ਸਮੱਗਰੀ 'ਤੇ ਜਾਓ

ਰਾਗ ਸੋਹਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਸੋਹਨੀ ਹਿੰਦੁਸਤਾਨ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਮਧੁਰ ਅਤੇ ਪ੍ਰਚਲਿਤ ਰਾਗ ਹੈ।

ਰਾਗ ਸੋਹਨੀ ਦਾ ਸੰਖੇਪ ਪਰਿਚੇ [1]

[ਸੋਧੋ]

ਰਾਗ ਸੋਹਨੀ ਹਿੰਦੁਸਤਾਨ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਮਧੁਰ ਅਤੇ ਪ੍ਰਚਲਿਤ ਰਾਗ ਹੈ। ਇਹ ਰਾਗ ਮਾਰਵਾ ਥਾਟ ਦਾ ਇੱਕ ਜਨਯ ਰਾਗ ਹੈ। ਇਸ ਰਾਗ ਵਿੱਚ ਰਿਸ਼ਭ(ਰੇ) ਕੋਮਲ ਅਤੇ ਮਧਯਮ(ਮ) ਤੀਵ੍ਰ ਲਗਦਾ ਹੈ। ਇਸ ਰਾਗ ਵਿੱਚ ਪੰਚਮ(ਪ) ਸੁਰ ਅਰੋਹ ਅਤੇ ਅਵਰੋਹ ਦੋਵਾਂ ਵਿੱਚ ਵਰਜਿਤ ਹੈ ਅਤੇ ਅਰੋਹ ਵਿੱਚ ਰਿਸ਼ਭ (ਰੇ) ਸੁਰ ਵਰਜਿਤ ਹੈ। ਇਸ ਲਈ ਇਸ ਰਾਗ ਦੀ ਜਾਤੀ ਔਡਵ-ਸ਼ਾਡਵ ਵਕ੍ਰ ਹੈ। ਇਸ ਰਾਗ ਦੇ ਗਾਉਣ/ਵਜਾਉਣ ਦਾ ਸਮਾਂ ਰਾਤ ਦਾ ਅੰਤਿਮ ਪਹਿਰ ਹੈ।

ਰਾਗ ਸੋਹਨੀ ਬਾਰੇ ਵਿਸਤਾਰ ਵਿੱਚ ਜਾਣਕਾਰੀ [2][3]

[ਸੋਧੋ]
ਰਾਗ ਸੋਹਨੀ
ਸੁਰ ਰਿਸ਼ਭ(ਰੇ) ਕੋਮਲ ਅਤੇ ਮਧਯਮ(ਮ) ਤੀਵ੍ਰ। ਪੰਚਮ(ਪ) ਸੁਰ ਅਰੋਹ ਅਤੇ ਅਵਰੋਹ ਦੋਵਾਂ ਵਿੱਚ ਵਰਜਿਤ।ਰਿਸ਼ਭ(ਰੇ) ਸੁਰ ਅਰੋਹ ਵਿੱਚ ਵਰਜਿਤ
ਜਾਤੀ ਔਡਵ-ਸ਼ਾਡਵ ਵਕ੍ਰ
ਥਾਟ ਮਾਰਵਾ
ਵਾਦੀ ਸੁਰ ਧੈਵਤ (ਧ)
ਸੰਵਾਦੀ ਸੁਰ ਗੰਧਾਰ (ਗ)
ਸਮਾਂ ਰਾਤ ਦਾ ਅੰਤਿਮ ਪਹਿਰ
ਵਿਸ਼ਰਾਮ ਵਾਲੇ ਸੁਰ ਗ ਨੀ ਸੰ- ਸੰ ਧ ਗ
ਮੁੱਖ ਅੰਗ ਮ(ਤੀਵ੍ਰ) ਧ ਨੀ ਸੰ ਰੇਂ ਸੰ - ਨੀ ਧ ਨੀ ਧ
ਅਰੋਹ ਸ ਗ ਮ(ਤੀਵ੍ਰ) ਧ ਨੀ ਸੰ - ਸੰ ਨੀ ਧ ਨੀ ਧ ਮ(ਤੀਵ੍ਰ) ਗ ਰੇ
ਅਵਰੋਹ ਸੰ ਨੀ ਧ ਨੀ ਧ ਮ(ਤੀਵ੍ਰ) ਗ ਰੇ
ਪਕੜ ਸੰ ਨੀ ਧ ਨੀ ਧ ਮ(ਤੀਵ੍ਰ) ਗ,ਮ(ਤੀਵ੍ਰ) ਧ ਨੀ ਸੰ ਰੇਂ ਸੰ

ਰਾਗ ਸੋਹਨੀ ਦੀ ਵਿਸ਼ੇਸ਼ਤਾ-

[ਸੋਧੋ]

1) ਰਾਗ ਸੋਹਨੀ ਬਹੁਤ ਚੰਚਲ ਸੁਭਾਅ ਦਾ ਰਾਗ ਹੈ। ਜੇਕਰ ਇਸ ਨੂੰ ਵਿਲੰਬਿਤ ਲਯ ਵਿੱਚ ਗਾਇਆ/ਵਜਾਇਆ ਜਾਵੇ ਤਾਂ ਇਸ ਵਿੱਚ ਪੂਰੀਆ ਰਾਗ ਦੀ ਝਲਕ ਪੈਂਦੀ ਹੈ।

2) ਰਾਗ ਸੋਹਨੀ ਉੱਤਰਾਂਗ ਪ੍ਰਧਾਨ ਰਾਗ ਹੈ ਇਸ ਲਈ ਇਹ ਰਾਗ ਅਵਰੋਹ ਵਿੱਚ ਜ਼ਿਆਦਾ ਸਪਸ਼ਟ ਹੁੰਦਾ ਹੈ।

3) ਉੱਤਰਾਂਗ ਪਰਧਾਨ ਰਾਗ ਹੋਣ ਕਰਕੇ ਇਸ ਦਾ ਵਿਸਤਾਰ ਤਾਰ ਸਪਤਕ ਵਿੱਚ ਜ਼ਿਆਦਾ ਹੁੰਦਾ ਹੈ। ਜੇਕਰ ਇਸ ਦਾ ਵਿਸਤਾਰ ਮੰਦਰ ਸਪਤਕ ਵਿੱਚ ਕੀਤਾ ਜਾਵੇ ਤਾਂ ਰਾਗ ਪੁਰੀਆ

ਝਲਕਦਾ ਹੈ ਅਤੇ ਜੇਕਰ ਰਿਸ਼ਭ ਅਤੇ ਧੈਵਤ ਦੀ ਵਰਤੋਂ ਮੁੱਖ ਰੂਪ ਵਿੱਚ ਰੱਖ ਕੇ ਮੱਧ ਸਪਤਕ ਵਿੱਚ ਗਾਇਆ ਜਾਵੇ ਤਾਂ ਰਾਗ ਮਾਰਵਾ ਦੀ ਝਲਕ ਪੈਂਦੀ ਹੈ।

3) ਰਾਗ ਸੋਹਨੀ ਵਿੱਚ ਧ ਗ ਸੁਰਾਂ ਦੀ ਸੰਗਤ ਬਹੁਤ ਵਰਤੋਂ ਵਿੱਚ ਆਉਂਦੀ ਹੈ।

4) ਤਾਰ ਸ਼ਡਜ ਸੁਰ ਇਸ ਰਾਗ ਦੀ ਜਾਨ ਹੁੰਦਾ ਹੈ। ਗ ਮ(ਤੀਵ੍ਰ) ਧ ਨੀ ਸੰ ਰੇਂ ਸੰ ; ਨੀ ਧ ਨੀ ਧ ਮ(ਤੀਵ੍ਰ) ਗ - ਇਸ ਸੁਰ ਸੰਗਤੀ ਨਾਲ ਇਹ ਰਾਗ ਸਪਸ਼ਟ ਹੋ ਜਾਂਦਾ ਹੈ।

ਮ(ਤੀਵ੍ਰ) ਮ(ਤੀਵ੍ਰ) ਗ; ਨੀ ਨੀ ਧ ; ਮੰ(ਤੀਵ੍ਰ) ਮੰ(ਤੀਵ੍ਰ) ਗੰ ; ਮੰ(ਤੀਵ੍ਰ) ਮੰ(ਤੀਵ੍ਰ) ਗੰ ਰੇਂ ਸੰ ; ਸੰ ਨੀ ਧ ਨੀ ਧ ਮ(ਤੀਵ੍ਰ) ਗ ; ਗੰ ਮ(ਤੀਵ੍ਰ) ਧ ; ਗ ਮ(ਤੀਵ੍ਰ) ਗ ਰੇ ਸ ;

