ਸਮੱਗਰੀ 'ਤੇ ਜਾਓ

ਰਿਤਵਿਕ ਅਰੋੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਰਿਤਵਿਕ ਆਰੋੜਾ
ਜਨਮ (1997-10-22) 22 ਅਕਤੂਬਰ 1997 (ਉਮਰ 28)
ਪੇਸ਼ਾ
ਸਰਗਰਮੀ ਦੇ ਸਾਲ2017–2020
ਲਈ ਪ੍ਰਸਿੱਧਤੂ ਆਸ਼ਿਕੀ
ਯੇ ਰਿਸ਼ਤੇ ਹੈਂ ਪਿਆਰ ਕੇ

ਰਿਤਵਿਕ ਅਰੋੜਾ ਭਾਰਤੀ ਟੈਲੀਵਿਜ਼ਨ ਅਦਾਕਾਰ ਹੈ। ਅਰੋੜਾ ਨੇ "ਤੁੰ ਆਸ਼ਿਕੀ" ਵਿੱਚ ਅਹਾਨ ਧਨਰਾਜਗੀਰ ਦੀ ਭੂਮਿਕਾ ਨਿਭਾਈ ਅਤੇ ਕੁਨਾਲ ਰਾਜਵੰਸ਼ ਦੇ ਕਿਰਦਾਰ ਵਿੱਚ "ਯੇ ਰਿਸ਼ਤੇ ਹੈਂ ਪਿਆਰ "ਕੇ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

ਅਰੰਭ ਦਾ ਜੀਵਨ

[ਸੋਧੋ]

ਰਿਤਵਿਕ ਅਰੋੜਾ ਦਾ ਜਨਮ 22 ਅਕਤੂਬਰ 1997 ਨੂੰ ਦਿੱਲੀ ਵਿੱਚ ਹੋਇਆ ਸੀ।[1][2] ਅਰੋੜਾ ਨੇ ਸੇਂਟ ਕੋਲੰਬਾ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਆਪਣੀ ਅੰਡਰਗ੍ਰੈਜੁਏਟ ਪੜ੍ਹਾਈ ਲਈ ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਗਏ। 2015 ਵਿੱਚ ਉਹ ਦਿੱਲੀ ਟਾਈਮਜ਼ ਫਰੈਸ਼ ਫੇਸ ਆਫ ਦਿ ਈਅਰ ਦੇ ਜੇਤੂਆਂ ਵਿੱਚੋਂ ਇੱਕ ਸੀ। ਉਹ ਕਾਲਜ ਵਿੱਚ ਸੀ ਜਦੋਂ ਉਸਨੂੰ 2017 ਵਿੱਚ ਆਪਣੇ ਟੈਲੀਵਿਜ਼ਨ ਡੈਬਿਊ ਲਈ ਚੁਣਿਆ ਗਿਆ ਸੀ ਅਤੇ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਚਲਾ ਗਿਆ ਸੀ।[2]

ਕਰੀਅਰ

[ਸੋਧੋ]

ਰਿਤਵਿਕ ਅਰੋੜਾ ਨੇ ਆਪਣਾ ਟੈਲੀਵਿਜ਼ਨ ਡੈਬਿਊ ਉਦੋਂ ਕੀਤਾ, ਜਦੋਂ ਉਸਨੇ ਕਲਰਸ ਟੀਵੀ ਦੇ ਰੋਮਾਂਟਿਕ ਡਰਾਮਾ ' ਤੂ ਆਸ਼ਿਕੀ' (2017–18) ਵਿੱਚ ਅਹਾਨ ਧਨਰਾਜਗੀਰ ਦੀ ਮੁੱਖ ਭੂਮਿਕਾ ਨਿਭਾਈ।[3]

ਅਰੋੜਾ ਦਾ ਦੂਜਾ ਸ਼ੋਅ ਸਟਾਰ ਪਲੱਸ ਦਾ ਡੇਲੀ ਸੋਪ ਯੇ ਰਿਸ਼ਤੇ ਹੈਂ ਪਿਆਰ ਕੇ ਸੀ ਜਿੱਥੇ ਉਸਨੂੰ ਮਾਰਚ 2019 ਤੋਂ ਜੁਲਾਈ 2020 ਤੱਕ ਕੁਨਾਲ ਰਾਜਵੰਸ਼ ਵਜੋਂ ਕਾਸਟ ਕੀਤਾ ਗਿਆ ਸੀ।[4]

ਫ਼ਿਲਮੋਗ੍ਰਾਫੀ

[ਸੋਧੋ]

ਟੈਲੀਵਿਜ਼ਨ

[ਸੋਧੋ]
ਸਾਲ ਟਾਈਟਲ ਭੂਮਿਕਾ ਹਵਾਲਾ.
2017–2018 ਤੂ ਆਸ਼ਿਕੀ ਅਹਾਨ ਮਾਨਵ ਧਨਰਾਜਗੀਰ [5]
2019–2020 ਯੇ ਰਿਸ਼ਤੇ ਹੈਂ ਪਿਆਰ ਕੇ ਕੁਨਾਲ ਰਾਜਵੰਸ਼ [6]

ਪੁਰਸਕਾਰ

[ਸੋਧੋ]
ਸਾਲ ਪੁਰਸਕਾਰ ਸ਼੍ਰੇਣੀ ਨਤੀਜਾ ਹਵਾਲਾ.
2018 ਗੋਲਡ ਅਵਾਰਡ ਮੁੱਖ ਭੂਮਿਕਾ ਵਿੱਚ ਸ਼ੁਰੂਆਤ (ਪੁਰਸ਼) ਜਿੱਤਿਆ
2019 ਸਹਾਇਕ ਭੂਮਿਕਾ ਵਿੱਚ ਸਭ ਤੋਂ ਵਧੀਆ ਅਦਾਕਾਰ ਜਿੱਤਿਆ [7]

ਇਹ ਵੀ ਵੇਖੋ

[ਸੋਧੋ]
  • ਭਾਰਤੀ ਟੈਲੀਵਿਜ਼ਨ ਅਦਾਕਾਰਾਂ ਦੀ ਸੂਚੀ

ਹਵਾਲੇ

[ਸੋਧੋ]
  1. "Producer Rajan Shahi celebrates Yeh Rishtey Hain Pyaar Ke actors Ritvik Arora and Kaveri Priyam's birthday". The Times of India.
  2. 2.0 2.1 "Delhi Fresh Face winner bags the lead in a TV show". Times of India. 5 September 2017.
  3. "Tu Aashiqui actor Ritvik Arora's Valentine's Day woes". The Indian Express. Retrieved 2019-10-21.
  4. "Ritvik Arora & Kaveri Priyam REVEAL the storyline of Yeh Rishtey Hain Pyar Ke | Exclusive". www-timesnownews-com.cdn.ampproject.org. Retrieved 2019-10-21.
  5. "Tu Aashiqui actor Ritvik Arora's Valentine's Day woes". The Indian Express (in ਅੰਗਰੇਜ਼ੀ). 2018-02-09. Retrieved 2021-12-19.
  6. "Actors Shaheer Sheikh And Ritvik Arora Offer Prayers Prior To Yeh Rishte Hain Pyar Ke's Launch". The Times of India. 23 February 2019.
  7. "Hina Khan, Karan Singh Grover, Sunny Leone win big at Gold Awards 2019". The Indian Express.

ਬਾਹਰੀ ਲਿੰਕ

[ਸੋਧੋ]