ਰਾਲਫ਼ ਲਿੰਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਲਫ਼ ਲਿੰਟਨ
ਜਨਮ(1893-02-27)ਫਰਵਰੀ 27, 1893
ਫਿਲਡੇਲਫੀਆ, ਪੈਨਸਿਲਵੇਨੀਆ।
ਮੌਤਦਸੰਬਰ 24, 1953(1953-12-24) (ਉਮਰ 60)
ਨਿੳੁ ਹੈਵਨ ਮਹਾਂਦੀਪ।
ਨਾਗਰਿਕਤਾਸੰਯੁਕਤ ਰਾਜ ਅਮਰੀਕਾ
ਅਲਮਾ ਮਾਤਰਪੈਨਸਿਲਵੇਨੀਆ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ।
ਲਈ ਪ੍ਰਸਿੱਧਦ ਸਟਡੀ ਆਫ਼ ਮੈਨ(1936)
ਦ ਟ੍ਰੀ ਆਫ਼ ਕਲਚਰ(1955)
ਪੁਰਸਕਾਰਵਿਕਿੰਗ ਫੰਡ ਮੈਡਲ (1951)
ਵਿਗਿਆਨਕ ਕਰੀਅਰ
ਖੇਤਰਸਭਿਆਚਾਰਕ ਮਾਨਵ ਵਿਗਿਆਨ।
ਅਦਾਰੇਫੀਲਡ ਮਿੳੁਜ਼ੀਅਮ, ਵਿਸਕਾਨਸਨ ਮੈਡੀਸਨ ਯਣੀਵਰਸਿਟੀ, ਯੇਲ ਯੂਨੀਵਰਸਿਟੀ।

ਰਾਲਫ਼ ਲਿੰਟਨ ਅਮਰੀਕੀ ਸਭਿਆਚਾਰਕ 'ਮਾਨਵ ਵਿਗਿਆਨੀ' ਹੈ। ਉਹ ਆਪਣੀਆਂ ਦੋ ਕਿਤਾਬਾਂ "ਦ ਸੱਟਡੀ ਆਫ਼ ਮੈਨ" (1936 ਈ:) ਅਤੇ 'ਦਿ ਟਰੀਅ ਆਫ਼ ਕਲਚਰ' (1955 ਈ:) ਲਈ ਜਾਣਿਆ ਜਾਂਦਾ ਹੈ। ਉਸਨੂੰ 1951 ਵਿਚ "ਵਾਈਕਿੰਗ ਫੰਡ" ਮੈਡਲ ਮਿਲਿਆ। ਮਾਨਵ ਵਿਗਿਆਨ ਨੂੰ ਉਸਦੀ ਮਹੱਤਵਪੂਰਣ ਦੇਣ "ਰੁਤਬੇ ਅਤੇ ਭੂਮਿਕਾ" (Status and Role) ਵਿੱਚ ਫ਼ਰਕ ਨੂੰ ਪਰਿਭਾਸ਼ਿਤ ਕਰਨਾ ਸੀ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਰਾਲਫ਼ ਲਿੰਟਨ ਦਾ ਜਨਮ 27 ਫ਼ਰਵਰੀ 1893 ਈ. ਨੂੰ ਫਿਲਡੇਲਫੀਆ, ਪੈਨਸਿਲਵੇਨੀਆ, ਅਮਰੀਕਾ ਵਿਖੇ ਵਪਾਰੀਆਂ ਦੇ ਇਕ ਪਰਿਵਾਰ ਵਿਚ ਹੋਇਆ ਅਤੇ ਉਸਦੀ ਮੌਤ 60 ਸਾਲ ਦੀ ਉਮਰ ਵਿਚ 24 ਦਸੰਬਰ 1953 ਨੂੰ 'ਨਿਊ ਹੇਵਨ, ਕੋਨੈਕਟੀਕਟ' ਵਿਖੇ ਹੋਈ।

ਸਿੱਖਿਅਾ[ਸੋਧੋ]

