ਰਾਸ਼ਟਰਵਾਦ ਤੇ ਰਾਜਨੀਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਸ਼ਟਰਵਾਦ ਤੇ ਰਾਜਨੀਤੀ (ਅੰਗਰੇਜ਼ੀ: Maverick, Unchanged, Unrepentant) ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਵਲੋਂ ਅੰਗਰੇਜ਼ੀ ਵਿੱਚ ਲਿੱਖੀ ਗਈ ਪੁਸਤਕ ਦਾ ਪੰਜਾਬੀ ਅਨੁਵਾਦ ਹੈ। ਇਹ ਅਨੁਵਾਦ ਮਧੂਬਾਲਾ ਤੇ ਅਨੁਪਮ ਗਰਗ ਨੇ ਕੀਤਾ ਹੈ ਅਤੇ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵਲੋਂ ਛਾਪਿਆ ਗਿਆ ਹੈ। ਰਾਮ ਜੇਠਮਲਾਨੀ ਦਾ ਜਨਮ ਅਣਵੰਡੇ ਹਿੰਦੁਸਤਾਨ ਵਿੱਚ ਸਿੰਧ ਸੂਬੇ ਦੇ ਸ਼ਿਕਰਪੁਰ ਸ਼ਹਿਰ ਵਿੱਚ ਹੋਇਆ। ਉਹ 18 ਸਾਲ ਦੀ ਉਮਰ 'ਚ ਹੀ ਸਿਖਿਅਤ ਵਕੀਲ ਬਣ ਗਿਆ ਤੇ 21 ਸਾਲ ਦੀ ਲੋੜੀਂਦੀ ਉਮਰ ਪੂਰੀ ਹੋਣ ਤੋ ਪਹਿਲਾਂ ਵਕਾਲਤ ਕਰਣ ਲਈ ਉਸ ਨੂੰ ਵਿਸ਼ੇਸ਼ ਛੋਟ ਲੈਣੀ ਪਈ। ਉਹ ਸਿਵਿਲ ਤੇ ਫੋਜਦਾਰੀ ਮਾਮਲਿਆਂ 'ਚ ਮੋਹਰੀ ਵਕੀਲ ਵਜੋਂ ਜਾਣਿਆ ਜਾਂਦਾ ਹੈ। 1996 ਵਿੱਚ ਰਾਮ ਜੇਠਮਲਾਨੀ 13 ਦਿਨ ਵਾਲੀ ਬੀਜੇਪੀ ਵਾਲੀ ਸਰਕਾਰ ਦੇ ਮੰਤਰੀ ਬਣੇ ਤੇ ਫਿਰ 1998 ਵਾਲੀ ਵਾਜਪਾਈ ਸਰਕਾਰ ਅੰਦਰ ਸ਼ਹਿਰੀ ਵਿਕਾਸ,ਕਾਨੂੰਨ ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਬਣੇ। 2000 ਦੇ ਸਾਲ ਉਹਨਾਂ ਪ੍ਰਧਾਨਮੰਤਰੀ ਵਾਜਪਾਈ ਨਾਲ ਮਤਭੇਦ ਹੋਣ ਕਾਰਨ ਅਸਤੀਫਾ ਦੇ ਦਿੱਤਾ। ਅੱਜ 90 ਸਾਲ ਦੀ ਉਮਰੇ ਉਹ ਰਾਜ-ਸਭਾ ਦੇ ਮੈਂਬਰ ਹਨ।

ਫੌਜਦਾਰੀ ਮਾਮਲਿਆਂ ਦਾ ਧੁਰੰਤਰ ਵਕੀਲ ਰਾਮ ਜੇਠ ਮਲਾਨੀ ਵਕਾਲਤ, ਸਿਆਸਤ ਤੇ ਚਿੰਤਨ ਦਾ ਅਖੁੱਟ ਸੋਮਾ ਹੈ। ਵੇਰਵੇ-ਸਹਿਤ ਸਬੂਤਾ ਦੀ ਬਾਰੀਕਬੀਨੀ ਨਾਲ ਪੁਣਛਾਣ 'ਚ ਅਕਿਹ ਮੁਹਾਰਤ ਉਸਨੂੰ ਰਾਜਨੀਤੀ ਤੇ ਚਿੰਤਨ ਦਾ ਬਾਕਮਾਲ ਹਸਤਾਖਰ ਬਣਾਓਦੀ ਹੈ।ਇਸ ਪੁਸ੍ਤਿਕ ਵਿੱਚ ਉਹਨੇ ਭਾਰਤੀ ਲੋਕਤੰਤਰ ਦੀ ਮਜਬੂਤੀ ਦੇ ਰਾਹ ਵਿਚਲੇ ਵੱਡੇ ਮੁਦਿਆਂ -ਭ੍ਰਿਸ਼ਟਾਚਾਰ,ਵੰਸ਼ਵਾਦ,ਕੁਬੇਰਪੰਥੀ,ਆਤੰਕਵਾਦ ਤੇ ਸੱਤਾ ਦੇ ਦੁਰਉਪਯੋਗ ਦੇ ਬੇਬਾਕੀ ਨਾਲ ਬਖੀਏ ਉਧੇੜੇ ਹਨ।ਉਪਮਹਾਂਦੀਪ ਦੇ ਨਾਸੂਰ ਜਹਾਦੀ ਦਹਿਸ਼ਤਗਰਦੀ,ਚੀਨ ਦੇ ਵਿਸ੍ਤਾਰ੍ਵਾਦ ਤੇ ਕਸ਼ਮੀਰ ਦੇ ਅਤੀਤ ਤੇ ਵਰਤਮਾਨ ਬਾਰੇ ਪਰੰਪਰਾਗਤ ਸਿਆਸੀ ਦਰਿਸ਼ਟੀ ਦੇ ਮੁਕਾਬਲੇ ਉਹ ਵਿਵਿਹਾਰਕ ਪਹੁੰਚ ਦਾ ਸਮਰ੍ਥਨ ਕਰਦਾ ਹੈ। ਮਨੁੱਖਤਾ ਨੂੰ ਦਰਪੇਸ਼ ਵਹਾਬੀ ਇਸਲਾਮਿਕ ਜਿਹਾਦ ਦੀ ਤੰਗਨਜਰ ਸੋਚ ਦੇ ਅਤੀਤ ਦੀ ਤਹਿ ਤੱਕ ਜਾਂਦਿਆ ਉਹ ਇਸਲਾਮ ਦੀ ਮੋਲਿਕ ਸ਼ਾਂਤੀਪੂਰਨ,ਬਰਾਬਰੀ ਅਤੇ ਜਮਹੂਰੀ ਪਛਾਣ ਦੀ ਇੰਨੀ ਬਾਰੀਕੀ ਨਾਲ ਨਿਸ਼ਾਨ ਦੇਹਿ ਕਰਦਾ ਹੈ ਕਿ ਧਰਮ ਤੇ ਫਿਰਕਾਪ੍ਰਸਤੀ ਦੋ ਵੱਖ-ਵੱਖ ਸਤੰਬ ਬਣੇ ਆਪੋ ਵਿੱਚ ਦੁਰ ਖੜੇ ਨਜ਼ਰੀਂ ਪੈਂਦੇ ਹਨ ਜਿਸ ਵਿੱਚ ਫਿਰਕਾਪ੍ਰਸਤੀ ਰਾਜਨੀਤਕ ਰੂੜੀਵਾਦ ਦੇ ਲਬਾਦੇ 'ਚ ਸਮੁਚੀ ਸਭਿਅਤਾ ਦੇ ਦੁਸ਼ਮਨ ਵਜੋਂ ਖੜੀ ਨਜ਼ਰ ਆਓਂਦੀ ਹੈ।|

ਉਸ ਦੀ ਵਿਚਾਰਧਾਰਾ ਅਸਲ 'ਚ ਸੱਜੇ ਤੇ ਖੱਬੇ ਦੋਵਾਂ ਨੂੰ ਉਲੰਘ ਕੇ ਲੋਕਤੰਤਰ ਦੇ ਵਿਵਿਹਾਰਕ ਤੇ ਸਾਸ਼ਨ ਦੀ ਜਵਾਬਦੇਹੀ ਨੂੰ ਕੇਂਦਰਬਿੰਦੂ ਬਣਾਓਦੀ ਹੈ। 2012 ਦੇ ਨੇੜਲੇ ਮਹੀਨਿਆਂ ਤੱਕ ਦੀਆਂ ਇਹ ਲਿਖਤਾਂ 2014'ਚ ਵਾਪਰ ਚੁੱਕੇ ਸਿਆਸੀ ਭੂਚਾਲ ਦਾ ਪੂਰਵ ਸੰਕੇਤ ਦਿੰਦੀਆਂ ਹਨ-ਨਰਿੰਦਰ ਮੋਦੀ ਦੀ ਵਰਤਮਾਨ ਦਿਸ਼ਾ ਤੋਂ ਆਭਾਸ ਹੁੰਦਾ ਹੈ ਕਿ ਰਾਮ ਜੇਠਮਲਾਨੀ ਉਸ ਲਈ 'ਚਾਣਕਿਯਾ'ਸਿੱਧ ਹੋਇਆ ਹੈ।

ਰਾਮ ਜੇਠਮਲਾਨੀ ਬੀ.ਜੇ.ਪੀ ਦਾ ਸੰਸਦ ਮੈਂਬਰ ਹੋਣ ਦੇ ਬਾਵਜੂਦ ਤਰਕਸ਼ੀਲ ਉਦਾਰਵਾਦ ਦੀ ਅਪਣੀ ਪਛਾਣ ਨੂੰ ਕਿਤੇ ਵੀ ਮੰਦਾ ਨਹੀੰ ਪੈਣ ਦਿੰਦਾ, ਬਾਬਰੀ ਮਸਜਿਦ ਢਾਹੁਣ ਦੀ ਘੋਰ ਨਿੰਦਾ ਕਰਦਾ ਹੈ ਅਤੇ ਇੱਸ ਦੇ ਸ਼ਾਂਤੀਪੂਰਨ ਹੱਲ ਕਰਨ ਲਈ ਸਗੋਂ ਵਿਕਲਿਤਰੇ ਸੁਝਾਅ ਵੀ ਦਿੰਦਾ ਹੈ। ਹਮਲੇ ਹੇਠ ਬਹੁਵਾਦ ਦੇ ਇੱਕ ਸਿਰਲੇਖ ਹੇਠ ਰਾਮ-ਜੇਠਮਲਾਨੀ ਲਿਖਦਾ ਹੈ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਮੁਸਲਿਮ ਜਗਤ ਦੀ ਨਕਲ ਕਰਨ ਤੋਂ ਨਾਂਹ ਕਰ ਦਿੱਤੀ ਜਦ ਹਰ ਨਵਾਂ ਰਾਜ ਇਸਲਾਮ ਨੂੰ ਰਾਜ ਧਰਮ ਤੇ ਆਪਣੇ ਆਪ ਨੂੰ ਇਸਲਾਮਿਕ ਐਲਾਨ ਰਿਹਾ ਸੀ। ਭਾਰਤ ਨੇ ਸੇਕੂਲਰ ਰਹਿਣ ਦਾ ਰਾਹ ਚੁਣਿਆ, ਭਾਵੇਂ ਕਿ ਐਮਰਜੈਂਸੀ ਤੀਕ ਸੱਤਰਵਿਆਂ ਦੇ ਅੱਧ ਤੀਕ ਸੇਕੂਲਰ ਸ਼ਬਦ ਸਾਡੇ ਲੰਬ-ਚੋੜੇ ਸੰਵਿਧਾਨ 'ਚ ਕਿਤੇ ਵੀ ਮੋਜੂਦ ਨਹੀੰ ਸੀ ਫਿਰ ਵੀ ਇਸ ਨੇ ਹਰ ਕਿਸੇ ਨੂੰ ਅਪਣੀ ਮਨਮਰਜੀ ਦਾ ਧਰਮ ਮੰਨਣ,ਪੂਜਾ-ਪਾਠ ਕਰਨ ਤੇ ਪ੍ਰਚਾਰ ਕਰਨ ਦਾ ਹੱਕ ਦਿੱਤਾ ਹੋਇਆ ਸੀ। ਹਰੇਕ ਧਾਰਮਿਕ ਵਿਸ਼ਵਾਸ ਤੇ ਅਮਲ ਸਚਾਈ ਦੀ ਖੁਲੀ ਮੰਡੀ'ਚ ਮੁਕਾਬਲੇ ਵਿੱਚ ਸੀ। ਇਸ ਦੀ ਉਚਿਤਤਾ ਲਈ ਅੰਤਿਮ ਜੱਜ ਮਨੁੱਖੀ ਦਿਮਾਗ ਹੀ ਸੀ ਜੋ ਕਿ ਤਰਕ ਤੇ ਵਿਵੇਕ ਦਾ ਮੰਦਿਰ ਹੈ। ਉਸ ਸਮੇਂ ਦੇ ਆਦਰਸ਼ ਸਹਿਨਸ਼ੀਲਤਾ ਤੇ ਬਰਾਬਰ ਮੋਕੇ ਸਨ। ਅੱਜ ਸਾਡੀ ਪਰਸਥਿਤੀ ਕੁਝ ਕੁਝ ਵੱਖਰੀ ਹੈ, ਜਿਆਦਾਤਰ ਇਸ ਕਰ ਕੇ ਕਿ ਕਾਂਗਰਸ ਨੇ ਕਦੇ ਸਪਸ਼ਟ ਨਹੀੰ ਕੀਤਾ ਕਿ ਭਾਰਤੀ ਸੇਕੁਲਰਵਾਦ ਦਾ ਕੀ ਅਰਥ ਹੈ। ਇਸ ਗਲਤੀ ਨੇ ਸੰਵਿਧਾਨ ਨਿਰਮਾਤਾਵਾਂ ਦੀ ਦਰਿਸ਼ਟੀ ਨੂੰ ਵੋਟ ਬੇੰਕ ਰਾਜਨੀਤੀ ਵਿੱਚ ਬਦਲ ਦਿੱਤਾ ਹੈ। ਇਸੇ ਕਰ ਕੇ ਨਾਂ ਸੋਨੀਆ ਗਾਂਧੀ,ਨਾ ਰਾਹੁਲ ਗਾਂਧੀ,ਨਾ ਯੂ.ਪੀ.ਏ ਦੇ ਕਿਸੇ ਮੇੰਬਰ ਦੀ ਹਿੰਮਤ ਪਈ ਕਿ ਉਹ ਮੁਸਲਮਾਨਾਂ ਨੂੰ ਵੰਦੇ-ਮਾਤਰਮ ਗਾਓਣ ਤੇ ਇਤਰਾਜ ਕਰਨ ਵਾਲੇ ਮੂਰਖ ਮੋਲਾਣੇ ਨੂੰ ਝਿੜਕੇ। ਇਸ ਦੇ ਨਾਲ ਹੀ ਬੀ.