ਰੇਮੰਡ ਵਿਲੀਅਮਜ਼ ਦਾ ਸੱਭਿਆਚਾਰ ਸ਼ਾਸਤਰ
ਜੀਵਨ
[ਸੋਧੋ]ਰੇਮੰਡ ਹੈਨਰੀ ਵਿਲੀਅਮਜ਼ ਦਾ ਜਨਮ ਬ੍ਰਿਟੇਨ ਦੇ ਇਲਾਕੇ ਵੇਲਜ਼ ਅੰਦਰ ਇੱਕ ਪਿੰਡ ਲੇਨਫੀਹਨਹੈਲ਼ ਕਰੀਕੋਨੇ ਵਿੱਚ 31 ਅਗਸਤ 1921 ਨੂੰ ਹੋਇਆ। 26 ਜਨਵਰੀ 1988 ਨੂੰ ਇਸ ਸੰਸਾਰ ਤੋਂ ਕੂਚ ਕਰ ਗਏ। ਰੇਮੰਡ ਦੇ ਪਿਤਾ ਹੈਨਰੀ ਜੋਸਫ਼ ਰੇਲਵੇ ਵਿਭਾਗ ਦਾ ਕੰਮ ਕਰਦੇ ਸਨ। ਰੇਲਵੇ ਵਿੱਚ ਮੁਲਾਜ਼ਮ/ਮਜ਼ਦੂਰ ਯੂਨੀਅਨ ਦੇ ਸਰਗਰਮ ਮੈਬਰ ਸਨ। ਰੇਮੰਡ ਹੈਨਰੀ ਵਿਲੀਅਮਜ਼ ਦੇ ਘਰ ਅੰਦਰ ਸਮਜਵਾਦੀ ਵਿਚਾਰਾ ਅਤੇ ਵਿਚਾਰਧਾਰਾ ਪੱਖੀ ਮਾਹੌਲ ਦਾ ਸਿੱਟਾ ਇਹ ਨਿਕਲਿਆ ਕਿ ਅਪਣੇ ਕਾਲਜ ਦੇ ਸ਼ੁਰੂਆਤੀ ਸਮੇਂ ਵਿੱਚ ਹੀ ਉਹ ਖੱਬੇ ਪੱਖੀ ਵਿਚਾਰਾ ਪ੍ਰਤੀ ਵੱਧ ਰੈਡੀਕਲ ਸਮਝੀ ਜਾਂਦੀ ਕਮਿਊਨਿਸਟ ਪਾਰਟੀ ਆਫ਼ ਗ੍ਰੇਟ ਬ੍ਰਿਟੇਨ ਦਾ ਮੈਬਰ ਬਣ ਗਿਆ।
ਪੜਾਈ
[ਸੋਧੋ]ਰੇਮੰਡ ਨੇ ਸਕੂਲ ਪੱਧਰ ਦੀ ਪੜਾਈ ਆਪਣੀ ਮੁੱਢਲੀ ਪੜ੍ਹਾਈ ਐਬਰਗੇਵਿਨੀ ਕਸਬੇ ਤੋਂ ਹੀ ਪ੍ਰਾਪਤ ਕੀਤੀ ਇਸ ਤੋਂ ਬਾਅਦ ਦੀ ਪੜਾਈ ਉਸਨੇ ਕੇਬਰਿਜ ਯੂਨੀਵਰਸਿਟੀ ਦੀ ਟ੍ਰਿਨਿਟੀ ਕਾਲਜ ਵਿੱਚ ਦਾਖਲਾ ਲਿਆ। ਪਰ ਉਸ ਸਮੇਂ ਦੇ ਪ੍ਰਸ਼ਾਸਨੀ ਪ੍ਰਬੰਧ ਵਿੱਚ ਗ੍ਰੇਟ ਬ੍ਰਿਟੇਨ ਦੇ ਹਰ ਨਾਗਰਿਕ ਦਾ ਦੇਸ਼ ਦੀ ਫੌਜ ਵਿੱਚ ਭਰਤੀ ਹੋਣਾ ਲਾਜ਼ਮੀ ਸੀ। ਇਸ ਕਰਕੇ ਮਜਬੂਰੀ ਵਸ ਲੋੜੀਂਦੀ ਜਰੂਰੀ ਫੌਜੀ ਸਿਖਲਾਈ ਲੈਣ ਪਿੱਛੋਂ ਜੂਨ 1941 ਵਿੱਚ ਇਕ ਫੌਜੀ ਅਫਸਰ ਦੇ ਰੂਪ ਵਿਚ ਇਸ ਜੰਗ ਦਾ ਸਰਕਰਮ ਹਿਸਾ ਬਣਨਾ ਪਿਆ। 02 ਸਤੰਬਰ 1945 ਈਸਵੀ ਨੂੰ ਸੰਸਾਰ ਜੰਗ ਦੇ ਖਾਤਮੇ ਪਿੱਛੋਂ ਵਿਲੀਅਮਜ਼ ਆਪਣੀ ਪੋਸਟ ਗ੍ਰੈਜੂਏਸਨ ਦੀ ਰਹਿਦੀ ਪੜਾਈ ਪੂਰੀ ਕਰਨ ਲਈ ਮੁੜ ਤੋਂ ਕੇਬਰਿੱਜ ਯੂਨੀਵਰਸਿਟੀ ਆ ਗਿਆ ਅਤੇ ਉਸਨੇ 1946 ਈਸਵੀ ਵਿੱਚ ਅਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਕੀਤੀ। ਇਸ ਨੂੰ ਪੂਰਾ ਕਰਨ ਤੋਂ ਬਾਅਦ ਰੇਮੰਡ ਹੈਨਰੀ ਵਿਲੀਅਮਜ਼ ਕੋਲ ਦੋ ਰਾਹ ਸਨ ਪਹਿਲਾਂ ਕਿ ਉਹ ਟ੍ਰੀਨਟੀ ਕਾਲਜ ਵਿੱਚ ਮਿਲਦੀ ਫੈਲੋਸ਼ਿਪ ਅਧੀਨ ਅਗਰੇਜ਼ੀ ਸਾਹਿਤ ਵਿੱਚ ਪੀ.ਐੱਚ.ਡੀ ਦੀ ਡਿਗਰੀ ਕਰ ਸਕਦਾ ਸੀ ਤੇ ਦੂਜਾ ਆਕਸਫੋਰਡ ਯੂਨੀਵਰਸਿਟੀ ਵਿੱਚ ਅਧਿਆਪਨ ਦੀ ਚੋਣ ਕਰ ਸਕਦਾ ਸੀ। ਆਪਣੀ ਘਰੇਲੂ ਜਿੰਮੇਵਾਰੀਆ ਅਤੇ ਆਰਥਿਕ ਕਾਰਨਾਂ ਕਰਕੇ ਉਸਨੇ ਟਿਊਟਰ ਦੇ ਅਹੁਦੇ ਤੋਂ ਕੀਤੀ ਪਰ ਅਧਿਆਪਨ ਸਮੇਂ ਦੌਰਾਨ ਉਹ ਬਤੌਰ ਲੈਕਚਰਰਾਰ , ਰੀਡਰ ਅਤੇ ਪ੍ਰੋਫੈਸਰ ਵਜੋਂ ਪਦਉਨਤ ਹੁੰਦੇ ਰਹੇ ਅਤੇ ਉਹ 1983 ਈਸਵੀ ਵਿੱਚ ਸੇਵਾ ਮੁਕਤ ਹੋਏ।
