ਸਮੱਗਰੀ 'ਤੇ ਜਾਓ

ਰਾਜਕੁਮਾਰੀ ਕੌਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜਕੁਮਾਰੀ ਕੌਲ, (ਜਨਮ ਤੋਂ 'ਹਕਸਰ')
ਜਨਮ
ਰਾਜਕੁਮਾਰੀ ਹਕਸਰ

ਮੌਤ2014
ਜੀਵਨ ਸਾਥੀ
ਪ੍ਰੋਫੈਸਰ ਬ੍ਰਿਜ ਨਰਾਇਣ ਕੌਲ
(before 2014)
ਬੱਚੇਨੰਦਿਤਾ ਨੰਦਾ, ਨਮਿਤਾ ਭੱਟਾਚਾਰੀਆ (ਧੀਆਂ)
ਰਿਸ਼ਤੇਦਾਰਇੰਦਰਾ ਗਾਂਧੀ[1]
ਪਰਿਵਾਰਨਹਿਰੂ-ਗਾਂਧੀ ਪਰਿਵਾਰ

ਰਾਜਕੁਮਾਰੀ ਕੌਲ, (13 ਸਤੰਬਰ 1925-3 ਮਈ 2014) ਰਾਜਨੀਤਕ ਲੋਕਾਂ ਨਾਲ ਜੁੜੀ ਇੱਕ ਭਾਰਤੀ ਸ਼ਖਸੀਅਤ ਸੀ।[2]

ਬਾਰੇ

[ਸੋਧੋ]

ਰਾਜਕੁਮਾਰੀ ਹਕਸਰ ਦੇ ਨਾਮ ਨਾਲ ਜਨਮੀ, ਸ਼੍ਰੀਮਤੀ ਕੌਲ ਇੰਦਰਾ ਗਾਂਧੀ ਦੇ ਖੂਨ ਦੇ ਰਿਸ਼ਤੇਦਾਰ ਸਨ ਅਤੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪਰਿਵਾਰ ਦੀ ਇੱਕ 'ਘਰੇਲੂ ਮੈਂਬਰ' ਸੀ, ਅਤੇ ਵਾਜਪਾਈ ਦੀ ਗੋਦ ਲਈ ਧੀ ਨਮਿਤਾ ਦੀ ਮਾਂ ਸੀ। ਰਾਜਨੀਤਿਕ ਵਿਗਿਆਨੀ ਵਿਨੈ ਸੀਤਾਪਤੀ, ਆਪਣੀ ਕਿਤਾਬ 'ਜੁਗਲਬੰਦੀ: ਦ ਭਾਜਪਾ ਬਿਫੋਰ ਮੋਦੀ' ਵਿੱਚ ਲਿਖਦੇ ਹਨ, "ਵਾਜਪਾਈ ਅਤੇ ਰਾਜਕੁਮਾਰੀ ਦੇ ਰਿਸ਼ਤੇ ਦਾ ਦਿਲ ਬੁੱਧੀਜੀਵੀ ਸੀ। ਇੱਕ ਪ੍ਰਾਂਤੀ ਉੱਤਰੀ ਭਾਰਤੀ ਮਾਹੌਲ ਤੋਂ, ਵਾਜਪਾਈ ਇੱਕ ਪੜ੍ਹੀ-ਲਿਖੀ ਔਰਤ ਤੋਂ ਉਲਝਣ ਵਿੱਚ ਸਨ ਅਤੇ ਨਾਲ ਹੀ ਉਨ੍ਹਾਂ ਵੱਲ ਆਕਰਸ਼ਿਤ ਵੀ ਸਨ ਜੋ ਆਪਣਾ ਆਪਾ ਸੰਭਾਲ ਸਕਦੀ ਸੀ।"

ਮੌਤ

[ਸੋਧੋ]

ਜਦੋਂ 3 ਮਈ 2014 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ, ਤਾਂ ਅਟਲ ਬਿਹਾਰੀ ਵਾਜਪਾਈ 2009 ਦੇ ਸਟ੍ਰੋਕ ਤੋਂ ਬਾਅਦ ਬਿਸਤਰੇ 'ਤੇ ਸਨ, ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਪਰ ਕਈ ਰਾਜਨੀਤਿਕ ਹਸਤੀਆਂ ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ, ਸੋਨੀਆ ਗਾਂਧੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਰਵੀ ਸ਼ੰਕਰ ਪ੍ਰਸਾਦ ਅਤੇ ਜਯੋਤੀਰਾਦਿੱਤਿਆ ਸਿੰਧੀਆ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਆਰਐਸਐਸ ਪ੍ਰਚਾਰਕ ਰਾਮਲਾਲ ਵੀ ਮੌਜੂਦ ਸਨ।

ਹਵਾਲੇ

[ਸੋਧੋ]
  1. ਫਰਮਾ:ਕਥਨ ਕਿਤਾਬ
  2. Sitapati, Vinay (2018-08-17). "The influences of Atal Bihari Vajpayee's life". The Financial Express (in ਅੰਗਰੇਜ਼ੀ (ਅਮਰੀਕੀ)). Retrieved 2020-11-23.