ਰਾਜਕੁਮਾਰ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਕੁਮਾਰ ਰਾਓ
Rajkummar Rao World Premiere Newton Zoopalast Berlinale 2017 02.jpg
2017 ਵਿੱਚ ਰਾਜਕੁਮਾਰ ਰਾਓ
ਜਨਮ (1984-08-31) 31 ਅਗਸਤ 1984 (ਉਮਰ 35)
ਗੁਡ਼ਗਾਓਂ, ਹਰਿਆਣਾ, ਭਾਰਤ
ਹੋਰ ਨਾਂਮਰਾਜਕੁਮਾਰ ਯਾਦਵ[1]
ਅਲਮਾ ਮਾਤਰਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2010–ਵਰਤਮਾਨ

ਰਾਜਕੁਮਾਰ ਰਾਓ (ਜਨਮ 31 ਅਗਸਤ 1984), ਜਿਸਨੂੰ ਕਿ ਰਾਜਕੁਮਾਰ ਯਾਦਵ ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਹੈ। ਉਸਨੇ ਹਿੰਦੀ ਸਿਨੇਮੇ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਉਹ ਰਾਸ਼ਟਰੀ ਫ਼ਿਲਮ ਪੁਰਸਕਾਰ ਤੋਂ ਇਲਾਵਾ ਤਿੰਨ ਫ਼ਿਲਮਫ਼ੇਅਰ ਪੁਰਸਕਾਰ ਅਤੇ ਇੱਕ ਏਸ਼ੀਆ ਪੈਸੀਫ਼ਿਕ ਸਕਰੀਨ ਇਨਾਮ ਜਿੱਤ ਚੁੱਕਾ ਹੈ। ਉਸਨੂੰ ਭਾਰਤੀ ਮੀਡੀਆ ਵਿੱਚ ਇਸ ਪੀਡ਼੍ਹੀ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।[2][3][4][5]

ਗੁਡ਼ਗਾਓਂ ਵਿੱਚ ਪੈਦਾ ਹੋਇਆ ਰਾਓ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਅਤੇ ਫਿਰ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਅਦਾਕਾਰੀ ਦੀ ਸਿਖਲਾਈ ਲਈ। ਫਿਰ ਉਹ ਮੁੰਬਈ ਚਲਾ ਗਿਆ ਅਤੇ "ਲਵ ਸੈਕਸ ਔਰ ਧੋਖਾ" (2010) ਫ਼ਿਲਮ ਨਾਲ ਉਸਨੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਫਿਰ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਬਾਅਦ "ਕਾਏ ਪੋ ਛੇ!" (2013) ਫ਼ਿਲਮ ਵਿੱਚ ਸਾਹਮਣੇ ਆਇਆ। ਉਸਨੂੰ 2013 ਦੀ "ਸ਼ਾਹਿਦ" ਫ਼ਿਲਮ ਵਿੱਚ ਸ਼ਾਹਿਦ ਆਜ਼ਮੀ ਦੀ ਭੂਮਿਕਾ ਨਿਭਾਉਣ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਅਤੇ ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਅਦਾਕਾਰ ਲਈ ਆਲੋਚਕ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ।[6]

