸਮੱਗਰੀ 'ਤੇ ਜਾਓ

ਰਾਗ ਸੂਰ ਮਲਹਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

  

[1]ਰਾਗ ਸੂਰ ਮਲਹਾਰ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ 'ਚ ਇੱਕ ਰਾਗ ਹੈ I

ਰਾਗ ਸੂਰ ਮਲਹਾਰ ਦਾ ਪਰਿਚੇ -

ਥਾਟ- ਕਾਫੀ

ਜਾਤੀ - ਔਡਵ-ਸ਼ਾਡਵ

ਵਾਦੀ ਸੁਰ -ਮਧਯਮ (ਮ)

ਸੰਵਾਦੀ ਸੁਰ - ਸ਼ਡਜ (ਸ)

ਸੁਰ -ਆਰੋਹ ਵਿੱਚ ਗਂਧਾਰ ਅਤੇ ਧੈਵਤ ਨਹੀਂ ਲਗਦੇ ਅਤੇ ਅਵਰੋਹ ਵਿੱਚ ਗਂਧਾਰ (ਗ) ਨਹੀਂ ਲਗਦਾ

ਆਰੋਹ ਵਿੱਚ ਸ਼ੁੱਧ ਨਿਸ਼ਾਦ(ਨੀ) ਅਤੇ ਅਵਰੋਹ ਵਿੱਚ ਕੋਮਲ ਨਿਸ਼ਾਦ (ਨੀ) ਦੀ ਵਰਤੋਂ ਕੀਤੀ ਜਾਂਦੀ ਹੈ I

ਸਮਾਂ -ਦੋਪਹਰ

ਮਿਲਦੇ ਜੁਲਦੇ ਰਾਗ - ਵ੍ਰਿੰਦਾਵਨੀ ਸਾਰੰਗ ,ਸੋਰਠ ,ਸਾਮੰਤ ਸਾਰੰਗ

ਆਰੋਹ- ਸ ਰੇ ਮ ਪ ਨੀ ਸੰ

ਅਵਰੋਹ- ਸੰ ਨੀ ਪ ਮ ਪ ਨੀ ਧ ਪ ਮ ਰੇ ਨੀ(ਮੰਦਰ) ਸ

ਪਕੜ - ਸ ਰੇ ਮ ਪ ,ਨੀ ਧ ਪ ਮ ਰੇ ਸ

ਰਾਗ ਸੂਰ ਮਲਹਾਰ ਬਾਰੇ ਕੁੱਝ ਹੋਰ ਖ਼ਾਸ ਜਾਣਕਾਰੀ :

1) ਇਹ ਮੰਨਿਆਂ ਜਾਂਦਾ ਹੈ ਕਿ ਇਸ ਰਾਗ ਦੀ ਰਚਨਾ ਭਗਤ ਸੂਰਦਾਸ ਜੀ ਨੇ ਕੀਤੀ ਸੀ ਇਸ ਲਈ ਇਸ ਰਾਗ ਨੂੰ ਸੂਰ ਮਲਹਾਰ ਕਿਹਾ ਜਾਂਦਾ ਹੈ I

2) ਇਹ ਇੱਕ ਮੌਸਮੀ ਰਾਗ ਹੈ ਅਤੇ ਮਲਹਾਰ ਵਾਲਾਂ ਸੁਭਾਅ ਹੋਣ ਕਰਕੇ ਇਹ ਬਰਸਾਤ ਦੇ ਮੌਸਮ ਵਿੱਚ ਆਪਣਾ ਅਸਰ ਜ਼ਿਆਦਾ ਪੈਦਾ ਕਰਦਾ ਹੈ I

3) ਇਹ ਰਾਗ ਉਤਰਾਂਗ ਪ੍ਰਧਾਨ ਰਾਗ ਹੋਣ ਕਰਕੇ ਇਸ ਨੂੰ ਮੱਧ ਅਤੇ ਤਾਰ ਸਪਤਕ ਵਿੱਚ ਜ਼ਿਆਦਾ ਗਾਇਆ-ਵਜਾਇਆ ਜਾਂਦਾ ਹੈ I ਮੰਦਰ ਸਪਤਕ ਵਿੱਚ ਇਸ ਦਾ ਵਿਸਤਾਰ ਬਹੁਤ ਘੱਟ ਕੀਤਾ ਜਾਂਦਾ ਹੈ I

