ਰੁੱਖ (ਕਵਿਤਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Black and white portrait of poet Joyce Kilmer from his 1908 Columbia University yearbook
ਜੋਇਸ ਕਿਲਮਰ ਦੀ ਕੋਲੰਬੀਆ ਯੂਨੀਵਰਸਿਟੀ ਯੀਅਰਬੁੱਕ ਫੋਟੋ, ਅੰਦਾਜਨ 1908

"ਰੁੱਖ" ਅਮਰੀਕੀ ਕਵੀ ਜੋਇਸ ਕਿਲਮਰ ਦੀ ਇੱਕ ਪ੍ਰਗੀਤਕ ਕਵਿਤਾ ਹੈ ਜਿਸ ਨੂੰ ਉਸਨੇ ਫਰਵਰੀ 1913 ਵਿੱਚ ਲਿਖਿਆ ਸੀ। ਇਹ ਪਹਿਲੀ ਵਾਰ ਪੋਇਟਰੀ: ਅ ਮੈਗਜ਼ੀਨ ਆਫ ਵਰਸ ਵਿੱਚ ਛਾਪੀ ਗਈ ਸੀ ਅਤੇ ਇਹ ਕਿਲਮਰ ਦੇ 1914 ਦੇ ਸੰਗ੍ਰਹਿ ਟਰੀਜ਼ ਐਂਡ ਅਦਰ  ਪੋਇਮਜ਼ ਵਿਚ ਸ਼ਾਮਲ ਸੀ।[1][2][3] ਕਵਿਤਾ  ਦੀਆਂ ਤੁਕਬੰਦੀ ਵਿੱਚ ਬੰਨ੍ਹੀਆਂ ਇਆਂਬਿਕ ਟੈਟਰਾਮੀਟਰ ਦੋਸਤਰੀਆਂ ਦੇ ਰੂਪ ਵਿਚ, ਬਾਰ੍ਹਾਂ ਲਾਈਨਾਂ ਵਿੱਚ ਕਵੀ ਉਹ ਪਰਗਟ ਕਰਨ ਦਾ ਯਤਨ ਕਰਦਾ ਹੈ ਜਿਸ ਨੂੰ ਕਿਲਮਰ ਮਨੁੱਖਜਾਤੀ ਦੀ ਰਚੀ ਕਲਾ ਦੀ ਕੁਦਰਤ ਦੀ ਸਿਰਜੀ ਸੁੰਦਰਤਾ ਦਾ ਤੋੜ ਸਿਰਜਣ ਦੀ ਅਯੋਗਤਾ ਵਜੋਂ ਦੇਖਦਾ ਹੈ। 

ਕਿਮਰ ਨੂੰ "ਰੁੱਖਾਂ" ਲਈ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ, ਜੋ ਆਮ ਤੌਰ ਤੇ ਲੋਕ ਸਭਿਆਚਾਰਾਂ ਵਿੱਚ ਅਕਸਰ ਪੈਰੋਡੀਆਂ ਅਤੇ ਹਵਾਲਿਆਂ ਦਾ ਵਿਸ਼ਾ ਰਹੇ ਹਨ। ਕਿਲਮਰ ਦਾ ਕੰਮ ਅਕਸਰ ਆਲੋਚਕਾਂ ਦੁਆਰਾ ਪੁਣਿਆ ਜਾਂਦਾ ਹੈ ਅਤੇ ਵਿਦਵਾਨ ਉਸ ਨੂੰ ਬਹੁਤ ਸਧਾਰਨ ਅਤੇ ਬਹੁਤ ਜ਼ਿਆਦਾ ਭਾਵਨਾਤਮਕ ਕਹਿ ਕੇ ਖਾਰਜ ਕਰ ਦਿੰਦੇ ਹਨ, ਅਤੇ ਇਹ ਕਿ ਉਸਦੀ ਸ਼ੈਲੀ ਬਹੁਤ ਰਵਾਇਤੀ ਅਤੇ ਪੁਰਾਣੀ ਵੀ ਸੀ।[4] ਇਸ ਦੇ ਬਾਵਜੂਦ,  "ਰੁੱਖ" ਦੀ ਲੋਕਮਨ ਨੂੰ ਅਪੀਲ ਨੇ ਇਸ ਨੂੰ ਅਮਰ ਬਣਾਉਣ ਵਿੱਚ ਯੋਗਦਾਨ ਪਾਇਆ ਹੈ। ਸਾਹਿਤਕ ਆਲੋਚਕ ਗੇ ਡੇਵੈਨਪੋਰਟ ਅਨੁਸਾਰ ਇਹ  "ਇੱਕ ਕਵਿਤਾ ਹੈ ਜਿਸ ਨੂੰ ਵਿਵਹਾਰਕ ਤੌਰ ਤੇ ਲਗਭਗ ਹਰੇਕ ਜਾਣਦਾ ਹੈ।"[5] "ਰੁੱਖ" ਨੂੰ ਅਕਸਰ ਕਾਵਿ ਸੰਗ੍ਰਹਿਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਅਨੇਕਾਂ ਵਾਰ ਸੰਗੀਤ ਦੇ ਰੂਪ ਵਿੱਚ ਢਾਲਿਆ ਗਿਆ ਹੈ - ਆਸਕਰ ਰਸਾਬ ਦੁਆਰਾ ਇੱਕ ਮਸ਼ਹੂਰ ਪੇਸ਼ਕਾਰੀ ਸਹਿਤ ਗਾਇਕ ਨੇਲਸਨ ਐਡੀ, ਰਾਬਰਟ ਮੇਰਿਲ ਅਤੇ ਪਾਲ ਰੌਬਸਨ ਵਰਗੇ ਗਾਇਕਾਂ ਨੇ ਇਸ ਨੂੰ ਗਾਇਆ ਹੈ। 

