ਰੇਡੀਏਸ਼ਨ ਇਲਾਜ
ਦਿੱਖ
ਰੇਡੀਏਸ਼ਨ ਇਲਾਜ | |
---|---|
ਦਖ਼ਲ | |
ICD-10-PCS | [1] |
ICD-9-CM | 92.2-92.3 |
MeSH | D011878 |
OPS-301 code: | 8–52 |
MedlinePlus | 001918 |
ਰੇਡੀਏਸ਼ਨ ਇਲਾਜ ਜਾਂ ਰੇੇਡੀਓਗਰਾਫ਼ੀ ਕੈਂਸਰ-ਚਿਕਿਤਸਾ ਪ੍ਰਣਾਲੀ ਹੈ, ਜੋ ਰੇਡੀਏਸ਼ਨ ਦੀ ਉੱਚ ਮਿਕਦਾਰ ’ਚ ਵਰਤੋਂ ਕਰਕੇ ਸਰੀਰ ਦੇ ਕੈਂਸਰ ਸੈੱਲਾਂ ਨੂੰ ਨਸ਼ਟ ਕਰ ਕੇ ਉਨ੍ਹਾਂ ਨੂੰ ਵਧਣ ਤੋਂ ਰੋਕਦੀ ਹੈ। ਰੇਡੀਏਸ਼ਨ ਇਲਾਜ [1]ਨਾਲ ਸੈੱਲਾਂ ਦੇ ਡੀ.ਐਨ.ਏ. ’ਤੇ ਸਿੱਧੇ ਅਤੇ ਅਸਿੱਧੇ ਤੌਰ ’ਤੇ ਕਾਰਜ ਕਰਕੇ ਕੈਂਸਰ ਸੈੱਲਾਂ ਨੂੰ ਖ਼ਤਮ ਕੀਤਾ ਜਾਂਦਾ ਹੈ। ਰੇਡੀਏਸ਼ਨ ਸੈੱਲਾਂ ’ਤੇ ਅਸਰ ਕਰਦੀ ਹੈ ਅਤੇ ਉਨ੍ਹਾਂ ਦੇ ਵਾਧੇ ’ਤੇ ਰੋਕ ਲਾਉਂਦੀ ਹੈ। ਇਸ ਦੀ ਵਰਤੋਂ ਕੈਂਸਰ ਦੇ ਇਲਾਜ ਜਾਂ ਕੈਂਸਰ ਦੇ ਲੱਛਣਾਂ ਨੂੰ ਘਟਾਉਣ ਜਾਂ ਜੀਵਨ ਦੀ ਗੁਣਵੱਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਇਲਾਜ ਥੇਰੈਪੀ ਨਾਲ ਕੈਂਸਰ ਸੈੱਲ ਤਤਕਾਲ ਸਮੇਂ ਨਹੀਂ ਖ਼ਤਮ ਹੁੰਦੇ ਸਗੋਂ ਇਲਾਜ ਸ਼ੁਰੂ ਹੋਣ ਤੋਂ ਕੁਝ ਦਿਨ ਜਾਂ ਹਫ਼ਤੇ ਦੇ ਅੰਤਰਾਲ ਮਗਰੋਂ ਇਹ ਨਸ਼ਟ ਹੋਣਾ ਸ਼ੁਰੂ ਹੁੰਦੇ ਹਨ। ਇਲਾਜ ਖ਼ਤਮ ਹੋਣ ਤੋਂ ਬਾਅਦ ਵੀ ਰੇਡੀਏਸ਼ਨ ਦਾ ਪ੍ਰਭਾਵ ਕਈ ਮਹੀਨੇ ਜਾਰੀ ਰਹਿੰਦਾ ਹੈ। ਅਜਿਹੇ ਮਾਹਿਰ ਜੋ ਰੋਗ ਦੇ ਲੱਛਣਾਂ ਦੀ ਸਹੀ ਪਛਾਣ ਕਰ ਸਕਣ, ਰੇਡੀਓਗ੍ਰਾਫ਼ਰ ਕਿਹਾ ਜਾਂਦਾ ਹੈ।
ਹਵਾਲੇ
[ਸੋਧੋ]- ↑ "Radiation therapy- what GPs need to know" on patient.co.uk http://patient.info/doctor/radiotherapy