ਲਿਖਤਾਂ
[ਸੋਧੋ]ਰੇਮੰਡ ਹੈਨਰੀ ਵਿਲੀਅਮਜ਼ ਸਾਹਿਤ ਅਤੇ ਸੱਭਿਆਚਾਰ ਦੇ ਸਿਧਾਂਤਕਾਰ ਦੇ ਨਾਲ ਨਾਲ ਇਕ ਸਿਰਜਣਾਤਮਕ ਲੇਖਕ ਵੀ ਸਨ। ਉਸਨੇ ਸੱਭਿਆਚਾਰ ਦੇ ਵਿਭਿੰਨ ਪਾਸਾਰਾਂ ਬਾਰੇ ਲਿਖਿਆ-:
1. ਸਾਹਿਤਕ/ ਸਿਰਜਣਾਤਮਕ ਰਚਨਾਮਾ-:
(ੳ) Border country,1960
(ਅ) Second generation,1964
(ੲ) The volunteers,1978
(ਸ) The fight for manod,1979
(ਹ) People of the blank hountains,volume :1 the beginning 1989,
(ਕ) People of the blank mountains, volume 2: the eggs the eagle 1990
2. ਸਾਹਿਤ/ਸੱਭਿਆਚਾਰ ਚਿੰਤਨ ਨਾਲ਼ ਸਬੰਧਿਤ ਆਲੋਚਨਾਤਮਕ ਲਿਖਤਾਂ:
(ੳ) Culture and society,1958
(ਅ) Drama in performance ,1954
(ੲ) The long revolution, 1961
(ਸ) Communication,1962
(ਹ) Modern tragedy,1966
(ਕ)The country and the city,1973
(ਖ)Writing in society,1983
ਰੇਮੰਡ ਵਿਲੀਅਮਜ਼ ਦਾ ਸੱਭਿਆਚਾਰ ਸ਼ਸਤਰ
[ਸੋਧੋ]ਰੈਮੰਡ ਵਿਲੀਅਮਜ਼ ਉਹ ਮੂਲ ਰੂਪ ਵਿੱਚ ਗਰੇਟ ਬ੍ਰਿਟੇਨ ਦੇ ਇੱਕ ਵੱਖਰੀ ਸਭਿਆਚਾਰਕ ਪਛਾਣ ਰੱਖਣ ਵਾਲੇ ਖਿੱਤੇ ਵੇਲਜ਼ ਦਾ ਨਿਵਾਸੀ ਸੀ । ਉਸਨੂੰ ਬ੍ਰਿਟੇਨ ਦੇ ਵੱਡੇ ਸ਼ਹਿਰਾਂ ਅਤੇ ਇਨ੍ਹਾਂ ਵਿੱਚ ਸਥਿਤ ਵਿੱਦਿਅਕ ਸੰਸਥਾਵਾਂ ( ਆਕਸਫ਼ੋਰਡ , ਕੈਂਬਰਿਜ ਆਦਿ ) ਵਿੱਚ ਰਹਿਣ ਦੌਰਾਨਅਹਿਸਾਸ ਹੋਇਆ ਕਿ ਅੰਗਰੇਜ਼ ਅਤੇ ਅੰਗਰੇਜ਼ੀਅਤ ( ਇੰਗਲੈਂਡ ) ਦੇ ਦਬਦਬੇ ਕਾਰਣ , ਉਸਦੀ ਆਪਣੀ ਵਿਲੱਖਣ ਸਥਾਨਕ ਸਭਿਆਚਾਰਕ ਪਹਿਚਾਣ ਅਤੇ ਵੈਲਸ਼ ( Welsh ) ਭਾਸ਼ਾ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ । ਉਸਨੂੰ ਇਹ ਵੀ ਸਮਝ ਆਈ ਕਿ ਅਜਿਹਾ ਸੱਤਾ ` ਤੇ ਆਸੀਨ ਇੰਗਲੈਂਡ ਦੇ ਹੁਕਮਰਾਨਾਂ ਵੱਲੋਂਗਿਣ ਮਿੱਥ ਕੇਕੀਤਾ ਜਾਂਦਾ ਹੈ ਭਾਵ ਘੱਟ - ਗਿਣਤੀ ਕੌਮੀਅਤਾਂ ਅਤੇ ਭਾਸ਼ਾਵਾਂ ਨੂੰਜਾਣ - ਬੁੱਝ ਕੇਹਾਸ਼ੀਏ ' ਤੇ ਧੱਕਿਆ ਜਾਂਦਾ ਹੈ । ਉਸਦੇ ਮਨ ਅੰਦਰ ਘਰ ਕਰ ਚੁੱਕੇ ਇਸ ਅਹਿਸਾਸ ਦਾ ਸਕਾਰਾਤਮਕ ਪੱਖ ਇਹ ਸੀ ਕਿ ਆਪਣੇ ਹੋਸ਼ ਸੰਭਾਲਣ ਤੋਂ ਲੈ ਕੇ ਅੰਤਿਮ ਸਮੇਂ ਤੱਕ ਉਹ ਤਾਉਮਰ ਨਾ ਕੇਵਲ ਵੈਲਸ਼ ਕੌਮਵਾਦ ਦੇ ਇੱਕ ਵੱਡੇ ਸਮਰਥਕ ਵਜੋਂ ਕੰਮ ਕਰਦਾ ਰਿਹਾ ਸਗੋਂ ਵਿਸ਼ਾਲ ਗਰੇਟ ਬ੍ਰਿਟੇਨ ਅੰਦਰ ਵੈਲਸ਼ ਭਾਸ਼ਾ , ਕੌਮੀਅਤ ਅਤੇ ਸਭਿਆਚਾਰ ਨੂੰ ਬਣਦਾ ਹੱਕ ਅਤੇ ਮਾਣ - ਤਾਣ ਦਿਵਾਉਣ ਲਈ , ਇੱਕ ਬੇਹੱਦ ਸੁਹਿਰਦ , ਸਮਰਪਿਤ ਅਤੇ ਜੁਝਾਰੂ ਚਿੰਤਕ ਅਤੇ ਕਾਰਕੁੰਨ ਵਾਲੀ ਭੂਮਿਕਾ ਵੀ ਨਿਭਾਉਦਾ ਹੈ।ਰੇਮੰਡ ਹੈਨਰੀ ਵਿਲੀਅਮਜ਼ ਦਾ ਸਭਿਆਚਾਰ ਦੀ ਸਮਝ ਜਾਂ ਸਿਧਾਂਤਕਾਰੀ ਦਾ ਸਮੁੱਚਾ ਸਿਧਾਂਤਕ ਚੌਖਟਾ , ਮੁੱਖ ਰੂਪ ਵਿੱਚ ਉਸ ਦੁਆਰਾ ਕਾਰਲ ਮਾਰਕਸ ਦੀਆਂ ਦੋ ਮਹੱਤਵਪੂਰਣ ਅਤੇ ਮੂਲਭੂਤ ਸੰਕਲਪਨਾਵਾਂ , ਇਤਿਹਾਸਕ ਪਦਾਰਥਵਾਦ ( Historical Materialism ) ਅਤੇ ਆਧਾਰ ਅਤੇ ਪਰਉਸਾਰ ( Base and Superstructure ) ਦੀ ਨਵੇਂ ਸਮਾਜਿਕ - ਆਰਥਿਕ ਪਰਿਪੇਖ ਵਿੱਚ , ਵੱਖਰੇ ਮੌਲਿਕ ਢੰਗ ਅਤੇ ਦ੍ਰਿਸ਼ਟੀਕੋਣ ਤੋਂ ਕੀਤੀ ਗਈ ਭਾਵਪੂਰਤ ਵਿਆਖਿਆ ' ਤੇ ਆਧਾਰਿਤ ਹੈ । ਰੈਮੰਡ ਵਿਲੀਅਮਜ਼ ਇੱਕ ਗਤੀਸ਼ੀਲ , ਖੁੱਲ੍ਹ - ਦਿਲਾ ਅਤੇ ਵਿਵੇਕਸ਼ੀਲ ਮਾਰਕਸਵਾਦੀ ਸੀ ।ਬਦਲੇ ਪਦਾਰਥਕ , ਸਮਾਜਿਕ - ਆਰਥਿਕ ਅਤੇ ਰਾਜਨੀਤਕ ਹਾਲਾਤਾਂ ਵਿੱਚ ਮਾਰਕਸ ਦੇ ਸਿਧਾਂਤਾਂ ਦੀ ਸਭਿਆਚਾਰਕ ਵਿਹਾਰਕਤਾ , ਸਾਰਥਕਤਾ ਅਤੇ ਵਰਤੋਂ ਦੀ ਸੀਮਾ , ਗੈਰ - ਹਾਜ਼ਰੀ ਜਾਂ ਗੈਰ - ਪ੍ਰਸੰਗਿਕਤਾ ਨੂੰ ਡੂੰਘੀ ਨੀਝ ਨਾਲ ਪਹਿਚਾਣਦਿਆਂ , ਉਸਨੇ ਆਪਣੇ ਖੋਜ ਕਾਰਜਾਂ ਵਿੱਚ ਇਨ੍ਹਾਂ ਸਿਧਾਂਤਾਂ ਦੀ ਨਿਰੰਤਰਤਾ ਵਿੱਚ ਨਵੀਂ ਵਿਆਖਿਆ ਪੇਸ਼ ਕਰਦਿਆਂ , ਸਭਿਆਚਾਰਕ ਪਦਾਰਥਵਾਦ ' ( Cultural Materialism ) ਦੇ ਸੰਕਲਪ ਅਤੇ ਸਿਧਾਂਤ ਨੂੰ ਨਿਰਧਾਰਤ ਅਤੇ ਪਰਿਭਾਸ਼ਤ ਕੀਤਾ । ਇਵੇਂ ਕਰਦਿਆਂ ਉਸਨੇ ਸਭਿਆਚਾਰ ਦੇ ਪਦਾਰਥਕ ਪੱਖ ਨੂੰ ਵਿਸ਼ੇਸ਼ ਤੌਰ ` ਤੇ ਉਜਾਗਰ ਕੀਤਾ । ਉਸ ਦੀਆਂ ਜ਼ਿਆਦਾਤਰ ਆਲੋਚਨਾਤਮਕ ਕਿਤਾਬਾਂ ਜਿਵੇਂ ‘ ਸਭਿਆਚਾਰ ਅਤੇ ਪਦਾਰਥਵਾਦ : ਚੋਣਵੇਂ ਲੇਖ ( Culture and Materialism :Selected Essays ) , ' ਆਸ ਦੇ ਸੋਮੇ ਸਭਿਆਚਾਰ , ਲੋਕਤੰਤਰ , ਸਮਾਜਵਾਦਾ ( Resources of Hope Culture , Democracy , Socialism ) ਆਦਿ ਦੇ ਨਾਵਾਂ ਅਤੇ ਇਨ੍ਹਾਂ ਵਿੱਚ ਸ਼ਾਮਲ ਵੱਖ - ਵੱਖ ਲੇਖਾਂ ਦੇ ਸਿਰਲੇਖਾਂ ਜਿਵੇਂ ‘ ਪਦਾਰਥਵਾਦ ਦੀਆਂ ਸਮੱਸਿਆਵਾਂ ( Problems in Materialism ) , ' 1945 ਤੋਂ ਬਾਅਦ ਦੇ ਬਰਤਾਨਵੀ ਮਾਰਕਸਵਾਦ ਬਾਰੇ ਖੁਲਾਸੇ ( Notes on Marxism in Britain since 1945 ) , ' ਤੁਸੀਂ ਮਾਰਕਸਵਾਦੀ ਹੋ , ਕਿ ਨਹੀਂ ਹੋ ? ' ( You're a Marxist , Aren't You ? ) , ਸਮਾਜਵਾਦ ਅੱਗੇ ਅੜਿੱਕੇ , ਝਿਜਕਾਂ ਅਤੇ ਦੁਬਿਧਾਵਾਂ ( Hesitations before Socialism ) ਆਦਿ ਉੱਪਰ ਉਡਦੀ - ਉਡਦੀ ਪੰਛੀ ਝਾਤ ਮਾਰਦਿਆਂ ਹੀ , ਇਸ ਠੋਸ ਤੱਥ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਮਾਰਕਸ , ਏਂਜਲਸ ਅਤੇ ਲੈਨਿਨ ਦੇ ਸੰਕਲਪਾਂ ਅਤੇ ਸਿਧਾਂਤਾਂ ਤੋਂ ਨਿਸ਼ਚਿਤ ਤੌਰ ' ਤੇ ਪ੍ਰਭਾਵਿਤ ਤਾਂ ਸੀ ਪਰ 20 ਵੀਂ ਸਦੀ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਤੇਜ਼ੀ ਨਾਲ ਵੱਧਦੇ ਪ੍ਰਭਾਵਾਂ ਅਧੀਨ ਮੰਡੀ ਤਾਕਤਾਂ ਅਤੇ ਉਤਪਾਦਨ ਸ਼ਕਤੀਆਂ ( ਪਦਾਰਥਕ / ਸਮਾਜਿਕ ਆਰਥਿਕ ਸਥਿਤੀਆਂ ) ਦੇ ਲਗਾਤਾਰ ਬਦਲਦੇ , ਮੂੰਹਜ਼ੋਰ , ਅਮੋੜ ਅਤੇ ਜਟਿਲ ਹੁੰਦੇ ਜਾ ਰਹੇ ਸੁਭਾਅ ਅਤੇ ਸਰੂਪ ਨੂੰ ਨੀਝ ਨਾਲ ਵਾਚਦਿਆਂ , ਉਹ ਇਨ੍ਹਾਂ ਸੰਕਲਪਾਂ ਅਤੇ ਸਿਧਾਂਤਾਂ ਨੂੰ ਜਿਉਂ ਦਾ ਤਿਉਂ ਆਰੋਪਿਤ ਕਰਕੇ ਜਾਂ ਸੀਮਤ ( confine / reduced ) ਕਰ ਕੇ ਵੇਖਣ ਅਤੇ ਵਰਤਣ ਦੀ ਥਾਂ , ਇਨ੍ਹਾਂ ਦੇ ਅਸਰਾਂ , ਇਨ੍ਹਾਂ ਦੀ ਸਮਾਜਿਕ ਸਾਪੇਖਤਾ ਅਤੇ ਸਾਰਥਕਤਾ ਨੂੰ ਸਮੇਂ - ਸਮੇਂ ਪਰਖ ਕੇ , ਇਹਨਾਂ ਵਿੱਚ ਲੋੜੀਂਦੇ ਸੁਧਾਰਾਂ , ਵਾਧਿਆਂ , ਜੋੜਾਂ - ਤੋੜਾਂ ਅਤੇ ਵਿਗਾਸਾਂ ਨੂੰ ਉਤਸ਼ਾਹਿਤ ਕਰਦਾ ਸੀ ।