ਰਾਜਿੰਦਰ ਸੱਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਿੰਦਰ ਸੱਚਰ
ਤਸਵੀਰ:Rajinder sachar.jpg
ਜਨਮ (1923-12-22) 22 ਦਸੰਬਰ 1923 (ਉਮਰ 96)
ਰਾਸ਼ਟਰੀਅਤਾਭਾਰਤੀ
ਪੇਸ਼ਾਵਕੀਲ, ਜੱਜ
ਪ੍ਰਸਿੱਧੀ ਸਿਵਲ ਅਧਿਕਾਰ ਕਾਰਕੁੰਨ

ਰਾਜਿੰਦਰ ਸੱਚਰ (ਜਨਮ 22 ਦਸੰਬਰ 1923) ਇੱਕ ਭਾਰਤੀ ਵਕੀਲ ਅਤੇ ਦਿੱਲੀ ਹਾਈ ਕੋਰਟ ਦਾ ਸਾਬਕਾ ਚੀਫ ਜਸਟਿਸ ਹੈ। ਉਹ ਮਨੁੱਖੀ ਅਧਿਕਾਰਾਂ ਦੀ ਪ੍ਰਮੋਸ਼ਨ ਅਤੇ ਪ੍ਰੋਟੈਕਸ਼ਨ ਬਾਰੇ ਸੰਯੁਕਤ ਰਾਸ਼ਟਰ ਦੇ ਸਬ-ਕਮਿਸ਼ਨ ਦਾ ਇੱਕ ਮੈਂਬਰ ਸੀ। ਉਸ ਨੇ ਸਿਵਲ ਲਿਬਰਟੀਜ਼ ਦੇ ਲਈ ਪੀਪਲਜ਼ ਯੂਨੀਅਨ ਦੇ ਇੱਕ ਸਲਾਹਕਾਰ ਦੇ ਤੌਰ ਤੇ ਸੇਵਾ ਕੀਤੀ ਹੈ। ਉਸ ਨੇ ਭਾਰਤ ਸਰਕਾਰ ਦੁਆਰਾ ਗਠਿਤ ਸੱਚਰ ਕਮੇਟੀ, ਦੀ ਪ੍ਰਧਾਨਗੀ ਕੀਤੀ ਸੀ, ਜਿਸਨੇ ਭਾਰਤ ਚ ਮੁਸਲਮਾਨਾਂ ਦੀ, ਸਮਾਜਿਕ ਆਰਥਿਕ ਅਤੇ ਵਿਦਿਅਕ ਹਾਲਤ ਬਾਰੇ ਇੱਕ ਬਹੁਤ ਹੀ ਚਰਚਿਤ ਰਿਪੋਰਟ ਪੇਸ਼ ਕੀਤੀ ਸੀ। 16 ਅਗਸਤ 2011 ਨੂੰ ਸੱਚਰ ਨੂੰ ਅੰਨਾ ਹਜ਼ਾਰੇ ਅਤੇ ਉਸ ਦੇ ਸਮਰਥਕਾਂ ਦੀ ਹਿਰਾਸਤ ਵਿਰੁਧ ਰੋਸ ਦੌਰਾਨ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਹਵਾਲੇ[ਸੋਧੋ]