ਸਮੱਗਰੀ 'ਤੇ ਜਾਓ

ਰੇਬਤੀ ਮੋਹਨ ਦੱਤਾ ਚੌਧਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੇਬਤੀ ਮੋਹਨ ਦੱਤਾ ਚੌਧਰੀ (1924-2008) ਅਸਾਮ, ਭਾਰਤ ਦੇ ਗੌਰੀਪੁਰ ਤੋਂ ਇੱਕ ਉੱਘਾ ਆਸਾਮੀ ਸਾਹਿਤਕਾਰ, ਸਾਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਕ ਅਤੇ ਇੱਕ ਅਕੈਡਮੀਸ਼ੀਅਨ ਸੀ। [1] ਆਮ ਤੌਰ ਤੇ ਉਹ ਸ਼ੀਲਭੱਦਰ ਕਲਮੀ ਨਾਮ ਨਾਲ ਜਾਣਿਆ ਜਾਂਦਾ ਹੈ।[2]

ਮੁਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਰੇਬਤੀ ਮੋਹਨ ਦੱਤਾ ਚੌਧਰੀ ਦਾ ਜਨਮ 1924 ਨੂੰ ਭਾਰਤ ਵਿੱਚ ਅਸਾਮ ਰਾਜ ਦੇ ਦੁਬਰਾਏ ਜ਼ਿਲ੍ਹੇ ਦੇ ਇੱਕ ਕਸਬੇ ਗੌਰੀਪੁਰ ਵਿੱਚ ਹੋਇਆ ਸੀ। ਉਸ ਨੇ ਆਪਣੀ ਗ੍ਰੈਜੂਏਸ਼ਨ ਕਾਰਮਾਈਕਲ ਕਾਲਜ, ਰੰਗਪੁਰ (ਹੁਣ ਬੰਗਲਾਦੇਸ਼) ਤੋਂ ਕੀਤੀ। ਉਸਨੇ 1946 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਸ਼ੁੱਧ ਗਣਿਤ ਵਿਚ ਆਪਣੀ ਪੋਸਟ ਗ੍ਰੈਜੂਏਸ਼ਨ, ਪਹਿਲੇ ਦਰਜੇ ਅਤੇ ਸਿਲਵਰ ਮੈਡਲ ਨਾਲ ਪ੍ਰਾਪਤ ਕੀਤੀ।

ਕੈਰੀਅਰ

[ਸੋਧੋ]

ਪੋਸਟ ਗਰੈਜੂਏਸ਼ਨ ਤੋਂ ਬਾਅਦ, ਉਸਨੇ ਕਾਟਨ ਕਾਲਜ, ਗੁਹਾਟੀ ਵਿੱਚ ਗਣਿਤ ਦੇ ਲੈਕਚਰਾਰ ਵਜੋਂ ਦਾਖਲਾ ਲਿਆ। ਇਸਦੇ ਬਾਅਦ, ਉਹ ਇੱਕ ਠੇਕੇਦਾਰ, ਅਸਾਮ ਟ੍ਰਿਬਿਊਨ ਵਿੱਚ ਸਬ ਅਡੀਟਰ ਅਤੇ ਇੱਕ ਚਾਹ ਅਸਟੇਟ ਵਿੱਚ ਕੁਝ ਸਮੇਂ ਲਈ  ਸਹਾਇਕ ਮੈਨੇਜਰ ਰਿਹਾ ਅਤੇ ਅੰਤ ਵਿੱਚ ਉਸਨੇ 1957 ਵਿੱਚ ਇੱਕ ਲੈਕਚਰਾਰ ਦੇ ਤੌਰ ਤੇ ਅਸਾਮ ਇੰਜੀਨੀਅਰਿੰਗ ਕਾਲਜ, ਗੁਹਾਟੀ ਵਿੱਚ ਆਪਣਾ ਅਧਿਆਪਨ ਕੈਰੀਅਰ ਦੁਬਾਰਾ ਸ਼ੁਰੂ ਕੀਤਾ। ਅਤੇ ਉਹ 1982 ਵਿਚ ਗਣਿਤ ਦੇ ਪ੍ਰੋਫੈਸਰ ਵਜੋਂ ਰਿਟਾਇਰ ਹੋਇਆ ਸੀ।