ਰੈਮੁੰਡ ਵਿਲੀਅਮਜ਼ ਅਤੇ ਉਸਦੇ ਹਮ - ਖ਼ਿਆਲ ਨਵ - ਮਾਰਕਸਵਾਦੀਆਂ ਦਾ , ਪਰੰਪਰਕ ਮਾਰਕਸਵਾਦੀਆਂ ਦੀ ਸੋਚਧਾਰਾ ਜਾਂ ਮਾਰਕਸਵਾਦ ਦੀ ਸਮਝ ਨਾਲੋਂ ਵੱਖਰਾਪਣ ਇਹ ਹੈ ਕਿ ਉਹ ਸਭਿਆਚਾਰ ਦੇ ਵਰਤਾਰੇ ਨੂੰ ਪਰਉਸਾਰ ਦਾ ਨਹੀਂ , ਸਗੋਂ ਆਧਾਰ ਦਾ ਹਿੱਸਾ ਮੰਨਦੇ ਹਨ । ਉਨ੍ਹਾਂ ਦੀ ਇਸ ਸੋਚਧਾਰਾ ਜਾਂ ਸਿਧਾਂਤਕਾਰੀ ਨੂੰ ਮੁੱਖ ਰੱਖਦਿਆਂ ਆਖਿਆ ਜਾ ਸਕਦਾ ਹੈ ਕਿ ਉਹ ਸਭਿਆਚਾਰ ਨੂੰ , ਇੱਕ ਵਿਸ਼ੇਸ਼ ਭੂਗੋਲਿਕ ਖਿੱਤੇ ਵਿੱਚ ਵਸਦੀ ਸਭਿਆਚਾਰਕ ਇਕਾਈ ਦੇ ਮੁਕੰਮਲ ਜੀਊਣ - ਢੰਗ ਅਤੇ ਕੀਮਤ - ਪ੍ਰਬੰਧ ਦੇ ਰੂਪ ਵਿੱਚ ਚਿਤਵਦਿਆਂ ਅਤੇ ਸਮਝਦਿਆਂ ਇਸ ਦੇ ਤਿੰਨੋ ਕਿਸਮ ਦੇ ਮੂਲਭੂਤ ਨਿਰਧਾਰਕਾਂ।ਸੰਚਾਲਕਾਂ , ਜੈਵਿਕ ਤੇ ਮਨੋਵਿਗਿਆਨਕ , ਸੰਸਥਾਵੀ ਤੇ ਵਿਵਸਥਾਵੀ ਅਤੇ ਗਿਆਨ ਸ਼ਾਸਤਰੀ ਨੂੰ ਆਧਾਰ ( base ) ਦਾ ਹਿੱਸਾ ਸਵੀਕਾਰਦੇ ਸਨ । ਆਪਣੇ ਅਧਿਐਨ - ਵਿਸ਼ਲੇਸ਼ਣ ਦੌਰਾਨ ਵਿਲੀਅਮਜ਼ ਨੇ ਇਹ ਵੇਖਿਆ ਕਿ ਗਰੇਟ ਬ੍ਰਿਟੇਨ ਮੂਲ ਰੂਪ ਵਿੱਚ ਵੰਨ - ਸੁਵੰਨੀਆਂ ਸਭਿਆਚਾਰਕ ਪਛਾਣਾਂ ਰੱਖਣ ਵਾਲਾ ਅਤੇ ਖੇਤੀਬਾੜੀ ਕੇਂਦਰਿਤ ਇੱਕ ਬਹੁ - ਕੌਮੀ , ਬਹੁ - ਖੇਤਰੀ ਅਤੇ ਬਹੁ - ਭਾਸ਼ਾਈ ਦੇਸ਼ ਸੀ ਪਰ ਇੰਗਲੈਂਡ ਦੇ ਖਿੱਤੇ ਵਿੱਚ 1760 ਈਸਵੀ ਵਿੱਚ ਸ਼ੁਰੂ ਹੋਈ ਉਦਯੋਗਿਕ ਕ੍ਰਾਂਤੀ ਨੇ ਸਾਰਾ ਦ੍ਰਿਸ਼ ਬਦਲ ਦਿੱਤਾ । ਉਦਯੋਗਿਕ ਇਨਕਲਾਬ ਵਿੱਚ ਪਹਿਲ ਸਦਕਾ ਇੱਥੋਂ ( ਇੰਗਲੈਂਡ ) ਦੇ ਲੋਕ ਅਤੇਇਨ੍ਹਾਂ ਦਾ ਸਭਿਆਚਾਰ , ਹੌਲੀ - ਹੌਲੀ ਬਾਕੀ ਕੌਮੀਅਤਾਂ ਅਤੇ ਸਭਿਆਚਾਰਕ ਪਛਾਣਾਂ ਉੱਪਰ ਭਾਰੂ ਹੋਣਾ ਆਰੰਭ ਹੋ ਗਿਆ ।ਆਪਣੇ ਸਭਿਆਚਾਰ ਨੂੰ ਹੋਰ ਵੱਧ ਉਭਾਰਨ , ਭਾਰੂ ਅਤੇ ਸਥਾਪਿਤ ਕਰਨ ਲਈ , ਮੁੱਖ ਰੂਪ ਵਿੱਚ ਹੇਠ ਲਿਖੇ ਤਿੰਨ ਮਾਧਿਅਮਾਂ ਜਾਂ ਸੰਸਥਾਵਾਂ ਦੀ ਅਚੇਤ ਅਤੇ ਸੁਚੇਤ ਪੱਧਰ ` ਤੇ ਭਰਪੂਰ ਵਰਤੋਂ ਕਰਦਾ ਹੈ : 1. ਸਿੱਖਿਆ , ਸਿੱਖਿਆ ਨੀਤੀ ਅਤੇ ਸਿੱਖਿਆ ਸੰਸਥਾਵਾਂ 2. ਘਰ - ਪਰਿਵਾਰ , ਖ਼ਾਨਦਾਨ , ਪਰਿਵਾਰਕ ਸੰਸਕਾਰ ਅਤੇ ਪਰੰਪਰਾਵਾਂ ਸਮਾਜਿਕ ਅਨੁਭਵ ਅਤੇ ਇਨ੍ਹਾਂ ` ਤੇ ਆਧਾਰਿਤ ਠੋਸ ਪਰਿਭਾਸ਼ਾਵਾਂ , ਸੰਕਲਪਨਾਵਾਂ ਅਤੇ ਵਿਆਖਿਆਵਾਂ।