ਰੁਦਰਫੋਰਡ ਬੀ. ਹੇਈਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੁਦਰਫੋਰਡ ਬੀ. ਹੇਈਜ਼
President Rutherford Hayes 1870 - 1880 Restored.jpg
19ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1877 – 4 ਮਾਰਚ, 1881
ਉਪ ਰਾਸ਼ਟਰਪਤੀਵਿਲੀਅਮ ਏ. ਵ੍ਹੀਲਰ
ਤੋਂ ਪਹਿਲਾਂਉੱਲੀਸੱਸ ਐਸ. ਗਰਾਂਟ
ਤੋਂ ਬਾਅਦਜੇਮਜ਼ ਏ ਗਾਰਫੀਲਡ
ਓਹਾਇਓ ਦਾ 29ਵਾਂ ਅਤੇ 32ਵਾਂ ਗਵਰਨਰ
ਦਫ਼ਤਰ ਵਿੱਚ
10 ਜਨਵਰੀ, 1876 – 2 ਮਾਰਚ, 1877
ਲੈਫਟੀਨੈਂਟਥੋਮਸ ਐਲ. ਯੰਗ
ਤੋਂ ਪਹਿਲਾਂਵਿਲੀਅਮ ਅਲੇਨ
ਤੋਂ ਬਾਅਦਥੋਮਸ ਐਲ. ਯੰਗ
ਦਫ਼ਤਰ ਵਿੱਚ
13 ਜਨਵਰੀ, 1868 – 8 ਜਨਵਰੀ, 1872
ਲੈਫਟੀਨੈਂਟਜੌਨ ਸੀ. ਲੀ
ਤੋਂ ਪਹਿਲਾਂਜੈਕਬ ਦੋੋੋਲਸਨ ਕੋਕਸ
ਤੋਂ ਬਾਅਦਐਡਵਰਡ ਐਫ. ਨੋਏਜ਼
Member of the U.S. House of Representatives
from ਓਹਾਇਓ's ਦੂਜਾ district
ਦਫ਼ਤਰ ਵਿੱਚ
4 ਮਾਰਚ, 1865 – 20 ਜੁਲਾਈ, 1867
ਤੋਂ ਪਹਿਲਾਂਅਲੈਗਜੈਂਡਰ ਲੌਂਗ
ਤੋਂ ਬਾਅਦਸੈਮੁਲ ਫੈਨਟਨ ਕੈਰੀ
ਨਿੱਜੀ ਜਾਣਕਾਰੀ
ਜਨਮ(1822-10-04)ਅਕਤੂਬਰ 4, 1822
ਓਹਾਇਓ ਅਮਰੀਕਾ
ਮੌਤਜਨਵਰੀ 17, 1893(1893-01-17) (ਉਮਰ 70)
ਸਪਾਈਗਲ ਗਰੋਵ, ਫਰੀਮਾਂਟ ਓਹਾਇਓ
ਕਬਰਿਸਤਾਨਓਹਾਇਓ
ਸਿਆਸੀ ਪਾਰਟੀਰੀਪਬਲਿਕ ਪਾਰਟੀ (1854–1893)
ਹੋਰ ਰਾਜਨੀਤਕ
ਸੰਬੰਧ
ਵ੍ਹਿਗ ਪਾਰਟੀ (1854 ਤੋਂ ਪਹਿਲਾ)
ਜੀਵਨ ਸਾਥੀ
ਲੂਸੀ ਵੈਬ ਹੇਜ਼
(ਵਿ. 1852; her death 1889)
ਬੱਚੇ8
ਸਿੱਖਿਆ
  • ਕੇਨੀਅਨ ਕਾਲਜ
  • ਹਾਵਰਡ ਲਾਅ ਸਕੂਲ
ਪੇਸ਼ਾਵਕੀਲ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ ਅਮਰੀਕਾ
ਬ੍ਰਾਂਚ/ਸੇਵਾ ਸੰਯੁਕਤ ਰਾਜ ਅਮਰੀਕਾ Army
ਸੇਵਾ ਦੇ ਸਾਲ1861–1865
ਰੈਂਕUnion Army major general rank insignia.svg ਮੇਜ਼ਰ
ਯੂਨਿਟ
  • 23ਵੀ ਓਹਾਇਓ ਪੈਂਦਲ ਫ਼ੌਜ
  • ਕਨਵਹਾ ਡਵੀਜ਼ਨ
ਲੜਾਈਆਂ/ਜੰਗਾਂਅਮਰੀਕੀ ਖ਼ਾਨਾਜੰਗੀ

