ਰੁਸ਼ਾਨੀ ਭਾਸ਼ਾ
ਰੁਸ਼ਾਨੀ ਅਫਗਾਨਿਸਤਾਨ ਅਤੇ ਤਾਜਿਕਸਤਾਨ ਵਿੱਚ ਬੋਲੀਆਂ ਜਾਣ ਵਾਲੀਆਂ ਪਾਮੀਰ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਹੈ। ਰੁਸ਼ਾਨੀ ਸਾਰੀਆਂ ਉੱਤਰੀ ਪਾਮੀਰੀ ਭਾਸ਼ਾਵਾਂ ਦੇ ਉਪ-ਸਮੂਹ ਦੇ ਮੁਕਾਬਲਤਨ ਵਧੇਰੇ ਨੇੜੇ ਹੈ ਭਾਵੇਂ ਇਹ ਸ਼ੁਗ਼ਨੀ, ਯਾਜ਼ਗੁਲਾਮੀ, ਸਰਕੋਲੀ ਜਾਂ ਓਰੋਸ਼ੋਰੀ ਹੋਵੇ, ਇਹਨਾਂ ਸਾਰੀਆਂ ਨਾਲ ਬਹੁਤ ਸਾਰੀਆਂ ਵਿਆਕਰਨ ਅਤੇ ਸ਼ਬਦਾਵਲੀ ਦੀਆਂ ਸਾਂਝਾਂ ਹਨ, ਖਾਸ ਕਰਕੇ ਸ਼ੁਗ਼ਨੀ ਨਾਲ ਅਤੇ ਇਸ ਤਰ੍ਹਾਂ ਕੁਝ ਭਾਸ਼ਾ ਵਿਗਿਆਨੀ ਇਸਨੂੰ ਸ਼ੁਗਨੀ ਦੀ ਉਪ-ਬੋਲੀ ਮੰਨਦੇ ਹਨ।
ਰੁਸ਼ਨ ਨੂੰ ਪੰਜ ਨਦੀ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ ਜਿੱਥੇ ਬਾਰਤਾਂਗ ਨਦੀ ਦੇ ਸੱਜੇ ਕੰਢੇ ਨਾਲ਼ ਨਾਲ਼ ਪੂਰਬ ਵਿੱਚ ਜੀ.ਬੀ.ਏ.ਓ., ਤਾਜਿਕਸਤਾਨ ਦਾ ਰੁਸ਼ਨ ਜ਼ਿਲ੍ਹਾ ਸਥਿਤ ਹੈ ਅਤੇ ਖੱਬੇ ਪਾਸੇ ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ ਵਿੱਚ ਸ਼ੇਗ਼ਨਾਨ ਜ਼ਿਲ੍ਹੇ ਦੇ ਉੱਤਰੀ ਹਿੱਸੇ ਵਿੱਚ ਰੋਸ਼ਨ ਖੇਤਰ ਦੇ ਅਤੇ ਤਜ਼ਾਕਿਸਤਾਨ ਵਿੱਚ ਗੋਰਨੋ-ਬਦਾਖਸ਼ਾਨ ਖੁਦਮੁਖਤਿਆਰ ਖੇਤਰ ਦੇ ਕਈ ਪਿੰਡ ਸਥਿਤ ਹਨ। ਅਫਗਾਨੀ ਰੁਸ਼ਨ ਵਿੱਚ ਛੇ ਪਿੰਡ ਸ਼ਾਮਲ ਹਨ ਜਿਨ੍ਹਾਂ ਵਿੱਚ ਰੁਬੋਤਿਨ, ਪਾਗੂਰ, ਚਾਵੇਦ, ਯਾਰਕ, ਸ਼ੇਖਿਨ ਅਤੇ ਚਾਸਨੁਦ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਪੰਜ ਪੰਜ ਨਦੀ ਦੇ ਕੰਢੇ ਸਥਿਤ ਹਨ, ਜੋ ਤਾਜਿਕਸਤਾਨ ਦੀ ਸਰਹੱਦ 'ਤੇ ਮਿਲਦੀ ਹੈ।[1] ਜ਼ਿਆਦਾਤਰ ਰੁਸ਼ਾਨੀ ਬੋਲਣ ਵਾਲੇ ਸ਼ੀਆ ਇਸਲਾਮ ਦੀ ਇਸਮਾਈਲੀ ਸ਼ਾਖਾ ਦੇ ਪੈਰੋਕਾਰ ਹਨ। [1]