ਸਮੱਗਰੀ 'ਤੇ ਜਾਓ

ਰਾਜਿੰਦਰ ਕੁਮਾਰ ਪਚੌਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਰਾਜੇਂਦਰ ਕੇ ਪਚੌਰੀ
ਜਨਮ (1940-08-20) 20 ਅਗਸਤ 1940 (ਉਮਰ 84)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਉੱਤਰੀ ਕੈਰੋਲੀਨਾ ਸਟੇਟ ਯੂਨੀਵਰਸਿਟੀ ਅਤੇ ਲਾ ਮਾਰਤੀਨੀਅਰ ਲਖਨਊ
ਪੇਸ਼ਾਮੁਖੀ, ਇੰਟਰਗਵਰਨਮੈਂਟਲ ਪੈਨਲ ਆਨ ਕਲਾਇਮੈਂਟ ਚੇਂਜ, Director General, TERI, Head Yale Climate and Energy Institute
ਜੀਵਨ ਸਾਥੀਸਰੋਜ ਪਚੌਰੀ
ਬੱਚੇਰਸਮੀ ਪਚੌਰੀ-ਰਾਜਨ (ਧੀ)

ਰਾਜੇਂਦਰ ਕੁਮਾਰ ਪਚੌਰੀ (ਜਨਮ 20 ਅਗਸਤ 1940[1]) ਇੰਟਰਗਵਰਨਮੈਂਟਲ ਪੈਨਲ ਆਨ ਕਲਾਇਮੈਂਟ ਚੇਂਜ]] (ਆਈਪੀਸੀਸੀ) ਦਾ 2002 ਤੋਂ ਮੁਖੀ ਚਲਿਆ ਆ ਰਿਹਾ ਹੈ, ਜਿਸ ਨੂੰ ਸਾਲ 2007 ਵਿੱਚ ਨੋਬਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਜਾ ਚੁੱਕਾ ਹੈ। ਇਹ ਇਨਾਮ ਆਈਪੀਸੀਸੀ ਨੂੰ ਅਮਰੀਕਾ ਦੇ ਸਾਬਕਾ-ਉੱਪਰਾਸ਼ਟਰਪਤੀ ਅਲ ਗੋਰ ਦੇ ਨਾਲ ਸਾਂਝੇ ਤੌਰ ਤੇ ਮਿਲਿਆ ਸੀ।

ਜੀਵਨੀ

[ਸੋਧੋ]

ਆਰ ਕੇ ਪਚੌਰੀ ਦਾ ਜਨਮ 20 ਅਗਸਤ 1940 ਨੂੰ ਨੈਨੀਤਾਲ ਵਿੱਚ ਹੋਇਆ ਸੀ। ਲਖਨਊ[1] ਤੋਂ ਅਤੇ ਫਿਰ ਜਮਾਲਪੁਰ, ਬਿਹਾਰ ਤੋਂ ਪੜ੍ਹਾਈ ਕੀਤੀ। 1981 ਵਿੱਚ ਉਹ ਟੇਰੀ (ਦ ਏਨਰਜੀ ਰਿਸਰਚ ਇੰਸਟੀਚਿਊਟ) ਦਾ ਡਾਇਰੈਕਟਰ ਬਣਿਆ।[1] [2] 2001 ਵਿੱਚ ਪਚੌਰੀ ਨੇ ਇਸ ਸੰਸਥਾਨ ਦੇ ਡਾਇਰੈਕਟਰ ਜਨਰਲ ਦਾ ਪਦ ਸੰਭਾਲਿਆ। ਹੁਣ ਤੱਕ ਵਿਵਿਧ ਵਿਸ਼ਿਆਂ ਬਾਰੇ 21 ਕਿਤਾਬਾਂ ਲਿਖ ਚੁੱਕਿਆ ਪਚੌਰੀ 20 ਅਪਰੈਲ 2002 ਨੂੰ ਆਈਪੀਸੀਸੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਦੋਂ ਤੋਂ ਉਹ ਇਸ ਪਦ ਤੇ ਕਾਰਜ ਕਰ ਰਿਹਾ ਹੈ। ਹੁਣ ਤੱਕ ਜਲਵਾਯੂ ਤਬਦੀਲੀ ਅਤੇ ਵਾਤਾਵਰਣ ਨਾਲ ਜੁੜੇ ਤਮਾਮ ਸੰਸਥਾਨਾਂ ਅਤੇ ਫੋਰਮਾਂ ਵਿੱਚ ਪਚੌਰੀ ਨੇ ਐਕਟਿਵ ਭੂਮਿਕਾ ਨਿਭਾਈ ਹੈ। ਵਾਤਾਵਰਣ ਦੇ ਖੇਤਰ ਵਿੱਚ ਉਸ ਦੇ ਮਹਤਵੂਪਰਣ ਯੋਗਦਾਨ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਉਸ ਨੂੰ 2001 ਵਿੱਚ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ।

ਹਵਾਲੇ

[ਸੋਧੋ]
  1. 1.0 1.1 1.2 "R. K. Pachauri biography on I love India website". Lifestyle.iloveindia.com. Retrieved 3 February 2012.
  2. "The FP Top 100 Global Thinkers – 5. Rajendra Pachauri". Foreignpolicy.com. Archived from the original on 9 ਜਨਵਰੀ 2010. Retrieved 3 February 2012. {{cite web}}: Unknown parameter |dead-url= ignored (|url-status= suggested) (help)