ਕਵੀ ਦੇ ਜੀਵਨ ਨਾਲ ਜੁੜੇ ਕਈ ਸਥਾਨਾਂ ਅਤੇ ਸੰਸਥਾਵਾਂ ਦੁਆਰਾ ਕਵਿਤਾ ਲਈ ਸੰਭਵ ਪ੍ਰੇਰਨਾ ਦੇ ਤੌਰ ਤੇ ਇੱਕ ਖਾਸ ਰੁੱਖ ਦੇ ਸਥਾਨ ਦੇ  ਦਾਅਵੇ ਕੀਤੇ ਗਏ ਹਨ; ਇਨ੍ਹਾਂ ਵਿੱਚ ਰਤਗੇਰਜ਼ ਯੂਨੀਵਰਸਿਟੀ, ਨੋਟਰਾ ਡੈਮ ਯੂਨੀਵਰਸਿਟੀ ਅਤੇ ਦੇਸ਼ ਭਰ ਦੇ ਸ਼ਹਿਰ ਹਨ ਜਿਨ੍ਹਾਂ ਦਾ ਕਿਲਮਰ ਨੇ ਦੌਰਾ ਕੀਤਾ ਸੀ। ਪਰ, ਕਿਲਮਰ ਦੇ ਸਭ ਤੋਂ ਵੱਡੇ ਪੁੱਤਰ, ਕੈਂਟੋਨ ਨੇ ਐਲਾਨ ਕੀਤਾ ਸੀ ਕਿ ਇਹ ਕਵਿਤਾ ਕਿਸੇ ਵੀ ਇੱਕ ਰੁੱਖ ਤੇ ਨਹੀਂ ਹੁੰਦੀ ਢੁਕਦੀ - ਇਹ ਕਿਸੇ ਤੇ ਵੀ ਬਰਾਬਰ ਢੁਕ ਸਕਦੀ ਹੈ। "ਰੁੱਖ" ਨੂੰ ਮਹਿਵਾਹ, ਨਿਊ ਜਰਸੀ ਵਿਚਲੇ ਪਰਿਵਾਰ ਦੇ ਘਰ ਵਿਚ ਇਕ ਉੱਪਰਲੇ ਬੈਡਰੂਮ ਵਿਚ ਲਿਖਿਆ ਗਿਆ ਸੀ, ਜਿਥੋਂ "ਸਾਡੇ ਪਹਾੜੀ ਢਲਾਣ, ਸਾਡਾ ਰੁਖਾਂ ਨਾਲ ਭਰਿਆ ਵਿਹੜਾ" [6][7] ਭਲੀਭਾਂਤ ਦਿਖਦਾ ਸੀ।ਹੈਰਾਨੀ ਦੀ ਗੱਲ ਹੈ, ਕੈਂਟਨ ਕਿਲਮਰ ਦੱਸਦਾ ਹੈ ਕਿ ਉਨ੍ਹਾਂ ਦੇ ਪਿਤਾ "ਦਰੱਖਤਾਂ ਲਈ ਆਪਣੇ ਪਿਆਰ ਲਈ ਬੜੇ ਮਸ਼ਹੂਰ ਸਨ, ਪਰ ਉਨ੍ਹਾਂ ਦਾ ਪਿਆਰ ਸੱਚਮੁੱਚ ਭਾਵੁਕ ਨਹੀਂ ਸੀ - ਕਿਲਮੇਰ ਦੀ ਜਾਇਦਾਦ ਦੀ ਸਭ ਤੋਂ ਉਘੜਵੀਂ ਵਿਸ਼ੇਸ਼ਤਾ ਉਨ੍ਹਾਂ ਦੇ ਘਰ ਦੇ ਬਾਹਰ ਇੱਕ ਵਿਸ਼ਾਲ ਲੱਕੜਾਂ ਦਾ ਢੇਰ ਸੀ।"[8]:p.28

