ਰੇਡੀਓ ਯੁੱਗ
ਆਪਣੀ ਇਜਾਦ ਦੇ ਸੰਨ 1890 ਦੇ ਦਹਾਕੇ ਦੇ ਮੱਧ ਤੋਂ ਲੈ ਕੇ ਭਾਰਤ ਵਿੱਚ 1920 ਤੋਂ 1960 ਦੇ ਸਮਿਆਂ ਤੱਕ ਮਨੋਰੰਜਨ ਦੇ ਸਾਧਨਾਂ ਵਿਚੋਂ ਰੇਡੀਓ ਇਕ ਮੁੱਖ ਸਾਧਨ ਹੁੰਦਾ ਸੀ। ਪਹਿਲੇ ਸਮਿਆਂ ਦੇ ਰੇਡੀਓ ਸਟੇਸ਼ਨਾਂ ਦੀ ਪ੍ਰਸਾਰਨ ਕਰਨ ਵਾਲੀ ਮਸ਼ੀਨਰੀ ਥੋੜ੍ਹੀ ਸ਼ਕਤੀ ਦੀ ਹੁੰਦੀ ਸੀ। ਇਸ ਲਈ ਰੇਡੀਓ ਸੁਣਨ ਲਈ ਕੋਠਿਆਂ ਉਪਰ ਬਾਂਸ ਬੰਨ੍ਹ ਕੇ ਰੇਡੀਓ ਦੇ ਏਰੀਅਲ ਲਾਏ ਜਾਂਦੇ ਸਨ ਤਾਂ ਹੀ ਰੇਡੀਓ ਸੁਣੇ ਜਾਂਦੇ ਸਨ। ਉਸ ਸਮੇਂ ਥੋੜ੍ਹੇ ਜਿਹੇ ਪਰਿਵਾਰਾਂ ਕੋਲ ਹੀ ਰੇਡੀਓ ਹੁੰਦੇ ਸਨ। ਇਸ ਲਈ ਰੇਡੀਓ ਸੁਣਨ ਵਾਲੇ ਚਾਹਵਾਨਾਂ ਨੂੰ ਉਨ੍ਹਾਂ ਪਰਿਵਾਰਾਂ ਦੇ ਘਰੀਂ ਜਾ ਕੇ ਰੇਡੀਓ ਸੁਣਨਾ ਪੈਂਦਾ ਸੀ। ਫੇਰ ਲੋਕਾਂ ਦੀ ਆਰਥਿਕ ਹਾਲਤ ਚੰਗੀ ਹੋਈ। ਰੇਡੀਓ ਪ੍ਰਸਾਰਨ ਕਰਨ ਵਾਲੀ ਮਸ਼ੀਨਰੀ ਬਹੁਤੀ ਸ਼ਕਤੀ ਦੀ ਲੱਗੀ। ਉਸ ਤੋਂ ਪਿਛੋਂ ਲੋਕਾਂ ਨੇ ਰੇਡੀਓ ਆਮ ਲੈਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ 1960 ਦੇ ਦਹਾਕੇ ਤੋਂ ਇਸ ਡੀ ਜਗ੍ਹਾ ਟੈਲੀਵੀਜ਼ਨ ਨੇ ਲੈ ਲਈ। ਅਜੋਕੇ ਸਮੇਂ ਵਿੱਚ ਵੀ ਰੇਡੀਓ ਸੁਣਿਆ ਜਾਂਦਾ ਹੈ ਪਰ ਉਸ ਦੀ ਲੋਕਪ੍ਰਿਅਤਾ ਬਹੁਤ ਘਟ ਗਈ ਹੈ ਅਤੇ ਇਸ ਦੀ ਪਹਿਲਾਂ ਜਿੰਨੀ ਮਹੱਤਤਾ ਵੀ ਨਹੀਂ ਰਹੀ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.