4) ਰਾਗ ਸਾਮੰਤ ਸਾਰੰਗ ਅਤੇ ਰਾਗ ਸੂਰ ਮਲਹਾਰ ਦੇ ਸੁਰ,ਥਾਟ ਅਤੇ ਜਾਤੀ ਇੱਕੋ ਜਿਹੀ ਹੈ ਪਰ ਦੋਨਾਂ ਰਾਗਾਂ ਦਾ ਚਲਣ ਅਲੱਗ ਅਲੱਗ ਹੈ I

5) ਇਸ ਰਾਗ ਵਿੱਚ ਰੇ ਪ ,ਰੇ ਮ,ਨੀ ਪ, ਅਤੇ ਮ ਰੇ ਦੀ ਸੰਗਤੀ ਵਾਰ ਵਾਰ ਕੀਤੀ ਜਾਂਦੀ ਹੈ ਅਤੇ ਇਹ ਸੁਣਨ ਵਿੱਚ ਬਹੁਤ ਮਧੁਰ ਲਗਦੀ ਹੈ I

ਮੱਤਭੇਦ -

ਰਾਗ ਸੂਰ ਮਲਹਾਰ ਦੀ ਜਾਤੀ ਨੂੰ ਲੈ ਕੇ ਸੰਗੀਤ ਵਿਦਵਾਨਾਂ ਵਿੱਚ ਕਾਫੀ ਮੱਤਭੇਦ ਹਨ I ਕੁੱਝ ਵਿਦਵਾਨ ਇਸ ਵਿੱਚ ਗਂਧਾਰ ਅਤੇ ਧੈਵਤ ਨੂੰ ਪੂਰੀ ਤਰਾਂ ਵਰਜਿਤ ਮੰਨ ਕੇ ਇਸ ਦੀ ਜਾਤੀ ਔਡਵ-ਔਡਵ ਮੰਨਦੇ ਹਨ I ਕੁੱਝ ਇਸ ਦੇ ਆਰੋਹ ਵਿੱਚ ਗਂਧਾਰ ਅਤੇ ਧੈਵਤ ਨੂੰ ਵਰਜਿਤ ਮੰਨਦੇ ਹਨ ਪਰ ਅਵਰੋਹ ਵਿੱਚ ਕੋਮਲ ਗਂਧਾਰ ਅਤੇ ਸ਼ੁੱਧ ਧੈਵਤ ਦਾ ਪ੍ਰਯੋਗ ਕਰਕੇ ਇਸ ਦੀ ਜਾਤੀ ਔਡਵ-ਸੰਪੂਰਨ ਮੰਨਦੇ ਹਨ ਅਤੇ ਕੁੱਝ ਦੇ ਅਨੁਸਾਰ ਆਰੋਹ ਵਿੱਚ ਗਂਧਾਰ ਅਤੇ ਧੈਵਤ ਨਹੀਂ ਲਗਦੇ ਅਤੇ ਅਵਰੋਹ ਵਿੱਚ ਗਂਧਾਰ (ਗ) ਨਹੀਂ ਲਗਦਾ ਜਿਸ ਨਾਲ ਇਸ ਦੀ ਜਾਤੀ ਔਡਵ-ਸ਼ਾਡਵ ਮੰਨੀ ਜਾਂਦੀ ਹੈ ਅਤੇ ਇਹੀ ਵਰਤਮਾਨ ਵਿੱਚ ਪ੍ਰਚਲਿਤ ਹੈ I

ਰਾਗ ਸੂਰ ਮਲਹਾਰ ਦੀਆਂ ਵਿਸ਼ੇਸ਼ ਸੁਰ ਸੰਗਤੀਆਂ ਹੇਠਾਂ ਦਿੱਤੀਆਂ ਹਨ -

ਸ,ਨੀ(ਮੰਦਰ),ਸ,ਰੇ, ਰੇ, ਨੀ(ਮੰਦਰ),ਸ

ਰੇ,ਰੇ,ਮ,ਮ ਰੇ ,ਰੇ, ਨੀ(ਮੰਦਰ),ਸ

ਰੇ, ਰੇ, ਪ,ਪ ਨੀ ,ਧ, ਪ

  1. {{cite book}}: Empty citation (help)