ਫਿਰ ਰਾਓ ਨੇ ਸਫ਼ਲ ਰੁਮਾਂਸਵਾਦੀ ਹਾਸ-ਰਸ ਫ਼ਿਲਮ "ਕਵੀਨ" ਵਿੱਚ ਅਦਾਕਾਰੀ ਕੀਤੀ ਅਤੇ ਉਹ "ਸਿਟੀਲਾਈਟਸ" (2014), "ਅਲੀਗਡ਼੍ਹ" (2016) ਅਤੇ "ਟ੍ਰੈਪਡ" (2017), ਇਨ੍ਹਾ ਡਰਾਮਾ ਫ਼ਿਲਮਾਂ ਵਿੱਚ ਆਇਆ; ਫਿਰ ਉਸਨੂੰ ਸਭ ਤੋਂ ਵਧੀਆ ਅਦਾਕਾਰ (ਆਲੋਚਕ) ਲਈ ਫ਼ਿਲਮਫੇਅਰ ਪੁਰਸਕਾਰ ਮਿਲਿਆ। 2017 ਵਿੱਚ ਆਈ "ਬਰੇਲੀ ਕੀ ਬਰਫ਼ੀ" ਵੀ ਸਫ਼ਲ ਰਹੀ, ਅਤੇ ਇਸ ਕਰਕੇ ਉਸਨੂੰ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਪੁਰਸਕਾਰ ਵੀ ਮਿਲਿਆ। 2017 ਵਿੱਚ ਆਈ "ਨਿਊਟਨ" ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਦਾ ਏਸ਼ੀਆ ਪੈਸੀਫਿਕ ਸਕਰੀਨ ਪੁਰਸਕਾਰ ਵੀ ਮਿਲਿਆ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਰਾਜਕੁਮਾਰ ਰਾਓ ਦਾ ਜਨਮ ਗੁੜਗਾਓਂ, ਹਰਿਆਣਾ, ਭਾਰਤ ਦੇ ਇੱਕ ਯਾਦਵ ਪਰਿਵਾਰ ਵਿੱਚ ਹੋਇਆ ਸੀ।[7] ਉਸਨੇ ਆਪਣੀ ਸਕੂਲੀ ਸਿੱਖਿਆ ਗੁੜਗਾਓਂ ਦੇ ਸ੍ਰੀ ਐਸ.ਐਨ. ਸਿਧੇਸ਼ਵਰ ਪਬਲਿਕ ਸਕੂਲ ਤੋਂ ਪੂਰੀ ਕੀਤੀ[8] ਅਤੇ ਦਿੱਲੀ ਯੂਨੀਵਰਸਿਟੀ ਦੇ ਆਤਮਾ ਰਾਮ ਸਨਾਤਨ ਧਰਮ ਕਾਲਜ ਤੋਂ ਉਸਨੇ ਆਰਟਸ ਵਿੱਚ ਗ੍ਰੈਜ਼ੂਏਸ਼ਨ ਕੀਤੀ। ਉਹ ਨਾਲ-ਨਾਲ ਦਿੱਲੀ ਦੇ ਹੀ ਇੱਕ ਸੈਂਟਰ ਤੋਂ ਥੀਏਟਰ ਵੀ ਕਰਦਾ ਰਿਹਾ।[9] 2008 ਵਿੱਚ, ਰਾਜਕੁਮਾਰ ਨੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ, ਪੂਨੇ ਤੋਂ ਗ੍ਰੈਜ਼ੂੇਸ਼ਨ ਕੀਤੀ ਅਤੇ ਫ਼ਿਲਮੀ ਜੀਵਨ ਲਈ ਮੁੰਬਈ ਚਲਾ ਗਿਆ।[10]

ਫ਼ਿਲਮੋਗ੍ਰਾਫੀ[ਸੋਧੋ]

