ਰੂਸ-ਜਪਾਨ ਯੁੱਧ
Jump to navigation
Jump to search
ਰੂਸ- ਜਪਾਨ ਯੁੱਧ (ਅੰਗ੍ਰੇਜੀ : Russo-Japanese War ) (8 ਫ਼ਰਵਰੀ 1904 – 5 ਸਤੰਬਰ 1905) ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿਆ ਗਿਆ ਸੀ । ਇਸ ਵਿੱਚ ਜਪਾਨ ਦੀ ਜਿੱਤ ਹੋਈ ਸੀ ਜਿਸਦੇ ਫਲਸਰੂਪ ਜਪਾਨ ਨੂੰ ਮੰਚੂਰਿਆ ਅਤੇ ਕੋਰੀਆ ਦਾ ਅਧਿਕਾਰ ਮਿਲਿਆ ਸੀ। ਇਸ ਜਿੱਤ ਨੇ ਸੰਸਾਰ ਦੇ ਸਾਰੇ ਰਾਜਸੀ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਅਤੇ ਜਪਾਨ ਸੰਸਾਰ ਰੰਗਮੰਚ ਨਵੀਂ ਤਾਕਤ ਦੇ ਤੋਰ ਤੇ ਉਭਰਿਆ। ਇਸ ਸ਼ਰਮਨਾਕ ਹਾਰ ਦੇ ਪਰਿਣਾਮ-ਸਵਰੂਪ ਰੂਸ ਦੀ ਭ੍ਰਿਸ਼ਟ ਜਾਰ ਸਰਕਾਰ ਦੇ ਵਿਰੁੱਧ ਅਸੰਤੋਸ਼ ਵਿੱਚ ਭਾਰੀ ਵਾਧਾ ਹੋਇਆ। 1905 ਦੀ ਰੂਸੀ ਕ੍ਰਾਂਤੀ ਦਾ ਇਹ ਇੱਕ ਪ੍ਰਮੁੱਖ ਕਾਰਨ ਸੀ।