ਰਾਜਧ੍ਰੋਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਜਧ੍ਰੋਹ ਦਾ ਅਰਥ ਹੈ ਰਾਜ ਦੇ ਖਿਲਾਫ਼ ਕੋਈ ਕਾਰਵਾਈ ਕਰਨਾ। ਕਾਨੂੰਨ ਵਿੱਚ, ਰਾਜਧ੍ਰੋਹ ਦਾ ਅਰਥ ਹੈ ਕਿ ਰਾਜ ਦੇ ਖਿਲਾਫ਼ ਬੋਲਣਾ ਜਾਂ ਕੋਈ ਸੰਗਠਨ ਬਣਾਉਣਾ ਜਿਸਦਾ ਉਦੇਸ਼ ਰਾਜ ਦੀ ਸਥਾਪਿਤ ਸ਼ਾਂਤੀ ਭੰਗ ਕਰਨਾ। ੲਿਸ ਵਿੱਚ ਮੁੱਖ ਤੌਰ ਤੇ ਸੰਵਿਧਾਨ ਦਾ ਵਿਨਾਸ਼ ਅਤੇ ਅਥੋਰਿਟੀ ਦੇ ਖਿਲਾਫ਼ ਵਿਦਰੋਹ ਹੁੰਦਾ ਹੈ। ਰਾਜਧ੍ਰੋਹ ਵਿੱਚ ਹਮੇਸ਼ਾ ਕੋਈ ਹਿੰਸਾ ਜਾਂ ਕਾਨੂੰਨ ਖਿਲਾਫ਼ ਖੁੱਲਾ ਵਿਦਰੋਹ ਨਹੀਂ ਹੁੰਦਾ।

ਆਮ ਤੌਰ ਤੇ ਰਾਜਧ੍ਰੋਹ ਵਿੱਚ ਉਹ ਕੰਮ ਆਉਂਦੇ ਹਨ ਜਿਹਨਾਂ ਵਿੱਚ ਖੁੱਲੇਆਮ ਰਾਜ ਦੇ ਸਿਸਟਮ ਦਾ ਵਿਰੋਧ ਕੀਤਾ ਗਿਆ ਹੋਵੇ। ਕਾਨੂੰਨੀ ਕੋਡ ਦੇ ਇਤਿਹਾਸ ਵਿੱਚ ਰਾਜਧ੍ਰੋਹ ਦੇ ਪਰਿਭਾਸ਼ਾ ਵਿੱਚ ਸਮੇਂ ਸਮੇਂ ਤੇ ਬਦਲਾਅ ਆਉਂਦਾ ਰਿਹਾ ਹੈ। ਇਸਨੂੰ ਅਲੱਗ-ਅਲੱਗ ਸਿਸਟਮਾਂ ਵਿੱਚ ਅਲੱਗ-ਅਲੱਗ ਤੌਰ ਉੱਤੇ ਵਰਤਿਆ ਗਇਆ ਹੈ।

ਸਾਧਾਰਨ ਕਾਨੂੰਨ ਵਿੱਚ ਇਤਿਹਾਸ[ਸੋਧੋ]

ਰਾਜਧਰੋਹ ਟਰਮ, ਇਸ ਦੇ ਆਧੁਨਿਕ ਅਰਥਾਂ ਵਿੱਚ, ਏਲਿਜ਼ਾਬੇਥ ਕਾਲ (1590) ਵਿੱਚ ਵਰਤਿਆ ਗਇਆ। ਇਸ ਸਮੇਂ ਵਿੱਚ ਰਾਜ ਖਿਲਾਫ਼ ਕੁਝ ਬੋਲਣਾ ਜਾਂ ਲਿਖਣਾ ਰਾਜਧਰੋਹ ਮੰਨਿਆ ਜਾਂਦਾ ਸੀ।

ਭਾਰਤ[ਸੋਧੋ]

ਭਾਰਤ ਵਿੱਚ ਰਾਜਧਰੋਹ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 124-A ਵਿੱਚ ਪ੍ਰਭਾਸ਼ਿਤ ਕੀਤਾ ਗਇਆ ਹੈ। ਇਹ ਧਾਰਾ ਭਾਰਤੀ ਦੰਡ ਵਿਧਾਨ ਵਿੱਚ ਇੰਪੀਰੀਅਲ ਵਿਧਾਨ ਪ੍ਰੀਸ਼ਦ ਦੁਆਰਾ 1870 ਦੇ ਐਕਟ ਨੰ.27 ਅਧੀਨ ਜੋੜੀ ਗਈ।[1]

ਇਸ ਧਾਰਾ ਅਨੁਸਾਰ ਕੋਈ ਵੀ ਵਿਅਕਤੀ ਜਿਹੜਾ ਰਾਜ ਖਿਲਾਫ਼ ਕੋਈ ਵੀ ਸ਼ਬਦ ਲਿਖਤੀ ਜਾਂ ਬੋਲ ਕੇ ਕੁਝ ਵੀ ਕਹਿੰਦਾ ਹੈ ਜਿਸ ਤੋਂ ਰਾਜ ਦੇ ਵਿਰੁੱਧ ਦੁਪਿਆਰ ਦੀ ਭਾਵਨਾ ਪੈਦਾ ਹੋਵੇ, ਰਾਜਧਰੋਹ ਹੈ।[2]

ਹਵਾਲੇ[ਸੋਧੋ]

  1. Criminal Law – Indian Penal Code,1860 – Section 124-A – Sedition. Indianlawcases.com. Retrieved on 2015-09-19.
  2. Section 124A in The Indian Penal Code. Indiankanoon.org. Retrieved on 19 September 2015.

ਬਾਹਰੀ ਲਿੰਕ[ਸੋਧੋ]