ਰਾਮ ਗੋਪਾਲ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਾਮਗੋਪਾਲ ਵਰਮਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਮਗੋਪਾਲ ਵਰਮਾ

ਰਾਮਗੋਪਾਲ ਵਰਮਾ ਸਤੰਬਰ 2012 ਵਿੱਚ
ਜਨਮ ਪੇਨਮੇਸਤਾ ਰਾਮਗੋਪਾਲ ਵਰਮਾ
7 ਅਪ੍ਰੈਲ 1962(1962-04-07)
ਰਿਹਾਇਸ਼ ਮੁੰਬਈ, ਭਾਰਤ
ਅਲਮਾ ਮਾਤਰ ਵੇਲੇਗਾਪੁੜੀ ਰਾਮਕ੍ਰਿਸ਼ਨ ਸਿਧਾਰਥ ਇੰਜਨੀਅਰਿੰਗ ਕਾਲਜ, ਵਿਜੇਵਾੜਾ
ਕਿੱਤਾ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ 1989–ਹੁਣ
ਜੀਵਨ ਸਾਥੀ ਰਤਨਾ ਵਰਮਾ
ਬੱਚੇ ਰੇਵਥੀ ਵਰਮਾ (ਧੀ)[1][2]

ਰਾਮਗੋਪਾਲ ਵਰਮਾ (ਜਨਮ: 7 ਅਪਰੈਲ 1962) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਹਨ। ਇਸ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਵਿਜੈਵਾੜਾ ਦੇ ਇੱਕ ਇੰਜਨੀਅਰਿੰਗ ਕਾਲਜ ਵਿੱਚੋਂ ਆਪਣੀ ਪੜ੍ਹਾਈ ਛੱਡਕੇ ਉਹ ਪਹਿਲਾਂ ਇੱਕ ਵੀਡੀਓ ਦੁਕਾਨ ਦੇ ਮਾਲਿਕ ਬਣਿਆ ਫਿਰ ਉਸ ਨੇ ਫ਼ਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ। ਉਸ ਦੀਆਂ ਪ੍ਰਮੁੱਖ ਫਿਲਮਾਂ ਵਿੱਚ ਸਤਿਆ, ਭੂਤ, ਸਰਕਾਰ, ਡਰਨਾ ਮਨਾ ਹੈ, ਡਰਨਾ ਜਰੂਰੀ ਹੈ ਅਤੇ ਇੱਕ ਹੁਸੀਨਾ ਸੀ ਦਾ ਨਾਮ ਆਉਂਦਾ ਹੈ। ਉਸਨੇ ਮਨੋਵਿਗਿਆਨਕ ਥ੍ਰਿਲਰ, ਅੰਡਰਵਰਲਡ ਗਰੋਹ ਯੁੱਧ, ਸੜਕ ਫ਼ਿਲਮਾਂ, ਡਰਾਉਣੀਆਂ ਫ਼ਿਲਮਾਂ, ਗਲਪ ਫ਼ਿਲਮਾਂ, ਸਿਆਸਤਦਾਨ-ਅਪਰਾਧੀ ਗਠਜੋੜ, ਪ੍ਰਯੋਗਵਾਦੀ ਫ਼ਿਲਮਾਂ, ਸੰਗੀਤ ਫ਼ਿਲਮਾਂ, ਪੈਰਲਲ ਸਿਨੇਮਾ, ਅਤੇ ਡਾਕੂ ਡਰਾਮਾ ਫ਼ਿਲਮਾਂ ਆਦਿ ਅਨੇਕ ਵਿਧਾਵਾਂ ਤੇ ਹਥ ਅਜਮਾਇਆ ਹੈ।[3][4][5] ਉਸ ਦੀਆਂ ਦੋ ਫ਼ਿਲਮਾਂ ਸਿਵਾ (1989), ਅਤੇ ਸਤਿਆ (1998) ਸੀਐਨਐਨ-ਆਈਬੀਐਨ ਦੀ ਹੁਣ ਤੱਕ ਦੀਆਂ ਸਭ ਤੋਂ ਵਧੀਆ ਸੌ ਫ਼ਿਲਮਾਂ ਦੀ ਸੂਚੀ ਵਿੱਚ ਦਰਜ਼ ਹਨ।[6] 2005 ਵਿੱਚ, ਇੰਡੀਆਟਾਈਮਜ ਮੂਵੀਜ ਨੇ ਸੱਤਿਆ ਨੂੰ ਅਵਸ਼ ਦੇਖਣ ਲਾਇਕ ਬਾਲੀਵੁੱਡ ਦੀਆਂ 25 ਮੂਵੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ।[7]

ਪ੍ਰਮੁੱਖ ਫ਼ਿਲਮਾਂ[ਸੋਧੋ]

ਬਤੌਰ ਨਿਰਦੇਸ਼ਕ[ਸੋਧੋ]

ਸਾਲ ਫ਼ਿਲਮ ਟਿਪਣੀ
2007 ਰਾਮ ਗੋਪਾਲ ਵਰਮਾ ਦੀ ਆਗ
2007 ਨਿਸ਼ਬਦ
2005 ਸਰਕਾਰ
2004 ਨਾਚ
2003 ਭੂਤ
2002 ਕੰਪਨੀ
2000 ਜੰਗਲ
1999 ਮਸਤ
1998 ਸਤਿਆ
1997 ਦੌੜ
1996 ਗ੍ਰੇਟ ਰਾਬਰੀ
1995 ਰੰਗੀਲਾ
1993 ਗੋਵਿੰਦਾ ਗੋਵਿੰਦਾ
1992 ਰਾਤ
1991 ਕਸ਼ਣ ਕਸ਼ਣਮ
1989 ਸ਼ਿਵਾ

ਹਵਾਲੇ[ਸੋਧੋ]