ਉਹ 1911 ਵਿਚ ਸਵਾਰਥਮੋਰ ਕਾਲਜ ਵਿਚ ਦਾਖ਼ਲ ਹੋਇਆ। ਉਸਨੇ ਪੈਨਸਿਲਵੇਨੀਆ ਦੀ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਕੀਤੀ ਅਤੇ ਨਾਲ ਹੀ ਨਿਊ ਜਰਸੀ ਤੇ ਨਿਊ ਮੈਕਸੀਕੋ ਵਿਚ ਪੁਰਾੱਤਤਵੀ ਖੇਤਰੀ ਕਾਰਜ ਜਾਰੀ ਰੱਖਿਆ।[1]

ਫ਼ੌਜੀ ਜੀਵਨ[ਸੋਧੋ]

ਜਦੋਂ ਅਮਰੀਕਾ ਪਹਿਲੀ ਵਿਸ਼ਵ ਜੰਗ ਵਿਚ ਸ਼ਾਮਿਲ ਹੋਇਆ, ਉਸ ਸਮੇਂ ਲਿੰਟਨ ਨੇ ਫ਼ੌਜ ਵਿਚ 1917 ਤੱਕ ਫਰਾਂਸ ਵਿਚ ਸੇਵਾ ਨਿਭਾਈ। ਇਸ ਫ਼ੌਜੀ ਅਨੁਭਵ ਦਾ ਪ੍ਰਭਾਵ ਉਸ ਦੇ ਕੰਮ ਤੇ ਪਿਆ। ਉਸ ਦੇ ਪਹਿਲੇ ਪ੍ਰਕਾਸ਼ਿਤ ਹੋਏ ਲੇਖਾਂ ਵਿਚੋਂ ਇਕ ਸੀ “ਟੋਟੇਮਿਜ਼ਮ ਐਂਡ ਦਿ ਏ.ਈ.ਐਫ਼”, (ਜੋ ਕਿ ਅਮਰੀਕਨ ਐਂਥਰੋਪੋਲੋਜਿਸਟ ਵਾਲੀਅਮ 26: 294-300 ਵਿਚ ਛਪਿਆ) ਜਿਸ ਵਿਚ ਉਸਨੇ ਕਿਹਾ ਕਿ ਜਿਹੜੇ ਤਰੀਕੇ ਨਾਲ ਫ਼ੌਜੀ ਇਕਾਈਆਂ ਨੂੰ ਉਨ੍ਹਾਂ ਦੇ ਪ੍ਰਤੀਕਾਂ ਰਾਹੀਂ ਪਛਾਣਿਆ ਜਾਂਦਾ ਹੈ, ਇਸ ਨੂੰ "ਟੋਟਮਵਾਦ" ਦੀ ਇੱਕ ਕਿਸਮ ਸਮਝਿਆ ਜਾ ਸਕਦਾ ਹੈ।[2]

ਫ਼ੌਜ ਤੋਂ ਵਾਪਸੀ ੳੁਪਰੰਤ ਜੀਵਨ[ਸੋਧੋ]

ਅਮਰੀਕਾ ਵਾਪਸ ਆਉਣ ਤੋਂ ਬਾਅਦ ਉਹ ਕੋਲੰਬੀਆ ਤੋਂ ਹਾਰਵਰਡ" ਆ ਗਿਆ ਤੇ ਅਰਨੈਸਟ ਹੂਟਨ, ਅਲਫ਼ਰੈਡ ਟੋਜ਼ਰ ਅਤੇ ਰੋਲੈਂਡ ਡਿਕਸਨ ਨਾਲ ਪੜ੍ਹਾਈ ਕੀਤੀ।[1] ਉਸ ਨੇ ਮੈਸਾ ਵੈਰਦੇ ਵਿੱਚ ਅਤੇ ਫਿਰ ਇਕ ਰਿਸਰਚ ਟੀਮ ਦੇ ਮੈਂਬਰ ਦੇ ਤੌਰ ਤੇ ਖੇਤਰੀ ਕਾਰਜ ਵੀ ਕੀਤਾ। ਕੁੱਝ ਸਮੇਂ ਲਈ ਉਸਦਾ ਧਿਆਨ 'ਪੁਰਾਤੱਤਵ ਵਿਗਿਆਨ' ਤੋਂ ਹੱਟ ਕੇ ਸਭਿਆਚਾਰਕ ਮਾਨਵ ਵਿਗਿਆਨ ਤੇ ਹੋ ਗਿਆ ਅਤੇ ਉਸਦੀ ਦਿਲਚਸਪੀ ਪਦਾਰਥਕ ਸਭਿਆਚਾਰ ਤੇ ਪਰਿਮਿਟਿਵ ਆਰਟ ਵਿਚ ਵੀ ਰਹੀ। ਉਸਨੇ 1925 ਵਿਚ ਹਾਰਵਰਡ ਤੋਂ ਪੀਐੱਚ.ਡੀ. ਦੀ ਡਿਗਰੀ ਕੀਤੀ।[1]