ਗ ਮ(ਤੀਵ੍ਰ) ਧ ਨੀ ਸੰ - ਇਹ ਸੁਰ ਸਂਗਤੀਆਂ ਤੀਵ੍ਰ ਮਧਯਮ ਅਤੇ ਸ਼ੁੱਧ ਨਿਸ਼ਾਦ ਦੇ ਸ਼ਡਜ ਨਾਲ ਇੰਨਾ ਮਧੁਰ ਵਾਤਾਵਰਣ ਰਚਦੀਆਂ ਐਚਐਨ ਕਿ ਸਰੋਤੇ ਆਪਣਾ ਵਜੂਦ ਭੁੱਲ

ਜਾਂਦੇ ਐਚਐਨ ਤੇ ਅਧਿਆਤਮਕਤਾ ਦੇ ਰਸ ਵਿੱਚ ਡੁੱਬ ਜਾਂਦੇ ਹਨ।

ਹੇਠਾਂ ਦਿੱਤੀਆਂ ਸੁਰ ਸਂਗਤੀਆਂ ਵਿੱਚ ਰਾਗ ਸੋਹਨੀ ਦਾ ਸਰੂਪ ਬਹੁਤ ਨਿਖਰ ਕੇ ਸਾਹਮਣੇ ਆਉਂਦਾ ਹੈ-

ਗ ਮ(ਤੀਵ੍ਰ) ਧ ਨੀ ਸੰ, ਰੇਂ ਸੰ ; ਸੰ, ਨੀ ਧ ਨੀ ਧ ਮ(ਤੀਵ੍ਰ) ਗ

ਗ ਮ(ਤੀਵ੍ਰ) ਧ ਗ ਮ(ਤੀਵ੍ਰ) ਗ ਰੇ ਸ  ; ਗ ਮ(ਤੀਵ੍ਰ) ਧ ਨੀ ਸੰ , ਰੇਂ ਸੰ

ਹੇਠਾਂ ਕੁਝ ਹਲਂਦੀ ਫਿਲਮੀ ਗੀਤ ਦਿੱਤੇ ਹਨ ਜਿਹੜੇ ਰਾਗ ਸੋਹਨੀ ਵਿੱਚ ਸੁਰ ਬੱਧ ਕੀਤੇ ਗਏ ਹਨ ਅਤੇ ਬਹੁਤ ਮਸ਼ਹੂਰ ਹਨ-

1) ਫਿਲਮ ਮੁਗ਼ਲ-ਏ-ਆਜ਼ਮ ਦਾ ਬੜੇ ਗ਼ੁਲਾਮ ਅਲੀ ਖਾਨ ਦੁਆਰਾ ਗਾਇਆ ਗਿਆ ਗੀਤ -ਪ੍ਰੇਮ ਜੋਗਣ ਬਣ ਕੇ, ਗਾਇਕ-ਬੜੇ ਗ਼ੁਲਾਮ ਅਲੀ ਖਾਨ,ਸੰਗੀਤਕਾਰ -ਨੌਸ਼ਾਦ

2) ਫਿਲਮ ਗ੍ਰਿਹਸਥੀ ਦਾ ਆਸ਼ਾ ਭੋਂਸਲੇ ਦੁਆਰਾ ਗਾਇਆ ਗਿਆ ਗੀਤ- ਜੀਵਨ ਜਯੋਤ ਜਲੇ, ਗੀਤਕਾਰ- ਸ਼ਕੀਲ ਬਦਾਯੁਨੀ ,ਸੰਗੀਤਕਾਰ -ਰਵੀ

3) ਫਿਲਮ ਸੰਗੀਤ ਸਮ੍ਰਾਟ ਤਾਨਸੇਨ ਦਾ ਮੁਕੇਸ਼ ਦੁਆਰਾ ਗਾਇਆ ਗਿਆ ਗੀਤ -ਝੂਮਤੀ ਚਲੈ ਹਵਾ , ਗੀਤਕਾਰ -ਸ਼ੈਲਿੰਦਰ ,ਸੰਗੀਤਕਾਰ - ਏਸ ਏਨ ਤ੍ਰਿਪਾਠੀ

  1. {{cite book}}: Empty citation (help)
  2. {{cite book}}: Empty citation (help)
  3. https://tanarang.com/%E0%A4%B0%E0%A4%BE%E0%A4%97-%E0%A4%B8%E0%A5%8B%E0%A4%B9%E0%A4%A8%E0%A5%80/. {{cite web}}: External link in |last= (help); Missing or empty |title= (help); Missing or empty |url= (help)CS1 maint: numeric names: authors list (link)