29 ਫਰਵਰੀ 2008 ਨੂੰ ਗੁਹਾਟੀ ਦੇ ਇੱਕ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। [3]

ਸਾਹਿਤਕ ਰਚਨਾ

[ਸੋਧੋ]

ਮਧੂਪੁਰ ਅਰੂ ਤਰੰਗਣੀ, ਅਗੋਮਨੀਰ ਘਾਟ, ਅਨਾਹਤਗੁਰੀ, ਅਬੀਚਿੰਨਾ, ਪ੍ਰਚੀਰ, ਗੋਧੁਲੀ ਅਤੇ ਅਨੁਸੰਧਾਨ (ਸਾਰੇ ਨਾਵਲ) ਅਤੇ ਬਾਸਤਾਬ, ਬੀਰ ਸੈਨਿਕ, ਸਮੂਦਰਤੀਰ, ਤਰੁਆ ਕੜਮ, ਪ੍ਰਤੀਕਸ਼ਾ, ਉੱਤਰਨ, ਮੇਜ਼ਾਜ਼, ਸ਼ੀਲਾਭਦਰ ਕੁਰਿਆ ਗਲਪਾ, ਨਿਰਬਾਚੀਤਾ ਗਲਪਾ, ਮਧੁਪੁਰਰ ਮਧੁਕਰ, ਅਨਿਆ ਏਕ ਮਧੁਪੁਰ, ਉੱਤਰ ਨਈ, ਦਯਿਤਾ ਅਰੂ ਅਨਯਾਨਿਆ ਗਲਪਾ, ਬਿਸਵਾਸ ਅਰੂ ਅਨੰਨਿਆ ਗਲਪਾ, ਲਗੇਰੀਆ ਅਤੇ ਹੋਰ ਕਈ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਦੱਤਾ ਚੌਧਰੀ ਦੀਆਂ ਵੱਡੀਆਂ ਸਾਹਿਤਕ ਰਚਨਾਵਾਂ ਹਨ। ਉਸ ਦੀਆਂ ਕਈ ਸਾਹਿਤਕ ਰਚਨਾਵਾਂ ਦਾ ਹਿੰਦੀ, ਬੰਗਾਲੀ, ਪੰਜਾਬੀ, ਤੇਲਗੂ ਅਤੇ ਉੜੀਆ ਵਿੱਚ ਨੈਸ਼ਨਲ ਬੁੱਕ ਟਰੱਸਟ, ਸਾਹਿਤ ਅਕਾਦਮੀ ਅਤੇ ਭਾਰਤੀ ਗਿਆਨਪੀਠ ਦੁਆਰਾ ਅਨੁਵਾਦ ਕੀਤਾ ਗਿਆ ਹੈ। ਸਮ੍ਰਿਤੀਚਰਨ ਉਸ ਦੀ ਸਵੈ-ਜੀਵਨੀ ਹੈ।

ਇਨਾਮ ਅਤੇ ਸਨਮਾਨ

[ਸੋਧੋ]

ਦੱਤਾ ਚੌਧਰੀ ਨੂੰ 1994 ਵਿੱਚ ਆਸਾਮੀ ਵਿੱਚ ਉਸ ਦੇ ਕਹਾਣੀ ਸੰਗ੍ਰਹਿ, ਮਧੂਪੁਰ ਬਹੁਦੁਰ ਲਈ ਸਨਮਾਨਿਤ ਕੀਤਾ ਗਿਆ ਸੀ।[4] [5] ਉਸ ਨੂੰ 2001 'ਚ ਅਸਾਮ ਵੈਲੀ ਸਾਹਿਤਕ ਪੁਰਸਕਾਰ, 1990' ਚ ਭਾਰਤੀ ਭਾਸ਼ਾ ਪ੍ਰੀਸ਼ਦ ਐਵਾਰਡ ਅਤੇ ਉਸੇ ਸਾਲ ਅਸਾਮ ਪਬਲੀਕੇਸ਼ਨ ਬੋਰਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। [2]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]