ਲਿਖਤ [ਸੋਧੋ]

a red house set in the forest
ਮਹਿਵਾਹ, ਨਿਊ ਜਰਸੀ ਵਿਚ ਕਿਲਮਰ ਪਰਿਵਾਰ ਦਾ ਘਰ, ਜਿੱਥੇ "ਟਰੀਜ਼" ਫਰਵਰੀ 1913 ਵਿਚ ਲਿਖੀ ਗਈ ਸੀ। 

ਮਹਿਵਾਹ: ਫ਼ਰਵਰੀ 1913[ਸੋਧੋ]

ਕਿਲਮਰ ਦੇ ਸਭ ਤੋਂ ਵੱਡੇ ਪੁੱਤਰ, ਕੈਂਟੋਨ ਦੇ ਅਨੁਸਾਰ, "ਟਰੀਜ਼" 2 ਫ਼ਰਵਰੀ 1913 ਨੂੰ ਲਿਖੀ ਗਈ ਸੀ, ਜਦੋਂ ਇਹ ਪਰਿਵਾਰ ਬਰ੍ਗਨ ਕਾਉਂਟੀ ਦੇ ਉੱਤਰ-ਪੱਛਮੀ ਕੋਨੇ ਵਿਚ ਮਹਿਵਾਹ, ਨਿਊ ਜਰਸੀ ਵਿਚ ਰਿਹਾ ਸੀ। ਕਿਲਮਰ ਪਰਿਵਾਰ ਪੰਜ ਸਾਲ ਤੱਕ ਏਅਰਮਾਉਂਟ ਰੋਡ ਅਤੇ ਆਰਮੋਰ ਰੋਡ ਦੇ ਇੰਟਰਸੈਕਸ਼ਨ ਦੇ ਦੱਖਣ-ਪੱਛਮੀ ਕੋਨੇ ਤੇ  ਰਿਹਾ ਸੀ ਅਤੇ ਇਸ ਘਰ ਤੋਂ ਰਾਮਾਪੋ ਵੈਲੀ ਪੂਰਨ ਤੌਰ ਤੇ ਨਜ਼ਰ ਪੈਂਦੀ ਸੀ।[9][n. 1]

ਕਿਲਮਰ ਦੀ ਪ੍ਰੇਰਨਾ[ਸੋਧੋ]

ਕਿਲਮਰ ਦੀਆਂ ਕਵਿਤਾਵਾਂ "ਸੰਸਾਰ ਦੀ ਕੁਦਰਤੀ ਸੁੰਦਰਤਾ ਪ੍ਰਤੀ ਉਸ ਦੇ ਦ੍ਰਿੜ ਧਾਰਮਿਕ ਵਿਸ਼ਵਾਸ ਅਤੇ ਸਮਰਪਣ" ਤੋਂ ਪ੍ਰਭਾਵਿਤ ਸੀ। [10]

ਹਵਾਲੇ[ਸੋਧੋ]

ਸੂਚਨਾ[ਸੋਧੋ]

 1. There is also an Airmont Road in Mahwah; the Kilmers lived in Airmount, not Airmont.
ਹਵਾਲੇ ਵਿੱਚ ਗਲਤੀ:<ref> tag with name "Bartleby-line4" defined in <references> is not used in prior text.

ਹਵਾਲੇ[ਸੋਧੋ]

 1. Letter from Kenton Kilmer to Dorothy Colson in Grotto Sources file, Dorothy Corson Collection, University of Notre Dame (South Bend, Indiana).
 2. Kilmer, Joyce. "Trees" in Monroe, Harriet (editor), Poetry: A Magazine of Verse. (Chicago: Modern Poetry Association, August 1913), 2:160.
 3. Kilmer, Joyce. Trees and Other Poems. (New York: Doubleday Doran and Co., 1914), 18.
 4. Hart, James A. Joyce Kilmer 1886–1918 (Biography) at Poetry Magazine. (Retrieved 15 August 2012).
 5. Hampson, Rick. "Shift in education priorities could topple poem 'Trees'" in USA Today' (6 May 2013). Retrieved 22 May 2013.
 6. Kilmer, Miriam A. Joyce Kilmer (1886–1918) - Author of Trees and Other Poems (website of family member). Retrieved 22 May 2013
 7. Kilmer, Kenton. Memories of My Father, Joyce Kilmer (New Brunswick: Joyce Kilmer Centennial Commission, 1993), 89.
 8. Hillis, John. Joyce Kilmer: A Bio-Bibliography. Master of Science (Library Science) Thesis. Catholic University of America. (Washington, DC: 1962).
 9. Pries, Allison. "Letter backs Mahwah's claim on Joyce Kilmer poem 'Trees'" in The Record (10 May 2013). Retrieved 22 May 2013.
 10. Hartley, Marsden. "Tribute to Joyce Kilmer" in Poetry: A Magazine of Verse (December 1918), 149–154.