ਜੇ.ਪੀ.ਵੀ ਨੂੰ ਵੀ ਚਾਹੀਦਾ ਹੈ ਕਿ ਉਹ ਬਾਬਰੀ ਮਸਜਿਦ ਦੀ ਬਰਬਾਦੀ ਨੂੰ ਅਪਰਾਧ ਸਵੀਕਾਰ ਕਰ। ਇਤਹਾਸਿਕ ਗਲਤੀਆਂ ਦਾ ਇੱਕ ਪਾਸੜ ਹਿੰਸਾ ਦੁਆਰਾ ਬਦਲਾ ਨਹੀੰ ਲਿਆ ਜਾ ਸਕਦਾ। ਰਾਮ ਕਥਾ ਹਿੰਦੂ ਧਾਰਮਿਕ ਕਲਪਨਾ ਦੀ ਸ਼ਾਨਦਾਰ ਪੇਦਾਵਾਰ ਹੈ। ਸਾਨੂੰ ਉਦੋ ਤੀਕ ਇੰਤਜਾਰ ਕਰਨੀ ਪਵੇਗੀ ਜਦ ਤੀਕ ਆਮ ਮੁਸਲਮਾਨ ਆਪਣੇ ਧੁਰ ਵਿਸ਼ਵਾਸਾਂ ਸਹਿਤ ਭਾਰਤ ਦੇ ਮਹਾਂ ਕਵੀ ਇਕਬਾਲ ਦੀ ਦਰਿਸ਼ਟੀ ਅਨੁਸਾਰ ਸਿਰੀ ਰਾਮ ਨੂੰ ਇਮਾਮੇ ਹਿੰਦ ਨਾਂ ਸਮਝ ਲਵੇ। ਅਯੁਧਿਆ ਵਿੱਚ ਮੰਦਿਰ ਦੀ ਉਸਾਰੀ ਉਦੋਂ ਤੀਕ ਇੰਤਜਾਰ ਕਰ ਸਕਦੀ ਹੈ ਜਦੋਂ ਤੀਕ ਮੁਸਲਮਾਨ ਸਤਿਕਾਰ ਵਜੋਂ ਇਸ ਦੀ ਉਸਾਰੀ ਵਿੱਚ ਸਨੇਹਪੂਰਕ ਸ਼ਾਮਲ ਨਹੀੰ ਹੁੰਦੇ। ਭਾਰਤ ਦਾ ਬਹੁ-ਵਾਦੀ ਬਹੁ-ਪ੍ਰਤੀ ਸਮਾਜ ਤਾਂ ਹੀ ਅਗੇ ਵੱਧ ਸਕਦਾ ਹੈ ਜੇਕਰ ਇਹ ਆਪਣੇ ਆਪ ਨੂੰ ਵੰਡਣ ਵਾਲੀਆਂ ਦੀਵਾਰਾਂ ਗਿਰਾ ਦੇਵੇ ਤੇ ਪ੍ਰਮੁਖ ਭਾਰਤੀ ਪਹਿਚਾਣ ਦਾ ਨਿਰਮਾਣ ਕਰੇ|ਅਜਿਹਾ ਤਰਕਪੂਰਨ ਧਰਮ-ਨਿਰਪੱਖਤਾ ਰਾਹੀਂ ਸਿਰੇ ਚੜ ਸਕਦਾ ਹੈ ਜੋ ਰੀਪਬਲਿਕ ਦੀਆਂ ਲੋੜਾਂ ਨੂੰ ਪ੍ਰਮੁੱਖ ਰੱਖੇ। ਸਾਡੇ ਸੰਵਿਧਾਨ ਦੀ ਧਾਰਾ 25 ਨੇ ਇੱਸ ਨੂੰ ਸਹੀ ਸਮਝਿਆ,ਜੋ ਹਰੇਕ ਭਾਰਤੀ ਦੇ ਜੀਵਣ ਨੂੰ ਤਰਕ ਤੇ ਵਿਵੇਕ ਅਨੁਸਾਰ ਸੇਧਿਤ ਅਤੇ ਪਿਆਰ ਤੇ ਦਯਾ ਦੁਆਰਾ ਪਰੇਰਿਤ ਹੋਣ ਦੀ ਮੰਗ ਕਰਦੀ ਹੈ।