ਆਪਣੇ ਵਿਅਕਤੀਗਤ ਮਨੁੱਖੀ ਅਨੁਭਵਾਂ ਤੋਂ ਵਿਲੀਅਮਜ਼ ਨੇ ਇਹ ਵੇਖਿਆ ਕਿ ਰਾਜਨੀਤਕ ਸੱਤਾ ਉੱਪਰ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਸੀਨ ਸਮਾਜ ਦਾ ਉੱਚ ਜਾਂ ਕੁਲੀਨ ਵਰਗ , ਆਪਣੇ ਰਹਿਣ - ਸਹਿਣ ਅਤੇ ਆਚਰਣ ਵਿਚਰਣ ( ਸਭਿਆਚਾਰ ) ਨੂੰ ‘ ਵਿਸ਼ਿਸ਼ਟ ਅਤੇ ਉੱਚਾ ਵਿਖਾਉਣ ਲਈ ਜਿੱਥੇ ਇੱਕ ਪਾਸੇ ਸਭਿਆਚਾਰ ਦੇ ਕੁੱਝ ਪ੍ਰਗਟਾ - ਮਾਧਿਅਮਾਂ , ਗਿਆਨ - ਅਨੁਸ਼ਾਸਨਾਂ ਅਤੇ ਵਸਤੂ - ਵਰਤਾਰਿਆਂ ਜਿਵੇਂ ; ਕਲਾ , ਸਾਹਿਤ , ਦਰਸ਼ਨ , ਨੀਤੀ ਸ਼ਾਸਤਰ , ਆਦਿ ਨੂੰ ਮਾਧਿਅਮ ਬਣਾ ਕੇ ; ਆਮ ਲੋਕਾਂ ਉੱਪਰ ਆਪਣੀ ਉੱਚਤਾ ਅਤੇ ਪ੍ਰਭੂਸੱਤਾ ਨੂੰ ਸਥਾਪਿਤ ਕਰਨ ਅਤੇ ਫਿਰ ਇਸਨੂੰ ਲਗਾਤਾਰ ਕਾਇਮ ਰੱਖਣ ਦਾ ਯਤਨ ਕਰਦਾ ਹੈ ਉੱਥੇ ਦੂਜੇ ਪਾਸੇ ਇਹ ਭਰਮ ਵੀ ਵੱਡੀ ਪੱਧਰ ` ਤੇ ਉਸਾਰਦਾ ਅਤੇ ਫੈਲਾਉਂਦਾ ਹੈ ਕਿ ਇਹ ਸਾਰੀਆਂ ਵਿਸ਼ੇਸ਼ ਗਤੀਵਿਧੀਆਂ , ਨਾ ਕੇਵਲ ਉਸ ਵਰਗ ਦੇ ਏਕਾਧਿਕਾਰ ਤੱਕ ਸੀਮਤ ਹਨ ਸਗੋਂ ਇੱਕ ਪ੍ਰਕਾਰ ਨਾਲ ਉਸ ਲਈ ਰਾਖਵੀਆਂ ਵੀ ਹਨ। ਇੱਕ ਉਦਾਰ , ਡੂੰਘੇ ਅਤੇ ਗਤੀਸ਼ੀਲ ਨਵ - ਮਾਰਕਸਵਾਦੀ ਚਿੰਤਕ ਦੇ ਰੂਪ ਵਿੱਚ , ਸਭਿਆਚਾਰ ਬਾਰੇ ਸਿਰਜਣਾਤਮਕ ਆਲੋਚਨਾਤਮਕ ਸੰਵਾਦ ਰਚਾਉਣ ਪੱਖੋਂ ਰੈਮੰਡ ਵਿਲੀਅਮਜ਼ ਸਨਾਤਨੀ ਮਾਰਕਸਵਾਦੀਆਂ ਦੀਆਂ ਹੇਠ ਲਿਖੀਆਂ ਤਿੰਨ ਮੁੱਖ ਸਿਧਾਂਤਕ ਸੰਕਲਪਨਾਵਾਂ ਜਾਂ ਧਾਰਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ :1. ਸਭਿਆਚਾਰ ਦੀ ਉਸਦੇ ਮੂਲ ਉਤਪਾਦਨੀ ਢਾਂਚੇ ਜਾਂ ਸਮਾਜਿਕ ਆਰਥਿਕ ( ਪਦਾਰਥਕ ) ਆਧਾਰ ਨੂੰ ਸਮਝੇ ਬਿਨਾਂ , ਪ੍ਰਮਾਣਿਕ ਅਤੇ ਸਹੀ ਪਰਿਭਾਸ਼ਾ ਅਤੇ ਵਿਆਖਿਆ ਕਰਨੀ ਸੰਭਵ ਨਹੀਂ ਹੈ । 2. ਇੱਕ ਕੁਲੀਨ ਬੁਰਜੂਆ ਅੰਗਰੇਜ਼ੀ ਸਮਾਜ , ਗਰੇਟ ਬ੍ਰਿਟੇਨ ਦੇ ਸਮੁੱਚੇ ਸਮੂਹਿਕ ਸਭਿਆਚਾਰ ਦੀ ਤਰਜਮਾਨੀ ਅਤੇ ਇਜਾਰੇਦਾਰੀ ਕਰਦਾ ਹੈ । 3. ਸਭਿਆਚਾਰ ਅਤੇ ਉਤਪਾਦਨ ਦੀਆਂ ਸ਼ਕਤੀਆਂ ਦੇ ਆਪਸ ਵਿਚ ਘਏ ਸੰਬੰਧ ਹੋਣ ਕਰਕੇ , ਆਦੇਸ਼ਿਤ ਅਤੇ ਆਰੋਪਿਤ ਢੰਗ ਨਾਲ ਇੱਕ ਵਿਸ਼ੇਸ਼ ਸਭਿਆਚਾਰ ( ਵਰਗ ) ਦਾ ਅਨੁਸਾਰੀ ਬੁਨਿਆਦੀ ਉਤਪਾਦਨੀ ਢਾਂਚਾ ਖੜ੍ਹਾ ਕੀਤਾ ਜਾਵੇ ਅਤੇ ਫਿਰ ਇਸ ਉੱਪਰ ਪਰਉਸਾਰ ਦੀ ਪੱਧਰ ਤੇ ਇੱਕ ਨਫ਼ੀਸ / ਸਭਿਅ ਜੀਊਣ ਢੰਗ ਅਤੇ ਕਲਾ , ਸੰਗੀਤ ਅਤੇ ਦਰਸ਼ਨ ਦੀ ਇੱਕ ਨਵੀਂ ਘਾੜਤ ਘੜੀ ਜਾਵੇ ।