Key
Film yet to release ਜੋ ਹਾਲੇ ਪ੍ਰਦਰਸ਼ਿਤ ਨਹੀਂ ਹੋਈਆਂ
ਫ਼ਿਲਮਾਂ
ਸਾਲ ਫ਼ਿਲਮ ਭੂਮਿਕਾ ਨੋਟਸ
2010 ਰਨ ਖ਼ਬਰਾਂ ਪਡ਼੍ਹਨ ਵਾਲਾ
2010 ਲਵ ਸੈਕਸ ਔਰ ਧੋਖਾ ਅਦਰਸ਼
2011 ਰਾਗਿਨੀ ਐਮਐਮਐਸ ਉਦੇ
2011 ਸ਼ੈਤਾਨ ਮਾਲਵਾਂਕਰ ਪਿੰਟਯਾ
2012 ਗੈਂਗਸ ਆਫ਼ ਵਾਸੀਪੁਰ - ਭਾਗ 2 ਸ਼ਮਸ਼ਾਦ ਆਲਮ
2012 ਚਿਤਾਗੌਂਗ ਲੋਕੇਨਾਥ ਬਲ
2012 ਤਲਾਸ਼: ਦ ਆਂਸਰ ਲਾਈਸ ਵਿਦ੍ਹਿਨ ਦੇਵਰਥ ਕੁਲਕਰਣੀ
2013 ਕਾਏ ਪੋ ਛੇ! ਗੋਵਿੰਦ ਪਟੇਲ ਨਾਮਜ਼ਦ–ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ
2013 ਬੋਏਸ ਤੋ ਬਸ ਬੋਏਸ ਹੈਂ
2013 ਡੀ-ਡੇ ਮੋਈਨ (ਆਵਾਜ਼) ਕੈਮੀਓ
2013 ਸ਼ਾਹਿਦ ਸ਼ਾਹਿਦ ਆਜ਼ਮੀ ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਪੁਰਸਕਾਰ
ਸਭ ਤੋਂ ਵਧੀਆ ਅਦਾਕਾਰ ਲਈ ਫ਼ਿਲਮਫੇਅਰ ਆਲੋਚਕ ਪੁਰਸਕਾਰ
2014 ਕਵੀਨ ਵਿਜੇ
2014 ਸਿਟੀਲਾਈਟਸ ਦੀਪਕ ਸਿੰਘ
2015 ਡੌਲੀ ਕੀ ਡੋਲੀ ਸੋਨੂੰ ਸ਼ੇਰਾਵਤ
2015 ਹਮਾਰੀ ਅਧੂਰੀ ਕਹਾਣੀ ਹਰੀ ਪ੍ਰਸਾਦ
2016 ਅਲੀਗਡ਼੍ਹ ਦੀਪੂ ਸੇਬਸਤੀਆਂ ਨਾਮਜ਼ਦ–ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ
2017 ਟ੍ਰੈਪਡ ਸ਼ੌਰਿਆ ਸਭ ਤੋਂ ਵਧੀਆ ਅਦਾਕਾਰ ਲਈ ਫ਼ਿਲਮਫੇਅਰ ਆਲੋਚਕ ਪੁਰਸਕਾਰ
2017 ਰਾਬਤਾ ਮੁਵਾਕਿਤ ਖ਼ਾਸ ਇੰਦਰਾਜ਼
2017 ਬੈਹਨ ਹੋਗੀ ਤੇਰੀ ਸ਼ਿਵ ਕੁਮਾਰ ਨੌਟਿਆਲ (ਗੱਟੂ)
2017 ਬਰੇਲੀ ਕੀ ਬਰਫ਼ੀ ਪ੍ਰੀਤਮ ਵਿਦਰੋਹੀ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਇਨਾਮ
2017 ਨਿਊਟਨ ਨਿਊਟਨ ਕੁਮਾਰ ਸਭ ਤੋਂ ਵਧੀਆ ਅਦਾਕਾਰੀ ਲਈ ਏਸ਼ੀਆ ਪੈਸੀਫਿਕ ਸਕਰੀਨ ਪੁਰਸਕਾਰ
ਨਾਮਜ਼ਦ–ਸਭ ਤੋਂ ਵਧੀਆ ਅਦਾਕਾਰ ਲਈ ਫ਼ਿਲਮਫੇਅਰ ਆਲੋਚਕ ਪੁਰਸਕਾਰ
2017 ਸ਼ਾਦੀ ਮੇਂ ਜ਼ਰੂਰ ਆਨਾ ਆਈਏਐਸ ਸਤੇਂਦਰ ਮਿਸ਼ਰਾ
2017 ਬੋਸ: ਮੁਰਦਾ/ਜ਼ਿੰਦਾ ਸੁਭਾਸ਼ ਚੰਦਰ ਬੋਸ ਵੈੱਬ ਸੀਰੀਜ਼
2018 ਓਮੇਰਤਾ[11] ਅਹਿਮਦ ਓਮਰ ਸਈਦ ਸ਼ੇਖ
2018 ਲਵ ਸੋਨੀਆFilm yet to release ਮਨੀਸ਼ ਪੋਸਟ ਪ੍ਰੋਡਕਸ਼ਨ[12]
2018 ਫੱਨੇ ਖ਼ਾਂFilm yet to release ਕੰਮ ਜਾਰੀ
2018 ਏਕ ਲਡ਼ਕੀ ਕੋ ਦੇਖਾ ਤੋ ਐਸਾ ਲਗਾFilm yet to release ਕੰਮ ਜਾਰੀ
2018 5 ਵੈਡਿੰਗਜFilm yet to release ਹਰਭਜਨ ਸਿੰਘ ਪੋਸਟ ਪ੍ਰੋਡਕਸ਼ਨ[13]
2018 ਸ਼ਿਮਲਾ ਮਿਰਚੀFilm yet to release ਕੰਮ ਪੂਰਾ[14]
2018 ਅਮੀ ਸਾਇਰਾ ਬਨੋFilm yet to release ਬੰਗਾਲੀ ਫ਼ਿਲਮ; ਕੰਮ ਪੂਰਾ[15]
2018 ਸਟ੍ਰੀFilm yet to release ਕੰਮ ਜਾਰੀ
2018 ਮੈਂਟਲ ਹੈ ਕਿਆFilm yet to release ਕੰਮ ਜਾਰੀ