ਰੁਦਰਫੋਰਡ ਬੀ. ਹੇਈਜ਼ (4 ਅਕਤੂਬਰ, 1822-17 ਜਨਵਰੀ, 1893)ਅਮਰੀਕਾ ਦਾ 19ਵੇਂ ਰਾਸ਼ਟਰਪਤੀ ਸੀ। ਉਹ ਹਮੇਸ਼ਾ ਹੀ ਰਾਜਨੀਤਕ ਤੌਰ 'ਤੇ ਉਹ ਵਿਵਾਦਾਂ ਵਿੱਚ ਵੀ ਰਿਹਾ ਸੀ। ਉਸ ਨੇ ਵੋਮੈਨਜ਼ ਕਿ੍ਸਚੀਅਨ ਟੈਂਪਰੈਂਸ ਯੂਨੀਅਨ ਦੀ ਪ੍ਰਸੰਨਤਾ ਦੇ ਲਈ ਅਤੇ ਆਪਣੀ ਪਤਨੀ ਦੇ ਹੁਕਮਾਂ ਦੀ ਪਾਲਣਾ ਕਰਦਿਆਂਵਾਈਟ ਹਾਊਸ ਵਿਚੋਂ ਸ਼ਰਾਬ ਨੂੰ ਬੰਦ ਕਰ ਦਿਤਾ। ਉਸ ਦਾ ਜਨਮ ਅਕਤੂਬਰ 4, 1822 ਨੂੰ ਓਹਾਇਓ ਵਿਖੇ ਜਨਮਿਆ। ਉਸ ਨੇ ਹਾਰਵਰਡ ਲਾਅ ਸਕੂਲ ਵਿਚੋਂ ਕਾਨੂੰਨ ਦੀ ਪੜ੍ਹਾਈ ਕੀਤੀ। ਪੰਜ ਸਾਲ ਵਕਾਲਤ ਕਰਨ ਬਾਅਦ ਉਸ ਨੇ ਬਤੌਰ ਵਕੀਲ ਦੇ ਤੌਰ 'ਤੇ ਖੂਬ ਨਾਮ ਕਮਾਇਆ।[1]

ਅਮਰੀਕੀ ਖ਼ਾਨਾਜੰਗੀ ਸਮੇਂ ਲੜਦਿਆ ਜ਼ਖਮੀ ਹੋ ਗਿਆ ਅਤੇ ਇਸ ਬਹਾਦਰੀ ਬਦਲੇ ਉਸ ਨੂੰ ਮੇਜਰ ਜਨਰਲ ਦਾ ਅਹੁਦਾ ਪ੍ਰਦਾਨ ਕੀਤਾ ਗਿਆ। ਇਸ ਸਮੇਂ ਦੌਰਾਨ ਉਸ ਨੂੰ ਰਿਪਬਲਕਨਾਂ ਨੇ ਹਾਊਸ ਆਫ਼ ਰੀਪਰਜ਼ੈਂਟੇਟਿਵ ਲਈ ਚੁਣ ਲਿਆ। ਭਾਰੀ ਬਹੁਮੱਤ ਨਾਲ ਜਿੱਤ ਕੇ ਦਸੰਬਰ 1865 ਵਿੱਚ ਵਾਈਟ ਹਾਊਸ 'ਤੇ ਕਾਬਜ਼ ਬਾਗੀ ਪ੍ਰਭਾਵਾਂ ਸਮੇਂ ਉਹ ਕਾਂਗਰਸ ਵਿੱਚ ਦਾਖਲ ਹੋਇਆ। 1867 ਅਤੇ 1876 ਦਰਮਿਆਨ ਉਸ ਤਿੰਨ ਵਾਰੀ ਓਹਾਇਓ ਦਾ ਗਵਰਨਰ ਰਿਹਾ। ਜਨਵਰੀ 1877 ਵਿੱਚ ਕਾਂਗਰਸ ਨੇ ਇਲੈਕਟੋਰਲ ਕਮਿਸ਼ਨ ਸਥਾਪਤ ਕੀਤਾ ਜਿਸ 'ਚ ਅੱਠ ਰਿਪਬਲਕਨਾਂ ਅਤੇ ਸੱਤ ਡੈਮੋਕਰੇਟਾਂ 'ਤੇ ਅਧਾਰਿਤ ਕਮਿਸ਼ਨ ਦੇ ਬਹੁਤ ਸਾਰੇ ਮੈਂਬਰਾਂ ਨੇ ਹੇਈਜ਼ ਦੇ ਹੱਕ ਵਿੱਚ ਵੋਟ ਦਿੱਤੀ ਉਸ ਨੂੰ ਅੰਤਿਮ ਇਲੈਕਟੋਰਲ ਵੋਟ 189 ਦੇ ਮੁਕਾਬਲੇ 185 ਮਿਲੇ। ਉਸ ਨੇ ਪੁਨਰ ਨਿਰਮਾਣ, ਅਮਰੀਕਾ ਵਿੱਚ ਸਮਾਜਿਕ ਸਥਿਤੀ ਕਾਇਮ ਕਰਨ ਅਤੇ ਆਰਥਿਕ ਤੌਰ 'ਤੇ ਅਮਰੀਕਾ ਨੂੰ ਅੱਗੇ ਲਿਜਾਣ ਵਿੱਚ ਸਫਲਤਾ ਨਾਲ ਕੰਮ ਕੀਤਾ। ਆਪਣੇ ਰਾਸ਼ਟਰਪਤੀ ਦੀ ਸਮਾਂ ਪੂਰਾ ਹੋਣ ਤੇ ਉਹ ਸਪਾਈਗਲ ਗਰੋਵ, ਫਰੀਮਾਂਟ ਓਹਾਇਓ ਵਿਖੇ 1881 ਵਿੱਚ ਆਪਣੇ ਘਰੇ ਚਲਾ ਗਿਆ। ਅਖੀਰ ਉਸ ਦੀ 17 ਜਨਵਰੀ, 1893 ਨੂੰ 71 ਸਾਲਾਂ ਦੀ ਉਮਰ 'ਚ ਹੇਈਜ਼ ਵਿੱਚ ਦਿਹਾਂਤ ਹੋ ਗਿਆ।[2]

ਹਵਾਲੇ[ਸੋਧੋ]

  1. Hoogenboom, pp. 7–8.
  2. Barnard, Harry (2005) [1954]. Rutherford Hayes and his America. Newtown, Connecticut: American Political Biography Press. ISBN 978-0-945707-05-9.