ਅਕਾਦਮਿਕ ਕਰੀਅਰ[ਸੋਧੋ]

ਸ਼ਿਕਾਗੋ ਦੇ ਖੇਤਰੀ ਅਜਾਇਬ ਘਰ ਵਿਚ ਉਸਦੀ ਨਿਯੁਕਤੀ ਮੂਲ ਅਮਰੀਕੀ ਸਮੱਗਰੀ ਦੇ ਨਿਗਰਾਨ ਦੇ ਤੌਰ ਤੇ ਹੋਈ। ਇੱਥੇ ਉਸਨੇ ਵਿਆਖਿਆਕਾਰ ਅਤੇ ਲੇਖਕ "ਹੋਲਿੰਗ ਕਲੈਂਸੀ ਹੋਲਿੰਗ" ਨਾਲ ਕੰਮ ਕੀਤਾ। ਆਸਟਰੋਨੇਸ਼ੀਅਨ ਡਾਇਸਪੋਰਾ ਦੇ ਪੱਛਮੀ ਹਿੱਸੇ ਵੀ ਪੜਚੋਲ ਲਈ ਉਸਨੇ ਮਦਗਾਸਕਰ ਦਾ ਦੌਰਾ ਕੀਤਾ ਜਦਕਿ ਇਸੇ ਸਭਿਆਚਾਰ ਦੇ ਪੂਰਬੀ ਹਿੱਸੇ ਦਾ ਅਧਿਐਨ ਉਸਨੇ ਮਾਰਕੇਸਾਸ ਵਿਚ ਕੀਤਾ। ਮਦਗਾਸਕਰ ਵਿਚ ਉਸਦੇ ਖੇਤਰੀ ਅਧਿਐਨ ਦਾ ਨਤੀਜਾ ‘ਦਿ ਟਨਾਲਾ: ਅ ਹਿੱਲ ਟਰਾਈਬ ਆਫ਼ ਮਦਗਾਸਕਰ` (1933) (The tanala: A Hill Tribe of Madagaseer)

ਕਿਤਾਬ ਦੇ ਰੂਪ ਵਿਚ ਨਿਕਲਿਆ।[1]

ਅਮਰੀਕਾ ਵਾਪਸ ਆਉਣ ਤੋਂ ਬਾਅਦ ਰਾਲਫ਼ ਲਿੰਟਨ ਨੇ ਵਿਸਕਾਨਸਨ-ਮੈਡੀਸਨ ਯੂਨੀਵਰਸਿਟੀ ਵਿਚ ਪਦਵੀ ਸੰਭਾਲੀ ਤੇ ਇੱਥੇ ਰਹਿੰਦੀਆਂ ਆਪਣੀ ਅਧਿਆਪਨ ਯੋਗਤਾ ਦਾ ਵਿਕਾਸ ਕੀਤਾ ਅਤੇ ਇਕ ਸਿਧਾਂਤਕਾਰ ਦੇ ਤੌਰ ਤੇ ਉੱਭਰਿਆ। ਉਸ ਦੇ ਕੁਝ ਵਿਦਿਆਰਥੀ ਵਧੀਆ "ਮਾਨਵ ਵਿਗਿਆਨੀ" ਬਣੇ ਜਿਨ੍ਹਾਂ ਵਿਚੋਂ 'ਕਲਾਈਡ ਕਲੋਕਹੋਨ', 'ਮਾਰਵਿਨ ਉਪਲਰ', 'ਫਿਲੋ ਨਸ਼' ਤੇ 'ਸੋਲ ਟੈਕਸ' ਮੁੱਖ ਹਨ।

