ਰਾਸਤਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਸਤਗੋ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਰਾਸਤਗੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਿਬਲਾਕ ਭੋਗਪੁਰ ਦੇ ਉੱਤਰ-ਪੂਰਬ ਵੱਲ ਨਾਲ ਲਗਦਾ ਆਖ਼ਰੀ ਪਿੰਡ ਹੈ। ਇਸ ਪਿੰਡ ਦਾ ਨਾਮ ਦਾ ਮਤਲਵ ਫਾਰਸੀ ਭਾਸ਼ਾ ਵਿੱਚ ਸੱਚ ਦੇ ਰਾਹ ‘ਤੇ ਚੱਲਣ ਵਾਲਾ ਜਾਂ ਸੱਚ ਬੋਲਣ ਵਾਲਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਪਿੰਡ ਸੀ। ਇਸ ਪਿੰਡ ਦੇ ਗੁਆਢੀ ਪਿੰਡ ਖੋਖਰ, ਚੱਕ ਸ਼ਕੂਰ, ਭਤਨੂਰ ਲਬੁਣਾ, ਭੋਗਪੁਰ ਹਨ।

ਧਾਰਮਿਕ ਮੇਲਾ[ਸੋਧੋ]

ਰਾਸਤਗੋ ਵਿੱਚ ਬਾਬਾ ਕਿਰਪਾ ਰਾਮ ਝਿੜੀ ਵਾਲਿਆਂ ਦੇ ਅਸਥਾਨ ‘ਤੇ ਮੇਲਾ ਲੱਗਦਾ ਸੀ। ਬਾਬਾ ਰੰਗੀ ਸ਼ਾਹ ਦਾ ਡੇਰਾ, ਦੋ ਗੁਰਦੁਆਰੇ, ਵਾਲਮੀਕ ਮੰਦਿਰ, ਬਾਬਾ ਹਾਜੀ ਸ਼ਾਹ ਟਿੱਬੀ ਵਾਲੇ, ਬਾਬਾ ਕਿਰਪਾ ਰਾਮ ਝਿੜੀ ਵਾਲੇ, ਬਾਬਾ ਮੌਲਾ ਸ਼ਾਹ ਅਤੇ ਲੱਖਾਂ ਦੇ ਦਾਤੇ ਦੇ ਅਸਥਾਨ ਧਾਰਮਿਕ ਸਥਾਨ ਹਨ।

ਵਿਸ਼ੇਸ਼ ਵਾਸੀ[ਸੋਧੋ]

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਦਾ ਨਾਨਕਾ ਪਿੰਡ ਹੈ।

ਸਹੂਲਤਾਂ[ਸੋਧੋ]

ਸਾਲ 1904 ਵਿੱਚ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ ਹੈ।

ਹਵਾਲੇ[ਸੋਧੋ]