ਹਵਾਲੇ[ਸੋਧੋ]

  1. "Rajkumar Yadav is now Rajkummar Rao". NDTV. Retrieved 20 November 2013. 
  2. "Happy Birthday Rajkummar Rao: Films That Prove He's the Finest Actor in Bollywood". News18. Retrieved 2018-03-02. 
  3. "Rajkummar Rao gracious for his big win at Filmfare, remembers his mother". The Indian Express (in ਅੰਗਰੇਜ਼ੀ). 2018-01-21. Retrieved 2018-03-02. 
  4. "6 wow roles of Rajkummar Rao: Happy Birthday versatile star | Free Press Journal". Free Press Journal (in ਅੰਗਰੇਜ਼ੀ). 2017-08-31. Retrieved 2018-03-02. 
  5. "Films That Prove Rajkummar Rao Is The Most Versatile Actor in Bollywood". News18. Retrieved 2018-03-02. 
  6. "61st National Film Awards For 2013" (PDF). Directorate of Film Festivals. Ministry of Information and Broadcasting (India). 16 April 2014. Archived from the original (PDF) on 16 April 2014. Retrieved 16 April 2014. 
  7. Jhunjhunwala, Udita (February 16, 2013). "Raj Kumar : Making of an actor". Mint. Retrieved 13 May 2013. 
  8. Nagpaul, Dipti (May 26, 2014). "For two years, my teachers paid my school fees: Rajkummar Rao". The Indian Express. Retrieved 1 October 2017. 
  9. Amrisha (June 4, 2014). "Interesting Facts About Raj Kumar Rao-Acting Bug". Filmibeat. Greynium Information Technologies. Retrieved December 12, 2017. 
  10. ""I still don't get car parking in my society" - Raj Kumar Yadav". Filmfare. June 12, 2013. Retrieved 12 Jun 2013. 
  11. "Omerta is a movie directed by Hansal Mehta featuring Rajkummar Rao". Cinestaan. April 2018.  horizontal tab character in |title= at position 43 (help)
  12. "Love Sonia, a film about sex trafficking, slashed with over 45 cuts by Prasoon Joshi-led CBFC". Hindustan Times. September 19, 2017. Retrieved December 13, 2017. 
  13. 5 Weddings at the Internet Movie Database
  14. "First look: Rajkummar Rao, Rakul Preet Singh, Hema Malini in Ramesh Sippy's 'Shimla Mirchi'". The Indian Express. Retrieved 28 May 2015. 
  15. "Raj Kummar Rao is playing a transgender and Anurag Kashyap wants to take him for a date". The Indian Express. Retrieved 16 Sep 2016. 

ਬਾਹਰੀ ਲਿੰਕ[ਸੋਧੋ]

ਇੰਟਰਨੈੱਟ ਮੂਵੀ ਡਾਟਾ ਬੇਸ 'ਤੇ ਰਾਜਕੁਮਾਰ ਰਾਓ