ਰੇਮੰਡ ਵਿਲੀਅਮਜ਼ ਦਾ ਇਹ ਨੁਕਤਾ ਮਹੱਤਵਪੂਰਣ ਹੈ ਕਿ ਕਿਸੇ ਮਨੁੱਖੀ ਸਮਾਜ ਦੇ ਪ੍ਰਚਲਿਤ ਜਾਂ ਮੌਜੂਦਾ ਸਭਿਆਚਾਰ ਨੂੰ ਸਿਰਜਣ ਅਤੇ ਚਲਾਉਣ ਵਿੱਚ , ਅਕਸਰ ਹੋਰ ਜਮਾਤਾਂ ਦੇ ਮੁਕਾਬਲੇ ਕਿਸੇ ਇੱਕ ਜਮਾਤ ਦਾ ਰੋਲਬਾਕੀ ਜਮਾਤਾਂ ਨਾਲੋਂ ਵੱਧ ਹੁੰਦਾ ਹੀ ਹੈ ।ਸਿੱਟੇ ਵਜੋਂ ਉਹ ਆਪਣੇ ਹਿਤਾਂ ਦੀ ਪੂਰਤੀ ਹਿਤ , ਡਰ ਦੇ ਮਾਰੇ ਨਾ ਚਾਹੁੰਦਿਆਂ ਹੋਇਆਂ ਵੀ , ਚੱਲ ਰਹੇ ਸਭਿਆਚਾਰ ਨੂੰ ਬਚਾਉਣ ਅਤੇ ਜਿਉਂ ਦਾ ਤਿਉਂ ਕਾਇਮ ਰੱਖਣ ਲਈ , ਇਸ ਨੂੰ ਵਾਜਿਬ ਠਹਿਰਾਉਣ ਦਾ ਪੈਂਤੜਾ ਮੱਲ ਲੈਂਦੇ ਹਨ । ਇਸ ਪ੍ਰਸੰਗ ਵਿੱਚ ਰੋਮੰਡ ਵਿਲੀਅਮਜ਼ ਆਪਣੇ ਅਨੁਭਵ ਤੋਂ ਇਹ ਮਹੱਤਵਪੂਰਣ ਸੂਤਰਿਕ ਨੁਕਤਾ ਜਾਂਸਿਧਾਂਤ ਸਾਂਝਾ ਕਰਦਾ ਹੈ ਕਿ ਕੋਈ ਵੀ ਸਮਾਜ ਜਾਂ ਸਭਿਆਚਾਰ ਪੂਰਨ ਰੂਪ ਵਿੱਚ ਕਦੇ ਵੀ ਖ਼ਤਮ ਨਹੀਂ ਹੁੰਦਾ । ਉਹ ਟੁੱਟਦਾ ਅਤੇ ਕਮਜ਼ੋਰ ਜ਼ਰੂਰ ਹੁੰਦਾ ਹੈ । ਸਿਧਾਂਤਕ ਸੰਕਲਪਨਾ ਅਧੀਨ ਰੈਮੰਡ ਵਿਲੀਅਮਜ਼ , ਸਰਲਚਿੱਤ ਮਾਰਕਸਵਾਦੀਆਂ ਦੇ ਇਸ ਤਰਕ , ਜਿਸ ਵਿੱਚ ਆਦੇਸ਼ਿਤ ਅਤੇ ਪੂਰਵ ਨਿਰਧਾਰਤ ਨੁਸਖ਼ੇ ਜਾਂ ਫ਼ਾਰਮੂਲੇ ਅਨੁਸਾਰ , ਸਮਾਜਵਾਦ ਜਾਂ ਸਮਾਜਵਾਦੀ ਸਭਿਆਚਾਰ ਦੀ ਉਸਾਰੀ ਲਈ , ਉਸੇ ਤਰੀਕੇ ਜਾਂ ਸਾਂਚੇ ਅਨੁਸਾਰ ਸੋਚਣਾ , ਲਿਖਣਾ ਅਤੇ ਸਿੱਖਣਾ ਪਵੇਗਾ , ਜਿਵੇਂ ਕਿ ਪਰੋਲਤਾਰੀ ਵਰਗ ਜਾਂ ਉਸਦੀ ਨੁਮਾਇੰਦਾ ਸੱਤਾਧਾਰੀ ਧਿਰ ਚਾਹੇਗੀ , ਨਾਲ ਉੱਕਾ ਹੀ ਅਸਹਿਮਤ ਸੀ । ਵਿਲੀਅਮਜ਼ ਅਨੁਸਾਰ ਸਹੀ ਅਤੇ ਸਿਹਤਮੰਦ ਮਨੁੱਖੀ ਹੋਂਦ , ਚੇਤਨਾ , ਸਮਾਜ ਅਤੇ ਨਿਆਂਸ਼ੀਲ ਸਮਾਜਵਾਦੀ ਸਭਿਆਚਾਰ ਦੀ ਉਸਾਰੀ ਲਈ ਸੰਬੰਧਿਤ ਸਭਿਆਚਾਰਕ ਇਕਾਈ ਦੇ ਸਭਨਾਂ ਲੋਕਾਂ ਨੂੰ , ਬਿਨਾਂ ਕਿਸੇ ਭੇਦ - ਭਾਵ ਅਤੇ ਵਿਤਕਰੇ ਤੋਂ ਮੂਲਭੂਤ ਮਾਨਵੀ ਹੱਕ , ਸਭਿਆਚਾਰਕ ਸਰੋਤ , ਮੂਲ ਮਨੁੱਖੀ ਸਿਰਜਣਾਵਾਂ ਅਤੇ ਕਲਾ - ਰੂਪ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ । ਇਵੇਂ ਕਰਨ ਨਾਲ ਜੋ ਚੇਤਨਾ।ਸਮਝ ਵਿਕਾਸ ਕਰਕੇ ਸਾਡੇ ਸਾਹਮਣੇ ਆਵੇਗੀ ਉਸਨੂੰ ਮਾਰਕਸ ਦੀ ਸੰਕਲਪਨਾ ਅਨੁਸਾਰ ਸਹੀ ਮਾਅਨਿਆਂ ਵਿੱਚ ਉੱਨਤ , ਵਿਕਾਸਮੁੱਖੀ ਅਤੇ ਸੱਚੀ ਆਖਿਆ ਜਾ ਸਕਦਾ ਹੈ । ਉਸ ਅਨੁਸਾਰ ਹਰ ਇਨਸਾਨ ਵਿੱਚ ਬੁਨਿਆਦੀ ਤੌਰ ` ਤੇ , ਪ੍ਰਾਕਿਰਤਕਜਾਂ ਜੈਵਿਕ ਰੂਪ ਵਿੱਚ ਹੀ ਚੰਗਾ ਸੋਚਣ , ਕਰਨ ਅਤੇ ਸੱਚ ਨੂੰ ਜਾਣਨ ਦੀ ਅਥਾਹ ਇੱਛਾ ਭਰੀ ਹੁੰਦੀ ਹੈ ।