ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਬਾਰੇ ਸਿਧਾਂਤਕ ਅਤੇ ਅਸਲ ਜ਼ਿੰਦਗੀ ਦੇ ਮੁੱਦਿਆਂ 'ਤੇ ਬਹਿਸ ਅਤੇ ਵਿਚਾਰ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.) (ਆਰਪੀਏ) ਰਾਜਸਥਾਨ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ ਆਫ 1958 ਅਧੀਨ ਰਜਿਸਟਰਡ ਸੰਸਥਾ ਹੈ। ਰਾਜਸਥਾਨ ਪੰਜਾਬੀ  ਐਸੋਸੀਏਸ਼ਨ (ਸੰ.) ਡਾ. ਸੰਦੀਪ ਸਿੰਘ ਮੁੰਡੇ ਦੀ ਪ੍ਰਧਾਨਗੀ ਹੇਠ 06 ਨਵੰਬਰ 2017 ਨੂੰ ਹੋਂਦ ਵਿੱਚ ਆਇਆ ।

ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.) ਦੇ ਮੁੱਖ ਉਦੇਸ਼ :-

· ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ।

· ਪੰਜਾਬੀ ਭਾਸ਼ਾ ਵਿਸ਼ੇਸ਼ ਤੌਰ ਤੇ ਰਾਜਸਥਾਨ ਵਿਚ ਪੰਜਾਬੀ ਬੋਲੀ ਅਤੇ ਭਾਸ਼ਾ ਦੇ ਵੱਖੋ ਵੱਖ ਰੂਪਾਂ ਅਤੇ ਪੱਖਾਂ ਦੇ ਅਧਿਐਨ ਵਿਚ ਸਹਾਇਤਾ ਕਰਨੀ ।

· ਪੰਜਾਬੀ ਭਾਸ਼ਾ ਵਿਚ ਖੋਜ ਨੂੰ ਪ੍ਰੋਤਸਾਹਨ ਦੇਣਾ ।

· ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਸੰਬੰਧੀ ਇਕ ਐਸਾ ਮੰਚ ਉਪਲੱਬਧ ਕਰਵਾਉਣਾ ਜਿਸ ਵਿਚ ਪੰਜਾਬੀ ਬੋਲੀ ਨਾਲ ਸੰਬੰਧੀ ਵਿਚਾਰਾਂ, ਬਾਤਾਂ ਨਾਲ ਸਾਂਝ ਪਾਈ ਜਾ ਸਕੇ ।

· ਪੰਜਾਬੀ ਬੋਲੀ ਦੇ ਵਿਧਵਾਨਾ,ਸਖ਼ਸ਼ੀਅਤਾਂ ਵੱਲੋਂ ਵਿਧਾਰਥੀਆਂ ਦਾ ਮਾਰਗਦਰਸ਼ਨ ਕਰਵਾਉਣਾ ।

· ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੇ ਵਿਚਾਰ ਵਟਾਂਦਰੇ ਲਈ ਇਕ ਮੰਚ ਉਪਲਬਧ ਕਰਵਾਉਣਾ ।

ਵੱਧ ਜਾਣਕਾਰੀ ਲਈ http://rajpunjabi.in/[permanent dead link]