ਨਿੱਜੀ ਜੀਵਨ ਤੇ ਅਕਾਦਮਿਕ ਵਿਵਾਦ[ਸੋਧੋ]

ਰਾਲਫ਼ ਲਿੰਟਨ ਨੇ ਐਡੇਲਿਨ ਹੋਲਫਲੈਡ ਨਾਲ ਤੀਜਾ ਵਿਆਹ ਕਰਵਾਇਆ ਜੋ ਕਿ ਉਸਦੀ ਸੈਕਰੇਟਰੀ ਤੇ ਸੰਪਾਦਕ ਵੀ ਸੀ। 1937 ਵਿਚ ਫਰਾਂਜ਼ ਬੋਸ ਦੀ ਰਿਟਾਇਰਮੈਂਟ ਤੋਂ ਬਾਅਦ ਉਹ ਮਾਨਵ ਵਿਗਿਆਨ ਵਿਭਾਗ ਦਾ ਮੁੱਖੀ ਬਣਿਆ। ਬੋਸ ਦੇ ਕੁੱਝ ਵਿਦਿਆਰਥੀਆਂ ਨੇ ਇਸਦਾ ਵਿਰੋਧ ਕੀਤਾ ਕਿਉਂਕਿ ਉਹ 'ਰੁੱਥ ਬੈਨੇਡਿਕਟ' ਨੂੰ ਫਰਾਂਜ਼ ਬੋਸ ਦੀ ਉੱਤਰਾਧਿਕਾਰੀ ਬਣਾਉਣਾ ਚਾਹੁੰਦੇ ਸਨ। ਲਿੰਟਨ ਨੇ ਉਨ੍ਹਾਂ ਤੇ ਸਾਮਵਾਦੀ ਹੋਣ ਦਾ ਦੋਸ਼ ਲਗਾਇਆ ਤੇ ਐਫ਼.ਬੀ.ਆਈ. ਕੋਲ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ। ਆਪਣੀ ਜ਼ਿੰਦਗੀ ਦੌਰਾਨ ਉਹ ਬੋਸੀਅਨਸ ਖ਼ਾਸ ਕਰ ਰੁੱਥ ਬੈਨੇਡਿਕਟ ਤੇ ਸਭਿਆਚਾਰ ਤੇ ਸ਼ਖਸ਼ੀਅਤ ਪ੍ਰਤੀ ਪਹੁੰਚ ਦਾ ਕਰੜਾ ਆਲੋਚਕ ਕਿਹਾ। ਦੂਜੀ ਵਿਸ਼ਵ ਜੰਗ ਦੌਰਾਨ ਲਿੰਟਨ ਯੁੱਧ ਦੀ ਯੋਜਨਾਬੰਦੀ ਵਿਚ ਸ਼ਾਮਿਲ ਹੋਇਆ। ਯੁੱਧ ਤੋਂ ਬਾਅਦ 1946- 1953 ਤੱਕ 'ਯੇਲ ਵਿਸ਼ਵਵਿਦਿਆਲੇ' ਵਿਚ ਅਧਿਆਪਨ ਦਾ ਕਾਰਜ ਕੀਤਾ। ਉਸਨੂੰ 1950 ਵਿੱਚ "ਅਮਰੀਕਨ ਅਕੈਡਮੀ ਆਫ਼ ਆਰਟਸ ਐਂਡ ਸਾਇੰਸਜ਼" ਦਾ ਮੈਂਬਰ ਚੁਣਿਆ ਗਿਆ।[3]

ਕਾਰਜ[ਸੋਧੋ]