ਰੇਮੰਡ ਵਿਲੀਆਮਜ਼ ਦੀ ਸਮਝ ਹੈ ਕਿ ਉੱਤਰ - ਆਧੁਨਿਕ ਯੁੱਗ ਦੀਆਂ ਚਾਲਕ ਸ਼ਕਤੀਆਂ ਨੇ ਲੋਕਾਂ ਵਿੱਚ ਧਰਮ , ਜਾਤੀ ਆਦਿ ਵੱਖਰਤਾਵਾਂ ਨੂੰ ਵਧਾ ਕੇ ਅਤੇ ਲੋਕਾਂ ਦਰਮਿਆਨ ਰੰਗ - ਬਰੰਗੇ ਭਾਰਮਿਕ ਪਾੜ ਉਸਾਰ ਕੇ , ਉਨ੍ਹਾਂ ਨੂੰ ਲਾਈਲੱਗ , ਚੰਚਲ , ਪੂਰਵਾਗ੍ਰਾਹੀ , ਕੰਨਾਂ ਦੇ ਕੱਚੇ , ਪ੍ਰਤੀਕਰਮੀ , ਅਧੀਰ , ਬੇਚੈਨ , ਸਨਕੀ , ਮਕਾਨੀਕਲ , ਛੇਤੀ ਉਛਾਲਾ ਅਤੇ ਉਬਾਲਾ ਖਾ ਜਾਣ ਵਾਲੇ ਬਣਾ ਕੇ , ਕਿਸੇ ਦੇ ਚਲਾਏ ਮੋਹਰੇ ਵਾਂਗ ਚੱਲਣ ਵਾਲੀ ਇੱਕ ਪ੍ਰਕਾਰ ਦੀ ਬੇਮੁਹਾਰ ‘ ਭੀੜ ’ ਦਾ ਰੂਪ ਦੇ ਦਿੱਤਾ ਹੈ। ਗਿਣ - ਮਿੱਥ ਕੇ ਐਸਾ ਭਿਆਨਕ ਦਹਿਸ਼ਤੀ ਮਾਹੌਲ ਪੈਦਾ ਕਰਨ ਪਿੱਛੇ ਸਟੇਟ ਦਾ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਵਰਤਮਾਨ ਵਿੱਚ ਹੀ ਨਹੀਂ ਸਗੋਂ ਭਵਿੱਖ ਵਿੱਚ ਵੀ ਨਾਬਰੀ ਅਤੇ ਵਿਦਰੋਹ ਦੀ ਕੋਈ ਸਿਰਜਣਾਤਮਕ ਅਤੇ ਸਿਹਤਮੰਦ ਆਵਾਜ਼ ਆਪਣਾ ਸਿਰ ਨਾ ਉਠਾ ਸਕੇ । ਇਵੇਂ ਕੁਲ ਮਿਲਾ ਕੇ ਤਥਾਕਥਿਤ ਲੋਕਤੰਤਰੀ ਪ੍ਰਬੰਧ ਵਿੱਚ ਸੱਤਾਧਾਰੀਆਂ ਦੇ ਲੋਟੂ ਕਾਰਜਾਂ , ਭੈੜਾਂ , ਅਨਿਆਂ ਅਤੇ ਧੱਕਿਆਂ ਨੂੰ ਬਿਨਾਂ ਵਿਰੋਧ ਸਵੀਕ੍ਰਿਤੀ ਦੇਣ , ਕਿਸੇ ਨੂੰ ਉਨ੍ਹਾਂ ਵੱਲ ਉਂਗਲ ਨਾ ਚੁੱਕਣ ਦੇਣ , ਲੋਕਾਂ ਦੇ ਭੀੜ ਅਤੇ ਫਿਰ ਭੀੜ ਦੇ ਦੰਗਈਆਂ ਅਤੇ ਫ਼ਸਾਦੀਆਂ ਵਿੱਚ ਬਦਲਜਾਣ ਵਾਲੇ ਸਮੁੱਚੇ ਨਾਂਹ - ਪੱਖੀ ਵਰਤਾਰੇ ਨੂੰ , ਰੈਮੰਡ ਵਿਲੀਅਮਜ਼ ਜਨਤੰਤਰੀ ਢਾਂਚੇ ਲਈ ਤਾਂ ਖ਼ਤਰਨਾਕ ਮੰਨਦਾ ਹੀ ਹੈ , ਇਸਨੂੰ ਇੱਕ ਮਨੁੱਖ ਹਿਤੈਸ਼ੀ ਸਮਾਜ ਅਤੇ ਸਭਿਆਚਾਰ ਸਿਰਜਣ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਵੀ ਮੰਨਦਾ ਹੈ ।[1]
ਹਵਾਲੇ
[ਸੋਧੋ]- ↑ Kaur, Zameerpal (2019-11-22). "ਈਕੋਕ੍ਰਿਟੀਸਿਜ਼ਮ ਦੇ ਸੰਦਰਭ ਵਿੱਚ ਭਾਈ ਵੀਰ ਸਿੰਘ ਦੀ ਕਵਿਤਾ". Sikh Formations. 16 (1–2): 122–147. doi:10.1080/17448727.2020.1685061. ISSN 1744-8727.