ਆਰਥਿਕ,ਰਾਜਨੀਤਕ ਤੇ ਸਮਾਜਿਕ ਅਧਿਕਾਰਾਂ ਦੀ ਵੰਡ 'ਚ,ਰਾਜ ਨਿਰਪੱਖ ਰਹੇ ਅਤੇ ਸੱਭ ਨਾਲ ਬਰਾਬਰ ਵਿਹਾਰ ਕਰੇ:ਕਿਸੇ ਨਾਗਰਿਕ ਦਾ ਧਰਮ ਕਿਸੇ ਵਿਰੋਧੀ ਵਿਤਕਰੇ ਨੂੰ ਉਚਿਤ ਨਾ ਠਹਿਰਾਵੇ|ਕਿਸੇ ਨੂੰ ਚੁਣਾਵੀ ਫਾਇਦੇ ਲਈ ਭਟਕਣ ਦੀ ਆਗਿਆ ਨਾਂ ਹੋਵੇ | ਜੇ ਕੋਈ ਪਵਿੱਤਰ ਪੁਸਤਕ ਕਹਿੰਦੀ ਹੈ --'ਜਾਓ ਤੇ ਦੁਗਣੇ-ਤਿਗਨੇ ਹੋ ਜਾਓ' ਤਾ ਕੋਮ ਵਾਜਿਬ ਤੋਰ ਤੇ ਬਰਥ ਕੰਟਰੋਲ ਦਾ ਪ੍ਰਚਾਰ ਕਰ ਸਕਦੀ ਹੈ,ਜੇਕਰ ਕੋਈ ਨੋਜਵਾਨ ਵੰਦੇ-ਮਾਤਰਮ ਦਾ ਉਸ ਦੇ ਧਰਮ ਵਿਰੋਧੀ ਹੋਣ ਕਰ ਕੇ ਗਾਉਣ ਤੋਂ ਇਨਕਾਰ ਕਰਦਾ ਹੈ ਤਾਂ ਸਟੇਟ ਉਸ ਦੀ ਚੋਣ ਦਾ ਸਤਿਕਾਰ ਕਰੇ ਪਰ ਉਸਨੂੰ ਪਬਲਿਕ ਸਕੂਲ ਵਿੱਚ ਦਾਖਲੇ ਤੋਂ ਮਨਾਂ ਕਰ ਸਕਦੀ ਹੈ। ਭਾਰਤ ਦੀ ਤਰੱਕੀ ਲਈ ਹੋਰ ਮਸਜਿਦਾਂ ਤੇ ਮੰਦਿਰਾਂ ਦੀ ਲੋੜ ਨਹੀਂ ਹੈ |ਬਾਬਰੀ ਮਸਜਿਦ ਦੀ ਥਾਂ ਤੇ ਅਯੁਧਿਆ ਵਿੱਚ ਰਾਮ-ਮੰਦਿਰ ਬਨਾਓਣ ਜਿਹੇ ਵਿਵਾਦ ਪੂਰੀ ਤਰਾਂ ਗੈਰਕਾਨੂਨੀ ਕਰਾਰ ਦੇ ਦੇਣੇ ਚਾਹੀਦੇ ਹਨ। ਇਸ ਦੀ ਬਜਾਏ ਵਿਵਾਦਿਤ ਸਥਾਨ ਤੇ ਯੂਨੀਵਰਸਿਟੀ ਆਫ ਸੇਕੂਲਰ ਐਜੂਕੇਸ਼ਨ ਤੇ ਰਿਲੀਜਸ ਹਾਰਮਨੀ ਸਥਾਪਿਤ ਕਰਨੀ ਚਾਹੀਦੀ ਹੈ।