ਸਮੱਗਰੀ 'ਤੇ ਜਾਓ

ਰਾਮੇਸ਼ਵਰੀ ਨਹਿਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮੇਸ਼ਵਰੀ ਨਹਿਰੂ 1987 ਦੀ ਭਾਰਤ ਦੀ ਮੋਹਰ 'ਤੇ

ਰਾਮੇਸ਼ਵਰੀ ਨਹਿਰੂ (ਉਰਫ਼ਰਾਮੇਸ਼ਵਰੀ ਰੈਨਾ ; 10 ਦਸੰਬਰ 1886 - 8 ਨਵੰਬਰ 1966) ਭਾਰਤ ਦੀ ਇੱਕ ਸਮਾਜ ਸੇਵਕ ਸੀ। ਉਸਨੇ ਗ਼ਰੀਬ ਵਰਗਾਂ ਅਤੇ ਔਰਤਾਂ ਦੇ ਵਿਕਾਸ ਲਈ ਕੰਮ ਕੀਤਾ। 1902 ਵਿਚ ਉਸਨੇ ਮੋਤੀ ਲਾਲ ਨਹਿਰੂ ਦੇ ਭਤੀਜੇ ਅਤੇ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਦੇ ਚਚੇਰਾ ਭਰਾ, ਬ੍ਰਿਜਲਾਲ ਨਹਿਰੂ ਨਾਲ ਵਿਆਹ ਕੀਤਾ। ਉਸ ਦਾ ਬੇਟਾ ਬ੍ਰਜ ਕੁਮਾਰ ਨਹਿਰੂ ਇਕ ਭਾਰਤੀ ਸਿਵਲ ਨੌਕਰ ਸੀ, ਜਿਸਨੇ ਕਈ ਰਾਜਾਂ ਦੇ ਰਾਜਪਾਲ ਵਜੋਂ ਸੇਵਾ ਨਿਭਾਈ।

ਉਸਨੇ 1909 ਤੋਂ 1924 ਤੱਕ ਔਰਤਾਂ ਲਈ ਇੱਕ ਹਿੰਦੀ ਮਾਸਿਕ ਇਸਤਰੀ ਦਰਪਨ ਦਾ ਸੰਪਾਦਨ ਕੀਤਾ। ਉਹ ਆਲ ਇੰਡੀਆ ਮਹਿਲਾ ਕਾਨਫਰੰਸ (ਏ.ਆਈ.ਡਬਲਊ.ਸੀ.) [1] ਦੀ ਬਾਨੀ ਸੀ ਅਤੇ 1942 ਵਿਚ ਇਸ ਦੀ ਪ੍ਰਧਾਨ ਚੁਣੀ ਗਈ ਸੀ।[2] ਉਸ ਨੇ ਇਸਦੀ ਵਿਸ਼ਵ ਮਹਿਲਾ ਕਾਗਰਸ, ਕੋਪੇਨਹੇਗਨ ਅਤੇ ਪਹਿਲੀ ਐਫ਼ਰੋ-ਏਸ਼ੀਆਈ ਮਹਿਲਾ ਕਾਨਫਰੰਸ,ਕਾਇਰੋ (1961) ਵਿਚ ਪ੍ਰਤੀਨਿਧੀ ਅਗਵਾਈ ਕੀਤੀ।[3]

ਨਹਿਰੂ ਨੂੰ ਉਸ ਦੇ ਸਮਾਜਿਕ ਕਾਰਜਾਂ ਲਈ ਭਾਰਤ ਸਰਕਾਰ ਨੇ 1955 ਵਿਚ ਪਦਮ ਭੂਸ਼ਣ [4] ਅਤੇ 1961 ਵਿਚ ਲੈਨਿਨ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਹਵਾਲੇ[ਸੋਧੋ]

  1. Sonia Gandhi, ed. (2004). Two Alone, Two Together: Letters Between Indira Gandhi and Jawaharlal Nehru 1922–1964. p. xxii. ISBN 9780143032458.
  2. "Past Presidents". AIWC: All India Women's Conference. Archived from the original on 19 March 2014. Retrieved 19 March 2014.
  3. Sharma, d n (1969). Afro-asian Group In The U.n.
  4. "Padma Awards Directory (1954–2013)" (PDF). Ministry of Home Affairs. Archived from the original (PDF) on 2017-11-17.

ਹੋਰ ਪੜ੍ਹੋ[ਸੋਧੋ]