1936 ਵਿਚ ਰਾਲਫ ਲਿੰਟਨ ਦੀ ਕਿਤਾਬ ‘ਟ ਸਟੱਡੀ ਆਫ਼ ਮੈਨ` ਛਪੀ, ਜਿਸਨੇ ਉਸ ਨੂੰ ਸਮਾਜ ਸ਼ਾਸ਼ਤਰੀਆਂ ਵਿਚ ਮਾਨਵ ਵਿਗਿਆਨ ਦੇ ਪਹਿਲੇ ਸਿਧਾਂਤਕਾਰ ਦੇ ਤੌਰ ਤੇ ਸਥਾਪਿਤ ਕੀਤਾ। ਉਸਨੇ ਬੋਸੀਅਨ ਮੁੱਖਧਾਰਾ ਤੋਂ ਬਾਹਰ ਰਹਿ ਕੇ ਕੰਮ ਕੀਤਾ। ਇਸ ਕਿਤਾਬ ਵਿਚ ਉਸਨੇ ਸਭਿਆਚਾਰ ਦੇ ਸਰੂਪ ਬਾਰੇ ਆਪਣੇ ਵਿਚਾਰ ਪ੍ਰਗਟਾਵੇ ਤੇ ਸਮਾਜ ਵਿਚ ਵਿਹਾਰ ਦੇ ਪੈਟਰਨ ਦਰਸਾਉਣ ਲਈ ਰੁਤਬੇ ਤੇ ਭੂਮਿਕਾ (Status and Role) ਦੇ ਸੰਕਲਪਾਂ ਦਾ ਵਿਸਥਾਰ ਕੀਤਾ। ਉਸਨੇ ਕਿਹਾ ਕਿ ਮਨੁੱਖ ਦਾ ਰੁਤਬਾ ਉਸ ਨਾਲ ਪਹਿਲਾਂ ਤੋਂ ਹੀ ਜੁੜਿਆ ਨਹੀਂ ਹੁੰਦਾ ਬਲਕਿ ਉਹ ਇਸ ਦੀ ਪ੍ਰਾਪਤੀ ਕਰਦਾ ਹੈ। ਉਸਦੀ 1955 ਵਿਚ ਛਪੀ ਕਿਤਾਬ ‘ਦ ਟਰੀ ਆਫ਼ ਕਲਰ` ਵਿੱਚ ਮਨੁੱਖੀ ਸਭਿਆਚਾਰ ਬਾਰੇ ਸਰਵਵਿਆਪੀ ਸੰਖੇਪ ਜਾਣਕਾਰੀ ਦਰਜ ਹੈ। ਉਸਨੇ 'ਰਾਬਰਟ ਰੈਡਫਿਲਡ'ਅਤੇ 'ਮੈਲਵਿਲੇ ਹੈਰਸਕੋਵਿਟਸ' ਨਾਲ ਮਿਲ ਕੇ "ਅਸਭਿਆਚਾਰੀਕਰਨ" (acculturation) ਤੇ ਕੰਮ ਕੀਤਾ ਅਤੇ ਸੱਤ ਮੂਲ ਅਮਰੀਕੀ ਕਬੀਲਿਆਂ ਵਿਚ ਅਸਭਿਆਚਾਰੀਕਰਨ ਉੱਤੇ ਅਧਿਐਨ ਕੀਤਾ।

ਮੌਤ[ਸੋਧੋ]

ਦੱਖਣੀ ਅਮਰੀਕਾ ਦੇ ਦੌਰੇ ਦੀਆਂ ਗੁੰਝਲਾਂ ਕਾਰਨ 1953 ਵਿਚ ਉਸ ਦੀ ਮੌਤ ਹੋਈ। ਉਸਦੀ ਪਤਨੀ 'ਐਡੀਲਿਨ ਹੋਹਫ਼ੀਲਡ ਲਿੰਟਨ' ਨੇ ਹੀ ੳੁਸਦੀ "ਦ ਟ੍ਰੀ ਆਫ਼ ਕਲਚਰ" ਨਾਮਕ ਪੁਸਤਕ ਨੂੰ ਪੂਰਾ ਕੀਤਾ।


ਹਵਾਲੇ[ਸੋਧੋ]

  1. 1.0 1.1 1.2 1.3 Kluckhohn, Clyde. 1958. Ralph Linton 1893 - 1953: A biographical Memoir. National Academy of the Sciences.
  2. Gillin, John. (1954) Ralph Linton 1893-1953. American Anthropologist, 56:274-280
  3. "Book of Members, 1780-2010: Chapter L" (PDF). American Academy of Arts and Sciences. Retrieved 16 April 2011.