ਰਾਲਫ ਵਾਲਡੋ ਐਮਰਸਨ
ਰਾਲਫ ਵਾਲਡੋ ਐਮਰਸਨ | |
---|---|
![]() ਐਮਰਸਨ 1857 ਵਿੱਚ | |
ਜਨਮ | ਬੋਸਟਨ, ਮੈਸਾਚਿਊਟਸ, ਯੂ ਐੱਸ | 25 ਮਈ 1803
ਮੌਤ | 27 ਅਪ੍ਰੈਲ 1882 ਕੋਨਕੋਰਡ, ਮੈਸਾਚਿਊਟਸ, ਯੂ ਐੱਸ | (ਉਮਰ 78)
ਰਿਹਾਇਸ਼ | ਯੂਨਾਇਟਡ ਸਟੇਟਸ |
ਰਾਸ਼ਟਰੀਅਤਾ | ਅਮਰੀਕੀ |
ਕਾਲ | 19th century philosophy |
ਇਲਾਕਾ | Western Philosophy |
ਸਕੂਲ | ਅੰਤਰਗਿਆਨਵਾਦ |
ਅਦਾਰੇ | ਹਾਵਰਡ ਕਾਲਜ |
ਮੁੱਖ ਰੁਚੀਆਂ | ਵਿਅਕਤੀਵਾਦ, ਰਹੱਸਵਾਦ |
ਮੁੱਖ ਵਿਚਾਰ | ਆਤਮ-ਨਿਰਭਰਤਾ, ਓਵਰ-ਸੋਲ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
![]() |
ਰਾਲਫ ਵਾਲਡੋ ਐਮਰਸਨ (25 ਮਈ 1803 - 27 ਅਪਰੈਲ 1882) ਇੱਕ ਅਮਰੀਕੀ ਨਿਬੰਧਕਾਰ, ਭਾਸ਼ਣਕਾਰ ਅਤੇ ਕਵੀ ਹੋਏ ਹਨ। ਉਨ੍ਹਾਂ ਨੇ 19ਵੀਂ ਸਦੀ ਦੇ ਅਧ ਸਮੇਂ ਚੱਲੇ ਅੰਤਰਗਿਆਨਵਾਦੀ ਅੰਦੋਲਨ ਦੀ ਅਗਵਾਈ ਕੀਤੀ ਸੀ। ਉਹ ਵਿਅਕਤੀਵਾਦ ਦੇ ਤਕੜੇ ਚੈਂਪੀਅਨ ਅਤੇ ਵਿਅਕਤੀ ਉੱਤੇ ਸਮਾਜਕ ਦਬਾਵਾਂ ਦੇ ਤਕੜੇ ਆਲੋਚਕ ਸਨ। ਉਨ੍ਹਾਂ ਨੇ ਮੈਲਵਿਲ, ਥੋਰੋ, ਵਿਟਮੈਨ ਅਤੇ ਹਾਥਾਰਨ ਵਰਗੇ ਅਨੇਕ ਲੇਖਕਾਂ ਅਤੇ ਚਿੰਤਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਪਣੇ ਨਵੇਂ ਵਿਚਾਰਾਂ ਨੂੰ ਪ੍ਰਚਾਰਨ ਹਿੱਤ ਅਮਰੀਕਾ ਭਰ ਵਿੱਚ 1500 ਤੋਂ ਵਧ ਪ੍ਰਵਚਨ ਕੀਤੇ। ਬਾਅਦ ਵਿੱਚ ਆਪਣੇ ਇਨ੍ਹਾਂ ਭਾਸ਼ਣਾਂ ਨੂੰ ਹੀ ਕਲਮਬੰਦ ਕਰ ਕੇ ਦਰਜ਼ਨਾਂ ਨਿਬੰਧ ਪ੍ਰਕਾਸ਼ਿਤ ਕੀਤੇ। 1836 ਵਿੱਚ ਆਪਣੇ ਇੱਕ ਨਿਬੰਧ ਪ੍ਰਕਿਰਤੀ (ਨੇਚਰ) ਵਿੱਚ ਉਨ੍ਹਾਂ ਨੇ ਆਪਣੇ ਸਮਕਾਲੀਆਂ ਦੀਆਂ ਧਾਰਮਿਕ ਤੇ ਸਮਾਜਿਕ ਧਾਰਨਾਵਾਂ ਨੂੰ ਰੱਦ ਕਰਦੇ ਹੋਏ ਆਪਣੀ ਅੰਤਰਗਿਆਨਵਾਦੀ (Transcendentalist) ਵਿਚਾਰਧਾਰਾ ਨੂੰ ਸੂਤਰਬੱਧ ਕੀਤਾ। ਨਵੀਆਂ ਲੀਹਾਂ ਪਾਉਣ ਵਾਲੇ ਇਸ ਨਿਬੰਧ ਤੋਂ ਬਾਅਦ 1937 ਵਿੱਚ ਉਨ੍ਹਾਂ ਨੇ ' ਦ ਅਮੈਰੀਕਨ ਸਕੌਲਰ ' ਨਾਂ ਦਾ ਪ੍ਰਵਚਨ ਕੀਤਾ ਜਿਸ ਨੂੰ ਓਲੀਵਰ ਵੈਨਡਲ ਹੋਮਸ ਸੀਨੀਅਰ ਨੇ "ਸੁਤੰਤਰਤਾ ਦਾ ਬੌਧਿਕ ਐਲਾਨ" ਦਾ ਦਰਜਾ ਦਿੱਤਾ। [1]
ਚੋਣਵੀਆਂ ਰਚਨਾਵਾਂ[ਸੋਧੋ]
ਸੰਗ੍ਰਹਿ
- "ਐਸੇਜ਼, ਫਸਟ ਸੀਰੀਜ਼ (1841)
- ਐਸੇਜ਼: ਸੈਕੰਡ ਸੀਰੀਜ਼ (1844)
- ਕਵਿਤਾਵਾਂ (1847)
- ਨੇਚਰ; ਐਡਰੈਸਜ਼ ਐਂਡ ਲੇਕਚਰਜ਼ (1849)
- ਰੀਪ੍ਰੇਜੈਂਟੇਟਿਵ ਮੈੱਨ (1850)
- ↑ Richardson, 263